Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਘੋਲ ਜ਼ਿੰਦਗੀ ਦਾ - (An Autobiographical Poem) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਘੋਲ ਜ਼ਿੰਦਗੀ ਦਾ - (An Autobiographical Poem)

ਘੋਲ ਜ਼ਿੰਦਗੀ ਦਾ  
ਖੁਸ਼ਬੋ ਗੁਲਾਬ ਦੀ,
ਨਾ ਠੰਡੜੀ ਫੁਹਾਰ ਸਾਉਣ,
ਜੇਠ ਦੇ ਮਹੀਨੇ ਵਾਂਗ,
ਤਪ ਬੀਤੀ ਜ਼ਿੰਦਗੀ |
      ਸਜਣਾ ਪਿਆਰਿਆਂ ਨੇ,
      ਸਾੜਿਆਂ ਦੇ ਮਾਰਿਆਂ ਨੇ,
      ਮਿਹਣਿਆਂ ਦੇ ਛੱਜ ਪਾ ਕੇ,
       ਛੱਟ ਦਿਤੀ ਜ਼ਿੰਦਗੀ |
ਔਕੜਾਂ ਦੇ ਹਾਥੀਆਂ ਨੇ,
ਵਫ਼ਾਦਾਰ ਸਾਥੀਆਂ ਨੇ,
ਪਾਕੇ ਖਰੂਦ ਜਾਣੋ,
ਪੱਟ ਦਿਤੀ ਜ਼ਿੰਦਗੀ |
   ਝਖੜਾਂ ਤੋਂ ਮਾਰ ਖਾਕੇ,
   ਡਿੱਗਿਆ ਜਾ ਪਰਾਂ ਜਾਕੇ,
   ਗਲ ਲਾਈ ਸੁਪਨਿਆਂ ਨੂੰ,
    ਕੱਟ ਦਿਤੀ ਜ਼ਿੰਦਗੀ | 
ਹਾਸਿਆਂ ਨਾ(ਲ) ਝਾੜ ਲੀੜੇ,
ਹਿਮਤਾਂ ਦੇ ਭੀੜ ਬੀੜੇ,
ਮਿਹਨਤਾਂ ਦੇ ਦਾਅ ਪਾਕੇ,
ਹੱਟ ਜਿਤੀ ਜ਼ਿੰਦਗੀ|   
ਜਗਜੀਤ ਸਿੰਘ ਜੱਗੀ  

 

ਘੋਲ ਜ਼ਿੰਦਗੀ ਦਾ  -  (An Autobiographical Poem)


ਖੁਸ਼ਬੋ ਗੁਲਾਬ ਦੀ,

ਨਾ ਠੰਡੜੀ ਫੁਹਾਰ ਸਾਉਣ,

ਜੇਠ ਦੇ ਮਹੀਨੇ ਵਾਂਗ

ਤਪ ਬੀਤੀ ਜ਼ਿੰਦਗੀ |


      ਸਜਣਾ ਪਿਆਰਿਆਂ ਨੇ,

      ਸਾੜਿਆਂ ਦੇ ਮਾਰਿਆਂ ਨੇ,

      ਮਿਹਣਿਆਂ ਦੇ ਛੱਜ ਪਾ ਕੇ

      ਛੱਟ ਦਿਤੀ ਜ਼ਿੰਦਗੀ |


ਔਕੜਾਂ ਦੇ ਹਾਥੀਆਂ ਨੇ

ਵਫ਼ਾਦਾਰ ਸਾਥੀਆਂ ਨੇ,

ਪਾਕੇ ਖਰੂਦ ਜਾਣੋ

ਪੱਟ ਦਿਤੀ ਜ਼ਿੰਦਗੀ |


      ਝਖੜਾਂ ਤੋਂ ਮਾਰ ਖਾਕੇ

      ਡਿੱਗਿਆ ਜਾ ਪਰ੍ਹਾਂ ਜਾਕੇ,

      ਗਲ ਲਾਈ ਸੁਪਨਿਆਂ ਨੂੰ

      ਕੱਟ ਦਿਤੀ ਜ਼ਿੰਦਗੀ | 


ਹਾਸਿਆਂ ਨਾ(ਲ) ਝਾੜ ਲੀੜੇ,

ਹਿਮਤਾਂ ਦੇ ਭੀੜ ਬੀੜੇ,

ਮਿਹਨਤਾਂ ਦੇ ਦਾਅ ਪਾਕੇ

ਹੱਟ ਜਿਤੀ ਜ਼ਿੰਦਗੀ|   


ਜਗਜੀਤ ਸਿੰਘ ਜੱਗੀ  

 

Notes:


ਵਫ਼ਾਦਾਰ ਸਾਥੀਆਂ - ਮਤਲਬ, ਪਿੱਛਾ ਨਾ ਛੱਡਣ ਵਾਲੀਆਂ ਔਕੜਾਂ, ਮੁਸੀਬਤਾਂ; ਲੀੜੇ - ਬਸਤਰ, ਕਪੜੇ; ਭੀੜ ਬੀੜੇ - ਬਟਨ ਬੰਦ ਕਰਕੇ, ਕਮਰ ਕੱਸ ਕੇ; ਬੀੜੇ - ਬਟਨ; ਦਾਅ - ਕੁਸ਼ਤੀ ਦਾ ਦਾਅ;

 

06 Jun 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਵਧੀਆ ਲਿਖਤ ਪੇਸ਼ ਕੀਤੀ ਹੈ ਵੀਰ ! ਮਨ ਦੇ ਭਾਵ ਬਹੁਤ ਖੂਬਸੂਰਤ ਤਰੀਕੇ ਨਾਲ ਸ਼ਬਦਾਂ ਵਿਚ ਪਰੋਏ ਨੇ | ਜਿਓੰਦੇ ਵੱਸਦੇ ਰਹੋ,,,

06 Jun 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਵੀਰ ਜੀ, ਆਪਦੇ ਕਮੇੰਟ੍ਸ ਲਈ ਧੰਨਵਾਦ ! ਜਾਪਦਾ ਹੈ ਇੱਦਾਂ ਦੀ ਸਪੋਰਟ ਨਾਲ ਮੈ ਇਸ ਫੋਰਮ ਵਿਚ ਟਿਕ ਸਕਦਾ ਹਾਂ |

07 Jun 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖੂਬਸੂਰਤ ਅੰਦਾਜ਼ !

07 Jun 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਘੋਲ ਜ਼ਿੰਦਗੀ ਦਾ

ਧੰਨਵਾਦ ਵੀਰ, ਤੁਸੀਂ ਟੋਪਿਕ ਪੜ੍ਹਕੇ ਮੈਨੂੰ ਟੀਮ ਵਿਚ ਹੋਣ ਦਾ ਇਹਸਾਸ ਕਰਾਇਆ | ਹੱਸਦੇ ਵਸਦੇ ਰਹੋ |

 

                                               ......................ਜੱਗੀ

07 Jun 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਵਾਹ ਜੀ ਵਾਹ....ਸਵਾਦ ਲਿਆਤਾ ਇੱਕ ਵਾਰ ਤਾਂ...ਬਹੁਤ ਵਧੀਆ ਏ...ਉਮੀਦ ਹੈ ਇਸੇ ਤਰਾਂ ਹੀ ਹੋਰ ਕਲਾ ਕਿਰਤਾਂ ਵੀ ਸਾਂਝੀਆਂ ਕਰਦੇ ਰਹੋਗੇ !!

03 Jul 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਲਿਹਾਰ ਜਾਵਾਂ, ਵੀਰ ਬਲਿਹਾਰ ਦੇ,
ਅਤੇ ਉਹਦੇ ਦਿਤੇ ਨਿਘੇ ਪਿਆਰ ਦੇ !
ਹੌਂਸਲਾ ਅਫਜਾਈ ਲਈ ਧੰਨਵਾਦ ਜੀ ਬਾਈ ਜੀ !
ਵਾਦਾ ਰਿਹਾ ਹੋਰ ਚੰਗੀਆਂ ਕੋਸ਼ਿਸ਼ਾਂ ਦਾ - "ਇੰਦਰ ਧਨੁਸ਼" ਵੀ ਪੇਸ਼ ਹੈ ! 
                                         ... ਜਗਜੀਤ ਸਿੰਘ ਜੱਗੀ

Balihar veer ji ਹੌਂਸਲਾ ਅਫਜਾਈ ਲਈ ਧੰਨਵਾਦ ਜੀ ਬਾਈ ਜੀ !

 

ਵਾਦਾ ਰਿਹਾ ਹੋਰ ਚੰਗੀਆਂ ਕੋਸ਼ਿਸ਼ਾਂ ਦਾ | 

 

                                         ... ਜਗਜੀਤ ਸਿੰਘ ਜੱਗੀ

 

03 Jul 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Bohat wadhiya likhea,...........aap dungi lekhni de mahaan writers wichon ik changi te niggi soch rakhde ho,...........aap g di kalam di khubsurti har harf wichon beyaan hundi hai................duawaan  

04 Jul 2013

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਪਿਆਰ ਦੇਣ ਲਈ ਧੰਨਵਾਦ ! ਜਿਉਂਦੇ ਵਸਦੇ ਰਹੋ !
                                       ਜਗਜੀਤ ਸਿੰਘ ਜੱਗੀ 

 Compliments ਅਤੇ ਪਿਆਰ ਦੇਣ ਲਈ ਧੰਨਵਾਦ ! ਜਿਉਂਦੇ ਵਸਦੇ ਰਹੋ !

                                       ਜਗਜੀਤ ਸਿੰਘ ਜੱਗੀ  

 

05 Jul 2013

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ੳੁਮਦਾ ਕਿਰਤ
ਝਖੜਾਂ ਤੋਂ ਮਾਰ ਖਾਕੇ,
ਡਿੱਗਿਆ ਜਾ ਪਰਾਂ ਜਾਕੇ,
ਗਲ ਲਾਈ ਸੁਪਨਿਆਂ ਨੂੰ,
ਕੱਟ ਦਿਤੀ ਜ਼ਿੰਦਗੀ |....

Bahut vadia Sir...ਸ਼ਬਦਾਂ ਚ ਜਾਨ ਪਾ ਦਿੱਤੀ ਜੀ
07 May 2014

Showing page 1 of 2 << Prev     1  2  Next >>   Last >> 
Reply