Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਕੀਕਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
inderjeet singh (inderparwaaz)
inderjeet singh
Posts: 8
Gender: Male
Joined: 14/Jul/2010
Location: samana
View All Topics by inderjeet singh
View All Posts by inderjeet singh
 
ਹਕੀਕਤ

ਹਕੀਕਤ

ਬੜਾ ਹੀ ਅਜੀਬ ਲੱਗਦਾ ਹੈ
ਜ਼ਿੰਦਗੀ ਨੂੰ ਓਪਰੀਆਂ ਨਿਗਾਹਾਂ ਨਾਲ ਵੇਖਣਾ,
ਚੁੱਪ ਦੇ ਸੰਨਾਟੇ ਵਿੱਚ ਵੀ
ਸਹਿਮੇ ਰਹਿਣਾ
ਅਤੇ ਦੇ ਦੇਣਾ ਨਾਂ
ਆਪਣੀ ਇਸ ਬੁਝਦਿਲੀ ਨੂੰ
ਸਹਿਣਸ਼ੀਲਤਾ ਦਾ l

ਬੜਾ ਹੀ ਅਜੀਬ ਲੱਗਦਾ ਹੈ
ਮਾਰ ਲੈਣਾ ਆਪਣੇ ਵਜੂਦ ਨੂੰ
ਤੇ ਇਸ ਆਤਮਹੱਤਿਆ ਦੇ ਦੋਸ਼ ਤਹਿਤ
ਬਰੀ ਕਰਾਰ ਦੇ ਦੇਣਾ
ਆਪਣੇ ਆਪ ਨੂੰ
ਤੇ ਆਪਣੀ ਆਤਮਾ ਨੂੰ ਵੀ

ਬੜਾ ਅਜੀਬ ਲੱਗਦਾ ਹੈ
ਜਾਗਦੀਆਂ ਅੱਖਾਂ ਦੇ
ਸੁਪਨੇ ਲੈਣਾਂ,
ਉਹਨਾਂ ਸੁਪਨਿਆਂ ਦੇ ਅਧਾਰ 'ਤੇ
ਨਿਰਾਧਾਰ ਹੋ ਜਾਣਾ ਆਪਣੀ ਹੋਂਦ ਤੋਂ
ਤੇ ਭਰ ਲੈਣਾ ਇੱਕ ਠੰਡਾ ਹਉਂਕਾ
ਉਸ ਟੁੱਟੇ ਹੋਏ
ਸੁਪਨੇ ਦੀ ਯਾਦ ਵਿੱਚ l

ਬੜਾ ਹੀ ਅਜੀਬ ਲੱਗਦਾ ਹੈ
ਸਮੇ ਦੀ ਬਿਸਾਦ ਤੇ
ਅਰਥ ਹੁੰਦਿਆਂ ਵੀ
ਅਰਥਹੀਨ ਹੋਣਾ,
ਸਹਿਣਾ
ਦਰਦ ਪਿਆਦੇ ਹੋਣ ਦਾ,
ਪਲ ਪਲ
ਸਮੇ ਦੀ ਬਿਸਾਦ 'ਤੇ ਵਿਛਣਾ
ਹੋ ਜਾਣਾ ਮੰਤਵਹੀਣ
ਤੇ ਰੁਲ ਜਾਣਾ
ਸਮੇਂ ਦੇ ਗਧੀਗੇੜ ਵਿੱਚ l

ਸੱਚਮੁਚ
ਬੜਾ ਹੀ ਅਜੀਬ ਲੱਗਦਾ ਹੈ
ਚੁੱਕ ਦੇਣਾ ਪਰਦਾ
ਜ਼ਿੰਦਗੀ ਦੀ ਹਕੀਕਤ ਤੋਂ
ਤੇ ਕਰ ਦੇਣਾ ਨੰਗਿਆਂ
ਉਸਦੀ
ਹਰ ਇੱਕ ਚਾਲ l
ਸੱਚਮੁਚ,
ਬੜਾ ਹੀ ਅਜੀਬ ਲੱਗਦਾ ਹੈ l


ਇੰਦਰਜੀਤ........
18 Jul 2010

Mohkam Jassi
Mohkam
Posts: 25
Gender: Male
Joined: 29/Jun/2010
Location: Amritsar
View All Topics by Mohkam
View All Posts by Mohkam
 

ਬੜਾ ਹੀ ਅਜੀਬ ਲੱਗਦਾ ਹੈ
ਮਾਰ ਲੈਣਾ ਆਪਣੇ ਵਜੂਦ ਨੂੰ

nice veer ji.....dil jit liya thudiyan ehna lina ne.....thanx for sharing.....

18 Jul 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Bahut Vadhia 22 G...tfs 

 

 WEL COME to the site...

 

would like to see more from you..

18 Jul 2010

Deshdeep Singh
Deshdeep
Posts: 56
Gender: Male
Joined: 21/Jan/2010
Location: Samana
View All Topics by Deshdeep
View All Posts by Deshdeep
 

bht khoob ustad ji ....

18 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਖੂਬ ਬਾਈ ਜੀ ...........ਜੀ ਆਇਆਂ ਨੂੰ ,
ਤੁਹਾਡੇ ਵਲੋਂ ਹੋਰ ਰਚਨਾਵਾਂ ਦੀ ਉਮੀਦ ਹਮੇਸ਼ਾਂ ਰਹੇਗੀ  
ਖੁਸ਼ ਰਹੋ 

ਬਹੁਤ ਖੂਬ ਬਾਈ ਜੀ ...........ਜੀ ਆਇਆਂ ਨੂੰ ,

 

ਤੁਹਾਡੇ ਵਲੋਂ ਹੋਰ ਰਚਨਾਵਾਂ ਦੀ ਉਮੀਦ ਹਮੇਸ਼ਾਂ ਰਹੇਗੀ  

 

ਖੁਸ਼ ਰਹੋ 

 

18 Jul 2010

inderjeet singh (inderparwaaz)
inderjeet singh
Posts: 8
Gender: Male
Joined: 14/Jul/2010
Location: samana
View All Topics by inderjeet singh
View All Posts by inderjeet singh
 

honsla afzai layi sareyan da bahut bahut dhanwaad

19 Jul 2010

Reply