Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੋ ਜਾਵਾਂ... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਹੋ ਜਾਵਾਂ...
ਤੂੰ ਆਉਣਾ ਅਗਰ ਧੁੱਪ ਬਣਕੇ ,
ਮੈਂ ਰੰਗ ਸਿਆਹ ਹੋ ਜਾਵਾਂ
ਡਿੱਗੇ ੳੁੱਤੇ ੲਿੰਜ ਲਾਟ ਤੇਰੀ ,
ਮੈਂ ਪਾਕ ਦਰਗਾਹ ਹੋ ਜਾਵਾਂ

ਜੇ ਆਉਣਾ ਸੱਜਣਾ ਤੂੰ ਚੱਲ ਕੇ
ਮੈਂ ਸਿੱਲ੍ਹਾ ਰਾਹ ਹੋ ਜਾਵਾਂ
ਪੈੜਾਂ ਤੇਰੀਆਂ ਨੂੰ ਰੱਖਾਂ ਸਾਂਭ,
ਤੇਰੇ ਆਉਣ ਦਾ ਗਵਾਹ ਹੋ ਜਾਵਾਂ

ਜੇ ਆਉਣਾ ਏ ਤੂੰ ਖਿਆਲ ਬਣ,
ਮੈਂ ਸੋਚ ਅਥਾਹ ਹੋ ਜਾਵਾਂ
ਆਵੇਂਗਾ ਅਗਰ ਬਣ ਹਾਸਾ,
ਮੈਂ ਹਾਸੇ ਦੀ ਵਜ੍ਹਾ ਹੋ ਜਾਵਾਂ

ਤੂੰ ਹੈ ਗਰ ਮਹਿਕਦੀ ਗਜ਼ਲ ,
ਮੈਂ ਵੰਡਦੀ ਹਵਾ ਹੋ ਜਾਵਾਂ
ਜਿਨ੍ਹਾਂ ਸੁੱਚੇ ਹੋਂਠਾ ਨੂੰ ਤੂੰ ਮਿਲੇ ,
ਉਨ੍ਹਾਂ ਦਾ ਹਰ ਸਾਹ ਹੋ ਜਾਵਾਂ

ਤੂੰ ਹੈ ਕੋੲੀ ਸੁਰ ਅਗਰ, ਤੇ
ਮੈਂ ਵੰਜਲੀ ਜਿਹਾ ਹੋ ਜਾਵਾਂ
ਜਿੱਥੇ ਵਿਕਣ ਤੇਰੇ ਨਾਂ ਦੇ ਸਾਜ਼,
ੳੁਹ ਸੁਰੀਲਾ ਸੰਬਾਹ ਹੋ ਜਾਵਾਂ

ਤੂੰ ਮਿਲਦਾ ਨਹੀ ਜੇ ੲਿਨਸਾਨਾਂ ਨੂੰ
ਵਾਂਗ ਤੇਰੇ ਮੈਂ ਖੁਦਾ ਹੋ ਜਾਵਾਂ
ਕੋੲੀ ਨਾਮ ਦੀ ਬੇੜੀ ਹੈ ਤੂੰ ਗਰ
ਮੈਂ ਜਨਮਾਂ ਦੀ ਸਜਾ ਹੋ ਜਾਵਾਂ ॥

-: ਸੰਦੀਪ 'ਸੋਝੀ'

ਨੋਟ:-

ਸੰਬਾਹ- ਬਜ਼ਾਰ
18 Apr 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
👏👏👏👌🏻 👍
ਤੂੰ ਮਿਲਦਾ ਨਹੀ ਜੇ ੲਿਨਸਾਨਾਂ ਨੂੰ
ਵਾਂਗ ਤੇਰੇ ਮੈਂ ਖੁਦਾ ਹੋ ਜਾਵਾਂ
18 Apr 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Sndeep veer bahut dedicated poem aa .
Jeo
TFS
18 Apr 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ਜੀ ਵਾਹ - ਸਮਰਪਣ ਦੀ ਇੰਤਿਹਾ 
ਜੇ ਆਉਣਾ ਏ ਤੂੰ ਖਿਆਲ ਬਣ,
ਮੈਂ ਸੋਚ ਅਥਾਹ ਹੋ ਜਾਵਾਂ

ਓ ! ਵਾਹ ਜੀ ਵਾਹ !

ਇਹ ਤਾਂ ਹੈ, 

ਸਮਰਪਣ ਦੀ ਇੰਤਿਹਾ !

 

ਜੇ ਆਉਣਾ ਏ ਤੂੰ ਖਿਆਲ ਬਣ,

ਮੈਂ ਸੋਚ ਅਥਾਹ ਹੋ ਜਾਵਾਂ...


ਸ਼ੇਅਰ ਕਰਨ ਲਈ ਸ਼ੁਕਰੀਆ, ਸੰਦੀਪ ਜੀ |



 

18 Apr 2015

komaldeep kaur
komaldeep
Posts: 148
Gender: Female
Joined: 12/Apr/2015
Location: ludhiana
View All Topics by komaldeep
View All Posts by komaldeep
 

 

ਜੇ ਆਉਣਾ ਸੱਜਣਾ ਤੂੰ ਚੱਲ ਕੇ

ਮੈਂ ਸਿੱਲ੍ਹਾ ਰਾਹ ਹੋ ਜਾਵਾਂ

ਪੈੜਾਂ ਤੇਰੀਆਂ ਨੂੰ ਰੱਖਾਂ ਸਾਂਭ,

ਤੇਰੇ ਆਉਣ ਦਾ ਗਵਾਹ ਹੋ ਜਾਵਾਂ

 

 

ਜੇ ਆਉਣਾ ਏ ਤੂੰ ਖਿਆਲ ਬਣ,

ਮੈਂ ਸੋਚ ਅਥਾਹ ਹੋ ਜਾਵਾਂ

ਆਵੇਂਗਾ ਅਗਰ ਬਣ ਹਾਸਾ,

ਮੈਂ ਹਾਸੇ ਦੀ ਵਜ੍ਹਾ ਹੋ ਜਾਵਾਂ
waaaah ........bahut sohna Nike veer.inj hi likhde Raho.rabb lekhan ch barkat paye 

 

 

 

19 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਾਵੀ ਸਰ, ਗੁਰਪ੍ਰੀਤ ਜੀ ਤੁਸੀ ਵਕਤ ਕੱਢ ਕੇ ਕਿਰਤ ਪੜ੍ਹੀ ਤੇ ਕਮੈਂਟ੍‍ਸ ਦਿੱਤੇ ਜਿਸ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ।
19 Apr 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Wah g wah Sandeep g kia baat hai!!... payar de pujari kuj is Taran de hunde ne jihna de manzil sirf sajjan hunde hai oh har heela karde ne us nu mialn da......ba kamal ...
19 Apr 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ, ਕੋਮਲਦੀਪ ਜੀ ਤੁਸੀ ਆਪਣਾ ਕੀਮਤੀ ਵਕਤ 'ਚੋਂ ਵਕਤ ਕੱਢ ਰਚਨਾ ਨੂੰ ਆਪਣੇ ਕਮੈਂਟ੍‍ਸ ਨਾਲ ਨਵਾਜ਼ਿਆ,

ਜਿਸ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ ।
25 Apr 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਜੀ ਵਾਹ ,............its a beautiful poetry,.............kabile tareef andaaz ik hor behtreen sayaari da aap g valon,.............Bohat wadhiya likhea veer,.....jeo

 

25 Apr 2015

Reply