Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਇਹੋ ਜਿਹੇ ਸਨ \'ਹਾਕਮ ਸੂਫ਼ੀ\' :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੁਝ ਇਹੋ ਜਿਹੇ ਸਨ \'ਹਾਕਮ ਸੂਫ਼ੀ\'

ਹਾਕਮ ਸੂਫ਼ੀ ਦਿਲ ਦਾ ਬਾਦਸ਼ਾਹ ਸੀ। ਜਦੋਂ ਉਸ ਨੇ ਸੁਰਤ ਸੰਭਲੀ ਤਾਂ ਪਹਿਲਾ ਹੱਲਾ ਗੁਰਬਤ ਦਾ ਸੀ। ਅਨਪੜ੍ਹ ਬਾਪ ਕਰਤਾਰ ਸਿੰਘ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ। ਘਰ ’ਚ ਸਭ ਤੋਂ ਵੱਡਾ ਹਾਕਮ ਹੀ ਸੀ। ਥੋੜ੍ਹੀ-ਬਹੁਤ ਜ਼ਮੀਨ ਸੀ। ਜਦੋਂ ਉਹ ਨਾਭੇ ਵਿਖੇ ਆਰਟ ਐਂਡ ਕਰਾਫਟ ਦਾ ਕੋਰਸ ਕਰਨ ਲੱਗਾ ਤਾਂ ਪੜ੍ਹਾਈ ਖ਼ਾਤਰ ਜ਼ਮੀਨ ਵੇਚਣੀ ਪਈ। ਉਸ ਨੇ 22 ਜਨਵਰੀ 1976 ਨੂੰ ਬਠਿੰਡਾ ਦੇ ਪਿੰਡ ਜੰਗੀਰਾਣਾ ਵਿੱਚ ਡਰਾਇੰਗ ਅਧਿਆਪਕ ਵਜੋਂ ਜੁਆਇਨ ਕੀਤਾ। ਇੱਕੋ ਸਕੂਲ ’ਚ 34 ਸਾਲ ਸਰਵਿਸ ਕਰਨ ਮਗਰੋਂ  ਉਹ 31 ਮਾਰਚ 2010 ਨੂੰ ਸੇਵਾ-ਮੁਕਤ ਹੋਇਆ। ਉਸ ਨੇ ਖ਼ੁਦ ਵਿਆਹ ਨਹੀਂ ਕਰਵਾਇਆ ਸੀ ਪਰ ਉਸ ਨੇ ਆਪਣੀਆਂ ਭੈਣਾਂ ਨੂੰ ਧੀਆਂ ਵਾਂਗ ਪਾਲਿਆ ਤੇ ਉਨ੍ਹਾਂ ਦੇ ਵਿਆਹ ਕੀਤੇ। ਭੈਣਾਂ ਦੀ ਡੋਲੀ ਤੁਰੀ ਤਾਂ ਹਾਕਮ ਨੇ ਲਿਖਿਆ, ‘‘ਕਣਕਾਂ ਵਾਂਗੂ ਪਾਲ਼ੀਆਂ ਧੀਆਂ।’’
ਜਦੋਂ ਮਾਂ ਗੁਰਦਿਆਲ ਕੌਰ ਜਹਾਨੋਂ ਤੁਰ ਗਈ ਤਾਂ ਹਾਕਮ ਦੀ ਕਲਮ ਦੇ ਬੋਲ ਸਨ, ‘‘ਰੋਂਦੇ ਹਾਕਮ ਨੂੰ, ਖਲਕਤ ਵੇਖਣ ਆਈ।’’ ਸੱਚਮੁੱਚ ਉਹ ਫੱਕਰ ਕਿਸਮ ਦਾ ਇਨਸਾਨ ਸੀ। ਉਸ ਨੂੰ ਮਾਇਆ ਦਾ ਲਾਲਚ ਨਹੀਂ ਸੀ। ਉਹ ਪਹਿਲਾ ਗਾਇਕ ਹੋਏਗਾ ਜਿਸ ਦੇ ਅਖਾੜੇ ਦਾ ਕੋਈ ਮੁੱਲ ਨਹੀਂ ਸੀ। ਜਿੰਨੇ ਕੋਈ ਦੇ ਦਿੰਦਾ, ਲੈ ਲੈਂਦਾ ਸੀ। ਉਸ ਦਾ ਕੋਈ ਦਫ਼ਤਰ ਨਹੀਂ ਸੀ। ਅਫ਼ਸੋਸ ਕਿ ਦਿਲ ਦੀ ਬੀਮਾਰੀ ਨੇ ਹੀ ਉਸ ਨੂੰ ਲੋਕਾਂ ਕੋਲੋਂ ਖੋਹ ਲਿਆ।
ਰਾਜ ਗੱਦੀ ’ਤੇ ਬੈਠੇ ਹਾਕਮਾਂ ਨੇ ਉਸ ਦੀ ਕਦੇ ਸਾਰ ਨਾ ਲਈ। ਜਿਉਂਦੇ-ਜੀਅ ਉਸ ਦੀ ਸਰਕਾਰੀ ਦਰਬਾਰ ’ਚੋਂ ਕੋਈ ਮਦਦ ਨਹੀਂ ਹੋਈ। ਅੱਜ ਪਿੰਡ ਜੰਗੀਰਾਣਾ ਸਕੂਲ ਦੇ ਉਹ ਪਿੱਪਲ ਤੇ ਬੋਹੜ  ਉਦਾਸ ਹਨ ਜਿਨ੍ਹਾਂ ਨੂੰ ਕਦੇ ਹਾਕਮ ਸੂਫ਼ੀ ਨੇ ਆਪਣੇ ਹੱਥੀਂ ਲਾਇਆ ਸੀ। ਉਦਾਸ ਹੈ ਉਹ ਤਿੰਨ ਦਹਾਕੇ ਪੁਰਾਣਾ ਸਾਈਕਲ ਜੋ ਉਸ ਦੇ ਰਾਹਾਂ ਦਾ ਸਾਥੀ ਬਣਿਆ ਸੀ। ਡਾਲਡੇ ਘਿਓ ਵਾਲੀ ਖਾਲੀ ਪੀਪੀ ਵੀ ਅੱਜ ਲੋਕਾਂ ਨੂੰ ਚੇਤੇ ਆ ਰਹੀ ਹੈ ਜੋ ਹਾਕਮ ਸੂਫ਼ੀ ਦਾ ਮੁੱਢਲਾ ਸਾਜ ਬਣੀ ਸੀ। ਜਦੋਂ ਸਾਈਕਲ ਨਹੀਂ ਸੀ ਤਾਂ ਉਹ ਗਿੱਦੜਬਾਹੇ ਤੋਂ ਤੁਰ ਕੇ 10 ਕਿਲੋਮੀਟਰ ਦੂਰ ਪਿੰਡ ’ਚ ਡਿਊਟੀ ਕਰਨ ਜਾਂਦਾ ਸੀ। ਸਕੂਲ ਵਿੱਚ ਉਹ ਕਾਫੀ ਸਮਾਂ ਲੰਮੇ ਚੋਲੇ ਵਿੱਚ ਵੀ ਜਾਂਦਾ   ਰਿਹਾ ਹੈ।
ਜਦੋਂ ਸਿੱਖਿਆ ਵਿਭਾਗ ਦੀ ਕੋਈ ਟੀਮ ਚੈਕਿੰਗ ਵਾਸਤੇ ਆਉਂਦੀ ਤਾਂ ਚੈਕਿੰਗ ਅਧਿਕਾਰੀ ਚੈਕਿੰਗ ਦਾ ਚੇਤਾ ਹੀ ਭੁੱਲ, ਅੱਗਿਓਂ ਹਾਕਮ ਸੂਫ਼ੀ ਦੀ ਸੰਗਤ ਮਾਣ ਕੇ ਮੁੜ ਜਾਂਦੇ ਸਨ। ਸਕੂਲ ਪ੍ਰਿੰਸੀਪਲ ਦੀਪਇੰਦਰ ਸਿੰਘ ਨੇ ਦੱਸਿਆ ਕਿ ਉਹ ਇੱਕ ਵਾਰ ਸਕੂਲੀ ਬੱਚਿਆਂ ਨੂੰ ਰਾਜਸਥਾਨ ਦੇ ਟੂਰ ’ਤੇ ਲੈ ਕੇ ਗਏ ਸਨ। ਜਦੋਂ ਬੀਕਾਨੇਰ ਦੇ ਕਿਲ੍ਹੇ ਵਿੱਚ ਹਾਕਮ ਸੂਫ਼ੀ ਨੇ ਡਫਲੀ ’ਤੇ ਗਾਇਆ ਤਾਂ ਉੱਥੇ ਪੂਰਾ ਅਖਾੜਾ ਬੱਝ ਗਿਆ। ਏਨਾ ਪੈਸਾ ਇਕੱਠਾ ਹੋਇਆ ਕਿ ਪੂਰੇ ਟੂਰ ਦਾ ਖਰਚਾ ਨਿਕਲ ਗਿਆ। ਅੱਜ ਹਰਾ-ਭਰਾ ਸਕੂਲ ਹਾਕਮ ਸੂਫ਼ੀ ਦੀ ਦੇਣ ਹੈ। ਹਾਕਮ ਸੂਫ਼ੀ ਜਿੰਨੀ ਸੰਗਤ ਸਾਧੂ ਲੋਕਾਂ ਦੀ ਮਾਣਦਾ ਸੀ, ਓਨਾ ਹੀ ਉਹ ਪ੍ਰਕਿਰਤੀ ਦੇ  ਨੇੜੇ ਸੀ।
ਉਹ ਗਿੱਦੜਬਾਹਾ ਵਰਗੇ ਛੋਟੇ ਸ਼ਹਿਰ ਦਾ ਵੱਡਾ ਬੰਦਾ ਸੀ। ਉਹ ਸਾਈਕਲ ’ਤੇ ਹੀ ਘੁੰਮਦਾ ਸੀ। ਬੀਤੀਆਂ ਵਿਧਾਨ ਸਭਾਂ ਚੋਣਾਂ ਵੇਲੇ ਉਸ ਨੇ ਆਖ਼ਰੀ ਦਫ਼ਾ ਗੁਰਦਾਸ ਮਾਨ ਨਾਲ ਸਟੇਜ ਤੋਂ ਗਾਇਆ ਸੀ, ‘‘ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ।’’ ਹਾਲਾਂਕਿ ਜ਼ਿੰਦਗੀ ਦੇ ਆਖ਼ਰੀ ਪਹਿਰ ਵਿੱਚ ਪੁੱਜੇ ਹਾਕਮ ਸੂਫ਼ੀ ਨੂੰ ਉਸ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਸੀ ਪਰ ਉਸ ਨੇ ਪੂਰੀ ਰੂਹ ਨਾਲ ਗਾਇਆ। ਇਹੋ ਉਸ ਦੀ ਆਖ਼ਰੀ ਸਟੇਜ ਹੀ ਨਿੱਬੜੀ। ਗੁਰਦਾਸ ਮਾਨ ਦਾ ਜਮਾਤੀ ਹਾਕਮ ਸੂਫ਼ੀ ਜੁਗਾੜਬੰਦੀ ਤੋਂ ਦੂਰ ਸੀ। ਇੱਕ ਵਾਰ ਜਲੰਧਰ ਲਾਗੇ ਦੂਰਦਰਸ਼ਨ ਦੀ ਰਿਕਾਰਡਿੰਗ ਸੀ। ਸਟੇਜ ’ਤੇ ਆਉਣ ਤੋ ਪਹਿਲਾਂ ਕਲਾਕਾਰ ਡਾਇਰੈਕਟਰ ਦੇ ਪੈਰੀਂ ਹੱਥ ਲਾ ਕੇ ਆਉਂਦੇ ਸਨ। ਜਦੋਂ ਇੱਕ ਸਾਥੀ ਨੇ ਹਾਕਮ ਨੂੰ ਅਜਿਹਾ ਕਰਨ ਲਈ ਆਖਿਆ ਤਾਂ ਹਾਕਮ ਨੇ ਆਖਿਆ, ‘‘ਅਸੀਂ ਤਾਂ ਉਸ ਮੌਲਾ ਦੀ ਚਮਚਾਗਿਰੀ ਕਰਦੇ ਹਾਂ, ਮਿੱਟੀ ਦੀਆਂ ਮੂਰਤਾਂ ਦੀ ਨਹੀਂ।’’ ਉਦੋਂ ਉਸ ਦੇ ਤਿੰਨ ਗੀਤ ਰਿਕਾਰਡ ਹੋਏ ਸਨ। ਸਾਦਗੀ ਦੀ ਜ਼ਿੰਦਗੀ ਜਿਉਣ ਵਾਲੇ ਹਾਕਮ ਵਿੱਚ ਕੋਈ ਵਲ-ਛਲ ਨਹੀਂ ਸੀ।
ਉਹ ਕਰੀਬ ਇੱਕ ਦਹਾਕੇ ਤੋਂ ਵੱਧ ਸਮਾਂ ਗਿੱਦੜਬਾਹਾ ਦੇ ਸਿਵਿਆਂ ’ਚ ਰਹਿੰਦਾ ਰਿਹਾ ਸੀ। ਉਸ ਨੇ ਸ਼ਮਸ਼ਾਨਘਾਟ ’ਚੋਂ ਪਹਿਲਾਂ ਲੋਕਾਂ ਨੂੰ ਰਜ਼ਾਮੰਦ ਕਰਕੇ ਮਟੀਆਂ ਹਟਵਾ ਦਿੱਤੀਆਂ ਤੇ ਫਿਰ ਉਸ ਨੂੰ ਹਰਾ-ਭਰਾ ਬਣਾ ਦਿੱਤਾ। ਹਾਕਮ ਸੂਫ਼ੀ ਦੀ ਕਲਾਕ੍ਰਿਤ ਅੱਜ ਚੰਡੀਗੜ੍ਹ ਦੀ ਆਰਟ ਗੈਲਰੀ ਵਿੱਚ ਵੀ ਹੈ ਅਤੇ ਗਿੱਦੜਬਾਹਾ ਦੇ ਸਿਵਿਆਂ ਵਿੱਚ ਵੀ। ਲੋਕ ਗਾਇਕੀ ਦਾ ਸੋਨਾ ਆਖ਼ਰ ਇਨ੍ਹਾਂ ਸਿਵਿਆਂ ਵਿੱਚ ਹੀ ਮਿੱਟੀ ਹੋ ਗਿਆ। ਇਨ੍ਹਾਂ ਸਿਵਿਆਂ ਦੀ ਚਾਰਦੀਵਾਰੀ ਖ਼ਾਤਰ ਗੁਰਦਾਸ ਮਾਨ ਨੇ ਪੈਸੇ ਭੇਜੇ ਸਨ। ਅੱਜ ਇਹ ਸਿਵੇ ਪਾਰਕ ਵਾਂਗ ਹਨ ਜਿੱਥੇ ਲੋਕ ਬੈਠ ਕੇ ਸਕੂਨ ਮਹਿਸੂਸ ਕਰਦੇ ਹਨ। ਜਦੋਂ ਕਿਸੇ ਨੇ ਸਕੂਲ ਵਿੱਚ ਸਿੱਖਿਆ ਵਿਭਾਗ ਦੇ ਪੈਂਦੇ ਛਾਪਿਆਂ ਬਾਰੇ ਹਾਕਮ ਕੋਲ ਗੱਲ ਕਰਨੀ ਤਾਂ ਉਸ ਨੇ ਕਹਿਣਾ, ‘‘ਬਾਬਿਓ, ਅਸੀਂ ਤਾਂ ਪਹਿਲਾਂ ਹੀ ਉਸ ਥਾਂ ’ਤੇ ਬੈਠੇ ਹਾਂ, ਜਿੱਥੇ ਗੱਲ ਮੁੱਕਣੀ ਹੈ।’’ ਕਈ-ਕਈ ਦਿਨ ਹਾਕਮ ਸਿਵਿਆਂ ਵਿੱਚ ਗੁਜ਼ਾਰ ਦਿੰਦਾ ਸੀ।

07 Sep 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਇੱਕ ਵਾਰ ਮਰਹੂਮ ਫ਼ਿਲਮ ਡਾਇਰੈਕਟਰ ਵਰਿੰਦਰ ਆਪਣੀ ਫ਼ਿਲਮ ‘ਯਾਰੀ ਜੱਟ ਦੀ’ ਲਈ ਗਿੱਦੜਬਾਹਾ ਆਇਆ। ਜਦੋਂ ਹਾਕਮ ਸੂਫ਼ੀ ਘਰ ਨਾ ਮਿਲਿਆ ਤਾਂ ਉਹ ਉਸ ਦੇ ਭਰਾ ਨਛੱਤਰ ਨੂੰ ਨਾਲ ਲੈ ਕੇ ਉਸ ਨੂੰ ਲੱਭਣ ਤੁਰ ਪਿਆ। ਗਿੱਦੜਬਾਹਾ ਦੀ ਰੇਲਵੇ ਰੋਡ ’ਤੇ ਪਿੱਪਲ ਕੋਲ ਜੋਗੀ ਬੈਠੇ ਸਨ। ਜਦੋਂ ਵਰਿੰਦਰ ਨੇ ਦੇਖਿਆ ਤਾਂ ਹਾਕਮ ਸੂਫ਼ੀ ਜੋਗੀਆਂ ਵਿੱਚ ਬੈਠਾ ਸੀ। ਬੀਨ ਆਪਣੇ ਰੰਗ ਬਿਖ਼ੇਰ ਰਹੀ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਗੱਡੀਆਂ ਵਾਲੇ ਵਣਜਾਰੇ ਵੀ ਉਸ ਦੇ ਘਰ ਅਫ਼ਸੋਸ ਲਈ ਆਏ ਸਨ। ਉਹ ਮਸਤਮੌਲਾ ਇਨਸਾਨ ਪਿਆਰ ਵੰਡਦਾ ਸੀ। ਲੋਭੀ ਹੁੰਦਾ ਤਾਂ ਬਹੁਤ ਕੁਝ ਕਮਾ ਲੈਂਦਾ।
ਕਾਲੇ ਦੌਰ ਦੇ ਦਿਨਾਂ ਦੀ ਗੱਲ ਹੈ। ਪਿੰਡ ਬੋਦੀਵਾਲਾ ਖੜਕ ਸਿੰਘ ਵਿੱਚ  ਹਾਕਮ ਸੂਫ਼ੀ ਅਤੇ ਬਲਕਾਰ ਹਾਜੀ ਦਾ ਅਖਾੜਾ ਲੱਗਾ ਹੋਇਆ ਸੀ। ਤਿੰਨ ਖਾੜਕੂ ਸਟੇਜ ਕੋਲ ਆਏ ਜਿਨ੍ਹਾਂ ਨੂੰ ਦੇਖ ਕੇ ਲੋਕ ਖਿਸਕਣ ਲੱਗ ਪਏ। ਸਟੇਜ ਤੋਂ ਹਾਕਮ ਨੇ ਆਖਿਆ ਕਿ ਉਹ ਤਾਂ ਸੂਫ਼ੀਆਨਾ ਗਾਉਂਦਾ ਹੈ, ਕੁਝ ਅਜਿਹਾ ਨਹੀਂ ਗਾਉਂਦਾ ਜੋ ਧੀਆਂ-ਭੈਣਾਂ ਵਿੱਚ ਬੈਠ ਕੇ ਨਾ ਸੁਣਿਆ ਜਾ ਸਕਦਾ ਹੋਵੇ। ਹਾਕਮ ਸੂਫ਼ੀ ਨੇ ਖਾੜਕੂਆਂ ਨੂੰ ਸੰਬੋਧਨ ਹੁੰਦਿਆਂ ਕਿਹਾ, ‘‘ਮਿੱਤਰੋ, ਪਹਿਲਾਂ ਇੱਕ ਗਾਣਾ ਸੁਣ ਲੋ, ਫਿਰ ਜੋ ਮਰਜ਼ੀ ਫ਼ੈਸਲਾ ਕਰ ਲੈਣਾ।’’ ਹਾਕਮ ਸੂਫ਼ੀ ਨੇ ‘ਮੇਲਾ ਯਾਰਾਂ ਦਾ’ ਗਾਇਆ। ਖਾੜਕੂ ਸੌ ਰੁਪਏ ਦਾ ਨੋਟ ਇਨਾਮ ਦੇ ਕੇ ਚੁੱਪ-ਚਾਪ ਚਲੇ ਗਏ। ਲੋਕ ਮਗਰੋਂ ਕਈ ਘੰਟੇ ਉਸ ਦੀ ਗਾਇਕੀ ਦਾ ਆਨੰਦ ਲੈਂਦੇ ਰਹੇ।
ਉਸ ਦੀ ਮਹਿਫਲ ਵਿਦੇਸ਼ਾਂ ਵਿੱਚ ਵੀ ਸਜਦੀ ਰਹੀ ਹੈ ਅਤੇ ਰਾਜਧਾਨੀ ਵਿੱਚ ਵੀ। ਉਹ ਸਾਫ਼-ਸੁਥਰੀ ਗਾਇਕੀ ਦਾ ਮਾਲਕ ਸੀ। ਉਸ ਦਾ ਸਾਥੀ ਦਰਸ਼ਨ ਮਾਨ ਦੱਸਦਾ ਹੈ ਕਿ ਜਦੋਂ ਉਹ ਪ੍ਰੋਗਰਾਮ ਖ਼ਤਮ ਕਰਕੇ ਵਾਪਸ ਜਾਂਦਾ ਤਾਂ ਉਸ ਨੂੰ ਲੋਕਾਂ ’ਚੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਸੀ। ਅੱਜ ਉਸ ਦੇ ਪ੍ਰਸ਼ੰਸਕ ਦਿਲ ਹੌਲਾ ਕਰੀ ਬੈਠੇ ਹਨ। ਉਸ ਦੀ ਭੈਣ ਜੱਗੂ ਅਤੇ ਵੀਨਾ ਕੋਲ ਹੁਣ ਉਸ ਦੀਆਂ ਯਾਦਾਂ ਬਚੀਆਂ ਹਨ। ਇਨ੍ਹਾਂ ਭੈਣਾਂ ਨੂੰ ਹੀ ਉਹ ਨਿੱਕੇ ਹੁੰਦੇ ਹੱਥੀਂ ਰੋਟੀ ਖੁਆਉਂਦਾ ਸੀ। ਘਰ ਦੇ ਵਿਹੜੇ ਵਿੱਚ ਖੜ੍ਹਾ ਸਾਈਕਲ ਉਸ ਦੀ ਨਿਸ਼ਾਨੀ ਹੈ। ਤੁਰ ਜਾਣ ਤੋਂ ਪਹਿਲਾਂ ਉਹ ਪਰਿਵਾਰ ਨੂੰ ਇਹੋ ਨਿਸ਼ਾਨੀ ਸੰਭਾਲਣ ਵਾਸਤੇ ਆਖ ਕੇ ਵਿਦਾ ਹੋਇਆ। ਲੋਈ ਅਤੇ ਡਫਲੀ ਨੇ ਵੀ ਹਾਕਮ ਸੂਫ਼ੀ ਦਾ ਜ਼ਿੰਦਗੀ ਭਰ ਸਾਥ ਦਿੱਤਾ। ਇਹ ਉਹੀ ਡਫਲੀ ਹੈ ਜੋ ਕਦੇ ਹਾਕਮ ਸੂਫ਼ੀ ਨੇ ਗੁਰਦਾਸ ਮਾਨ ਦੇ ਹੱਥ ਫੜਾਈ ਸੀ। ਉਸ ਦੀ ਗਾਇਕੀ ਨੂੰ ਵੱਡੀ ਦੇਣ ਸੀ। ਅਫ਼ਸੋਸ! ਹਕੂਮਤਾਂ ਨੂੰ ਵੱਡੇ ਬੰਦੇ ਨਿਗਾਹ ਪੈਂਦੇ ਹਨ, ਵੱਡੀ ਦੇਣ ਵਾਲੇ ਨਹੀਂ। ਲੋਕਾਂ ਦੇ ਦਿਲਾਂ ਵਿੱਚ ਉਸ ਦਾ ਹਮੇਸ਼ਾਂ ਚੇਤਾ ਰਹੇਗਾ।

ਚਰਨਜੀਤ ਭੁੱਲਰ :- ਸੰਪਰਕ: 94170-11171

07 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....for.....sharing.....bittu ji......

08 Sep 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Nice sharing Bittu jee....THNX

08 Sep 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

TFS ! veer ,,, jio,,,

08 Sep 2012

Reply