ਹਲਤ ਪਲਤ ਮਿਲਾਪ ਗਗਨ ਦਾ।ਹਵਾ ਦਾ ਰੁਖ ਸਾਇਆ ਦਮਨ ਦਾ।ਦੀਖਿਆ ਦਿਆਲੂ ਨਿੰਦਿਆ ਬੇਗਾਨੀ,ਔਗੁਣ ਤਿਆਗ ਪਹਿਰੁ ਚਮਨ ਦਾ।ਪਰਦੇ ਪਿੱਛੇ ਨਿੱਤ ਵਿਕਾਰ ਕਮਾਵੇ,ਬੂੰਦ ਤੋਂ ਸਾਗਰ ਹੈ ਧਰਮ ਰਮਨ ਦਾ।ਸਮਕਰ ਦਿ੍ਸ਼ਟੀ ਸਹਿਜ ਪਹਿਚਾਣੇ,ਸਮਦਰਸ਼ੀ ਸੁਭਾਅ ਮੇਰੇ ਮਨ ਦਾ।ਵਕਤ ਅਨੁਰਾਗ ਕਰੇ ਸੁਰਤ ਟਿਕਾਵੇ,ਤਾਂ ਸਹਿਜ ਅਨੰਦ ਬਣੇ ਕਣ ਕਣ ਦਾ।ਅੰਕੁਰ ਹੁਕਮੇ ਫੁੱਟੇ ਬੀਜ ਮੁੰਹ ਖੋਹਲੇ,ਕੁਆੜ ਖੋਹਲ ਭਰਮ ਤੋੜੇ ਤਨ ਦਾ।ਪਲਮੇ ਰੁੱਖ ਜੋ ਅੰਦਰ ਛਿਪਿਆ ਬੈਠਾ,ਸਾਂਝ ਪਾਰਬ੍ਰਹਮ ਮਨ ਹਰਸਨ ਦਾ। ਗੁਰਮੀਤ ਸਿੰਘ
Thanks viewers
ਹਮੇਸ਼ਾ ਵਾਂਗ ..... ਬਹੁਤ ਵਧੀਆ ਜੀ ....
ਬਹੁਤ ਖੂਬ ਰਚਨਾ ਹੈ ਜੀ.....
very well written,.............sir