Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
------- ਗੋਬਿੰਦ ------- :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
------- ਗੋਬਿੰਦ -------


" ਵੀਹ ਵਰ੍ਹੇ ਪਹਿਲਾਂ ਗੁਰਦੁਆਰਾ ਮਨੀਕਰਣ ਵਿਖੇ ਨਿੱਕੀ ਜਿਹੀ ਤਸਵੀਰ ਟੰਗੀ ਵੇਖੀ :" ਕਵੀ ਗੁਰੂ ਗੋਬਿੰਦ ਸਿੰਘ "
ਪਿੱਠ ਭੂਮੀ ਹਨੇਰੀ,ਗੁਰੂ ਹੱਥ ਕਲ਼ਮ,ਚਿਹਰੇ ਸ਼ਬਦ ਚਾਨਣ,ਅੱਖਾਂ ਕੋਮਲ ਤਰਲ -- ਗੋਬਿੰਦ ਦੀ ਇਹ ਤਸਵੀਰ ਵਿਰਲੀ ਹੈ । ਏਸ ਲਈ ਨਹੀਂ ਕਿ ਗੋਬਿੰਦ ਏਦਾਂ ਦੇ ਸੀ ਨਹੀਂ । ਏਸ ਲਈ ਵੀ ਨਹੀਂ ਕਿ ਇਹ ਤਸਵੀਰ ਕਿਸੇ ਬਣਾਈ ਨਹੀਂ । ਏਸ ਲਈ ਕਿ -- ਅਸੀਂ ਬਣਨ ਨਹੀਂ ਦੇਂਦੇ । ਸਾਡੀ ਸੰਸਕਾਰੀ ਅੱਖ ਵਿੱਚ ਗੁਰੂ ਗੋਬਿੰਦ ਦੀ ਤਸਵੀਰ ਏਦਾਂ ਹੈ : ਤਣਿਆ ਚਿਹਰਾ,ਸਿੱਧੀ ਧੌਣ,ਭੱਥੇ ਤੀਰ,ਗਲ਼ ਮੋਤੀ,ਸ਼ਾਹੀ ਲਿਬਾਸ,ਮੋਢੇ ਬਾਜ਼,ਹੱਥ ਕਿਰਪਾਨ,ਹੇਠਾਂ ਘੋੜਾ,ਆਲੇ ਦੁਆਲੇ ਸੰਗਤ,ਪਿੱਛੇ ਫ਼ੌਜ,ਅੱਗੇ ਮੌਤ ...!
ਸਿੰਘ,ਸਹਿਜਧਾਰੀ,ਫ਼ੌਜੀ,ਨਕਸਲੀ ਜਾਂ ਖਾਲਿਸਤਾਨੀ -- ਸਭ ਦੀ ਸੋਚ ਇਕ ਦੂਜੇ ਤੋਂ ਵੱਖਰੀ । ਕਈ ਵਾਰ ਉਲਟ ਵੀ । ਗੁਰੂ ਗੋਬਿੰਦ ਸਿੰਘ -- ਸਭ ਦੀ ਪ੍ਰੇਰਣਾ । ਕਿਵੇਂ ?ਕਿਉਂ ?
ਹਰ ਸੱਭਿਅਤਾ ਨਾਇਕ ਲਭਦੀ ਹੈ -- ਪ੍ਰੇਮ ਲਈ,ਸੱਚ ਲਈ,ਸੁਤੰਤਰਤਾ ਲਈ । ਨਾਇਕ ਉਹ ਸੰਚਾ ਹੈ ਜਿਸ ਵਿੱਚ ਨਵਾਂ ਜੰਮਿਆ ਬੰਦਾ ਪਿਘਲਾ ਕੇ ਪਾਉਣਾ ਹੁੰਦਾ ਹੈ -- ਨਾਇਕ ਵਰਗੇ ' ਕਲੋਨ ' ਪੈਦਾ ਕਰਨ ਲਈ । ਸੱਭਿਅਤਾ ਨੂੰ ਨਾਇਕ ਨਾ ਲੱਭੇ ਤਾਂ ਘੜ ਲੈਂਦੀ ਹੈ । ਗੁਰੂ ਗੋਬਿੰਦ ਸਾਡੇ ਲਈ ਦਲੇਰੀ ਤੇ ਸ਼ਹੀਦੀ ਦੇ ਨਾਇਕ ਹਨ ।
ਗੁਰੂ ਗੋਬਿੰਦ ਸੱਚਮੁੱਚ ਹੋਏ,ਪਰ ਅਸੀਂ ਓਨੇ ਜਾਣੇ ਨਹੀਂ,ਜਿੰਨੇ ਘੜ ਲਏ । ਗੁਰੂ ਨੂੰ ਜਾਣਨਾ ਔਖਾ ਹੈ,ਸਮਝਣਾ ਹੋਰ ਔਖਾ,ਸਮਝ ਕੇ ਜੀਣਾ ਲੱਗਭੱਗ ਅਸੰਭਵ,ਪਰ ਘੜਣਾ ਸੌਖਾ । ਸੱਚ ਅਤੇ ਇਤਿਹਾਸ ਨੂੰ ਮਿਥਿਹਾਸ ਬਣਾਉਣ ਲਈ ( ਕਿਸੇ ਦੇ ਤੁਰ ਜਾਣ ਮਗਰੋਂ ) ਇਕ ਪੁਸ਼ਤ ਹੀ ਬਹੁਤ ਹੁੰਦੀ ਹੈ । ਉਸ ਮਹਾਂਪੁਰਖ ਨੂੰ ਵਿਦਾ ਹੋਇਆਂ ਤਾਂ ਬਾਰਾਂ ਪੰਦਰਾਂ ਪੁਸ਼ਤਾਂ ਬੀਤ ਚੁੱਕੀਆਂ ਹਨ ।
ਆਨੰਦਪੁਰ ਤੇ ਚਮਕੌਰ ਦੀ ਜੰਗ ਹਾਰੇ,ਖਿਦਰਾਣੇ ਦੀ ਢਾਬ 'ਤੇ ਲੜ ਕੇ ਹਟੇ,ਮੌਤ ਨੂੰ ਟਾਲਦੇ ਵੰਗਾਰਦੇ ਗੋਬਿੰਦ -- ਆਪਣੀ ਸਲਤਨਤ ਮੋੜਣ ਲਈ ਫ਼ੌਜ ਇਕੱਠੀ ਨਹੀਂ ਕਰਦੇ : ਦਮਦਮੇ ਬਹਿ ਕੇ ਗੁਰੂ ਗ੍ਰੰਥ ਦਾ ਮੁੜ ਸੰਪਾਦਨ ਕਰਦੇ ਹਨ । ਉਨ੍ਹਾਂ ਨੂੰ ਪਤਾ ਹੈ -- ਸ਼ਕਤੀ ਸ਼ਬਦ ਵਿਚ ਹੈ । ਓਥੋਂ ਹੀ ਇਹ ਸ਼ਖ਼ਸ ਤੇ ਸ਼ਮਸ਼ੀਰ ਵਿਚ ਦਾਖਲ ਹੁੰਦੀ ਹੈ । ਉਹ ਸੰਤ, ਸਿਪਾਹੀ ਹੋਣ ਨੂੰ ਆਖਦੇ ਹਨ.....ਸਿਪਾਹੀ,ਸੰਤ ਹੋਣ ਨੂੰ ਨਹੀਂ ।
ਇਹ ਗੋਬਿੰਦ -- ਸਾਡੀ " ਲੋੜ " ਦਾ ਗੋਬਿੰਦ ਨਹੀਂ । ਅਸੀਂ ਉਹਨੂੰ ਮੁੜ ਘੜਦੇ ਹਾਂ । ਉਹਦੇ ਹੱਥੋਂ ਕਲਮ ਲੁਕਾਅ,ਸ਼ਮਸ਼ੀਰ ਫ਼ੜਾਉਂਦੇ ਹਾਂ । ਅੱਖ ਵਿੱਚੋਂ ਕਰੁਣਾ ਕੱਢ ਬੀਰ ਰਸ ਪਾਉਂਦੇ ਹਾਂ । " ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ " ਮੇਟ ਕੇ ਮੱਥੇ " ਨਿਸਚੈ ਕਰ ਆਪਨੀ ਜੀਤ ਕਰੋਂ " ਖੁਣਦੇ ਹਾਂ । ਅਜਿਹੇ ਗੋਬਿੰਦ ਨੂੰ ਹੁਣ ਅਸੀਂ " ਵਰਤ " ਸਕਦੇ ਹਾਂ ....।
ਗੁਰੂ ਕਿਹਾ : " ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ " ।
ਅਸੀਂ ਪਹਿਲੀ ਅੱਧੀ ਤੁਕ ਸਾਂਭ ਲੈਂਦੇ,ਪਿਛਲੀ ਅੱਧੀ ਤਿਆਗ ਦਿੰਦੇ ਹਾਂ । ਸ਼ਕਤੀ ਪਹਿਲਾਂ ਸ਼ਬਦ ਪਿੱਛੋਂ । ਜਿਹੜਾ ਪਹਿਲਾ ਅੱਧ ਪੂਰਾ ਕਰ ਲੈਂਦਾ ਹੈ,ਤਾਕਤਵਰ ਤੇ ਸੱਤਾਧਾਰੀ ਹੋ ਜਾਂਦਾ ਹੈ : ਦੂਜੇ ਅੱਧ ਦੀ ਉਹਨੂੰ ਲੋੜ ਨਹੀਂ ਰਹਿੰਦੀ । ਸਾਡੇ ਤੇ ਰਾਜ ਕਰਦਾ ਹੈ,ਸਾਡਾ ਧਰਮ ਨਿਸ਼ਚਿਤ ਕਰਦਾ ਹੈ -- ਗੋਬਿੰਦ ਮੁਤਾਬਕ ਨਹੀਂ,ਆਪਣੇ ਮੁਤਾਬਕ । ਅਸੀਂ ਓਨ੍ਹਾਂ ਦੇ ਹੁਕਮ ਵਿਚ ਜੀਂਦੇ ਹਾਂ ਜਿੰਨ੍ਹਾਂ ਵਿਰੁੱਧ ਗੋਬਿੰਦ ਲੜਿਆ ।
ਨਾਨਕ ਹੱਸਦਾ ਸੀ ਤੇ ਨੱਚਦਾ ਵੀ ਸੀ । ਮੂਰਤ ਘੜ ਕੇ ਅਸੀਂ ਨਾਨਕ ਨੂੰ ਚਿੱਟੇ ਦਾਹੜੇ,ਉਦਾਸੀਨ ਚਿਹਰੇ ਤੇ ਉੱਠੇ ਹੋਏ ਹੱਥ ਵਿਚ ਕੈਦ ਕਰਦੇ ਹਾਂ । ਨਾਨਕ ਨੂੰ ਜੁਆਨ ਨਹੀਂ ਹੋਣ ਦਿੰਦੇ,ਗੋਬਿੰਦ ਨੂੰ ਸ਼ਾਂਤ ਨਹੀਂ ਹੋਣ ਦੇਂਦੇ ।
ਅਸੀਂ ਆਪਣੇ ਸਟੀਰੀਓਟਾਈਪ : ਪੂਰਵ - ਨਿਸ਼ਚਿਤ ਚਿਹਰੇ,ਗੁਣ ਤੇ ਲੋੜਾਂ -- ਉਨ੍ਹਾਂ 'ਤੇ ਲਾਗੂ ਕਰਦੇ ਹਾਂ ।
ਉਹ ਸਨ ਕਿਹੋ ਜਿਹੇ -- ਨਹੀਂ ਜਾਣਨਾ ਚਾਹੁੰਦੇ । ਉਹ ਕਿਹੋ ਜਿਹੇ ਹੋਣ : ਏਹਦਾ ਫ਼ੈਸਲਾ ਕਰਦੇ ਹਾਂ ।
ਅਸੀਂ ਨਾਨਕ ਦੀ ਉਹ ਤਸਵੀਰ ਬਣਨ ਹੀ ਨਹੀਂ ਦੇਂਦੇ -- " ਯੋਧਾ ਨਾਨਕ " ..... " ਹੱਸਦਾ ਨਾਨਕ " ........
ਅਸੀਂ ਗੋਬਿੰਦ ਦੀ ਉਹ ਤਸਵੀਰ ਵੀ ਨਹੀਂ ਬਣਨ ਦੇਂਦੇ -- " ਕਵੀ ਗੋਬਿੰਦ " ..... " ਖੇਡਦਾ ਗੋਬਿੰਦ " .......!! "
------------------------------------------------------------------------------------------------
(( ਸੁਖਪਾਲ - ਕਿਤਾਬ ' ਏਸ ਜਨਮ ਨਾ ਜਨਮੇ ' ਵਿੱਚੋਂ ))

20 Nov 2013

Reply