Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਉਮੈ ਦੀ ਮੈਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਹਉਮੈ ਦੀ ਮੈਲ

    ਜੀਵਾਂ ਦਾ ਅਸਲ ਧਰਮ ਮਨੋਵਿਗਿਆਨ ਪ੍ਰਭਾਵਿਤ ਹੈ। ਧਰਮ ਦਾ ਮੂਲ ਆਧਾਰ ਮਨ ਦਾ ਜੋਤ ਸਰੂਪ ਕਰਨਾ ਹੈ।ਭੌਤਿਕ ਪਦਾਰਥਾਂ ਦੀ ਸੋਝੀ ਅਤੇ ਸਰੀਰਕ ਲੋੜਾਂ ਦਾ ਭਾਵਨਾਤਮਿਕ ਮੰਥਨ ਧਰਮ ਦਾ ਮਨੋਵਿਗਿਆਨ ਹੈ। ਪੂਰਤੀ ਅਤੇ ਪ੍ਰਾਪਤੀ ਵਿਚਲਾ ਅੰਤਰ  ਮਾਨਸਿਕ ਰੋਗਾਂ ਦਾ ਮੂਲ ਕਾਰਨ ਹੈ।ਹੋਣੀ ਤੋਂ ਅਣਹੋਣੀ ਦਾ ਸੰਤਾਪ ਮਾਨਸਿਕ ਅਧਿਐਨ ਅਤੇ ਵਿਸ਼ਵਾਸ਼ ਦਾ ਵਿਸ਼ਾ ਹੈ। ਮਨੋਵਿਗਿਆਨ ਭੌਤਿਕ ਅਤੇ ਸਰੀਰਕ ਰੋਗਾਂ ਦਾ ਅਧਿਐਨ ਕਰਨ ਅਤੇ ਇਲਾਜ ਕਰਨ ਨਾਲੋਂ ਮਨੁੱਖ ਦੀਆਂ ਅਚੇਤ ਰੂਪ ਵਿੱਚ ਕਿਰਿਆ ਕਰ ਰਹੀਆਂ ਭਾਵਨਾਵਾਂ ਦਾ ਵਿਸ਼ਲੇਸ਼ਨ ਕਰਦਾ ਹੈ। ਮਨ ਦੀ ਅਵਸਥਾ ਨੂੰ ਸੰਤੁਲਤ ਅਤੇ ਸਹਿਜ ਅਵਸਥਾ ਵਿੱਚ ਰੱਖਣਾ ਹੀ ਮਨੋਵਿਗਿਆਨ ਦਾ ਮੁੱਖ ਸਰੋਤ ਹੈ।

ਮਨੋਵਿਗਿਆਨ ਮਨ ਦੀ ਅਵਸਥਾ,ਵਿਵਸਥਾ ਅਤੇ ਮਨ ਦੇ ਮੂਲ ਸਰੋਤ ਜੋਤ ਸਰੂਪ ਦੇ ਵਿਸਲੇਸ਼ਣ ਤੇ ਜ਼ੋਰ ਦਿੰਦਾ ਹੈ।ਮਨ ਦੀ ਵਰਤਮਾਨ ਸਥਿਤੀ ਨੂੰ ਪ੍ਰਵਾਨ ਕਰਨਾ ਹੀ ਜੀਵਨ ਦੀ ਅਸਲ ਪ੍ਰਾਪਤੀ ਹੈ। ਜੀਵ ਦਾ ਅਸਲ ਪ੍ਰਯੋਜਨ ਸੱਚ ਦੀ ਪਹਿਚਾਨ ਅਤੇ ਪ੍ਰਵਾਨਗੀ ਹੈ।ਮਨ ਦੀ ਭੱਟਕਣਾ ਦਾ ਮੂਲ ਕਾਰਨ ਮਨਮੁਖੀ ਵਿਵਸਥਾਵਾਂ ਕਰਨਾ ਹੈ।ਜੀਵ ਆਤਮਾਂ ਅਣਉਚਿਤ ਕਰਮਕਾਂਡੀ ਅਤੇ ਭਰਮਿਤ ਰਸਤੇ ਅਖਤਿਆਰ ਕਰਨ ਨਾਲ ਆਪਣੇ ਮੂਲ ਦੀ ਪ੍ਰਾਪਤੀ ਨਹੀਂ ਕਰ ਸਕਦੀ।ਜੀਵ ਆਤਮਾਂ ਪ੍ਰਮਾਤਮਾਂ ਦੇ ਹੁਕਮ ਨੂੰ ਪ੍ਰਵਾਨ ਕਰਕੇ ਜੋਤ ਸਰੂਪ ਹੋ ਸਕਦੀ ਹੈ। ਜੀਵ ਦਾ ਅਨੁਭਵ ਹੁਕਮ ਤੋਂ ਵੱਧ ਨਹੀਂ ਹੋ ਸਕਦਾ । ਪ੍ਰਮਾਤਮਾਂ ਦਾ ਹੁਕਮ ਉਸ ਵਕਤ ਤੋਂ ਹੈ ਜਦ ਕੋਈ ਬ੍ਰਹਿਮੰਡ ਨਹੀਂ ਸੀ ਕੁਝ ਵੀ ਨਹੀਂ ਸੀ।ਸ਼ਬਦ ਨਹੀਂ ਸੀ ਸੁਰਤ ਨਹੀਂ ਸੀ ਸਿਰਫ਼ ਪ੍ਰਮਾਤਮਾਂ ਆਪ ਹੀ ਸੀ।ਜਿਸ ਤੋਂ ਸੱਭ ਕੁਝ ਪੈਦਾ ਹੋਇਆ ਅਤੇ ਉਸ ਵਕਤ ਤੋਂ ਹੀ ਪ੍ਰਮਾਤਮਾਂ ਦਾ ਹੁਕਮ ਪ੍ਰਗਟ ਹੋਇਆ ਜਿਸ ਹੁਕਮ ਦੀ ਰਜਾਅ ਵਿੱਚ ਚਲਣ ਦਾ ਹੁਕਮ ਅਾਦਿ ਤੋਂ ਹੀ ਲਿਖਿਆ ਗਿਆ।। ਜੀਵ ਆਤਮਾਂ ਹੁਕਮ ਅੰਦਰ ਪੈਦਾ ਹੋਈ ।ਪ੍ਰਮਾਤਮਾਂ ਦੀ ਅਸਚਰਜ਼ ਖੇਡ ਹੈ ਹੁਕਮ ਹਰ ਪਾਸੇ ਪਸਰਿਆ ਹੈ ਪਰ ਮਾਲਕ ਨੇ ਹੁਕਮ ਦਾ ਕੋਈ ਆਕਾਰ ਪੈਦਾ ਨਹੀਂ ਕੀਤਾ।ਹੁਕਮ ਦੀ ਮਹਿਮਾ ਨਹੀਂ ਕਹੀ ਜਾ ਸਕਦੀ। ਹਰ ਜ਼ਰਾ ਹਰ ਜੀਵ ਹੁਕਮ ਵਿੱਚ ਪੈਦਾ ਹੁੰਦਾ ਹੈ।

     ਜਪੁ ਦਾ ਮੂਲ ਆਦਿ ਸੱਚ ਜੋ ਜੁਗਾਂ ਦੇ ਰੂਪ ਵਿੱਚ ਪਸਰਿਆ  ਸੱਚ ਹੈ । ਪ੍ਰਮਾਤਮਾਂ ਸਰਗੁਣ ਸਰੂਪ ਹੈ ਵਰਤਮਾਨ ਸੱਚ ਹੈ ।ਕੁਲ ਕਾਇਨਾਤ ਦਾ ਇਕ ਹੀ ਸੱਚ ਹੈ ਜਿਸਨੇ ਸਦਾ ਹੀ ਰਹਿਣਾ ਹੈ। ਪ੍ਰਮਾਤਮਾਂ ਬਾਰੇ ਕੋਈ ਵੀ ਸੋਚ ਸੰਪੂਰਨ ਨਹੀਂ ਹੋ ਸਕਦੀ ਚਾਹੇ ਜੀਵ ਸੋਚੀ ਲਖ ਵਾਰ ਸੋਚਦਾ ਰਹੇ ।ਪ੍ਰਮਾਤਮਾਂ ਨੂੰ ਜਾਨਣ ਲਈ ਧਾਰੀ ਚੁੱਪ ਨਾਲ ਕਦੇ ਚੁੱਪ ਜਾਂ ਸ਼ਾਂਤ ਨਹੀਂ ਹੋਇਆ ਜਾ ਸਕੀਦਾ ਚਾਹੇ ਜੀਵ ਇੱਕ ਟਿਕ ਧਿਆਨ ਲਾਈ  ਰਖੇ । ਜੀਵ ਤਿ੍ਸ਼ਨਾ ਦੇ ਅਧੀਨ ਰਹਿਣ ਨਾਲ ਵੀ ਆਪਣੇ ਮਨ ਦੇ ਵਿਕਾਰਾਂ ਦੀ ਭੁੱਖ ਨੂੰ ਨਹੀਂ ਮਿਟਾ ਸਕਦਾ। ਚਾਹੇ ਕੁੱਲ ਕਾਇਨਾਤ ਦੀਆਂ ਪੁਰੀਆਂ ਦਾ ਭਾਰ ਆਪਣੇ ਕਬਜ਼ੇ ਵਿੱਚ ਕਰ ਲਵੇ ਸਾਰੇ ਦੇਸ਼ਾਂ ਨੂੰ ਆਪਣੇ ਅਧੀਨ ਕਰ ਲਵੇ ਤਿ੍ਸ਼ਨਾ ਦੀ ਪੂਰਤੀ ਨਹੀਂ ਕਰ ਸਕਦਾ ।
 ਸਹਸ ਸਿਆਣਪਾ ਲੱਖ ਹੋਣ, ਹਜ਼ਾਰਾਂ ਭਾਂਤ ਦੀਆਂ ਚਤਰਾਈਆਂ ਹੋਣ ਦੇ ਬਾਵਯੂਦ ਇੱਕ ਵੀ ਪ੍ਰਮਾਤਮਾਂ ਦੀ ਪ੍ਰਾਪਤੀ ਲਈ ਕੰਮ ਨਹੀਂ ਆਉਂਦੀਆਂ।ਜੀਵ ਨੂੰ ਪ੍ਰਮਾਤਮਾਂ ਪ੍ਰਾਪਤੀ ਲਈ, ਸੱਚ ਦੀ ਪ੍ਰਵਾਨਗੀ ਲਈ ਅਤੇ ਸਚਿਆਰ  ਹੋਣ ਦਾ ਸੁਭਾਗ ਪ੍ਰਾਪਤ ਕਰਨ ਖਾਤਰ ਕੂੜ ਦੇ ਪਰਦੇ ਜਾਂ ਕੰਧ ਨੂੰ ਤੋੜਣ ਦਾ ਯਤਨਸ਼ੀਲ ਰਹਿਣਾ ਪਵੇਗਾ।

           ਗੁਰਮੁਖ ਨਾਮ ਸਿਮਰ ਕੇ ਆਪਣੇ ਭੀਤਰ ਵੱਸਦੇ ਭਿਅੰਕਰ ਵਿਕਾਰਾਂ ਕਾਮ, ਕ੍ਰੋਧ, ਲੋਭ,ਮੋਹ,ਅਹੰਕਾਰ, ਝੂਠ, ਨਿੰਦਾ ਦੀ ਪਹਿਚਾਨ ਕਰਕੇ ਅਤੇ ਪ੍ਰਵਾਨ ਕਰਦੇ ਹਨ। ਜੀਵ ਆਤਮਾਂ ਪ੍ਰਮਾਤਮਾਂ ਪਾਸ ਆਪਣੀ ਕਿਰਪਾ ਕਰਕੇ ਹੀ ਛਡਾਉਣ ਬਾਰੇ ਅਰਜ਼ੋਈ ਕਰਦੀ ਹੈ। ॥ ਇਹ ਵਿਕਾਰ ਕਾਂਇਆਂ ਦੇ ਭੀਤਰ ਵੱਸਦੇ ਹਨ।ਕਿਰਪਾ ਕਰਕੇ ਇਨ੍ਹਾਂ ਨੂੰ ਆਪਣੀ ਵਿਧੀ ਨਾਲ ਹੁਕਮ ਵਿੱਚ ਰੱਖਕੇ ਜੀਵ ਆਤਮਾਂ ਦੇ ਹਿਰਦੇ ਵਿੱਚ ਵਸਾ ਲਉ ।ਤਾਂਕਿ ਜੀਵ ਆਤਮਾਂ ਹਰਿ ਕੇ ਮੰਗਲ ਗੁਣ ਗਾਂਉਂਦੇ ਰਹਿਣ।ਕੋਈ ਐਸੀ ਜੁਗਤ ਦੀ ਭਾਲ ਵਿੱਚ ਰਹਿੰਦਾ ਹੈ ਕਿ ਮਾਲਕ ਕਦੇ ਬਿਸਰ ਨਾ ਸਕੇ ਅਤੇ ਸਦਾ ਹਿਰਦੇ ਵਿੱਚ ਵਸਦਾ ਰਹੇ।ਜੋ ਗੁਰੁ ਕਿਰਪਾ ਅਤੇ ਪੂਰਾ ਸਤਿਗੁਰ ਭੇਟਣ ਨਾਲ ਵਡਭਾਗੀ ਜਨ ਦਾ ਮਨ ਸੰਸਾਰ ਵਿੱਚ ਭੱਟਕਦਾ ਨਹੀਂ ਹੈ ਨਿਰਮਲ ਹੋ ਜਾਂਦਾ ਹੈ।

            ਸੱਚ ਪ੍ਰਵਾਨ ਕਰਨ ਨਾਲ ਇਹ ਅਨੁਭਵ ਪੈਦਾ ਹੁੰਦਾ ਹੈ ਕਿ ਜੀਵ ਦੇ ਜੀਵਨ ਵਿੱਚ ਪ੍ਰਮਾਤਮਾਂ ਦੇ ਹੁਕਮ ਨਾਲ ਦਿਨ ਚੜਦਾ ਹੈ ਫਿਰ ਆਥਣ ਹੋ ਜਾਂਦੀ ਹੈ ਘੁੱਸਮੁਸੇ ਤੋਂ ਬਾਅਦ ਰੈਣ ਹੁੰਦੀ ਹੈ ਜੋ ਵੀ ਗ਼ੁਜ਼ਰ ਜਾਂਦੀ ਹੈ। ਜੀਵ ਇਸ ਮਨ  ਚੱਕਰ ਦੇ ਸੱਚ ਦੀ ਪਹਿਚਾਣ ਨਾ ਕਰ ਸਕਣ ਜੀਵਨ ਵਿਅਰਥ ਗੁਆ ਲੈਦਾ ਹੈ।ਜੀਵ ਚਿੱਤ ਵਿੱਚੋਂ ਇਹ ਗੱਲ ਵਿਸਾਰ ਦੇਂਦਾ ਹੈ ਕਿ ਹਰ ਸਵਾਸ ਨਾਲ ਆਉਧ ਘੱਟ ਰਹੀ ਹੈ।ਜਦ ਤੱਕ ਜੀਵ ਮਨ ਨੂੰ ਸੰਸਾਰ ਨਾਲੋਂ ਤੋੜ ਪ੍ਰਮਾਤਮਾਂ ਨਾਲ ਜੋੜਦਾ ਨਹੀਂ ਹੈ ਅਤੇ ਸੱਚ ਬੂਝ ਕੇ ਪ੍ਰਵਾਨ ਨਹੀਂ ਕਰਦਾ ਨਿਤ  ਮੂਰਖ ਆਪਣੀ ਲਾਜ ਗਵਾਉਂਦਾ ਹੈ। ਸੰਸਾਰ ਗੁੜ ਵਰਗਾ ਮਿਠਾ ਮਾਇਆ ਰੂਪ ਵਿੱਚ ਪਸਰਿਆ ਹੈ ਮਨਮੁਖ ਮੱਖੀ ਦੀ ਨਿਆਂਈ ਲਿਪਤ ਹੋ, ਭੋਗਦਾ ਘੱਟ ਹੈ, ਮਨ ਅੰਦਰ ਵਿਕਾਰ ਪੈਦਾ ਕਰਦਾ ਹੈ।  
 ਜਦ ਜੀਵ ਨੂੰ ਇਹ ਸੋਝੀ ਹੋ ਜਾਂਦੀ ਹੈ ਮੀਤ ਸਖਾ ਪ੍ਰਮਾਤਮਾਂ ਆਪ ਹੀ ਹੈ।ਇਹ ਮਾਇਆ ਰੂਪੀ ਪੁੱਤਰ ਕੱਲਤਰ ਸੱਭ ਮੋਹ ਬਿਖ ਹਨ ਜੋ ਅੰਤ ਬੇਲੀ ਨਹੀਂ ਹੁੰਦੇ। ਇਸ ਭੇਦ ਨੂੰ ਜਾਨਣ ਲਈ ਗੁਰਮਤ ਪ੍ਰਾਪਤ ਕਰਕੇ  ਹਰਿ ਲਿਵ ਵਿੱਚ ਮਨ ਜੋੜਦਾ ਹੈ। ਜਿਸ ਨਾਲ ਜੀਵ ਗੁਰਮੁਖ ਹੋ  ਉਭੱਰਦੇ ਹਨ ਅਤੇ ਸ਼ਰਨ ਵਿੱਚ ਟਿਕਾਉ ਕਰ ਪ੍ਰਮਾਤਮਾਂ ਨਾਲ ਅਲਿਪਤੁ ਰਹਿੰਦੇ ਹਨ। ਅਜਿਹੀਆਂ ਰੂਹਾਂ ਦਾ ਚਲਣ ਸਦਾ ਨਿਹਾਲ ਅਤੇ ਨਿਰਮਲ ਹੋ ਜਾਂਦਾ ਹੈ। ਨਾਮ ਧੰਨ ਦੀ ਕਮਾਈ ਕਰਦੇ ਹਨ ਅਤੇ ਸਿਮਰਨ ਕਰਕੇ ਹਰਿ ਨਾਮ ਖਰਚ ਪਤਿ ਸਹਿਤ ਮਾਲਕ ਦੇ ਘਰ ਵਾਸ ਪਾਉਂਦੇ ਹਨ।  ਗੁਰਮੁਖ ਜਨ ਪ੍ਰਮਾਤਮਾਂ ਦੀ ਦਰਗਹ ਮੰਨੇ ਜਾਂਦੇ ਹਨ ਅਤੇ ਮਾਲਕ ਹਰੀ ਆਪ ਪ੍ਰਵਾਨ ਕਰਕੇ ਗਲ ਲਾ ਲੈਂਦੇ ਹਨ। ਗੁਰਮੁਖਾ ਨੂੰ ਸੱਚੇ ਮਾਰਗ ਦੀ ਸੋਝੀ ਹੋ ਜਾਂਦੀ ਹੈ। ਮਾਲਕ ਦੇ ਦਰ ਠਾਕ ਪਾ ਲੈਂਦੇ ਹਨ। ਸਦਾ ਲਿਵ ਵਿੱਚ ਹਰਿ ਨਾਮ ਦੀ ਸਲਾਹੁਤ ਕਰਦੇ ਨਾਮ ਮਨ ਵਸਾਕੇ ਨਾਮ ਵਿੱਚ ਲੀਨ ਰਹਿੰਦੇ ਹਨ। ਅੰਤਰ ਮਨ ਵਿੱਚ ਸਦਾ ਅਨਹਦ ਧੁਨੀ ਸੁਣਦੇ ਹਨ। ਮਾਲਕ ਦੇ ਦਰ ਸੱਚ ਪ੍ਰਵਾਨ ਕਰ ਸੋਭਾ ਪਾਉਂਦੇ ਅਤੇ ਸੁਹੰਦੇ ਹਨ। ਸੰਸਾਰ ਮਾਰਗ ਵਿੱਚ ਮਾਇਆ ਦੇ ਪ੍ਰਭਾਵ ਤੋਂ ਮੁਕਤ ਰਹਿ ਜੋ ਗੁਰਮੁਖ ਸੱਚੇ ਨਾਮ ਨੂੰ ਸਲਾਹੁੰਦੇ ਹਨ ।ਜੀਵ ਆਤਮਾਂ ਅਜਿਹੇ ਵਡਭਾਗੀ ਗੁਰਮੁਖ ਜਨ ਦੀ ਸੰਗਤ ਲੋਚਦੀ ਹੈ ਜੋ ਅੰਤਰਿ ਨਾਮ ਪਰਗਾਸ ਕਰਕੇ  ਲੋਕ ਪ੍ਰਲੋਕ ਵਿੱਚ ਸੋਭਾ ਪਾਉਂਦੇ ਹਨ।

      ਪ੍ਰਮਾਤਮਾਂ ਵਿਸਾਰ ਕੇ ਜਗਤ ਹਉਮੇ  ਦੀ ਮੈਲ ਵਿੱਚ ਲਿਪਤ ਹੋ ਕੇ ਦੁੱਖ ਪਾ ਰਿਹਾ ਹੈ। ਜੀਵ ਦੂਜੇ ਭਾਇ ਲਗਕੇ ਮਲ ਭੋਗ ਰਿਹਾ ਹੈ ॥ ਅਜਿਹੀ ਹਉਮੈ ਦੀ ਮੈਲ ਤੀਰਥ ਨਹਾਾਉਣ ਨਾਲ ਵੀ ਧੋਤੀ ਨਹੀਂ ਜਾਂ ਸਕਦੀ। ਜੀਵ ਵਲੋਂ ਬਹੁਤ ਬਿਧਿ ਕਰਮ ਕਮਾਉਣ ਨਾਲ  ਦੂਣੀ ਮੈਲ ਲਗ ਜਾਂਦੀ ਹੈ। ਪ੍ਰਮਾਤਮਾਂ ਦੇ ਪਿਆਰੇ ਹਾਉਮੈ ਦੀ ਮੈਲ ਉਤਾਰਨ ਲਈ ਸਿਰਫ਼ ਹਾਉਮੈ ਵਸ ਹੋ ਕੇ ਪਾਠ ਹੀ ਨਹੀਂ ਪੜ੍ਹਦੇ ਮੈਲ ਨੂੰ ਉਤਾਰਨ ਲਈ  ਮਨ ਨੂੰ ਗੁਰ ਸਰਣਿ ਵਿੱਚ ਲੈਜਾਕੇ ਨਿਰਮਲੁ ਹੋ ਜਾਂਦੇ ਹਨ। ਪਰ ਮਨਮੁਖ ਪ੍ਰਮਾਤਮਾਂ ਦੀ ਅਰਾਧਨਾ ਹਾਉਮੈ ਵਸ ਹੋ ਕੇ ਕਰਦੇ ਹਨ ਅਤੇ ਮਨ ਵਿੱਚੋਂ ਅਹੰਕਾਰ ਦੀ ਮੈਲ ਧੋ ਨਹੀਂ ਸਕਦੇ।ਇਹ ਜਾਣਦਿਆਂ ਹੋਇਆਂ ਕਿ ਮਨ ਦੇ ਮੈਲੈ ਹੋਣ ਨਾਲ ਭਗਤਿ ਨਹੀਂ ਹੋ ਸਕਦੀ ਅਤੇ ਨਾ ਹੀ ਨਾਮੁ ਨੂੰ ਪਾਇਆ ਜਾ ਸਕਦਾ ਹੈ। ਮਨਮੁਖ ਜਨਮ ਭਰ ਮੈਲੇ ਰਹਿੰਦੇ ਹਨ ਅਤੇ  ਮੈਲੇ ਹੀ ਪਤਿ ਗਵਾਅ ਮਰ ਜਾਂਦੇ ਹਨ ।ਗੁਰਮੁਖ ਸਦਾ ਪ੍ਰਮਾਤਮਾਂ ਦੀ ਮਿਹਰ ਮਨ ਵਿੱਚ ਵਸਾ ਮਨ ਨਿਰਮਲ ਕਰਕੇ ਹਾਉਮੈ ਦੀ ਮੈਲ ਦੂਰ ਕਰਕੇ ਪ੍ਰਮਾਤਮਾਂ ਵਿੱਚ ਸਮਾਇ ਜਾਂਦੇ ਹਨ।  ਜਿਉ ਅੰਧੇਰੇ ਵਿੱਚ ਦੀਪਕ ਜਗਾਉਣ ਨਾਲ ਹਨੇਰਾ ਦੂਰ ਹੋ ਜਾਂਦਾ ਹੈ ਤਿਉਂ ਹੀ ਗੁਰ ਦਾ ਗਿਆਨ ਨਾਲ ਅਗਿਆਨ ਮਨ ਵਿੱਚੋਂ ਦੂਰ ਹੋ ਜਾਂਦਾ ਹੈ।ਜੀਵ ਦਾ ਅਹੰਕਾਰ ਅਕਸਰ ਇਸ ਹੱਦ ਤੱਕ ਪਹੁੰਚ ਜਾਂਦਾ ਹੈ ਕਿ ਉਸਨੂੰ ਲਗਦਾ ਹੈ ਕਿ ਉਹ ਮੂਰਖ ਗਾਵਾਰ ਇਹ ਸਮਝਦਾ ਹੈ ਕਿ ਉਹ ਸੱਭ ਕੁਝ ਕਰਦਾ ਹੈ ਸੱਭ ਕੁਝ ਕਰੇਗਾ। ਇਸ ਅਹੰਕਾਰ ਵਿੱਚ ਕਰਣ ਵਾਲੇ ਕਾਦਰ ਨੂੰ ਵਿਸਾਰਕੇ ਦੂਜੈ ਭਾਇ ਨੂੰ ਪਿਆਰ ਕਰਨ ਲਗਦਾ ਹੈ। ਜੀਵ ਸੱਭ ਸੰਸਾਰ ਵਿੱਚ ਪਸਰੇ ਮਾਇਆ ਵਰਗੇ ਵੱਡੇ ਦੁਖ ਨੂੰ ਮਿਤੱਰ ਬਣਾ ਸੰਸਾਰ ਵਿੱਚ ਭਟੱਕਦਾ ਹੈ ॥  ਨਾਮ ਨੂੰ ਹਿਰਦੇ ਵਿੱਚ ਵਸਾਕੇ ਗੁਰਮਤ ਧਾਰਨ ਕਰਕੇ ਸੱਚ ਪ੍ਰਾਪਤ ਕਰਕੇ  ਸਦਾ ਸੁੱਖ ਮਾਣਦਾ ਹੈ।ਪ੍ਰਮਾਤਮਾਂ ਕਿਰਪਾ ਕਰਕੇ ਜਿਸ ਨੂੰ ਆਪਣੇ ਨਾਲ ਮੇਲਦਾ ਹੈ ਉਹੀ ਮਿਲ ਸਕਦੇ ਹਨ  ਜੀਵ ਅਜਿਹੀ ਪ੍ਰਾਪਤੀ ਤੇ ਸਦਾ ਬਲਿਹਾਰੈ ਜਾਂਦਾ ਹੈ। ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥ ਪ੍ਰਮਾਤਮਾਂ ਦੀ ਭਗਤੀ ਕਰਦਿਆਂ ਸੱਚੇ ਦੇ ਗੁਣ ਗਾਉਂਦਿਆਂ ਮਨ, ਜੀਭਾ ਸੱਚੇ ਨਾਮ ਵਿੱਚ ਰਤੀ ਜਾਂਦੀ ਹੈ ਅਤੇ ਮਾਲਕ ਆਪਣੇ ਵਿੱਚ ਸਮੋਅ ਲੈਂਦਾ ਹੈ।ਜੀਵ ਦੇ ਮਨ ਤਨ ਵਿੱਚ ਬਿਰਹਾ ਪੈਦਾ ਕਰਕੇ ਪ੍ਰਮਾਤਮਾਂ ਨੇ ਸਿ੍ਸ਼ਟੀ ਦੇ ਮੂਲ ਪ੍ਰਤੀ ਚੇਤਨਾ ਪੈਦਾ ਕੀਤੀ ਹੈ ਜੋ ਪ੍ਰਬਲ ਹੋਕੇ ਜੀਵ ਅੰਦਰ ਵੈਰਾਗ ਪੈਦਾ ਕਰ ਦੈਂਦਾ ਹੈ ਕਿ ਕਿਸ ਬਿਧ ਆਪਣੇ ਪ੍ਰੀਤਮ ਨਾਲ ਮਿਲਾਪ ਹੋਵੇ ਅਤੇ ਮਾਲਕ ਜੀਵ ਦੇ ਘਰਿ ਵਿੱਚ ਆਣ ਵਸੇ। ਆਪਣੇ ਅੰਦਰ ਵਸਦੇ ਪ੍ਰਮਾਤਮਾਂ ਦੇ ਦਰਸ਼ਨ ਕਰਕੇ ਮਨਮਤ ਦੇ ਸਾਰੇ ਵਿਕਾਰਾਂ ਅਤੇ ਦੁੱਖਾਂ ਤੋਂ ਮੁੱਕਤੀ ਹਾਸਲ ਕਰਦਾ ਹੈ।ਅੰਦਰ ਝਾਤ ਮਾਰਕੇ ਆਪਣੇ ਪ੍ਰਮਾਤਮਾਂ ਸਜਣ ਨੂੰ ਪੁੱਛਦਾ ਹੈ ਕਿਸ ਬਿਧ ਮਾਲਕ ਨਾਲ ਮਿਲਾਪ ਹੋ ਸਕਦਾ ਹੈ। ਜੀਵ ਦਾ ਪ੍ਰਮਾਤਮਾਂ ਤੋਂ ਬਗੈਰ ਹੋਰ ਕੋਈ ਆਸਰਾ ਨਹੀਂ ਹੈ।ਜੀਵ ਅਹੰਕਾਰ ਕਾਰਨ ਮੂਰਖ ਮੁਗਧ ਹੈ ਪਰ ਪ੍ਰਮਾਤਮਾਂ ਦੀ ਸਰਣਾਗਤੀ ਵਿੱਚ ਆ ਜਾਣ ਤੇ ਮਾਲਕ ਦਾਤਾਰ ਦੀ ਕਿਰਪਾ ਸਦਕਾ ਨਿਰਮਲ ਹੋ ਜਾਂਦਾ ਹੈ ਅਤੇ ਸਹਿਜ ਹੀ ਪ੍ਰਮਾਤਮਾਂ ਆਪਣੇ ਨਾਲ ਮਿਲਾ ਲੈਂਦਾ ਹੈ।ਪ੍ਰਮਾਤਮਾਂ ਦੀ ਕਿਰਪਾ ਸਦਕਾ  ਸਤਿਗੁਰੁ ਨੂੰ ਜਾਣਕੇ ਜੀਵ ਨੂੰ ਅਨੁਭਵ ਹੋਇਆ ਕਿ ਉਸ ਦਾਤਾਰ ਤੋਂ ਹੋਰ ਕੋਈ ਵੱਡਾ ਨਹੀਂ ਹੈ। ਜਿਸਨੂੰ ਸਿਰਫ਼  ਗੁਰ ਸਰਣਾਈ ਢਹਿ ਪੈਣ ਨਾਲ ਮਾਲਕ ਦੀ ਦਇਆ ਨਾਲ ਹੀ ਪਾਇਆ ਜਾ ਸਕਦਾ ਹੈ।ਇਸ ਮਾਰਗ ਤੇ ਮਨਹਠ ਕੂੜ ਕਪਟ ਕਰਕੇ ਕਿਨੈ  ਪਾਇਆ ਨਹੀਂ ਹੈ ਚਾਹੇ ਜਿੰਨੇ ਮਰਜ਼ੀ ਮਨਮਤ ਦੇ ਉਪਾਵ ਜੀਵ ਕਰਦਾ ਰਹੇ ਜੋ ਜੀਵ  ਬੀਜਦਾ ਹੈ ਉਸਦਾ ਹੀ ਫਲ ਖਾਂਦਾ ਹੈ । ਸਹਸ ਸਿਆਣਪਾਂ ਕਰਨ ਨਾਲ ਵੀ ਜੀਵ ਦਾ ਮਨ ਕੋਰੇ ਦਾ ਕੋਰਾ ਰਹਿ ਜਾਂਦਾ ਹੈ ਮਨ ਉਪਰ ਮਾਲਕ ਦਾ ਮਜੀਠ ਰੰਗੁ ਨਹੀਂ ਚੜ੍ਹਦਾ ।ਪ੍ਰਮਾਤਮਾਂ ਹਰ ਜਰ੍ਹੇ ਵਿੱਚ ਵਸਦਾ ਹੈ ਕੋਈ ਜਰ੍ਹਾ ਪ੍ਰਮਾਤਮਾਂ ਵੋਂ ਬਗੈਰ ਨਹੀਂ ਹੈ। ਜੋ ਜੀਵ ਇਸ ਸੱਚ ਨੂੰ ਪ੍ਰਵਾਨ ਕਰ ਲੈਂਦਾ ਹੈ ਉਸਦੀ ਘਾਲ ਥਾਂਏ ਪੈ ਜਾਂਦੀ ਹੈ  ਬਿਖੁ ਭਉਜਲ

ਵਿੱਚੋਂ ਡੁੱਬਦੇ ਜੀਵਾਂ ਨੂੰ ਪ੍ਰਮਾਤਮਾਂ ਆਪਣੇ ਆਪ ਬਾਹਰ ਕਢ ਲੈਂਦਾ ਹੈ।

                  ''ਜੀਵ ਆਤਮਾਂ ਦਾ ਸੱਚ ਬਸ ਏਨਾ ਹੀ ਹੈ ਕਿ ਜਦ ਤੱਕ ਭੀਤਰ ਸੱਖੀ ਪ੍ਰਮਾਤਮਾਂ ਵਸਦਾ ਹੈ ਤਦ ਤੱਕ ਹੀ ਇਹ ਕਾਂਇਆ ਦਾ ਵਜ਼ੂਦ ਕਾਇਮ ਹੈ । ਜਦ ਕਾਂਇਆਂ ਵਿੱਚੋਂ ਆਤਮਾਂ ਸਾਥੀ ਉਠ ਗਈ ਤਾਂ ਕਾਂਇਆਂ ਧਨ ਸੱਭ ਖਾਕ ਰਲਜਾਣਗੇ। ਇਹ ਗੱਲ ਜਾਣਕੇ ਅਗਰ ਮਨ ਵਿੱਚ ਬੈਰਾਗ ਪੈਦਾ ਹੋ ਜਾਵੇ ਤਾਂ ਜੀਵ ਦਾ ਜਨਮ ਸਫ਼ਲ ਹੋ ਜਾਂਦਾ ਹੈ ਅਤੇ ਜੀਵ ਅੰਦਰ ਪ੍ਰਮਾਤਮਾਂ ਦੇ  ਦਰਸਨ  ਦੇਖਣ ਦਾ ਚਾਅ ਉਪਜਦਾ ਹੈ। ਜਿਸ ਘਰ ਵਿੱਚ ਮਾਲਕ ਵਸਦਾ ਹੈ ਉਹ ਸਰੀਰ,ਥਾਨ ਧੰਨ ਹੋਜਾਂਦੇ ਹਨ। ਜਿਵੇਂ ਕੰਤ ਦੇ ਘਰ ਵਸਦਿਆਂ ਹੀ ਜੀਵ ਆਤਮਾਂ ਧੰਨ ਹੋ ਜਾਂਦੀ ਹੈ ਘਰ ਸੰਸਾਰ ਵਿੱਚ ਉਸਦੀ ਉਸਤਿਤ ਵੱਧ ਜਾਂਦੀ ਹੈ। ਪਰ ਜਦ ਕਿਸੇ ਕਾਰਨ ਵੀ ਕੰਤ ਪ੍ਰਮਾਤਮਾਂ ਘਰੋਂ ਨਿਕਲ ਜਾਂਦਾ ਹੈ  ਤਾਂ ਕੋਈ ਵਾਤ ਨਹੀਂ ਪੁੱਛਦਾ । ਸੁਹਾਗਣ ਦੀ ਇਹੀ ਨਿਸ਼ਾਨੀ ਹੈ ਕਿ ਉਹ ਪੇਕੇ ਰਹਿ ਪੱਤੀ ਪ੍ਰਮਾਤਮਾਂ ਦੀ ਚਾਹਤ ਕਰਦੀ ਹੈ ਅਤੇ ਸੋਹਰੇ ਘਰ ਸੁੱਖ ਮਾਣਦੀ ਹੈ। ਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ ॥ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਸੱਖੀਆਂ ਨਾਲ ਮਿਲਕੇ ਚਜੁ ਅਚਾਰੁ ਸਿਖੁਕੇ ਸਦਾ ਸੁੱਖੀ ਹੋ ਜਾਂਦੀ ਹੈ। ਉਹਨੂੰ ਕਦੇ ਦੁੱਖ ਨਹੀਂ ਲਗਦਾ। ਗੁਰਮੁਖ ਇਹ ਪ੍ਰਵਾਨ ਕਰਕੇ ਜੀਵਨ ਬਤੀਤ ਕਰਦੇ ਹਨ ਕਿ ਸਭਨਾ ਨੇ ਮਰਨਾ ਹੈ ਭਾਵ  ਸੋਹੁਰੈ ਵੰਞਣਾ ਹੈ ਅਤੇ ਸੱਭ ਨੇ ਆਪਣੇ  ਮੂਲਾ ਘਰ ਪ੍ਰਮਾਤਮਾਂ ਵਿੱਚ ਲੀਨ ਹੋਣਾ ਹੈ। ਜਿਹੜੀਆਂ ਜੀਵ ਆਤਮਾਵਾਂ ਇਸ ਅਵਸਥਾ ਨੂੰ ਪ੍ਰਵਾਨ ਕਰ ਲੈਂਦੀਆਂ ਹਨ ਆਪਣੇ ਪ੍ਰਮਾਤਮਾਂ ਪੱਤੀ ਨੂੰ ਪਿਆਰ ਕਰਦੀਆਂ ਹਨ ਉਹ ਧੰਨ ਹਨ ਸੋਹਾਗਣੀਆਂ ਹਨ ਪ੍ਰਮਾਤਮਾਂ ਨੂੰ ਪ੍ਰਵਾਨ ਹਨ।

                 ਜੀਵ ਆਤਮਾਂ ਆਪਣੇ ਘਟਿ ਅੰਦਰ ਅਤੇ ਬਾਹਰ ਸੱਚ ਤੇ ਭਰੋਸਾ ਰਖਦੀ ਹੈ। ਨਾਮ ਪ੍ਰਾਪਤ ਕਰਕੇ ਮਨ ਨੂੰ ਤ੍ਰਿਪਤ ਕਰ ਲੈਂਦੀ ਹੈ।ਇਹ ਵੀ ਜਾਣ ਜਾਂਦੀ ਹੈ ਕਿ ਨਾਮ ਤੋਂ ਬਗੈਰ ਜੀਵਨ ਧ੍ਰਿਗੁਕਾਰ ਹੈ।ਜੀਵ ਆਤਮਾਂ ਗੁਰਮੁਖ ਸਜਣਾਂ ਦੀ ਭਾਲ ਕਰਦੀ ਹੈ ਜਿਸ ਨੂੰ ਮਿਲਕੇ ਗੁਣਾਂ ਦੇ ਖ਼ਜ਼ਾਨੇ ਪ੍ਰਮਾਤਮਾਂ ਦੀ ਪ੍ਰਾਪਤੀ ਕਰਦੀ ਹੈ।ਆਪਣਾ ਹਲਤ ਪਲਤ ਸਵਾਰ ਲੈਂਦੀ ਹੈ।ਸੱਚੇ ਨਾਮ ਦਾ ਪਰਗਾਸ ਮਨ ਵਿੱਚ ਹੋ ਜਾਂਦਾ ਹੈ ਅਤੇ ਰਹ ਪਾਸੇ ਸੱਚ ਨਜ਼ਰ ਆਉਂਦਾ ਹੈ।ਜੀਵ ਆਤਮਾਂ ਦੀ ਓਟ ਅਤੇ ਜੀਵਨ ਸਦਾ ਹੀ ਸੱਚੇ ਨਾਮ ਦਾ ਸਿਮਰਨ ਦ੍ਰਿੜ ਹੋ ਜਾਂਦਾ ਹੈ।ਸੱਚਾ ਨਾਮ ਅਮੋਲਕ ਰਤਨ ਹੈ ਜਿਸਦੀ ਪ੍ਰਾਪਤੀ ਪੂਰੇ ਸਤਿਗੁਰ ਪ੍ਰਮਾਤਮਾਂ ਤੋਂ ਹੋ ਸਕਦੀ ਹੈ।ਪ੍ਰਮਾਤਮਾਂ ਸਤਿਗੁਰ ਦੀ ਅਰਾਧਨਾ ਨਾਲ ਸੱਚੇ ਨਾਮ ਦਾ ਰਤਨ ਪਰਗਾਸ ਹੋ ਜਾਂਦਾ ਹੈ । ਜੀਵ ਆਤਮਾਂ ਸੱਚੇ ਨਾਮ ਦੀ ਅਰਾਧਨਾ ਪ੍ਰਮਾਤਮਾਂ ਦੀ ਪ੍ਰਾਪਤੀ ਕਰਕੇ ਧੰਨ ਅਤੇ ਵਡਭਾਗੀ ਹੋ ਜਾਂਦੀ ਹੈ।  ਨਾਮ ਦੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਜਨਮ ਜਨਮ ਦੀ ਮੈਲੁ ਉਤਾਰ ਕੇ ਨਿਰਮਲ ਵਡਭਾਗੀ ਹੋ ਜਾਂਦੀ ਹੈ। ਪਰ ਜਿਨਾ ਜੀਵ ਆਤਮਾਂ ਨੇ ਸਤਿਗੁਰੁ ਪੁਰਖ ਪ੍ਰਮਾਤਮਾਂ ਦੀ ਪ੍ਰਾਪਤੀ ਨਹੀਂ ਕੀਤੀ ਉਹ ਭਾਗਹੀਣ ਹਨ ਅਤੇ ਜਨਮ ਮਰਨ ਦੇ ਵਿਕਰਾਲ ਚੱਕਰ ਵਿੱਚ ਪੈ ਕੇ ਕਾਲ ਦੀ ਭੇਟ ਚੜ੍ਹਦੀਆਂ ਹਨ । ਸੱਚ ਤੋਂ ਭੱਟਕੀਆਂ ਰੂਹਾਂ ਦੁਬਿਧਾ ਵੱਸ ਹੋ ਕੇ ਭਰਮਿਤ ਮਨਮੁਖ ਹੋ ਜਾਂਦਾ ਹੈ ਅਤੇ ਮਨ  ਅੰਤਰਿ ਕ੍ਰੋਧੁ ਚੰਡਾਲ ਅਤੇ ਵਿਕਾਰਾਂ ਦੀ ਪੀੜਾ ਭੋਗਦਾ ਹੈ।

           ਜੀਵ ਆਤਮਾਂ ਦੇ ਗੁਣਨਿਧਾਨ ਦੇ ਗੁਣ ਗਾਉਣ ਨਾਲ ਗੁਣਾਂ ਦਾ  ਵਿਸਥਾਰ ਹੁੰਦਾ ਹੈ ਬੋਲੀ ਵਿੱਚ ਗੁਣ ਭਰਪੂਰ ਹੋ ਕੇ ਰੂਹ ਗੁਰਮੁਖ ਹੋ ਜਾਂਦੀ ਹੈ। ਗੁਣ ਭਰਪੂਰ ਗੁਰਮੁਖ ਸਜਣਾਂ ਨਾਲ ਸੰਗਤ ਕਰਕੇ ਜੀਵ ਹਰਿ ਦੇ ਗੁਣ ਗਾਇਣ ਕਰਦੀ ਹੈ। ਮਨ ਮਾਲਕ ਦੇ ਗੁਣ ਹਿਦਦੇ ਵਿੱਚ ਵਸਾਕੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ। ਮਨ ਦੀ ਤਿ੍ਪਤੀ ਦਾ ਮੂਲ ਆਧਾਰ ਗੋਵਿੰਦ ਦੇ ਗੁਣ ਧਾਰਨ ਕਰਕੇ ਹੁਕਮ ਵਿੱਚ ਰਹਿਣਾ ਹੈ। ਗੁਣ ਧਾਰਨ ਕਰਨ ਨਾਲ ਹੀ ਮਨ ਤ੍ਰਿਪਤਿ  ਹੋ ਸਕਦਾ ਹੈ। ਇਸ ਮੰਜ਼ਿਲ ਦੀ ਪ੍ਰਾਪਤੀ ਲਈ ਹਰਿ ਨਾਮ ਦੀ ਅੰਤਰ ਪਿਆਸ ਬਣੀ ਰਹੇ ਤਾਂ ਹੀ ਕਿ੍ਰਪਾ ਸਦਕਾ ਮਿਲਾਪ ਹੋ ਜਾਵੇਗਾ। ਪ੍ਰਮਾਤਮਾਂ ਦੇ ਤੁਠ ਜਾਣ ਨਾਲ ਜੀਵ ਇਸ ਅੰਤਰ ਪਿਆਸ ਨਾਲ ਮਨ ਨੂੰ ਮਾਲਕ ਦੇ ਰੰਗ ਵਿੱਚ ਰੰਗਕੇ ਵਡਭਾਗੀ ਹੋ ਜਾਂਦੇ ਹਨ। ਗੁਰ ਦੀ ਕਿ੍ਰਪਾ ਨਾਲ ਨਾਮ ਨੂੰ ਦ੍ਰਿੜਾਏ ਕੇ ਜੀਵ ਆਤਮਾਂ ਨਾਮ ਵਿੱਚ ਰੰਗ ਸਤਿਗੁਰ ਤੋਂ ਕੁਰਬਾਨ ਜਾਂਦੀ ਹੈ।ਨਾਮ ਦੀ ਖੋਜ ਪ੍ਰਮਾਤਮਾਂ ਦੀ ਕਿਰਪਾ ਨਾਲ ਅੰਤਰ ਆਤਮਾਂ ਨੂੰ ਨਿਰਮਲ ਕਰ ਲੈਣ ਨਾਲ ਹੋ ਸਕਦੀ ਹੈ ।ਮਨਮਤ ਦੇ ਕਰਮ ਇਸ ਮਾਰਗ ਵਿੱਚ ਸਹਾਈ ਨਹੀਂ ਹੁੰਦੇ ਸਗੋਂ ਵਿਕਾਰ ਬਣ ਅੰਹਕਾਰ ਅਤੇ ਲਗਾਉ ਦੇ ਰੂਪ ਵਿੱਚ ਰੁਕਾਵਟ ਬਣਦੇ ਹਨ।ਅਜਿਹੀ ਕਿਰਪਾ ਬਿਨ ਭਾਗਾਂ ਅਤੇ ਪ੍ਰਮਾਤਮਾਂ ਦੀ ਮੇਹਰ ਨਹੀਂ ਹੋ ਸਕਦੀ ਚਾਹੇ ਪ੍ਰਮਾਤਮਾਂ ਹਰ ਘਰ ਵਿੱਚ ਨਿਕਟ ਵਰਤੀ ਹਰ ਪਲ ਹਰ ਜੀਵ ਦੇ  ਪਾਸ ਹੁੰਦਾ ਹੈ ॥ਜੀਵ ਦੇ ਮਨ ਅੰਤਰ ਵਿੱਚ ਅਗਿਆਨ ਸਦਾ ਦੁੱਖ ਅਤੇ  ਭਰਮੁ ਪੈਦਾ ਕਰਦਾ ਹੈ।ਜੀਵ ਆਤਮਾਂ ਅਤੇ ਪ੍ਰਮਾਤਮਾਂ ਵਿੱਚ ਪੜਦਾ ਬਣਿਆ ਰਹਿੰਦਾ ਹੈ ਦੂਰ ਸਿਰਫ ਕਿਰਪਾ ਨਾਲ ਹੀ ਹੋ ਸਕਦਾ ਹੈ। ਪਾਰਸ ਸਤਿਗੁਰ ਨੂੰ ਭੇਟੇ ਬਿਨਾ ਮਨਮੁਖ ਸਦਾ ਲੋਹਾ ਹੀ ਰਹਿ ਜਾਂਦਾ ਹੈ ਕੰਚਨ ਨਹੀਂ ਹੋ ਸਕਦਾ।  ਗੁਰਮੁਖ ਪ੍ਰਮਾਤਮਾਂ ਦੀ ਕਿਰਪਾ ਸਦਕਾ ਨਾਮ ਨੂੰ ਭੇਟ ਕੇ ਕੰਚਨ ਹੋ ਨਿਬੜਦੇ ਹਨ। ਪ੍ਰਮਾਤਮਾਂ ਦਾ ਨਾਮ ਜਹਾਜ਼ ਹੈ ਜਿਸ ਬੋਹਿਥ ਤੇ ਹਰਿ ਨਾਮ ਦੀ ਜੁਗਤ ਤੋਂ ਬਗੈਰ ਚੜਿਆ ਨਹੀਂ ਜਾ ਸਕਦਾ। ਇਸ ਲਈ ਸਤਿਗੁਰ ਦੇ ਭਾਣੈ ਵਿੱਚ ਚਲਣ ਨਾਲ ਨਾਮ ਹਿਰਦੇ ਵਿੱਚ ਵਸਾ ਕੇ ਵਡਭਾਗੀ ਜੀਵ ਨੂੰ ਨਾਮ ਜਹਾਜ਼ ਤੇ ਪ੍ਰਮਾਤਮਾਂ ਆਪ ਹੀ ਬੈਠਾ ਲੈਂਦਾ ਹੈ।

          ਲਿਵ ਟੁੱਟਣ ਤੋਂ ਬਾਅਦ  ਗਾਫ਼ਲ ਜੀਵ ਆਤਮਾਂ ਅਰਜੋਈ ਕਰਦੀ ਹੈ ਕਿ ਪ੍ਰਮਾਤਮਾਂ ਨਾਲ ਮਿਲਾਪ ਕਿਵੇਂ ਹੋਵੇ।ਇਸ ਮਾਰਗ ਦੀ ਖੋਜ ਲਈ ਹਰ ਰੋਜ ਅਰਦਾਸ ਕਰਦੀ ਹੈ ਕਿ ਕੋਈ ਗੁਰਮੁਖ ਪਿਆਰਾ ਪ੍ਰਭੁ ਬਾਰੇ ਦਸੇ ਤਾਂ ਕਿ ਮਿਲਾਪ ਹੋ ਸਕੇ ਫਿਰ ਦੁਬਾਰਾ ਲਿਵ ਜੁੜ ਸਕੇ।ਜਦ ਕਿਸੇ ਪ੍ਰਮਾਤਮਾਂ ਵਲੋਂ ਬਖ਼ਸ਼ੀ ਰੂਹ ਗੁਰਮੁਖ ਪਿਆਰੇ ਦੇ ਦਰਸ਼ਨ ਹੋ ਜਾਂਦੇ ਹਨ ਤਾਂ ਬਿਨਾ ਢਿੱਲ ਕੀਤੇ ਉਸਦੇ ਪਿੱਛੇ ਲਗ ਜਾਂਦੀ ਹੈ।ਜੀਵ ਆਤਮਾਂ ਨੂੰ ਉਸ ਪਿਆਰੇ ਦੀ ਸੰਗਤ ਬਾਰੇ ਪੁੱਛ ਹੁੰਦੀ ਹੈ ਤਾਂ ਹੱਥ ਜੋੜ ਜੋਦੜੀ ਕਰਦੀ ਹੈ  ਮੈਨੂੰ ਪ੍ਰਭੁ ਮਿਲਣ ਦਾ ਚਾਉ ਹੈ ਤਾਂ ਹੀ ਸੰਗਤ ਕੀਤੀ ਹੈ। ਪ੍ਰਮਾਤਮਾਂ ਦੀ ਕਿਰਪਾ ਨਾਲ ਗੁਰਮੁਖਾਂ ਦੀ ਸੰਗਤ ਮਿਲੀ ਹੈ ਕਿਰਪਾ ਕਰਕੇ ਭਾਈ ਜਨੋ ਮੈਨੂੰ  ਹਰਿ ਪ੍ਰਭੁ ਦਾ ਮਿਲਾਪ ਕਰਵਾ ਦਿਉ। ਜਦ ਪ੍ਰਮਾਤਮਾਂ ਦੀ ਨਦਰ ਵਿੱਚ ਭਿਜੀਆਂ ਰੂਹਾਂ ਜੀਵ ਨੂੰ ਪ੍ਰਮਾਤਮਾਂ ਦੀ ਸੋਝੀ ਅਤੇ ਦਰਸ ਕਰਵਾ ਦੇਂਦੀਆਂ ਹਨ ਤਾਂ ਜੀੜ ਆਤਮਾਂ ਉਹਨਾਂ ਤੋ ਕੁਰਬਾਨ ਹੁੰਦੀਆਂ ਹਨ।ਮਿਲਾਪ ਦੀ ਅਜਿਹੀ ਕਿਰਪਾ ਹੋ ਜਾਂਦੀ ਹੈ ਕਿ ਜੀਵ ਆਤਮਾਂ ਨਿਰਮਲ,ਅਹੰਕਾਰ ਮੁਕੱਤ ਨਿਮਾਣੀ ਹੋ ਕੇ ਪ੍ਰਮਾਤਮਾਂ ਦੀ ਸ਼ਰਨ ਵਿੱਚ ਢਹਿ ਪੈਂਦੀ ਹੈ। ਨਿਮਾਣੀਆਂ ਸ਼ਰਨ ਵਿੱਚ ਆਈਆਂ ਜੀਵ ਆਤਮਾਵਾਂ ਨੂੰ ਗੁਰੁ ਮਾਣੁ ਬਖ਼ਸ਼ਦੇ ਹਨ ਅਤੇ ਪ੍ਰਮਾਤਮਾਂ ਦੀ ਸਾਬਾਸ ਦੇ ਪਾਤਰ ਹੋ ਜਾਂਦੇ ਹਨ। ਜੀਵ ਆਤਮਾਂ ਪ੍ਰਮਾਤਮਾਂ ਦਾ ਜੱਸ ਕਦੇ ਰਜ਼ਦੀ ਨਹੀਂ ਹੈ।ਭਾਗਾਂ ਵਾਲਿਆਂ ਦੇ ਚਿੱਤ ਵਿੱਚ ਪ੍ਰਮਾਤਮਾਂ, ਜਿਸ ਨੂੰ  ਸਭ ਕੋਈ ਮਿਲਨਾ ਲੋਚਦਾ ਹੈ, ਵਿੱਚ ਲੀਨ ਹੋਣ ਦੀ ਰੀਝ ਬਣੀ ਰਹਿੰਦੀ ਹੈ।।  ਬਿਨ ਦਰਸ਼ਨ ਜੀਵਨ ਵਿੱਚ ਸਹਿਜ ਸਦਾਨੰਦ ਦੀ ਅਵਸਥਾ ਨਹੀਂ ਬਣਦੀ ਪਰ  ਭਾਗਹੀਣ ਮਨਮੁਖ ਇਸ਼ ਅਵਸਥਾ ਤੋਂ ਵਾਂਝੇ ਰਹਿ ਜਾਂਦੇ ਹਨ ਜੀਵਨ ਭਰ ਨਿਰਾਸ਼ ਹੋ ਰੋਂਦੇ ਹਨ।ਗੁਰਮੁਖ ਜੀਵ ਆਤਮਾਵਾਂ ਪ੍ਰਵਾਨ ਕਰਕੇ ਪ੍ਰਮਾਤਮਾਂ ਨਾਲ ਮਿਲਾਪ ਕਰਦੀਆਂ ਹਨ ਕਿ ਹਰਿ ਪ੍ਰਭ ਦਾ ਭਾਣਾ ਧਰ ਲਿਖਿਆ ਅਤੇ ਮੇਟਿਆ ਨਾ ਜਾ ਸਕਣ ਵਾਲਾ ਹੁਕਮ ਹੈ। ਹੁਕਮ ਪ੍ਰਵਾਨ ਕਰਨਾ ਅਤੇ ਜੀਉਣਾ ਜੀਵ ਦਾ ਅਸਲ ਧਰਮ ਹੈ।ਪ੍ਰਮਾਤਮਾਂ ਮਿਲਾਪ ਦੀ ਕਿਰਪਾ ਆਪ ਹੀ ਕਰਦਾ ਹੈ। ਜੀਵ ਦੇ ਯਤਨ ਕਰਮਕਾਂਡ ਅਤੇ ਬਿਧ ਕੋਈ ਕੰਮ ਨਹੀਂ ਆਉਂਦੇ ਜਦ ਸਤਿਗੁਰੁ ਤੁਟਦਾ ਹੈ ਆਪ ਹੀ ਹਰਿ ਆਪਣੀ ਕਿਰਪਾ ਅਤੇ ਨਦਰ ਨਾਲ ਮੇਲ ਲੈਂਦਾ ਹੈ।ਪ੍ਰਮਾਤਮਾਂ ਦਇਆ ਕਰਕੇ ਜੀਵ ਦੇ ਮਨ ਅੰਦਰੋਂ ਆਤਮਾਂ ਪ੍ਰਮਾਤਮਾਂ ਦੇ ਫਰਕ ਦੇ ਭਰਮ ਨੂੰ ਕੱਢ ਕੇ ਜਲ ਵਿੱਚ ਜਲ ਦੀ ਤਰ੍ਹਾਂ ਸਮੋਅ ਲੈਂਦਾ ਹੈ।

            ਜੀਵ ਆਤਮਾਂ ਅੰਮ੍ਰਿਤੁ ਨਾਮੁ ਦਾ ਰਸ,ਜੋ ਅਤਿ ਭਲਾ ਹੈ, ਕਿਸ ਵਿਧੀ ਨਾਲ ਪ੍ਰਾਪਤ ਕਰ ਸਕਦੀ ਹੈ।ਇਹ ਵਿਧ ਜਾਨਣ ਲਈ ਜੀਵ ਆਤਮਾਂ ਨੂੰ  ਸੋਹਾਗਣ ਵਾਲੇ ਗੁਣ ਧਾਰਨ ਕਰਕੇ ਗੁਰਮੁਖਾਂ ਦੀ ਸਤਸੰਗਤ ਨਾਲ ਜਾਨਣਾਂ ਪਏਗਾ ਕਿ ਉਹਨਾਂ ਨੂੰ ਪ੍ਰਮਾਤਮਾਂ ਕਿਸ ਬਿਧ  ਮਿਲਿਆ ਹੈ।  ਉਹਨਾਂ ਬੇਪ੍ਰਵਾਹ ਗੁਰਮੁਖ ਪਿਆਰਿਆਂ ਦੀ ਸੇਵ ਕਮਾਂਵਾਂ ਚਰਨ ਮਲਿ ਮਲਿ ਧੋਵਾ ਤਾਂ ਕਿ ਅਸਲ ਮਾਰਗ ਦੀ ਸੇਧ ਬਖ਼ਸ਼ਣ।

                   ਪ੍ਰਮਾਤਮਾਂ ਦੀ ਕਿਰਪਾ ਸਦਕਾ ਅਤੇ ਗੁਰਮੁਖਾਂ ਦੀ ਸੰਗਤ ਨਾਲ ਸਜਣ ਪ੍ਰਮਾਤਮਾਂ ਨਾਲ ਮਿਲਾਪ ਕਰਕੇ ਹਰਿ ਦੇ ਗੁਣਾਂ ਦੀ ਸਾਰ ਸਮਝ ਪ੍ਰਾਪਤ ਹੁੰਦੀ ਹੈ। ॥ ਸਜਣ ਜੀਵ ਦੇ ਮਨ ਵਿੱਚੋਂ ਹਾਉਮੈ ਵਰਗੇ ਭਿਆਨਕ ਪਾਪਾਂ ਅਤੇ ਦੁੱਖਾਂ ਦਾ ਨਾਸ ਕਰਨਯੋਗ ਹੈ। ਮਨ ਨਿਰਮਲ ਹੋ ਜਾਣ ਨਾਲ  ਗੁਰਮੁਖੀ ਸੋਹਾਗਣੀ ਰੂਹਾਂ ਦੇ ਮਨ ਵਿੱਚ  ਦਇਆ ਪੈ ਜਾਂਦੀ ਹੈ।
ਮਨ ਵਿੱਚ ਇਹ ਵਸ ਜਾਂਦਾ ਹੈ ਕਿ ਸਤਿਗੁਰ ਦਾ ਬਚਨ ਅਧਲਾਧਾ ਅਨਮੋਲ ਰਤੰਨੁ ਹੈ ਜੋ ਜੀਵ ਇਸ ਸੱਚਾਈ ਨੂੰ ਪ੍ਰਵਾਨ ਕਰਕੇ ਮੰਨ ਲੈਂਦੇ ਹਨ ਉਹ ਸਦਾ ਆਨੰਦ ਦਾ ਰਸ ਮਾਣਦੀ ਹੈ। ਸੇਈ ਜੀਵ ਪ੍ਰਮਾਤਮਾਂ ਨੂੰ ਜਾਣਦੇ ਹਨ ਜਿਨਾਂ ਗੁਰ ਦੇ ਭਾਣੇ ਵਿੱਚ ਰਹਿਕੇ ਹਰਿ ਰਸ ਮਾਣਿਆ ਹੈ, ਵਡਭਾਗੀ ਹੁੰਦੇ ਹਨ ਅਤੇ ਵੱਡੇ ਹੋਣ ਦਾ ਮਾਣ ਪਾਉਂਦੇ ਹਨ। ਇਹੁ ਨਾਮ ਹਰਿ ਰਸ ਜੀਵ ਵਣ  ਤਿ੍ਣ ਸੱਭਨਾ ਵਿੱਚ ਵਰਤ ਰਿਹਾ ਹੈ ਪਰ ਇਸਦਾ ਅਨੁਭਵ ਸਿਰਫ਼ ਭਾਗਸ਼ਾਲੀ ਜੀਵ ਹੀ ਮਾਣਦੇ ਹਨ ਭਾਗਹੀਣ ਇਸਦਾ ਆਨੰਦ ਨਹੀ ਮਾਣਦੇ।ਇਸ਼ ਸੱਚਾਈ ਨੂੰ ਬਿਨਾ ਸਤਿਗੁਰ ਦੀ ਕਿਰਪਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਅਤੇ  ਮਨਮੁਖਾਂ ਦੇ ਬਿਲਲਾਉਣ ਨਾਲ ਵੀ ਪਲੈ ਕੁਝ ਨਹੀਂ ਪੈਂਦਾ । ਮਨਮੁਖ ਅੰਤਰ ਮਨ ਤੋਂ ਅਹੰਕਾਰ ਅਤੇ ਕ੍ਰੋਧ ਵਸ ਵਿਕਾਰ ਤਿਆਗ ਨਹੀਂ ਸਕਦਾ ਜਿਸ ਤੋਂ ਬਗੈਰ ਸਤਿਗੁਰ ਅਗੇ ਝੁਕਣਾ ਅਤੇ ਸਰਨਾਗਿਤ ਹੋਣਾ ਅਤਿ ਮੁਸ਼ਕਲ ਹੈ। ਗੁਰਮੁਖ ਜੀਵ ਏਸ ਰਸ ਨੂੰ ਸਹਿਜ ਹੀ ਮਾਣਦੇ ਹਨ ਅਤੇ ਪ੍ਰਮਾਤਮਾਂ ਦੇ ਰਸ ਵਿੱਚ ਲੀਨ ਹੋ ਜਾਂਦੇ ਹਨ।ਗੁਰਮੁਖਾਂ ਤੇ ਦਇਆ ਕਰਕੇ ਪ੍ਰਮਾਤਮਾਂ ਆਪ ਹੀ ਅੰਮਿ੍ਤ ਰਸ ਬਖ਼ਸ਼ਦਾ ਹੈ ਜਿਸ ਨਾਲ ਜੀਵ ਦਾ ਤਨ ਮਨ ਨਿਰਮਲ ਹੋ ਜਾਂਦਾ ਹੈ।

           ਜੀਵ ਆਤਮਾਂ ਸੰਸਾਰ ਵਿੱਚ ਵਿਚਰਦਿਆਂ ਪੁੱਤਰ ਕੱਲਤਰ ਸੀਗਾਰ ਦੇਖ, ਆਪਣਾ ਸਮਝ, ਕਿਵੇਂ ਰਤਿਆ ਜਾਂਦਾ ਹੈ। ਰੱਸ ਭੋਗਕੇ
 ਖੁਸ਼ ਹੁੰਦਾ ਹੈ ਕਈ ਤਰ੍ਹਾਂ ਦੇ ਰੰਗ ਮਾਣਦਾ ਹੈ। ਅਪਾਰ ਮਹਿਸੂਸ ਕਰਦਾ ਹੈ। ਕਰਮ ਨਾਲੋਂ ਬਹੁਤ ਜਿਆਦਾ ਫੁਰਮਾਇਸਾਂ ਕਰਦਾ ਹੈ।ਸੰਸਾਰਿਕ ਪ੍ਰਾਪਤੀਆਂ ਦੇ ਭੋਗਣ ਭੋਗਦਿਆਂ ਹੋਇਆਂ ਅਾਫ਼ਰਿਆ ਅਹੰਕਾਰ ਮਹਿਸੂਸ ਕਰਦਾ ਮਨਮੁਖ ਅੰਧ ਗਵਾਰ ਕਰਤੇ ਨੂੰ ਚਿਤ ਵਿੱਚੋਂ ਵਿਸਾਰ ਦਿੰਦਾ ਹੈ। ਅਜਿਹੀਆਂ ਰੂਹਾਂ ਆਪਣੇ ਮਨ ਵਿੱਚ ਚਿੱਤਵਦੇ ਹਨ ਕਿ ਸੁਖਦਾਤਾ ਪ੍ਰਮਾਤਮਾਂ ਸਦਾ ਸਹਾਈ ਹੈ। ਜਿਸ ਦੀ ਪ੍ਰਾਪਤੀ ਗੁਰ ਪਰਸਾਦੀ ਹੋਣ ਨਾਲ ਪਾਈ ਜਾ ਸਕਦੀ ਹੈ ਜੀਵ ਦੇ ਕਰਮ ਨਾਲ ਮਾਲਕ ਪ੍ਰਾਪਤ ਹੁੰਦਾ ਹੈ।ਸੰਸਾਰ ਦੇ ਸਾਰੇ ਭੋਗਣ ਸੁਇਨਾ ਰੁਪਾ ਖਾਕੁ ਹਨ ਕਪੜੇ ਦੀ ਨਿਆਈ ਹਨ ਜਿਹਨਾਂ ਭੋਗਾਂ ਨਾਲ ਲਿਪਟ ਕਿ ਜਿਵ ਵਿਕਾਰੀ ਹੋ ਜਾਂਦੇ ਹਨ।ਸੰਸਾਰ ਵਿੱਚ ਪ੍ਰਮਾਤਮਾਂ ਨੇ ਹੈਵਰ ਗੈਵਰ ਬਹੁ ਰੰਗ ਕੀਤੇ ਹਨ ।  ਕਿਸੇ ਦੇ ਚਿਤ ਨੂੰ ਇਹ ਮਾਲਕ ਦੇ ਰੰਗ ਚੰਗੇ ਲਗਦੇ ਹਨ  ਪਾਵਨ ਪ੍ਰਮਾਤਮਾਂ ਨੂੰ ਮਨੋ ਵਿਸਾਰਦੇ ਨਹੀਂ ਹਨ। ਸਿਰਜਣਹਾਰ ਪ੍ਰਮਾਤਮਾਂ ਨੂੰ ਭੁਲਾ ਕੇ ਜੀਵ ਆਨੰਦ ਵਿੱਚ ਨਹੀਂ ਰਹਿ ਸਕਦਾ। ਨਾਮ ਤੋਂ ਬਗੈਰ ਜੀਵ ਨਾਪਾਕ ਰਹਿ ਜਾਂਦਾ ਹੈ ।ਜੀਵ ਆਤਮਾਂ ਸੰਸਾਰਿਕ ਮਾਇਆ ਇੱਕਤਰ ਕਰਦਾ ਹੈ ਹੱਕ ਪ੍ਰਾਇਆ ਖਾ ਕੇ ਬਦ ਦੁਆ ਲੈਂਦਾ ਹੈ। ਜਿਸ ਨੂੰ ਪਤਿਆਉਣ ਦੀ ਕੋਸ਼ਿਸ਼ ਕਰਦਾ ਹੈ ਉਹ ਵੀ ਕੋਸਦੇ ਹਨ।ਮਨਮੁਖ ਅਹੰਕਾਰੁ ਕਰਦੇ ਹਨ ਉਹਨਾਂ ਅੰਦਰ ਅਹੰਕਾਰ ਵਿਆਪਿਆ ਰਹਿੰਦਾ ਹੈ ਮਨ ਦੀ ਮਤ ਕਾਰਨ ਸਦਾ ਪ੍ਰੇਸ਼ਾਨ ਰਹਿੰਦਾ ਹੈ। ਅਜਿਹੀਆਂ ਰੂਹਾਂ ਨੂੰ  ਪ੍ਰਭੂ ਆਪ ਹੀ ਮਾਰਗ ਭੁਲਾ ਦਿੰਦਾ ਹੈ। ਇੰਨਾ ਦੀ ਕੋਈ ਜਾਤਿ ਜਾਂ ਪਤਿ ਨਹੀਂ ਹੁੰਦੀ ।ਜੀਵ ਆਤਮਾਂ ਧੰਨ ਹੋ ਜਾਂਦੀ ਹੈ ਜਦ ਗੁਰਮੁਖ ਸਜਣ ਪ੍ਰਮਾਤਮਾਂ ਦਾ ਮਿਲਾਪ ਕਰਵਾ ਦਿੰਦਾ ਹੈ। ਹਰਿ ਜਨ ਦਾ ਰਾਖਾ ਮਾਲਕ ਇੱਕ ਹੈ ਮਾਣਸ ਹਉਮੈ ਵਿੱਚ ਪਹਿਚਾਣ ਨਹੀਂ ਸਕਿਆ ।ਜੀਵ ਆਤਮਾਂ ਪ੍ਰਵਾਨ ਕਰ ਲੈਂਦੀ ਹੈ ਕਿ ਜੋ ਹਰਿ ਜਨ ਭਾਵੈ ਸੋ ਕਰਦਾ ਹੈ ਉਸਦਾ ਹੁਕਮ ਕੋਈ ਟਾਲ ਨਹੀਂ ਸਕਦਾ। ਮਨ ਜਦ ਨਾਮ ਵਿੱਚ  ਰਤਿਆ ਜਾਂਦਾ ਹੈ ਤਾਂ ਹਰ ਪਾਸੇ ਸਾਰੇ ਜਗ ਪ੍ਰਕਾਸ਼ਮਾਣ ਹੋ ਜਾਂਦਾ ਹੈ।

                   ਪ੍ਰਮਾਤਮਾਂ ਸਤਿਗੁਰ ਇੱਕ ਹੀ ਪੁਰਖ ਹੈ ਜਿਸ ਦੀ ਦਇਆਲਤਾ ਤੋਂ ਸੱਭ ਕਿਸੀ ਨੇ ਸਮਤ ਪਾਈ ਹੈ। ਉਹ ਸੱਭ ਕਿਸੇ ਨੂੰ ਇੱਕ ਦ੍ਰਿਸਟੀ ਨਾਲ ਦੇਖਦਾ ਹੈ। ਮਾਲਕ ਦੀ ਦਿ੍ਸ਼ਟੀ ਨਾਲ ਜੀਵ ਆਤਮਾਂ ਦੀਆਂ ਮਨੋ ਭਾਵਨਾਂ  ਸਿੱਧ ਹੋ ਜਾਂਦੀਆਂ ਹਨ। ਪ੍ਰਮਾਤਮਾਂ ਹੀ ਸਤਿਗੁਰ ਹੈ ਜਿਸ ਵਿੱਚ ਨਾਮ ਅੰਮ੍ਰਿਤੁ ਵੱਸਦਾ ਹੈ। ਜਿਸਦੀ ਅਰਾਧਨਾ ਅਤੇ ਪ੍ਰਾਪਤੀ ਨਾਲ ਗੁਰਮੁਖ ਜੀਵ ਆਤਮਾਂ ਪ੍ਰਮਾਤਮਾਂ ਦੀ ਕਿਰਪਾ ਸਦਕਾ ਹਰ ਉਤਮ ਪਦ ਪ੍ਰਾਪਤ ਕਰ ਸਕਦੀ ਹੈ। ਪ੍ਰਮਾਤਮਾਂ ਦੀ ਕਿਰਪਾ ਹੋਵੇ ਤਾਂ ਹਰਿ ਦਾ ਨਾਮ ਧਿਆਇਆ ਜਾ ਸਕੀਦਾ ਹੈ।ਜਿਸ ਨਾਲ  ਹਉਮੈ ਮਾਇਆ ਵਰਗੇ ਸਭ ਬਿੱਖ ਵਿਕਾਰ ਜੀਵ ਆਤਮਾਂ ਨੂੰ  ਨਿੱਤ ਜੱਗ ਵਿੱਚ ਚੋਟਾਂ ਨਹੀਂ ਖਾਣੀਆਂ ਪੈਂਦੀਆਂ। ਸੰਸਾਰ ਮਾਰਗ ਵਿੱਚ ਨਾਮ ਨਾਲ ਜੀਵ ਆਤਮਾਂ  ਹਰਿ ਧੰਨ ਦਾ ਲਾਹਾ ਖੱਟਕੇ ਗੁਰਮੁਖ ਹੋ ਬਣ ਸਬਦ ਦੀ ਵਿਚਾਰ ਕਰਦੀ ਹੈ।ਨਾਮ ਦਾ ਦਾ ਰਸ ਜੀਵ ਅੰਦਰੋਂ ਹਉਮੈ ਦੀ ਮੈਲ ਦਾ ਬਿੱਖ ਉਤਾਰ ਹਰਿ ਅੰਮ੍ਰਿਤੁ ਨਾਮ ਹਿਰਦੇ ਵਿੱਚ ਵਸਾ ਲੈਂਦਾ ਹੈ। ਜਿਹੜੇ ਜੀਵ ਨਾਮ ਉਰ ਧਾਰ  ਲੈਂਦੇ ਹਨ ਪ੍ਰਮਾਤਮਾਂ ਉਹਨਾਂ ਦੇ  ਸੱਭ ਕਾਰਜ  ਸਿੱਧ ਕਰ ਦਿੰਦਾ ਹੈ ਅਤੇ ਗੁਰਮੁਖਾਂ ਨੂੰ ਕਿਰਪਾ ਨਾਲ ਨਿਚਾਜ਼ਦਾ ਹੈ। ਉਹ ਜੀਵ ਧੰਨ ਹਨ ਜਿਨ੍ਹਾਂ ਦਾ ਧੁਰ ਨਾਲ ਮਿਲਾਪ ਹੋ ਜਾਂਦਾ ਹੈ।

26 Aug 2014

Reply