Punjabi Poetry
 View Forum
 Create New Topic
  Home > Communities > Punjabi Poetry > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਗੁਰੂ ਨਾਨਕ ਦਾ ਸਤਿਕਾਰ

 

ਗੁਰੂ ਨਾਨਕ ਦਾ ਸਤਿਕਾਰ
ਭਾਵੇਂ ਉਸਨੂੰ ਨਾਨਕ ਆਖੋ, 
ਭਾਵੇਂ ਗੁਰੂ ਜਾਂ ਬਾਬਾ ।
ਨੀਅਤ ਨਾਲ ਹੀ ਬਣਦੇ ਅੰਦਰ,
ਹਰੀ ਮੰਦਰ ਜਾਂ ਕਾਬਾ ।
ਸਾਹਿਬ ਆਖੋ, ਦੇਵ ਕਹੋ
 ਜਾਂ ਪੀਰ ਕੋਈ ਪੰਜ-ਆਬਾ ।
ਨਾਹੀਂ ਜਾਪੇ "ਪਾਤਿਸ਼ਾਹ"
 ਦੇ ਕਹਿਣ "ਚ ਕੋਈ ਖਰਾਬਾ ।
ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ,
ਭਾਵੇਂ ਬੇ-ਹਿਸਾਬਾ ।
ਅਮਲਾਂ ਬਾਝੋਂ ਇਜ਼ੱਤ ਦਾ, 
ਇਜ਼ਹਾਰ ਹੈ ਸ਼ੋਰ-ਸ਼ਰਾਬਾ ।
ਜਦ ਵੀ ਉਸ ਦੀ ਦਿੱਤੀ ਸਿੱਖਿਆ ,
ਜੀਵਨ ਵਿੱਚ ਅਪਣਾਈ ।
ਸਮਝੋ ਫਿਰ ਗੁਰ ਨਾਨਕ ਦਾ,
ਸਤਿਕਾਰ ਹੋ ਗਿਆ ਭਾਈ .....ਡਾ ਗੁਰਮੀਤ ਸਿੰਘ 

ਗੁਰੂ ਨਾਨਕ ਦਾ ਸਤਿਕਾਰ

ਭਾਵੇਂ ਉਸਨੂੰ ਨਾਨਕ ਆਖੋ, 

ਭਾਵੇਂ ਗੁਰੂ ਜਾਂ ਬਾਬਾ ।

 

ਨੀਅਤ ਨਾਲ ਹੀ ਬਣਦੇ ਅੰਦਰ,

ਹਰੀ ਮੰਦਰ ਜਾਂ ਕਾਬਾ ।

 

ਸਾਹਿਬ ਆਖੋ, ਦੇਵ ਕਹੋ

 ਜਾਂ ਪੀਰ ਕੋਈ ਪੰਜ-ਆਬਾ ।

 

ਨਾਹੀਂ ਜਾਪੇ "ਪਾਤਿਸ਼ਾਹ"

 ਦੇ ਕਹਿਣ "ਚ ਕੋਈ ਖਰਾਬਾ ।

 

ਨਾਂ ਨੂੰ ਲਾ ਲਓ ਕੋਈ ਵਿਸ਼ੇਸ਼ਣ,

ਭਾਵੇਂ ਬੇ-ਹਿਸਾਬਾ ।

 

ਅਮਲਾਂ ਬਾਝੋਂ ਇਜ਼ੱਤ ਦਾ, 

ਇਜ਼ਹਾਰ ਹੈ ਸ਼ੋਰ-ਸ਼ਰਾਬਾ ।

 

ਜਦ ਵੀ ਉਸ ਦੀ ਦਿੱਤੀ ਸਿੱਖਿਆ ,

ਜੀਵਨ ਵਿੱਚ ਅਪਣਾਈ ।

 

ਸਮਝੋ ਫਿਰ ਗੁਰ ਨਾਨਕ ਦਾ,

ਸਤਿਕਾਰ ਹੋ ਗਿਆ ਭਾਈ .....ਡਾ ਗੁਰਮੀਤ ਸਿੰਘ 

 

 

 

17 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤਖੂਬ.....tfs......

18 Dec 2012

Parteet bajwa
Parteet
Posts: 15
Gender: Female
Joined: 01/Aug/2012
Location: chandigarh
View All Topics by Parteet
View All Posts by Parteet
 

ਗੁਰੂ ਨਾਨਕ ਸਾਹਿਬ ਜੀ ਦਆਂ ਸਿੱਖਿਆਂ ਤੇ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਣਾਂ ਹੀ ਉਹਨਾਂ ਦਾ ਸੱਚੇ ਦਿਲੋ ਸਤਿਕਾਰ ਹੇ |

ਬਹੁਤ ਹੀ ਭਾਵ ਪੂਰਨ ਰਚਨਾਂ | ਸ਼ੁਕਰੀਆ ਸਾਂਝਿਆਂ ਕਰਨ ਲਈ |

18 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਧੰਨ ਗੁਰੂ ਨਾਨਕ ਜਿਨਾਂ ਜੱਗ ਸਾਰਾ ਤਾਰਿਆ
ਧੰਨ ਗੁਰੂ ਗੋਬਿੰਦ ਸਿੰਘ ਪਰਿਵਾਰ ਸਾਰਾ ਵਾਰਿਆ !

ਇੰਨਾਂ ਦੇ ਹੌਂਸਲੇ ਦੀ ਮਿਸਾਲ ਕਿਤੇ ਮਿਲਣੀ ਨਹੀਂ
ਧੰਨ ਓਹੋ ਸਿੱਖ ਜਿੰਨਾਂ ਮੱਸਾ ਰੰਗੜ ਗੱਡੀ ਚਾੜਿਆ !

ਅੱਖਾਂ ਸਾਹਵੇਂ ਬੱਚੇ ਜਿਨਾਂ ਟੋਟੇ ਟੋਟੇ ਹੁੰਦੇ ਦੇਖੇ ਨੇ
ਧੰਨ ਓਹੋ ਮਾਂਵਾਂ ਜਿਨਾਂ ਸਿਦਕ ਨਹੀਂ ਹਾਰਿਆ !

ਧਰਮ ਖਾਤਿਰ ਸਿੰਘ ਕਿੱਦਾਂ ਜੰਗਾਂ ਵਿੱਚ ਲੜੇ ਸੀ
ਯਾਦ ਕਰੋ ਸਿੰਘ ਕਿੱਦਾਂ ਚਰਖੜੀਆਂ ਤੇ ਚੜੇ ਸੀ !

ਪੋਟਾ ਪੋਟਾ ਜਿਨਾਂ ਸਿੱਖੀ ਲਈ ਕਟਵਾਇਆ ਸੀ
ਸਿੱਖੀ ਲਈ ਯਾਦ ਕਰੋ ਜਿਨਾਂ ਖੋਪੜ ਲੁਹਾਇਆ ਸੀ !

ਸਿੱਖਾਂ ਜਿੰਨਾਂ ਸਿਦਕ ਹੋਰ ਕਿਤੇ ਲੱਭਣਾਂ ਨਹੀਂ
ਭੁੱਖੇ ਰਹਿ ਕੇ ਜੰਗਲਾਂ 'ਚ ਟਾਇਮ ਲੰਘਾਇਆ ਸੀ !

ਹੋਵੇ ਪੱਗ ਜਦੋ ਬੰਨੀ ਸਿੰਘ ਦੂਰੋਂ ਖੜਾ ਦਿਸਦਾ
ਕੋਲ ਖੰਘ ਜਾਵੇ ਕੋਈ ਏਨਾਂ ਹੌਂਸਲਾ ਹੈ ਕਿਸ ਦਾ !

ਹੋਵੇ ਘਰ 'ਚ ਦੁਕਾਨ ਪੈਸੇ ਬਾਹਰ ਨਹੀਂ ਵਟਾਇਦੇ
ਗੁਰੂ ਦਿਉ ਸਿੱਖੋ ਕੇਸ ਕਦੇ ਨਹੀਂ ਕਟਾਇਦੇ !

ਹੋਰ ਕਿਤੇ ਲੱਭਣੀ ਨਹੀਂ ਸਿੱਖ ਧਰਮ ਜਿਹੀ ਮਿਸਾਲ
ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ .....

 

18 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਗੁਰੂ ਨਾਨਕ ਦੀ ਫੋਟੋ ਨੂੰ ਤਾਂ ਸੋਨੇ ਵਿੱਚ ਜੜਵਾ ਛੱਡਿਆ ਹੈ ...
ਪਰ, ਉਹਦੀ ਆਖੀ ਹੋਈ ਗੱਲ ਨੂੰ ਦਿਲ ’ਚੋਂ ਅਸੀਂ ਭੁਲਾ ਛੱਡਿਆ ਹੈ ...

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ...

18 Dec 2012

Reply