|
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ |
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ,
ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ,
ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ,
ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ,
ਲਾਲ ਕਿਲ੍ਹੇ ਤੇ ਝੂਲਦਾ ਚੰਦ ਤਾਰਾ,
ਗੱਡਦਾ ਉਦੋਂ ਨਾ ਜੇ ਕੇਸਰੀ ਨਿਸ਼ਾਨ ਸਾਹਿਬਾ,
ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ,
ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ,
ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ,
ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ,
ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ,
ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ,
-ਸੁਖਦੀਪ ਸਿੰਘ ਬਰਨਾਲਾ(ਧਰਮਯੁੱਧ ਕਿਤਾਬ ਚੋਂ)
|
|
24 Dec 2010
|
|
|
|
thanks for sharing jass 22 g
|
|
24 Dec 2010
|
|
|
|
ਸਾਹਿਬਜਾਦਿਆਂ ਦੀ ਸਹੀਦੀ ਨਾ ਕਿਸੇ ਯਾਦ ਕੀਤੀ,
ਜਿਹਨਾਂ ਨੇ ਕੌਮ ਦੀ ਜਵਾਨੀ ਚ ਅਣਖ ਆਬਾਦ ਕੀਤੀ,
ਦੋ ਹੰਝੂ ਕੇਰ ਲਓ ਉਹਨਾਂ ਨੂੰ ਯਾਦ ਕਰਕੇ,
ਜਿੰਦਗੀ ਸਾਡੇ ਲਈ ਜਿਹਨਾਂ ਕੁਰਬਾਨ ਕੀਤੀ |
ਸਾਹਿਬਜਾਦਿਆਂ ਦੀ ਸਹੀਦੀ ਨਾ ਕਿਸੇ ਯਾਦ ਕੀਤੀ,
ਜਿਹਨਾਂ ਨੇ ਕੌਮ ਦੀ ਜਵਾਨੀ ਚ ਅਣਖ ਆਬਾਦ ਕੀਤੀ,
ਦੋ ਹੰਝੂ ਕੇਰ ਲਓ ਉਹਨਾਂ ਨੂੰ ਯਾਦ ਕਰਕੇ,
ਜਿੰਦਗੀ ਸਾਡੇ ਲਈ ਜਿਹਨਾਂ ਕੁਰਬਾਨ ਕੀਤੀ |
|
|
24 Dec 2010
|
|
|
|
ਵੀਰ ਜੀ ,,,ਸਾਡੀ ਕੌਮ ਦੇ ਮਹਿਲ ਦੀਆਂ "ਚ ਇੱਟਾਂ ਦੀ ਥਾਂ ਸਿੱਖਾਂ ਨੇ ਆਪਨੇ ਸਿਰ ਚਿਣਾਏ ਨੇਂ ,,,,,, ਸਾਂਝਾ ਕਰਨ ਲਈ ਸ਼ੁਕਰੀਆ ,,,,,,,,,
|
|
25 Dec 2010
|
|
|
|
|
|
ਹੱਕ ਕਦੇ ਵੀ ਮੰਗਿਆ ਨਾ ਮਿਲਦਾ, ਹੱਕ ਪਾ ਸਹਾਦਤਾਂ ਲਿਆ ਜਾਂਦਾ,
ਜਿਹੜੀ ਕੌਮ ਨਾ ਕਰਦੀ ਜੁਲਮ ਹੋਵੇ, ਓਸ ਕੌਮ ਤੋਂ ਜੁਲਮ ਨਾ ਸਹਿਆ ਜਾਂਦਾ,
ਜਿਥੇ ਧਰਮ ਲਈ ਪੁੱਤਰ-ਪਿਓ-ਦਾਦਾ, ਦਾਦੀ ਮਿੱਟ੍ਗੇ ਕੌਮ ਹੈ ਕਿਹਾ ਜਾਂਦਾ |
ਹੱਕ ਕਦੇ ਵੀ ਮੰਗਿਆ ਨਾ ਮਿਲਦਾ, ਹੱਕ ਪਾ ਸਹਾਦਤਾਂ ਲਿਆ ਜਾਂਦਾ,
ਜਿਹੜੀ ਕੌਮ ਨਾ ਕਰਦੀ ਜੁਲਮ ਹੋਵੇ, ਓਸ ਕੌਮ ਤੋਂ ਜੁਲਮ ਨਾ ਸਹਿਆ ਜਾਂਦਾ,
ਜਿਥੇ ਧਰਮ ਲਈ ਪੁੱਤਰ-ਪਿਓ-ਦਾਦਾ, ਦਾਦੀ ਮਿੱਟ੍ਗੇ ਕੌਮ ਹੈ ਕਿਹਾ ਜਾਂਦਾ |
|
|
26 Dec 2010
|
|
|