Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਮੇਰੀ ਗ੍ਰਹਿਸਥੀ


ਅਚਾਨਕ ਮੱਝ ਦੀ ਚੁੱਕੀ ਲੱਤ, ਮੱਤ ਨੂੰ ਆ ਪਈ। ਚਾਰ ਪੰਜ ਕਿੱਲੋ ਦੁੱਧ ਛੱਡਿਆ ਜਾਵੇ ਜਾਂ ਕੱਢਿਆ ਜਾਵੇ, ਡਾਕਟਰ ਬੁਲਾਈਏ ਜਾਂ ਟੀਕਾ ਲਾਈਏ, ਸਵਾਲ ਖੜ੍ਹਾ ਹੋ ਗਿਆ ਸੀ। ਸਵਾਲ ਦਾ ਹੱਲ ਸੀ। ਜ਼ਬਰਦਸਤੀ … ਪਰ ਮੈਂ ਟਲ ਗਿਆ ‘‘ਨਿੱਤਨੇਮੀ’’ ਹੋਣ ਕਰਕੇ। ਕੁਝ ਦੇਰ ਮਗਰੋਂ ਮਾਂ ਦੇ ਦੱਸਣ ’ਤੇ ਕਿ ਜੇ ਇਹ ਨਾ ਚੋਈ ਤਾਂ ਮੋਹੜਾ ਮਾਰ ਜਾਏਗੀ, ਦੁੱਧ ਤਾਂ ਕੀ ਘਰੇ ਲੱਸੀ ਨਹੀਂ ਥਿਆਏਗੀ। ਦੋ ਡੰਗ ਭੰਨ ਗਈ, ਸਮਝੋ ਵੱਗ ਰਲ ਗਈ  …ਤੇ ਫਿਰ ਸਾਲ ਭਰ ਪਾਈ ਜਾਇਓ ਕੱਖ। ਹੁਣ ਮੈਂ ਬੇਬਸ ਸੀ।’’
ਫਿਰ  ਕੀ ਸੀ, ਹੱਥ ਕੁਹਾੜੀ ਲੈ, ਦੁਸਾਂਗੜ ਵੱਢ, ਸੱਬਲ ਚੁੱਕ, ਟੋਏ ਕੱਢ, ਰੱਸੇ ਬੰਨ੍ਹ, ਕੁਝ ਡੰਡੇ ਗੱਡ, ਬੜਿੰਗਾ ਬਣਾ ਲਿਆ। ਮੱਝ ਅੱਗੇ ਹਰਾ ਚਾਰਾ, ਚਾਰੇ ’ਤੇ ਚੰਗਾ ਰਾਸ਼ਨ ਪਾ ਲਿਆ। ਟੀਕਾ ਲਾਇਆ, ਦੁੱਧ ਉਤਰ ਆਇਆ, ਪਰ ਕੁੱਕੜ ਹੋਏ  ਥਣਾਂ ਨੂੰ ਮੱਝ ਹੱਥੀਂ ਨਾ ਦੇਵੇ। ਅਜੇ ਪਿਛਲੀ ਇੱਕ ਲੱਤ ਜੋ ਬੇ-ਕਾਬੂ ਸੀ। ਫਿਰ ਜੁਗਤ ਬਣਾ ਲੱਤੀਂ ਰੱਸਾ ਪਾ ਮੱਝ ਕਾਬੂ ਕਰ ਲਈ। ਖੁੰਡੇ ਲੱਤ ਬੰਨ੍ਹੀ ਗਈ। ਅੱਗਿਓਂ ਡੰਡੇ ਦੀ ਨੋਕ ਨਾਲ ਮੱਝ ਸੰਨ੍ਹੀ ਗਈ। ਅਖੀਰ ਮੱਝ ਚੋ ਲਈ ਗਈ।
ਹੁਣ ਮੇਰੇ ਘਰ ਇਹ ਕਾਰਖ਼ਾਸੀ ਦ੍ਰਿਸ਼ ਸਵੇਰੇ-ਅਵੇਰੇ ਹਰ ਰੋਜ਼ ਦੁਹਰਾਇਆ ਜਾਂਦਾ। ਮੈਂ ਮੱਝ ਨੂੰ ਡਰਾਂਦਾ, ਪਰ ਡੰਡਾ ਮਾਰਨ ਤੋਂ ਘਬਰਾਉਂਦਾ, ਖਿਆਲ ਆਉਂਦਾ…. ‘‘ਕਿਤੇ ਧੱਕੇ ਨਾਲ ਚੋਇਆ ਦੁੱਧ, ਮਾਰ ਦਏ ਨਾ ਬੁੱਧ।’’ ਫਿਰ ਮੱਝ ਬਾਰੇ ਸੋਚਦਾ ਜੇ ਉਹ ਥਣਾਂ ਨੂੰ ਹੱਥ ਨਹੀਂ ਲਾਉਣ ਦਿੰਦੀ ਤਾਂ ਇਸ ਦੀ ਤਕਲੀਫ ਵੀ ਅਸਹਿ ਤੇ ਅਕਹਿ ਹੀ ਹੋਵੇਗੀ। ਇਸ ਗੱਲ ਨੂੰ ਜਾਣਦਾ, ਵਕਤ ਨੂੰ ਪਛਾਣਦਾ… ਅਣਜਾਣ  ਬਣ ਜਦੋਂ ਡੰਡਾ ਲੈ ਉਸ ਅੱਗੇ ਖੜਦਾ ਤਾਂ ਮੈਂ ਆਪਣੇ ਆਪ ਨੂੰ ਜੰਗਲ-ਯੁੱਗ ਦਾ ਆਦਿ ਮਨੁੱਖ ਸਮਝਦਾ… ਮੇਰੇ ਵਾਲ ਖਿੰਡ ਜਾਂਦੇ…. ਸਿੰਗ ਉੱਗ ਆਉਂਦੇ, ਮਾਸ ਖਾਣੀਆਂ ਦੋ ਨੇਸਾਂ ਹੇਠਲੇ ਬੁੱਲ੍ਹਾਂ ’ਤੇ ਲਟਕ ਜਾਂਦੀਆਂ। ਕਦੀ ਸੋਚਦਾ, ਉਹ ਕਿਹੜਾ ਅਭਾਗਾ ਸਮਾਂ ਸੀ ਜਦੋਂ ਇਹ ਵਿਚਾਰੀਆਂ ਤੁਰ ਆਈਆਂ ਮਨੁੱਖ ਨਾਲ ਜੰਗਲ ਤੋਂ ਮੰਗਲ ਹੋਣ। ਅੱਜ ਤਾਂ ਵਕਤ ਨੇ ਖੋਹ ਲਏ ਇਨ੍ਹਾਂ ਤੋਂ ਉਹ ਜੰਗਲ, ਬੇਲੇ, ਰੁੱਖ, ਨਦੀਆਂ ਦੀਆਂ ਚਰਾਂਦਾਂ…ਜਿੱਥੇ ਚਰਦੀਆਂ ਸਾਰਾ ਸਾਰਾ ਦਿਨ, ਕਿੱਥੇ ਗਏ ਉਹ ਟੋਭੇ ਜਿੱਥੇ ਨਹਾਉਂਦੀਆਂ ਸਾਰੀ ਦੁਪਹਿਰ ਗਰਮੀਆਂ ਦੇ ਦਿਨੀਂ। ਕਿੱਥੇ ਗਏ ਉਹ ਛੱਪੜ ਜਿੱਥੇ ਵਟਣਾਂ ਮਲਦੀਆਂ ਗਾਰੇ ਦਾ, ਖੀਵੀਆਂ ਹੋ ਜਾਂਦੀਆਂ, ਖੰਦਕਾਂ ਸੰਗ ਖਹਿ-ਖਹਿ ਖੌਰੂ ਪਾਂਦੀਆਂ। ਅੱਜ… ਮਸ਼ੀਨ ਬਣੀਆਂ…ਸੰਗਲਾਂ ਸੰਗ ਬੱਝੀਆਂ ਝੱਲ ਰਹੀਆਂ ਨੇ ਸੰਤਾਪ…ਬਦਲ ਰਹੀਆਂ ਨੇ ਚਾਰੇ ਨੂੰ ਦੁੱਧ ਵਿਚ। ਗੁਆ ਬੈਠੀਆਂ ਮਨੁੱਖ ਦੀ ਤਰ੍ਹਾਂ ਕੁਦਰਤ ਦਾ ਹਰ ਆਨੰਦ, ਮਸਨੂਈ ਗਰਭ ਧਾਰਨ ਕਰਦੀਆਂ, ਟੀਕੇ ’ਤੇ ਚਲਦੀਆਂ, ਡਰਦੀਆਂ ਹੋ ਗਈਆਂ ਨੇ ਹਰ ਪੱਖੋਂ ਬੇਵੱਸ ਅਤੇ ਗੈਰ-ਕੁਦਰਤੀ। ਮੈਂ ਲਾਚਾਰ, ਸਭ ਕੁਝ ਜਾਣਦਾ, ਹਰ ਰੋਜ਼ ਸਵੇਰੇ ਰੱਬੋਂ ਡਰਦਾ, ਆਸਤਿਕ ਬਣਦਾ, ਅਰਦਾਸ ਕਰਦਾ। ਹੇ! ਰੱਬ, ਜੇ ਮਾਂ ਦੀ ਹਾਕ ਨਾ ਪਵੇ… ਮੱਝ ਆਪੇ ਮਿਲ ਜਾਵੇ…ਪਰ ਕੀ ਅਰਦਾਸ ਕੀਤਿਆਂ ਅਜਿਹਾ ਹੋ ਜਾਊ…ਮਨ-ਦਵੰਦ ਉੱਠਦਾ…ਸੋਚਦਾ ਅਰਦਾਸ ਟੀਕਾ ਤਾਂ ਨਹੀਂ ਜੋ ਦੁੱਧ ਉਤਾਰ ਦਊ…। ਫਿਰ ਕਿਸੇ ਦਿਨ ‘‘ਬੇਟਾ! ਤੂੰ ਨਾ ਆਵੀਂ…ਅੱਜ ਮੱਝ ਮਿਲ ਗਈ।’’ ਵਾਲੀ ਆਵਾਜ਼ ਮੇਰੀ ਨਾਸਤਿਕਤਾ ’ਤੇ ਪ੍ਰਸ਼ਨ ਚਿੰਨ੍ਹ ਲਾ ਦਿੰਦੀ।…ਪ੍ਰੰਤੂ ਅਗਲੇ ਦਿਨ ‘‘ਮੱਝ ਦੇ ਨਾ ਮਿਲਣ ’ਤੇ ਮੈਂ ਫਿਰ ਨਾਸਤਿਕ ਹੋ…‘‘ਜੰਗਲੀ’’ ਬਣਦਾ…। ‘‘ਗ੍ਰਹਿਸਥੀ’’ ਜੋ ਹੋਇਆ।

 

ਇੰਦਰਜੀਤ ਸਿੰਘ ਬਾਲਾ

18 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਾਹ ਬਿੱਟੂ ਜੀ ......ਕਮਾਲ ਹੈ.....

18 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
very good

ਬਹੁਤ ਹੀ ਚੰਗੀ ਰਚਨਾ

18 Apr 2012

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

ਬਾ-ਕਮਾਲ ਰਚਨਾ ,,,,,,,,

18 Apr 2012

AMRIT PAL
AMRIT
Posts: 56
Gender: Male
Joined: 17/Feb/2012
Location: NEW DELHI
View All Topics by AMRIT
View All Posts by AMRIT
 

THANKS FOR SHAIRING

23 Apr 2012

Reply