Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦੇਹ ਪਲਟਦੀ ਹੀਰ ਤੇ ਰੰਗ ਬਦਲਦਾ ਰਾਂਝਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਦੇਹ ਪਲਟਦੀ ਹੀਰ ਤੇ ਰੰਗ ਬਦਲਦਾ ਰਾਂਝਾ

 

 

 

ਚੜ੍ਹਦੀ ਤੇ ਲੇਰੀ  ਉਮਰੇ ਰਾਂਝੇ  ਨੂੰ ਹੀਰ ਦੇ ਦਰਸ ਲਈ ਕਿਸੇ ਟਿੱਲੇ ਦੀ ਲੋੜ੍ਰ ਨੀ ਭਾਸਦੀ ਏ ,

ਏਸ ਉਮਰੇ ਤਾਂ ਉਸ ਲਈ ਹਰ ਸੋਹਣੀ ਸੂਰਤ ਵਿੱਚੋ  ਹੀਰ ਝਾਕਦੀ ਏ,

ਕਾਲਜ ਤੇ ਕੰਟੀਨਾਂ ਵਿਚ,ਸੂਟਾਂ ਤੇ ਜੀਨਾਂ ਵਿਚ

ਚੂਰੀ ਦੀ ਥਾਂ ਪੀਜੇ  ਬਰਗਰ  ਮਰੋੜਦਾ ਬੱਕੀ -ਨੁਮਾ ਬੁਲੇਟ ਤੇ ਬੈਠਾ ਰਾਂਝਾ ਮਿਰਜੇ ਵਾਲੀ ਬੜ੍ਹਕ ਵੀ ਮਾਰਦਾ ਹੈ ,

ਕਿਓਕੇ  ਇਹ ਸਾਰੇ ਬਿਲ ਓਹਦੇ ਬਾਪੂ  ਦਾ ਬਟੂਆ ਤਾਰਦਾ  ਹੈ

ਬੇਲੇ ਦੀਆਂ ਰੌਣਕਾਂ  ਚੋ ਹੱਥ  ਚ ਡਿਗਰੀਆਂ  ਫੜੀ  ਕਦੋ ਰਾਂਝਾ ਤਪਦੀਆਂ  ਸੜਕਾਂ  ਤੇ ਪੁਹੰਚ ਜਾਂਦਾ ਏ ਪਤਾ ਹੀ ਨੀ ਲਗਦਾ

ਭਾਬੀਆਂ  ਦੇ ਨਹੀ ਬਾਪੁ ਦੇ ਖਰਵੇ  ਬੋਲ ਖਰਚਾ ਬੰਦ ਸੁਣਕੇ ਰਾਂਝੇ ਦੀ ਹੀਰ ਦੀ ਤਸਵੀਰ ਦਾ  ਰੰਗ ਬਦਲਣ ਲਗਦਾ ਹੈ

ਕੋਈ ਰਾਂਝਾ ਬੇਗਾਨੇ ਮੁਲਖ ਦੇ ਬੇਲਿਆਂ ਚ ਜਾ ਵੜਦਾ ਹੈ ਕੋਈ ਮਟਕਾ ਚੋਂਕ ਵਾਲੇ ਟਿੱਲੇ  ਦਾ ਰੁਖ  ਕਰਦਾ ਹੈ

ਜਿਥੇ ਗੋਰਖ ਦੇ ਸਿਪਾਹੀ  ਉਸ ਨੂੰ ਹੀਰ ਨਹੀ ਨਾਨਕੇ ਦਿਖਾਉਂਦੇ  ਨੇ

ਕਈ ਘਰ ਮੁੜ ਆਓਂਦੇ ਨੇ ਕਈ ਮੁੜ ਮੁੜ ਜਾਂਦੇ ਨੇ

ਘਰੀ ਮੁੜੇ ਰਾਂਝੇ  ਦੇ ਜ਼ਿਹਨ ਵਿਚ ਕਮਾਊ ਹੀਰ ਉਭਰਦੀ ਏ

ਫਿਰ ਬੇਰੁਜਗਾਰ ਰਾਂਝੇ  ਦੀ ਕਿਸਮਤ ਏਸ ਹੀਰ ਨਾਲ ਜੁੜਦੀ ਏ

ਅਰਸੇ ਬਾਅਦ

ਪਰਸ ਵਾਲੀ ਹੀਰ ਲਈ ਚੂਰੀ  ਕੁਟਦਾ ,ਉਹਦੇ ਜੰਮਿਆ ਦੇ ਬੂਟ ਜੁਰਾਬਾਂ ਪਾਉਦਿਆਂ ਮਨ ਹੀ ਮਨ ਝੂਰਦਾ ਏ

ਹੁਣ ਜਦ ਅਧਖੜ ਰਾਂਝਾ ਸ਼ੀਸ਼ਾ ਦੇਖਦਾ ਹੈ ਤਾਂ ਆਪਣੇ ਵਿਚੋਂ ਦਿਸਦੇ  ਸੈਦੇ ਕਾਣੇ ਨੂੰ ਘੂਰਦਾ ਏ

ਸਮੇ ਦੀ ਚਾਲੇ ਵਧੇ ਰਾਂਝੇ ਦੇ ਵੱਗ  ਨੇ ਬੇਲੇ  ਨੂੰ ਚਰ ਲਿਆ

ਹੋਲੀ ਹੋਲੀ ਉਸ ਦੀ ਚੂਰੀ ਤੇ ਵੀ ਹੱਕ ਕਰ ਲਿਆ

ਤਾਂ ਅਸੁਰਖਿਅਤ ਰਾਂਝਾ ਆਪਣੇ ਅੰਦਰ ਵੱਲ ਨੂੰ ਔਹਲਦਾ ਹੈ

ਹੁਣ ਓਹ ਆਪਣੀ ਟੇਕ ਲਈ ਅੰਦਰੋਂ ਮੁਕਤੀਦਾਤਾ ਹੀਰ ਨੂੰ ਟੋਲਦਾ ਏ

ਕਦੇ ਮੰਦਰ ਕਦੇ ਦੁਆਰੇ  ਦਾ ਦਰ ਖੋਹਲਦਾ ਏ

ਹੁਣ ਰਾਂਝੇ ਦੀ ਬੇਸੁਰੀ ਵੰਜਲੀ  ਤੇ ਕਿਸੇ ਹੀਰ ਦਾ ਦਿਲ ਨਹੀ ਰਿਝਦਾ ਹੈ

ਬੇਬਸ , ਹਫਿਆ  ਟੁਟਿਆ  ਰਾਂਝਾ ਆਈ ਸੀ ਯੂ  ਆ ਡਿਗਦਾ ਹੈ

ਜਿਥੇ ਏ ਸੀ ਕਮਰੇ ਵਿਚੋਂ ਉਸ ਨੂੰ ਆਪਣੀ ਕਬਰ ਦੇ ਝਾਉਲੇ ਪੈਂਦੇ ਨੇ

ਚਿੱਟੇ ਕਬੂਤਰ  ਵਰਗੀਆਂ ਨਰਸਾਂ ਵਿਚੋਂ ਲਗਦਾ ਏ ਕਾਲੇ ਕ੍ਲੂਟੇ ਜਮਦੂਤ ਕੁਝ ਕਹਿੰਦੇ ਨੇ

ਸਾਹਾਂ ਦੀ ਉਖੜੀ ਚਾਲ  ਤੋਂ,ਚੇਹਰੇ ਤੇ ਛਾਏ ਮਲਾਲ  ਤੋਂ

ਹੁਣ ਰਾਂਝੇ ਨੂੰ ਯਕੀਨ  ਵਰਗਾ ਅਹਸਾਸ  ਹੁੰਦਾ ਹੈ  ਕਿ ਕੋਈ  ਅਨਚਾਹੀ,ਅਣਕਿਆਸੀ ਹੀਰ ਆਏਗੀ

ਅਛੋਪਲੇ  ਜਿਹੇ ਜਾਂ ਦਗੜ ਦਗੜ ਕਰਦੀ  ਉਸ ਨੂੰ ਰੰਗਪੁਰ ਖੇੜੇ ਕੇ ਲੈ ਜਾਵੇਗੀ

ਭਾਣਾ ਵਰਤਣ ਤੇ ਰਾਂਝੇ  ਦੀ ਰੂਹ  ਸ਼ਾਇਦ ਸੋਚਦੀ  ਹੈ

ਉਸਦੀ ਵਿਥਿਆ ਆਖਣ ਵਾਲਾ ਕੋਈ ਵਾਰਸ ਸ਼ਾਹ  ਵੀ ਨਹੀ

...ਅਫਸੋਸ ਲਈ ਨਿਕਲੀ ਕਿਸੇ ਫੋਕੀ ਜਿਹੀ ਆਹ ਵਰਗੇ ਸ਼ਬਦ ਵਿਚਾਰਾ ਵਿਚ ਉਸਦੀ ਸਾਰੀ ਵਿਥਿਆ ਸਿਮਟ ਜਾਏਗੀ

ਪਲ ਪਲ ਬਦਲਦਾ ਰਾਂਝਾ ਕੋਈ ਵਾਰਸ ਸ਼ਾਹ  ਨਹੀ ਜਿਹੜਾ ਆਪਣੀ ਵਿਥਿਆ ਖੁਦ ਲਿਖਦਾ

ਤੇ ਅਮਰ  ਹੋ ਜਾਂਦਾ ...

naib^

 

 

16 Sep 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

kyaa baataa ne babeyo......

swaad aa gya ....

jeaunde rho ....

likhde rho ..

ranjheyaa di dasstaan ,,,,

mirjeyaa de kisse ...

 

16 Sep 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Bhut Vadhiya naib Shab

16 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਧੰਨਵਾਦ  ਜੀ

16 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

speechless...!!!

 

lajwaab....

16 Sep 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 

niceee sharing veer !! bahut lajawaab likheya ! keep sharing

16 Sep 2010

Reply