ਅਖੀਆਂ ਚੋਂ ਹੰਝੂ ਕਿਰਕੇ, ਜਦੋਂ ਓਹਦੀ ਗਲ੍ਹ ਤੇ ਆਇਆ
ਮੈ ਤਾਂ ਸਾਰਾ ਕੰਬ ਗਿਆ, ਮੇਰਾ ਦਿਲ ਬੜਾ ਘਬਰਾਇਆ
ਆਖਾਂ ਨਾਲ ਹੀ ਪੁਛਿਆ, ਮੈ ਕੀ ਗਲ ਹੋ ਗਈ ਸਜਣੋ
ਆਖਾਂ ਨਾਲ ਹੀ ਓਹਨਾ, ਮੈਨੂ ਆਪਣਾ ਹਾਲ ਸੁਣਾਇਆ
ਕਹਿੰਦੇ ਓਹ ਬੜੇ ਚਿਰਾਂ ਬਾਅਦ, ਮਿਲੇ ਹੋ ਅੱਜ ਤੁਸੀਂ
ਤ੍ਤੋਹਾਡੇ ਮਗਰੋਂ ਤੋਹਾਡੀ ਯਾਦ ਨੇ, ਬਹੁਤਾ ਹੀ ਸੀ ਤੜਫਾਇਆ
ਗਲ ਸੁਣਕੇ ਜੀ ਕੀਤਾ ਓਹ ਹੰਝੂ, ਬੁੱਲਾਂ ਨਾਲ ਚੂਸ ਲਵਾਂ
ਇਸ ਬੇਵਫਾ ਜਮਾਨੇ ਵਿਚ, ਇਨਾ ਵਫ਼ਾ ਤੇ ਮੋਹ ਆਇਆ
ਆਪਣੇ ਆਪ ਤੇ ਫਖਰ ਜਿਹਾ ਹੋਈ ਜਾਵੇ, ਇੰਨੀ ਮੋਹਬਤ ਪਾ ਕੇ,
ਇੰਜ ਲਾਗੇ ਇਕ ਹੰਝੂ ਨਹੀ, ਪੂਰਾ ਸਾਗਰ ਓਹਨਾ ਵਹਾਇਆ
ਗੁਰਿੰਦਰ ਦਾ ਤਾਂ ਹ਼ਰ ਸਾਹ, ਓਹਦਾ ਕਰਜ਼ਾਈ ਹੋ ਗਿਆ
ਪਰ ਦੇਖੋ ਤਾਂ ਸਹੀ ਓਸਨੇ, ਕਿਦਾਂ ਇਹ ਕਰਜ਼ ਚੜਾਇਆ!
Gurinder Surapuri