Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਿਸ਼ਵ ਨਾਗਰਿਕ (ਰਾਹਤ ਦੀ ਭਾਲ ਵਿਚ) :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਵਿਸ਼ਵ ਨਾਗਰਿਕ (ਰਾਹਤ ਦੀ ਭਾਲ ਵਿਚ)

 

 

 

   ਵਿਸ਼ਵ ਨਾਗਰਿਕ

(ਰਾਹਤ ਦੀ ਭਾਲ ਵਿਚ)

 

ਜ਼ਿੰਦਗੀ ਦੀ ਘੁਟਣ ਤੋਂ

ਦਿਲ ਹੋ ਕੇ ਅਵਾਜ਼ਾਰ,

ਸੀ ਰਾਹਤ ਲਈ ਭਾਲਦਾ 

ਕੋਈ ਨੂਰਾਨੀ ਨੁਹਾਰ |

ਪਰ ਮੁਖੌਟਿਆਂ ਦੇ ਸੱਚ

ਨੇ ਉਡਾਏ ਐਸੇ ਹੋਸ਼

ਕਿ ਅਹਿਸਾਸ ਬਿਆਂ ਕਰਨ ਨੂੰ

ਅਲਫਾਜ਼ ਨਹੀਂ ਮਿਲਦੇ |

 

ਜੀਅ ਕਰਦੈ ਉੱਡ ਜਾਵਾਂ

ਵਿਚ ਦੂਰ ਕਿਤੇ ਅਸਮਾਨਾਂ,

ਜਿੱਥੇ ਪਿਆਰ ਦੀ ਖੁਸ਼ਬੋ ਹੋਏ,  

ਨਹੀਂ ਤਲਖ਼ੀ-ਏ-ਜ਼ਮਾਨਾ |

ਕਰ ਅੜੀ ਪੰਛੀਆਂ ਤੋਂ

ਕੁਝ ਪਰ ਤਾਂ ਲੈ ਲਵਾਂ ਮੈਂ,

ਪਰ ਉਧਾਰ ਮੰਗਿਆਂ  

ਸਲੀਕਾ-ਏ-ਪਰਵਾਜ਼ ਨਹੀਂ ਮਿਲਦੇ |

 

ਦਿਲ ਕਰਦੈ ਬੁਰਛਾ ਗਰਦੀ ਦਾ

ਰੋਗ ਗੁਆ ਦੇਵਾਂ,

ਤਮਾਮ ਨਫ਼ਰਤਾਂ, ਅੱਤਵਾਦ ਦਾ

ਭੋਗ ਪੁਆ ਦੇਵਾਂ |

ਪਰ ਪ੍ਰੇਮ ਬਗੀਚੀ ਮੌਲਣ ਲਈ

ਇੱਕ ਬਾਗਬਾਂ ਦੀ ਦਰਕਾਰ ਏ,

ਐਸੇ ਉੱਦਮਾਂ ਦੇ ਖ਼ੁਦ ਹੋਏ

ਆਗਾਜ਼ ਨਹੀਂ ਮਿਲਦੇ |


ਇਹ ਝਗੜਾ ਏ ਚੌਧਰ ਲਈ

ਪਾਵਰ ਦੇ ਦਲਾਲਾਂ ਦਾ,

ਹੈ ਵਿਸ਼ਵ ਨਾਗਰਿਕ ਅਵਾਜ਼ਾਰ

ਨਿੱਤ ਮੇਲਾ ਵੇਖ ਮਸ਼ਾਲਾਂ ਦਾ |

ਇਨਸਾਫ਼ ਦਾ ਹਾਮੀਂ ਹੈ ਕੋਈ

ਜੋ ਸੋਧੇ ਆਪਣਾ ਵਾਰ ਸਗਲ?

ਹੁਣ ਸੰਤ ਸਿਪਾਹੀ ਜਿਹੇ ਦਰਦੀ

ਜਾੰਬਾਜ਼ ਨਹੀਂ ਮਿਲਦੇ|

 

                                   ਜਗਜੀਤ ਸਿੰਘ ਜੱਗੀ

 

ਨੋਟ :


ਅਵਾਜ਼ਾਰ = ਬੇਚੈਨ ਅਤੇ ਦੁਖੀ, distressed; ਰਾਹਤ = ਨਿਵਿਰਤੀ, ਅਰਾਮ, relief; ਨੂਰਾਨੀ ਨੁਹਾਰ = ਸੰਤ ਪੁਰਖ, ਫਰਿਸ਼ਤਿਆਂ ਵਰਗੇ ਨੂਰ ਨਾਲ ਭਰਿਆ ਚਿਹਰਾ, angelic face; ਅਹਿਸਾਸ = ਮਹਿਸੂਸ ਜਾਂ ਅਨੁਭਵ ਕੀਤਾ ਹੋਇਆ, experience; ਬਿਆਂ ਕਰਨ ਨੂੰ = ਬਿਆਨ ਕਰਨ ਨੂੰ; ਅਲਫਾਜ਼ = ਸ਼ਬਦ, words; ਤਲਖ਼ੀ-ਏ-ਜ਼ਮਾਨਾ = ਜ਼ਮਾਨੇ ਦੀ ਕੜਵਾਹਟ, mundane bitterness; ਕਰ ਅੜੀ = ਅੜੀ ਕਰ ਕੇ, ਜ਼ਿੱਦਲ-ਬੇਨਤੀ ਕਰਕੇ, by importunity or importunities; ਦਰਕਾਰ = ਜ਼ਰੂਰਤ, need; ਆਗਾਜ਼ = ਸ਼ੁਰੂਆਤ, initiation,  beginning; ਚੌਧਰ = hegemony, domination over others; ਪਰ ਤਾਂ ਲੈ ਲਵਾਂ ਮੈਂ = ਖੰਭ ਤਾਂ ਲੈ ਲਵਾਂ ਮੈਂ, ਮੰਗ ਕੇ; ਸਲੀਕਾ-ਏ-ਪਰਵਾਜ਼ = ਉੜਾਨ ਭਰਨ ਦੀ ਤਮੀਜ਼ ਜਾਂ ਤੌਰ ਤਰੀਕੇ; ਮੌਲਣ ਲਈ = ਵਧਣ ਫੁੱਲਣ ਲਈ, to flourish; ਜੋ ਸੋਧੇ ਆਪਣਾ ਵਾਰ ਸਗਲ =  ਜੋ ਆਪਣਾ ਸਭ ਕੁਝ ਕੁਰਬਾਨ ਕਰਕੇ ਸਾਰੀ ਵਿਵਸਥਾ ਨੂੰ ਠੀਕ ਕਰ ਦਏ, ਤਾਂ ਜੋ ਵਿਸ਼ਵ ਨਾਗਰਿਕ ਨੂੰ ਸ਼ਾਂਤੀ ਅਤੇ ਰਾਹਤ ਮਿਲ ਸਕੇ | ਸੰਤ ਸਿਪਾਹੀ = Saint Soldier, ਗੁਰੂ ਗੋਬਿੰਦ ਸਿੰਘ ਜੀ; ਜਾੰਬਾਜ਼ - ਹਿੰਮਤੀ ਅਤੇ ਸਿਰ ਲੱਥ ਜੋਧਾ/ਜੋਧੇ |

 


10 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
sir salute ro u for this theme bilkul hi avajar hoi firda hai dill te fir dil nu sakoon devan lae nashe da shikar hoi janda hai atvad de rahe chall riha hai.........so great theme nicevwork done....Thanks


sir ik thide picture selection sone te sohga hundi hai g
10 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thnx for taking time off for the article that expresses my concern for peace on earth.

As for Image, visuals hv always better appeal, hence I m particular abt them.

Thank you Sanjeev Bai ji.

10 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Beautiful expression of inner storms and a call for peace.

ਤੁਸੀ ਵਿਸ਼ਵ ਨਾਗਰਿਕ ਦਾ ਦਰਦ ਬਹੁਤ ਸੋਹਣੇ ਸ਼ਬਦਾਂ 'ਚ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ । ਰੱਬ ਕਰੇ ਅਰਜ਼ ਕਬੂਲ ਹੋਵੇ ।
10 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

 

jagjit sir .......

 

ik wari fer ultimate poetry , superb command on "MAA BOLI" , beyond thoughts topic....

and on the top of that a poet's concern as a responsible global citizen is END of every thought...... 

 

ਜੀਅ ਕਰਦੈ ਉੱਡ ਜਾਵਾਂ

ਵਿਚ ਦੂਰ ਕਿਤੇ ਅਸਮਾਨਾਂ,

ਜਿੱਥੇ ਪਿਆਰ ਦੀ ਖੁਸ਼ਬੋ ਹੋਏ,  

ਨਹੀਂ ਤਲਖ਼ੀ-ਏ-ਜ਼ਮਾਨਾ |

ਕਰ ਅੜੀ ਪੰਛੀਆਂ ਤੋਂ

ਕੁਝ ਪਰ ਤਾਂ ਲੈ ਲਵਾਂ ਮੈਂ,

ਪਰ ਮੰਗਿਆਂ ਉਧਾਰ 

ਸਲੀਕਾ-ਏ-ਪਰਵਾਜ਼ ਨਹੀਂ ਮਿਲਦੇ

 

bahut touching....bht umdaa.....

ena sohna likh dende tusi hmesha jagjit g k sade boln joge lafaz hi ni rehnde....

 

a very sacred thought of yours....

 

tfs....

 

waheguru mehar kari....

 

10 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇਨਸਾਫ਼ ਦਾ ਹਾਮੀਂ ਹੈ ਕੋਈ

ਜੋ ਸੋਧੇ ਆਪਣਾ ਵਾਰ ਸਗਲ ?

 

ਨਿਸ਼ਬਦ ........

10 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

I just have no words sir,,,you have a very good heart ! keep rocking ,,,jio,,,

10 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

ਦਿਲ ਕਰਦੈ ਬੁਰਛਾ ਗਰਦੀ ਦਾ ਰੋਗ ਗੁਆ ਦੇਵਾਂ,

ਤਮਾਮ ਤਲਖੀਆਂ, ਅੱਤਵਾਦ ਦਾ ਭੋਗ ਪੁਆ ਦੇਵਾਂ |

 

Very emotional Sir Ji . . . 

 

samajh nai ondi Sir ena dahshatgarda de sine ch rabb ji ne dil di jagah ki paya hai ? ? ena nu kuchh v samajh kyu nai onda ? ? ? 

11 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਬਾਈ ਜੀ, ਆਰਟੀਕਲ ਨੂੰ ਇੰਨਾ ਪਿਆਰ ਤੇ ਸਤਕਾਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ | 
ਰੱਬ ਰਾਖਾ ਜੀ |

ਸੰਜੀਵ ਅਤੇ ਸੰਦੀਪ ਬਾਈ ਜੀ, ਆਰਟੀਕਲ ਨੂੰ ਇੰਨਾ ਪਿਆਰ ਤੇ ਸਤਕਾਰ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ | 


ਰੱਬ ਰਾਖਾ ਜੀ |

 

12 Aug 2014

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

gal aa ji sirf ansaniyat de te usdi awaj koi nahi sunda

 

 

great jio sir ji

13 Aug 2014

Showing page 1 of 2 << Prev     1  2  Next >>   Last >> 
Reply