Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਿਜ਼ਰਾਂ ਦੀ ਸੱਟ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਹਿਜ਼ਰਾਂ ਦੀ ਸੱਟ

.

 

ਹਾਏ ਨੀ ਹਾਏ
ਸੱਟ ਹਿਜ਼ਰਾਂ ਦੀ ਲੱਗੀ
ਕੋਈ ਦੇ ਗਿਆ ਕਪੱਤੀ ਮੈਨੂੰ ਚੀਸ ਤਿੱਖੀ ਤਿੱਖੀ

 

ਖੰਘ ਚ ਧਤੂਰਾ
ਜਾ ਕੋਈ ਚੱਬਦਾ ਮਲੱਠੀ
ਨੀਂ ਮੈਂ ਪੱਲਾ ਦੇ ਕੇ ਰੱਖੀ ਲਾਲੀ ਸੱਜਣਾਂ ਦੀ ਦਿੱਤੀ
ਆਇਆ ਕਰਕੇ ਤਿਆਰੀ
ਗੋਰੇ ਰੰਗ ਦਾ ਵਪਾਰੀ
ਪੋਚ ਗਿਆ ‘ਹਾੜੀ ’ ਫੱਟੀ ਫ਼ਿਕਰਾਂ ਚੋਂ ਭਿੱਜੀ        
ਦੋ ਖਣਾਂ ਦੀ ਝਲਾਨੀ
ਰਹੀ ਬਲ੍ਹਦੀ ਅੰਗੀਠੀ
ਜੀਭ ਦੰਦਾਂ ਦੇ ਸਹਾਰੇ ਦੱਬ ਗਿਆ ਮੱਠੀ ਮੱਠੀ

 

ਪਿਆ ਚਾਨਣੀ ਹਨ੍ਹੇਰਾ
ਘੁੱਪ ਅਕਲਾਂ ਤੇ ਛਾਇਆ
ਦਿਲ ਠੱਗਨਾ ਵਰੋਲਾ ਸੁੰਨੇ ਪਿੜਾਂ ਵਿਚੋਂ ਆਇਆ
ਮੁੰਦੀ ਦੇ ਗਿਆ ਨਿਸ਼ਾਨੀ
ਮੇਰੀ ਚੀਚੀ ਨਾਲੋਂ ਨਿੱਕੀ
ਕੱਚੇ ਆਲੇ ਵਿੱਚ ਰੱਖਾਂ ਨੀਂ ਮੈਂ ਜਿਗਰਾਂ ਦੀ ਟਿੱਕੀ
ਕਦੇ ਤੱਕਲੇ ਪਰੋਵਾਂ
ਕਦੇ ਖੁੱਫ਼ੀਆ ਛੁਪਾਵਾਂ
ਉਹਦੇ ਨਾਂ ਵਾਲੀ ਮਹਿੰਦੀ
ਕਦੇ ਤਲੀਆਂ ਤੋਂ ਲਾਹਵਾਂ
ਹੋਵੇ ਕੰਧ ਇਸ਼ਤਿਹਾਰੀ ਕਿਸੇ ਇੱਟ ਨਹੀਂਓਂ ਡਿੱਠੀ
ਓਹਦੇ ਹੱਕ ਚ ਲਕੀਰਾਂ ਭਰੀ ਪਿਆਰ ਵਾਲੀ ਚਿੱਠੀ

 

ਨੀਂ ਮੈਂ ਡਾਹੀ ਦਰਵਾਜੇ
ਵੱਟੇ ਸੂਤ ਦੀ ਪੰਘੂੜੀ
ਕੋਈ ਝੱਲ ਗਿਆ ਪੱਖੀ ਮੈਨੂੰ ਕਰਮਾਂ ਦੀ ਗੂੜੀ
ਅੱਖ ਖੁੱਲੀ ਨੀਂ ਮੈਂ ਭੁੱਲੀ
ਤੋੜੀ ਖੇਸੀ ਨਾਲੋਂ ਜੱਫੀ
ਨੀਂ ਮੈਂ ਸ਼ਰਮਾਂ ਦੀ ਲੱਥੀ ਅੱਖ ਪੈਰ੍ਹਾਂ ਤੋਂ ਨਾ ਚੱਕੀ
ਲੱਗੀ ਤੂਤ ਵਾਲੀ ਛਟੀ
ਮੇਰੇ ਉੱਠੀ ਰਕਵੀਤੀ
ਨੀਂ ਮੈ ਘਿਉ ਵਿੱਚ ਪਾਕੇ
ਕੌਲੀ ਮਿਰਚਾਂ ਦੀ ਪੀਤੀ
ਜਾਵਾਂ ਸਿਰ ਢਕੇ ਡੇਰੇ ਖਾਵਾਂ ਰੋਗਾਂ ਲਈ ਫੱਕੀ
ਟੁੱਟੇ ਸੂਤ ਦੀ ਬੀਮਾਰੀ ਸੱਤ ਜਨਮਾਂ ਤੋਂ ਪੱਕੀ

 

ਭਰ ਟਿੱਚਰਾਂ ਦਾ ਛੰਨਾਂ
ਬੁੱਲ੍ਹੀਂ ਲਾ ਗਿਆ ਨੀਂ ਮੇਲੀ
ਧਾਹ ਨਿੱਕਲੀ ਕਲੇਜੇ ਰਹੀ ਗੂੰਜਦੀ ਹਵੇਲੀ
ਛਿੱਟਾ ਦੇ ਗਿਆ ਕਾਹਦਾ
ਸੇਕ ਵਧ ਗਿਆ ਗੁੱਝੇ
ਪਾਵਾਂ ਅੱਖੀਆਂ ਤੇ ਪਾਣੀ ਊਣੀ ਕਰਕੇ ਹਥੇਲੀ
ਹੋਸ਼ ਖੋ ਬੈਠੀ
ਨੀਂ ਮੈਂ ਤੁਰ ਪਈ ਕੁਰਾਹੇ
ਕਿਸੇ ਹਾਣ ਦਾ ਨੀਂ ਬੇਲੀ
ਕਦੇ ਏਦਾਂ ਨਾ ਸਰਾਹੇ
ਜ਼ਿੰਦ ਦੁੱਧ ਵਾਂਗ ਉੱਬਲੇ ਪਤੀਲੇ ਦੀ ਸਹੇਲੀ
ਜਾਵੇ ਖੂਹ ਦੇ ਕਿਨਾਰੇ ਅੱਧੀ ਬੁੱਝ ਕੇ ਪਹੇਲੀ

 

ਮੈਂ ਲਾਵਾਂ ਨੀਂ ਕਾਂਢੇ
ਉਹਦੀ ਪੈੜ੍ਹ ਹੇਠੋਂ ਮਿੱਟੀ
ਦਿਨ ਚੜ੍ਹੇ ਇੰਝ ਲੱਗੇ ਜਿਵੇਂ ਪਰੀਆਂ ਨੇ ਲਿੱਪੀ
ਦੇਵਾਂ ਪਿਆਰ ਦਾ ਹਲੂਣਾ
ਹੱਸੇ ਪਿੱਪਲੀ ਦੀ ਪੱਤੀ
ਜਿਵੇਂ ਆਖ਼ਰੀ ਨਰਾਤੇ ਦੀਵਾ ਤਾਰੇ ਕੁੜੀ ਨਿੱਕੀ
ਲੱਗੀ ਕਾਲਜ਼ੇ ਦੇ ਵਿਹੜੇ     
ਸਾਡੇ ਸੱਜਣਾਂ ਦੀ ਮਹਿੰਦੀ
ਲੋਅ ਅੱਖੀਆਂ ਚ ਰਹਿੰਦੀ
ਖੌਰੇ ਜੱਗ ਨੂੰ ਕੀ ਕਹਿੰਦੀ
ਵਾਂਗ ਵੇਖਦੇ ਸ਼ੁਦਾਈਆਂ ਮੇਰੇ ਗਲੇ ਦੀ ਤਬੀਤੀ
ਜਿਵੇਂ ਜੋੜਾ ਕੋਈ ਮਿਲੇ ਸੁਲਹਾ ਕਰ ਕੇ ਮਸੀਤੀਂ

 

ਹੋਏ ਪੈਰਾਂ ਦੇ ਖੜਾਕ,
ਹਵਾ ਪੁਰੇ ਵਾਲੀ ਚੱਲੀ,
ਲੋਕੀਂ ਬਿੜਕਾਂ ਦੇ ਪੱਟੇ, ਮੈਨੂੰ ਛੱਡਦੇ ਨਾ ਕੱਲੀ,
ਜਾਣਾ ਪੈਜੇ ਕਾਲੀ ਰਾਤ,
ਨੀਂ ਮੈਂ ਜਾਵਾਂ ਮੱਲੋ-ਮੱਲੀ,
ਲੱਭੀ ਸੱਥ ਦੇ ਜੰਡੋਰੇ ਜਗ਼ਾ ਜੱਗ ਤੋਂ ਸਵੱਲੀ
ਪਾਵਾਂ ਪਾਣੀ ਚ ਲਕੀਰਾਂ
ਪੱਲੀ ਸੱਧਰਾਂ ਨੂੰ ਲਾਵਾਂ,
ਚੰਨ੍ਹ ਲੁਕਿਆ ਨਾ ਲੈਜੇ

ਮੈਥੋਂ ਮੇਰਾ ਪਰਛਾਵਾਂ
ਮੈਨੂੰ ਹੋਸ਼ ਨਹੀਓਂ ਰਹਿੰਦੀ ਜਦੋਂ ਪੈ ਜਾਵਾਂ ਗੱਲੀ
ਭਾਵੇਂ ਅੰਗੀਂ ਚੜ੍ਹ ਜਾਵੇ ਗੁੱਟਾਂ ਨੂੜਿਆਂ ਚੋਂ ਖੱਲੀ

 

ਹਾਏ ਨੀ ਹਾਏ
ਭੁੱਖ ਉਮਰਾਂ ਦੀ ਲੱਥੀ
ਕੋਈ ਛੋਹ ਗਿਆ ਨਸੇੜੀ ਮੇਰੇ ਫਿਕਰਾਂ ਦੀ ਵੱਖੀ
ਤਿੱਖੇ ਸੂਲਾਂ ਨੂੰ ਚਬੋਏ
ਖੜ੍ਹੇ ਲੂੰਆਂ ਨੂੰ ਸਤਾਏ
ਪਿੰਡੇ ਕੰਡ ਨੂੰ ਲਗਾਏ ਜਿਵੇਂ ਬਾਜਰੇ ਚੋਂ ਮੱਕੀ
ਪਾਣੀ ਖੂਹਾਂ ਦੇ ਜਗਾਏ
ਦੀਵੇ ਥੇਹਾਂ ਤੇ ਜਲਾਏ
ਜਾ ਕੇ ਪੀਰੀ ਦਰਗਾਹੇ ਗੇੜੀ ਮਿੰਨਤਾਂ ਦੀ ਚੱਕੀ,
ਹੁਣ ਕਰਦਾ ਨਾ ਜੀਅ ਯਾਰੀ ਛੱਡਣੇ ਨੂੰ ਪੱਕੀ

 

ਚੜ੍ਹੀ ਸੰਦਲੀ ਸਵੇਰ
ਕੱਕੇ ਰੇਤਿਆਂ ਤੋਂ ਕੱਕੀ
ਕਰ ਉਂਗਲੀ ਸਹੇੜੇ ਭੈੜੇ ਡੂਮਣੇ ਦੀ ਮੱਖੀ,
ਪਾਏ ਰੇਸ਼ਮੀ ਲਿਬਾਸ
ਆਏ ਕਾਲੇ ਅੰਗ੍ਰੇਜ਼
ਲੈ ਗਏ ਮੰਗ ਕੇ ਉਧਾਰੀ ਮੇਰੇ ਮਿਰਜ਼ੇ ਦੀ ਬੱਕੀ
ਟੁੱਟੇ ਵੰਝਲੀ ਦੇ ਤਾਰ
ਰੁੱਠੇ ਦਿਲਾਂ ਦੇ ਸੰਗੀਤ
ਵੇਖ ਮਾਤਾ ਦੇ ਨਿਸ਼ਾਨ ਜਿਵੇਂ ਕੁੜੀ ਕਿਸੇ ਛੱਡੀ
ਧੁਰੋਂ ਮੰਨੇ ਇਤਬਾਰੀ ਠੱਗੀ ਮਾਰ ਗਏ ਵੱਡੀ

 

ਹਾਏ ਨੀਂ ਹਾਏ
ਸੱਟ ਹਿਜ਼ਰਾਂ ਦੀ ਲੱਗੀ
ਕੋਈ ਦੇ ਗਿਆ ਕਪੱਤੀ ਮੈਨੂੰ ਚੀਸ ਤਿੱਖੀ ਤਿੱਖੀ


ਹਾੜੀ cruel

ਰਕਵੀਤੀ -ਧੱਫੜ ਉੱਠ ਖੜ੍ਹਨੇ-

ਇਲਾਜ -ਘਿਉ ਵਿੱਚ ਕਾਲੀਆਂ ਮਿਰਚਾਂ ਪਾ ਕੇ ਪੀਣ ਨਾਲ

 

Hae ni hae

satt hizran dee laggi

koee de giya kpatti mainu chees tikhi tikhi

 

khangh ch dhtura*

ja koee chabda mlatthi

nee main palla de ke rakhi lali sajna dee ditti

aya karke tyari

gore rang da wapari

poch giya haarree* fatti fikran ch bhijji

do khanan dee jhalaani

rahi valdi angeethi

jeevh dandan de sahare dabbh giya mathhi mathhi

 

piya chaannee hanera

ghupp aklan te chhaaya

dil thagna vrola sunne pirran* wichon aya

mundi de giya nissani

meri cheechi nalon nikki

kache aale wich rakhan nee main jigran dee tikki

kade takkle pirovan

kade khuffia chupavan

ohde naa vaali mehndi

kade taliaan te laavan

hove kand istehaari kise itt nahion ditthi

ohde hakk ch lakeeran bhari pyar wali chitthi

 

nee main daahi darvaje

vatte soot dee panghoori

koee jhall giya pakhi mainu karman dee goorhi

akkh khuli nee main bhuli

torri khesi nalon jaffi

nee main sharman dee lathee akkh pairan ton naa chakki

laggi toot wali shatti

mere uthi rakweeti

nee main gheo wich paa ke

kauli mirchan dee peeti

javan sir dhakke dere khavan rogan laee fakki

tutte soot dee bimari satt janman ton pakki

 

bhar tichran daa channan

bulleen la giya nee meli

dhaah nikli kleje rahi goonjhdi haveli

chitta de giya kahda?

sek vadh giya gujje

pavan akhian te paani ooni karke hatheli

hosh kho baithi

nee main tur paee kurahe

kise haan daa nee beli

kade edan naa sarahe

jind dudh wangun ubble pateele dee saheli

jaave khooh de kinare adhi bujh ke paheli

 

main lavan nee kaande

ohdi paairh hethon mitti

din charre injh lagge jiven parrian ne lippi

devan pyar da haloona

hasse piplee dee patti

jiven aakhri naraate deeva tare kudi nikki

laggi kaalje de vehre

sade sajnan dee mehndi

loa akhian ch rehndi

khaure jagg nu kee kehndi?

waang wekhde shuddaeean mere gale dee taveeti

jiven jorra koee mile shulla karke maseeteen

 

hoe pairan de khadaak

hava pure wali challi

lokeen birkaan de patte mainu chadd-de naa kalli

jaana paije kaali raat

nee main javan mallo-malli

lavhi shatth de jandore jagah jaggh ton svvalee

pavan paani ch lakeeran

palli sadran nu lavan

chann lukia naa laize

maithon mera parchavan

mainu hosh nahion rehndi jadon pai javan galleen

bhaven angheen chadd jave guttaan noorian ch khalli

 

hae ni hae

bhukh umran dee lathee

koee choh giya naseri mere fikran dee vakhi

tikhe soolan nu chavoe

khade looan nu sataye

pinde kand nu lagaye jiven bajre chon makki

paani khoohaan de jagaye

deeve thehan te jalae

jake peeri-dargahe geri mintan dee chakki

hunn karda naa jee yaari chadd-ne nu pakki

 

chadi sandli sver

kake reteaan ton kakki

kar unghlee saherrh gaee bhaide doomne dee makhi

pae reshmi libaas

aye kale angrez

lai gae mang ke udharee mere mirze dee bakki

tutte vanjhli de taal

ruthe dilan de sangeet

wekh mata* de nisaan jiven kudi kise chaddi

dhuron manne ittwari thaggi maar gae vaddee

 

Hae ni hae

satt hizran dee laggi

koee de giya kpatti mainu chees tikhi tikhi

 

 

dhatura-- ikk jehreele veejan wala voota jiss de veez mirchan de patran warge hunde ne, 3-4 khaan naal gala theek ho jandai, par wadhh khaan naal marr vee sakdai

haarree-- cruel, stubborn

pirr- a part of field mainly in the middle used to seperate wheet or other crops, vrole -small tornados of air mostly produced during the time of harvest,

maata- chicken pox

26 Jun 2010

Simar Badesha
Simar
Posts: 11
Gender: Female
Joined: 27/Jun/2010
Location: Noormahal
View All Topics by Simar
View All Posts by Simar
 

tusi inu english wich likh sakde ?

26 Jun 2010

Simar Badesha
Simar
Posts: 11
Gender: Female
Joined: 27/Jun/2010
Location: Noormahal
View All Topics by Simar
View All Posts by Simar
 

thnkx

26 Jun 2010

Baba Velly
Baba
Posts: 110
Gender: Male
Joined: 18/Jun/2010
Location: London
View All Topics by Baba
View All Posts by Baba
 
Bai ji

ME TA FAN HOGEYA TUHADA

26 Jun 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

hats  off  u  sir ,..............ਬਹੁਤ ਹੀ ਡੂੰਘੀ ਸੱਟ ਸਾਂਝੀ ਕੀਤੀ ਏ ..........
 ਮੈਂ ਲਾਵਾਂ ਨੀਂ ਕਾਂਢੇ
ਉਹਦੀ ਪੈੜ੍ਹ ਹੇਠੋਂ ਮਿੱਟੀ
ਦਿਨ ਚੜ੍ਹੇ ਇੰਝ ਲੱਗੇ ਜਿਵੇਂ ਪਰੀਆਂ ਨੇ ਲਿੱਪੀ
ਦੇਵਾਂ ਪਿਆਰ ਦਾ ਹਲੂਣਾ 
ਹੱਸੇ ਪਿੱਪਲੀ ਦੀ ਪੱਤੀ
ਜਿਵੇਂ ਆਖ਼ਰੀ ਨਰਾਤੇ ਦੀਵਾ 'ਤਾਰੇ ਕੁੜੀ ਨਿੱਕੀ
ਲੱਗੀ ਕਾਲਜ਼ੇ ਦੇ ਵਿਹੜੇ      
ਸਾਡੇ ਸੱਜਣਾਂ ਦੀ ਮਹਿੰਦੀ
ਲੋਅ ਅੱਖੀਆਂ ਚ ਰਹਿੰਦੀ
ਖੌਰੇ ਜੱਗ ਨੂੰ ਕੀ ਕਹਿੰਦੀ
ਵਾਂਗ ਵੇਖਦੀ ਸ਼ੁਦਾਈਆਂ ਮੇਰੇ ਗਲੇ ਦੀ ਤਬੀਤੀ
ਜਿਵੇਂ ਜੋੜਾ ਕੋਈ ਮਿਲੇ ਸੁਲਹਾ ਕਰ ਕੇ ਮਸੀਤੀਂ
ਸਾਰੀ ਰਚਨਾ ਬਾ-ਕਮਾਲ ਹੈ ਜੀ ..........grt  grt  job  

hats  off  u  sir ,..............ਬਹੁਤ ਹੀ ਡੂੰਘੀ ਸੱਟ ਸਾਂਝੀ ਕੀਤੀ ਏ ..........

 

 

 ਮੈਂ ਲਾਵਾਂ ਨੀਂ ਕਾਂਢੇ

ਉਹਦੀ ਪੈੜ੍ਹ ਹੇਠੋਂ ਮਿੱਟੀ

ਦਿਨ ਚੜ੍ਹੇ ਇੰਝ ਲੱਗੇ ਜਿਵੇਂ ਪਰੀਆਂ ਨੇ ਲਿੱਪੀ

ਦੇਵਾਂ ਪਿਆਰ ਦਾ ਹਲੂਣਾ 

ਹੱਸੇ ਪਿੱਪਲੀ ਦੀ ਪੱਤੀ

ਜਿਵੇਂ ਆਖ਼ਰੀ ਨਰਾਤੇ ਦੀਵਾ 'ਤਾਰੇ ਕੁੜੀ ਨਿੱਕੀ

ਲੱਗੀ ਕਾਲਜ਼ੇ ਦੇ ਵਿਹੜੇ      

ਸਾਡੇ ਸੱਜਣਾਂ ਦੀ ਮਹਿੰਦੀ

ਲੋਅ ਅੱਖੀਆਂ ਚ ਰਹਿੰਦੀ

ਖੌਰੇ ਜੱਗ ਨੂੰ ਕੀ ਕਹਿੰਦੀ

ਵਾਂਗ ਵੇਖਦੀ ਸ਼ੁਦਾਈਆਂ ਮੇਰੇ ਗਲੇ ਦੀ ਤਬੀਤੀ

ਜਿਵੇਂ ਜੋੜਾ ਕੋਈ ਮਿਲੇ ਸੁਲਹਾ ਕਰ ਕੇ ਮਸੀਤੀਂ

 

ਸਾਰੀ ਰਚਨਾ ਬਾ-ਕਮਾਲ ਹੈ ਜੀ ..........grt  grt  job  

 

26 Jun 2010

Reply