Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਧੁਨਿਕਤਾ ਅਤੇ ਮੰਨੋਰੰਜਨ ਜਿਸਨੇ ਮਾਪੇ ਕਾਤਲ ਬਣਾ ਦਿੱਤੇ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Gagan Hans
Gagan
Posts: 6
Gender: Male
Joined: 10/Feb/2011
Location: Melbourne
View All Topics by Gagan
View All Posts by Gagan
 
ਆਧੁਨਿਕਤਾ ਅਤੇ ਮੰਨੋਰੰਜਨ ਜਿਸਨੇ ਮਾਪੇ ਕਾਤਲ ਬਣਾ ਦਿੱਤੇ

ਪਿਛਲੇ ਕੁਝ ਸਮੇਂ ਤੋਂ ਇਕ ਅਜੀਬ ਤਰ੍ਹਾਂ ਦੀਆਂ ਖਬਰਾਂ ਸੁਰਖੀਆਂ ਬਣ ਰਹੀਆਂ ਹਨ।ਇਹ ਖਬਰਾਂ ਹਨ, ਇਜ਼ਤ/ਅੱਣਖ ਲਈ ਕੀਤੇ ਜਾਣ ਵਾਲੇ ਕਤਲ। ਇਹਨਾਂ ਕੇਸਾਂ ਵਿੱਚ ਪਰਿਵਾਰਕ ਮੈਬਰਾਂ ਵਲੋਂ ਹੀ ਆਪਣੀ ਧੀ, ਭੈਣ ਤੇ ਉਸਦੇ ਜੀਵਨ ਸਾਥੀ ਨੂੰ ਪਰਿਵਾਰ ਦੀ ਅਣਖ/ਇਜ਼ਤ ਬਚਾਉਣ ਦੇ ਨਾਂ ਤੇ ਮਾਰ ਦਿੱਤਾ ਗਿਆ । ਕਿਉਂਕਿ ਇਹਨਾਂ ਧੀਆਂ, ਭੈਣਾਂ ਨੇ ਸਦੀਆਂ ਪੁਰਾਣੀਆ ਸਮਾਜਿਕ ਰਵਾਇਤਾ ਅਤੇ ਪ੍ਰੰਪਰਾਵਾਂ ਦੇ ਵਿਰੁੱਧ ਜਾ ਕੇ ਆਪਣੇ ਜੀਵਨ ਸਾਥੀ ਆਪ ਚੁਨਣ ਦੀ ਹਿੰਮਤ ਕਰਕੇ ਪ੍ਰੇਮ ਵਿਆਹ ਕਰਨ ਦੀ ਗੁਸਤਾਖੀ ਕੀਤੀ, ਜੋ ਇਹਨਾਂ ਦੇ ਪਰਿਵਾਰਾ ਨੂੰ ਪਸੰਦ ਨਹੀਂ ਸੀ ।

ਬੇਸ਼ਕੀਮਤੀ ਮਨੁੱਖੀ ਜਿੰਦਗੀ ਦਾ ਬਿਨਾਂ ਕਿਸੇ ਗੁਨਾਹ ਤੋਂ ਇਹ ਘਾਣ ਬਹੁਤ ਦੇਰ ਤੋਂ ਤਕਰੀਬਨ ਸਾਰੀ ਦੁਨੀਆਂ ਵਿੱਚ ਪ੍ਰਚਲਿਤ ਹੈ। ਯੂ.ਐੈਨ.ਉ. ਦੀ ਇੱਕ ਰਿਪੋਰਟ ਅਨੁਸਾਰ ਹਰ ਸਾਲ ਦੁਨੀਆਂ ਭਰ ਵਿੱਚ 5000 ਤੋਂ ਵੱਧ ਮੌਤਾਂ ਅਣਖ ਲਈ ਹੁੰਦੇ ਕਤਲਾਂ ਦੇ ਹਿੱਸੇ ਆਉਦੀਆਂ ਹਨ। ਭਾਰਤ ਵਿੱਚ ਪਿਛਲੇ ਕੁੱਝ ਸਾਲਾਂ ਤੋ ਇਹਨਾਂ ਘਟਨਾਵਾਂ ਵਿੱਚ ਹੈਰਾਨੀਜਨਕ ਵਾਧਾ ਹੋਇਆ ਹੈ । ਖਾਸ ਕਰਕੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ ਵਿੱਚ ਇਸ ਤਰਾਂ੍ਹ ਦੀਆਂ ਕਈ ਘਟਨਾਵਾਂ ਸਾਹਮਣੇ ਆਈਆ ਹਨ ।ਕੁਝ ਅਜਿਹੇ ਕੇਸ ਵੀ ਸਾਹਮਣੇ ਆਏ ਹਨ ਜਿਹਨਾਂ ਵਿੱਚ ਵਿਦੇਸ਼ ਵਿੱਚ ਵਸਦੇ ਭਾਰਤੀਆਂ ਵਲੋਂ ਆਪਣੀਆਂ ਧੀਆਂ ਇਜ਼ਤ ਦੇ ਨਾਂ ਤੇ ਭਾਰਤ ਲਿਆ ਕੇ ਕਤਲ ਕੀਤੀਆਂ  ਗਈਆ ਜਾਂ ਕਰਵਾਈਆਂ ਗਈਆ। ਕੁੱਝ ਨਵੇਂ ਵਿਆਹੇ ਜੋੜਿਆਂ ਵਲੋਂ ਆਪਣੇ ਰਿਸ਼ਤੇਦਾਰਾਂ ਤੋਂ ਡਰਦੇ ਖੁਦਕੁਸ਼ੀ ਕਾਰਨ ਹੋਣ ਵਾਲੀਆਂ ਮੌਤਾਂ ਵੀ ਅਣਖ ਲਈ ਹੁੰਦੇ ਕਤਲਾਂ ਦਾ ਹੀ ਹਿੱਸਾ ਹਨ। ਇੱਕ ਸੰਸਥਾ ਦੇ ਸਰਵੇ ਮੁਤਾਬਿਕ ਭਾਰਤ ਵਿੱਚ ਹਰ ਸਾਲ ਅਣਖ/ਇਜ਼ਤ ਦੇ ਨਾਂ ਤੇ 1000 ਤੋਂ ਵੱਧ ਕਤਲ ਹੁੰਦੇ ਹਨ। ਜਿਹਨਾਂ ਵਿੱਚ ਅੱਧੇ ਤੋਂ ਵੀ ਵੱਧ ਕਤਲ ਸਿਰਫ਼ ਪੰਜਾਬ, ਹਰਿਆਣਾ ਤੇ   ਉੱਤਰ ਪ੍ਰਦੇਸ਼ ਵਿੱਚ ਹੁੰਦੇ ਹਨ । ਇਹ ਸਭ ਦੇਖ ਕੇ ਇਹ ਲੱਗਦਾ ਹੈ ਜਿਵੇਂ ਸਮਾਜ ਦਾ ਇੱਕ ਹਿੱਸਾ ਇਕੀਵੀਂ ਸਦੀ ਤੋਂ ਅਠਾਰਵੀਂ ਸਦੀ ਵੱਲ ਜਾ ਰਿਹਾ ਹੋਵੇ।

ਅੱਜ ਦੇ ਸੂਚਨਾ ਤਕਨੀਕੀ ਯੁੱਗ ਵਿੱਚ ਸਭ ਤੇਜ਼ੀ ਨਾਲ ਬਦਲ ਰਿਹਾ ਹੈ । ਪਰ ਜਿਸ ਤੇਜ਼ੀ ਨਾਲ ਮਾਹੌਲ ਬਦਲ ਰਿਹਾ ਹੈ। ਉਸ ਤੇਜੀ ਨਾਲ ਮਨੁੱਖੀ ਮਾਨਸਿਕਤਾ ਕਦੇ ਵੀ ਨਹੀਂ ਬਦਲ ਸਕਦੀ । ਜਦੋਂ ਅਸੀਂ ਜਨਰੇਸ਼ਨ ਗੇਪ(Generation Gap) ਦੀ ਗੱਲ ਕਰਦੇ ਹਾਂ ਤਾਂ ਅੱਜ ਦੀ ਸੂਚਨਾ ਤਕਨੀਕ ਨੇ ਇਹ ਪਾੜਾ ਏਨਾ ਜਿਆਦਾ ਵਧਾ ਦਿੱਤਾ ਹੈ ਕਿ  ਪੁਰਾਣੀ ਸੋਚ ਰੱਖਣ ਵਾਲੇ ਲੋਕ ਕੇਬਲ ਤੇ ਡਿਸ਼ ਟੀ.ਵੀ. ਤੇ ਇੰਟਰਨੈੱਟ ਦੇ ਜਮਾਨੇ 18ਵੀ ਸਦੀ ਵਿੱਚ ਜਿਉਦੇ ਲੱਗਦੇ ਹਨ। ਸ਼ਹਿਰੀਕਰਨ ਨੂੰ ਬਿਨਾਂ ਸੋਚੇ ਸਮਝੇ ਪੇਂਡੂ ਸਭਿਆਚਾਰ ਤੇ ਠੋਸਿਆ ਜਾ ਰਿਹਾ ਹੈ ਜਿਸ ਨੂੰ ਨਵੀਂ ਪੀੜ੍ਹੀ ਤਾਂ ਅਪਣਾਉਦੀ ਜਾ ਰਹੀ ਹੈ, ਪਰ ਪੁਰਾਣੀ ਪੀੜ੍ਹੀ ਨੂੰ ਸਮੇਂ ਅਨੁਸਾਰ ਬਦਲਣਾ ਔਖਾ ਲੱਗ ਰਿਹਾ ਹੈ। ਕਿਸੇ ਵਿਦਵਾਨ ਨੇ ਕਿਹਾ ਹੈ ਕਿ ਅਸੀ ਨਵੀ ਤਕਨੀਕ ਨੂੰ ਤਾਂ ਅਪਣਾਉਦੇ ਜਾ ਰਹੇ ਹਾਂ ਪਰ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਨਹੀਂ ਛੱਡ ਰਹੇ, ਜਿਸਦੇ ਬਹੁਤ ਘਾਤਕ ਨਤੀਜੇ ਨਿਕਲ ਰਹੇ ਹਨ।

ਇੱਕ ਵਧੀਆਂ ਸਮਾਜ ਨੂੰ ਵਿਕਸਿਤ ਕਰਨ ਲਈ ਸੂਚਨਾ ਤਕਨੀਕ ਬਹੁਤ ਵੱਡਾ ਰੋਲ ਅਦਾ ਕਰ ਸਕਦੀ ਹੈ। ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਇਸ ਤਕਨੀਕ ਨੂੰ ਸਮਝਦਾਰੀ ਨਾਲ ਵਰਤਿਆ ਜਾਵੇ। ਆਮ ਲੋਕਾਂ ਵਿੱਚ ਲੈ ਕੇ ਜਾਣ ਤੋਂ ਪਹਿਲਾਂ ਸਮਾਜਿਕ ਕਦਰਾਂ-ਕੀਮਤਾਂ ਉੱਤੇ ਇਸਦੇ ਹੋਣ ਵਾਲੇ ਅਸਰ ਦੀ ਪੜਚੋਲ ਕਰ ਲਈ ਜਾਵੇ ਅਤੇ ਲੋਕਾਂ ਨੂੰ ਇਸਦੇ ਫਾਇਦੇ ਤੇ ਨੁਕਸਾਨ ਪਹਿਲਾਂ ਹੀ ਦੱਸ ਦਿਤੇ ਜਾਣ। 1990-91 ਵਿੱਚ ਭਾਰਤ ਨੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਖੁੱਲੇ ਬਜ਼ਾਰ ਅਤੇ ਗਲੋਬਲਇਜ਼ੇਸ਼ਨ(Globalization) ਦੇ ਨਵੇ ਯੁੱਗ ਵਿੱਚ ਕਦਮ ਰਖਿਆ। ਬੇਸ਼ੱਕ ਬਦਲਦੇ ਅੰਤਰਰਾਸ਼ਟਰੀ ਘਟਨਾਕ੍ਰਮ ਵਿੱਚ ਇੱਕ ਜਰੂਰੀ ਕਦਮ ਸੀ ਪਰ ਸਾਡੇ ਰਾਜਨੀਤਿਕ ਨੇਤਾਵਾਂ ਨੇ ਗਲੋਬਲਇਜ਼ੇਸ਼ਨ  ਦਾ ਕੇਵਲ ਇੱਕੋ ਪੱਖ ਦੇਖਿਆ, ਭਾਰਤੀ ਸਭਿਆਚਾਰ ਤੇ ਪੁਰਾਣੀਆ ਕਦਰਾਂ ਕੀਮਤਾਂ ਤੇ ਪੈਣ ਵਾਲੇ ਇਸਦੇ ਅਸਰ ਬਾਰੇ ਸਭ ਨੇ ਅੱਖਾਂ ਬੰਦ ਕਰ ਲਈਆਂ। ਗਲੋਬਲਇਜ਼ੇਸ਼ਨ ਦੇ ਨਾਲ ਬਾਜ਼ਾਰਵਾਦ ਦੇ ਨਵੇਂ ਯੁੱਗ ਦਾ ਆਰੰਭ ਹੋਇਆ। ਇਸ ਨਾਲ ਨਵੇਂ-2 ਉਤਪਾਦ ਬਾਜ਼ਾਰ ਵਿੱਚ ਆਉਣ ਲੱਗੇ ।ਸੁੱਖ-ਆਰਾਮ ਤੇ ਮੰਨੋਰੰਜਨ ਦੇ ਉਹ ਸਾਧਨ ਜਿਹੜੇ ਕੇਵਲ ਅਮੀਰ ਤੇ ਪੈਸੇ ਵਾਲੇ ਲੋਕਾਂ ਦੇ ਘਰਾਂ ਦਾ ਸ਼ਿੰਗਾਰ ਸਨ ਹੁਣ ਉਹ ਆਮ ਮੱਧਵਰਗੀ ਘਰਾਂ ਤੱਕ ਪਹੁੰਚ ਗਏ। ਇਹਨਾਂ ਵਿੱਚੋ ਮੰਨੋਰੰਜਨ ਦਾ ਸਾਧਨ ਟੀ.ਵੀ. ਵੀ ਇੱਕ ਸੀ।ਹਰ ਹੀਲੇ ਆਪਣੀਆ ਜੇਬਾਂ ਭਰਨ ਦੇ ਮੰਤਵ ਨਾਲ ਵਿਦੇਸ਼ੀ ਕੰਪਨੀਆਂ ਨੇ ਆਮ ਭਾਰਤੀ ਘਰਾਂ ਉੱਤੇ ਦਸਤਕ ਟੀæਵੀæ ਦੇ ਜਰੀਏ ਹੀ ਦਿੱਤੀ। ਕਿੱਥੇ ਸ਼ਾਮ ਨੂੰ ਸਿਰਫ਼ ਦੋ-ਤਿੰਨ ਟੀæਵੀ ਚੈਨਲਾਂ ਤੇ ਸਿਰਫ਼ 5-6 ਘੰਟੇ ਪ੍ਰੋਗਰਾਮ ਆਉਂਦੇ ਸਨ ਤੇ ਉਹ ਵੀ ਭਾਰਤੀ ਸਭਿਆਚਾਰ ਤੇ ਸੰਸਕ੍ਰਿਤੀ ਦੇ ਝੱਲਕ ਦਿਖਾਉਦੇ ਸਨ, ਕੁੱਝ ਹੀ ਸਾਲਾਂ ਵਿੱਚ ਕੇਬਲ ਤੇ ਡਿਸ਼ ਜਰੀਏ 24 ਘੰਟੇ ਚਲਣ ਵਾਲੇ 2-3 ਨਹੀਂ 25-30 ਚੈਨਲ ਸ਼ੁਰੂ ਹੋ ਗਏ ਜੋ ਪਰਿਵਾਰਿਕ ਮੰਨੋਰੰਜਨ ਦੇ ਨਾਂ ਤੇ ਬਾਜ਼ਾਰ ਵਿੱਚ ਆਏ ਨਵੇਂ-2 ਉਤਪਾਦਾਂ ਦੀ ਮਸ਼ਹੂਰੀ ਕਰਨ ਲਗੇ। ਅਜਿਹੇ ਚੈਨਲ ਵੀ ਸ਼ੁਰੂ ਹੋ ਗਏ ਜਿਹਨਾਂ ਤੇ 24 ਘੰਟੇ ਸਿਰਫ਼ ਖਬਰਾਂ, ਫਿਲਮਾਂ ਜਾਂ ਗੀਤ ਹੀ ਚਲਦੇ ਹਨ ।ਭਾਰਤੀ ਸਭਿਆਚਾਰ ਤੋਂ ਮਨਫ਼ੀ ਸਿਰਫ਼ ਪੱਛਮੀ ਸਭਿਆਚਾਰ ਦੀ ਹੀ ਝਲਕ ਦਿਖਾਂਉਦੇ ਵੀ ਕੁਝ ਚੈਨਲ ਸ਼ੁਰੂ ਹੋ ਗਏ।

07 May 2011

Gagan Hans
Gagan
Posts: 6
Gender: Male
Joined: 10/Feb/2011
Location: Melbourne
View All Topics by Gagan
View All Posts by Gagan
 

ਜੋ ਕੁਝ ਅਸੀਂ ਸੁਣਦੇ ਤੇ ਦੇਖਦੇ ਹਾਂ ਉਸ ਦਾ ਸਾਡੀ ਸੋਚਣ ਸ਼ਕਤੀ, ਮਾਨਸਿਕਤਾ ਅਤੇ ਸ਼ਖਸ਼ੀਅਤ ਤੇ ਅਸਰ ਹੋਣਾ ਲਾਜਮੀ ਹੈ। ਸਾਡੇ ਖਾਣ ਪੀਣ, ਪਹਿਨਣ, ਗੱਲਬਾਤ ਕਰਨ ਦੇ ਤਰੀਕੇ ਤੇ ਟੀæਵੀæ ਦਾ ਬਹੁਤ ਅਸਰ ਹੈ  ਬਾਜ਼ਾਰ ਵਿੱਚ ਚੀਜ਼ ਖਰੀਦਣ ਲੱਗੇ ਇਹ ਨਹੀਂ ਦੇਖਿਆ ਜਾਂਦਾ ਕਿ ਕਿਹੜੀ ਚੀਜ਼ ਚੰਗੀ,ਮਾੜੀ ਜਾਂ ਸਸਤੀ ਮਹਿੰਗੀ ਹੈ? ਇਹ ਦੇਖਿਆ ਜਾਂਦਾ ਹੈ ਕਿ ਟੀ.ਵੀ. ਤੇ ਇਸਦੀ ਮਸ਼ਹੂਰੀ ਕਿੰਨੀ ਆਉਂਦੀ ਹੈ? ਕਿਸੇ ਵੀ ਚੰਗੀ ਚੀਜ਼ ਦੀ ਗੁਣਵਤਾ ਦਾ ਮਿਆਰ ਉਸਦੀ ਟੀ.ਵੀ. ਤੇ ਆਉਣ ਵਾਲੀ ਮਸ਼ਹੂਰੀ ਤੋਂ ਅੰਕਿਆ ਜਾਂਦਾ ਹੈ।  ਟੀ.ਵੀ. ਮੀਡਿਆ ਤੇ ਆਉਣ ਵਾਲੀਆਂ ਖਬਰਾਂ ਤੇ ਚਲੰਤ ਮਾਮਲਿਆ ਦੇ ਪ੍ਰੋਗਰਾਮ ਵੀ ਸਾਡੀ ਰਾਜਨੀਤਿਕ ਸੋਚ ਨੂੰ ਪ੍ਰਭਾਵਿਤ ਕਰਦੇ ਹਨ। ਬੇਸ਼ਕ ਮੀਡਿਆ ਤੇ ਟੀ.ਵੀ. ਨੇ ਸਾਡੀ ਆਰਥਿਕ ਤੇ ਰਾਜਨੀਤਿਕ ਸੋਚ ਨੂੰ ਪ੍ਰਭਾਵਿਤ ਕੀਤਾ ਹੈ ।ਪਰ ਇਸ ਦਾ ਜੋ ਅਸਰ ਸਾਡੇ ਸਮਾਜ ਤੇ ਹੋਇਆ ਹੈ। ਉਸ ਦਾ ਇਕ ਰੂਪ ਅਣਖ ਲਈ ਹੁੰਦੇ ਕਤਲਾਂ ਦੀ ਵਧਦੀ ਗਿਣਤੀ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਿਹਾ ਹੈ। ਅੱਜ ਜਦੋਂ ਅਸੀ ਪੁਰਾਣੀਆਂ ਸਮਾਜਿਕ ਕੁਰੀਤੀਆਂ ਜਿਵੇਂ ਜਾਤ-ਪਾਤ, ਦਹੇਜ, ਭਰੂਣ ਹੱਤਿਆ, ਬਾਲ ਵਿਆਹ ਆਦਿ ਨਾਲ ਲੜ ਰਹੇ ਹਾਂ। ਉਥੇ ਸਾਡੇ ਸਮਾਜ ਵਿੱਚ ਅਣਖ ਲਈ ਹੁੰਦੇ ਕਤਲਾਂ ਅਤੇ ਤਲਾਕਾਂ ਦੀ ਗਿਣਤੀ ਦੇ ਵਧਣਾ ਆਧੁਨਿਕ ਸੂਚਨਾ ਤਕਨੀਕ ਦਾ ਬਿਨਾਂ ਸੋਚੇ ਸਮਝੇ ਕੀਤੇ ਇਸਤੇਮਾਲ ਦਾ ਨਤੀਜਾ ਹੈ।

ਬਚਪਨ ਵਿੱਚ ਅਸੀਂ ਸੁਣਦੇ ਹੁੰਦੇ ਸੀ ਕਿ ਗੁਆਢ, ਪਿੰਡ, ਬੰਨੇ ਚੰਨੇ (ਆਲੇ ਦੁਆਲੇ ਦੇ ਪਿੰਡ ) ਦੀਆਂ ਕੁੜੀਆਂ ਵੀ ਭੈਣਾਂ ਵਰਗੀਆਂ ਹੁੰਦੀਆਂ ਹਨ। ਗੁਆਢੀਆਂ ਦੀ ਧੀ ਨੂੰ ਮਾਸ਼ੂਕ ਬਣਾਉਣ ਦੀਆਂ ਸਕੀਮਾਂ ਦਸਦੇ ਗਾਇਕ ਤੇ ਗੀਤਕਾਰ ਪਤਾ ਨਹੀਂ ਪੰਜਾਬ ਦੇ ਕਿਹੜੇ ਪਿੰਡਾਂ ਦੀ ਗੱਲ ਕਰਦੇ ਹਨ? ਇਹਨਾਂ ਨੇ ਸਿਰਫ਼ ਪੈਸਾ ਤੇ ਸ਼ੋਹਰਤ ਵਾਸਤੇ ਸਮਾਜ ਪ੍ਰਤੀ ਆਪਣੀ ਜ਼ਿਮੇਵਾਰੀ ਭੁਲਾ ਕੇ ਇਹ ਨਹੀਂ ਸੋਚਿਆ ਕਿ ਇਹਨਾਂ ਗੀਤਾਂ ਦਾ ਬੱਚਿਆਂ ਦੀ ਮਾਨਸਿਕਤਾ ਤੇ ਕੀ ਅਸਰ ਪਵੇਗਾ? ਟੀ.ਵੀ. ਤੇ 24 ਘੰਟੇ ਚਲਦੇ ਰੋਮਾਂਟਿਕ ਫਿਲਮਾਂ ਤੇ ਗੀਤਾਂ ਦਾ ਸਭ ਤੋਂ ਵੱਧ ਅਸਰ ਹੋ ਰਹੇ ਜਵਾਨ ਮੁੰਡੇ ਕੁੜੀਆਂ ਤੇ ਪੈਦਾ ਹੈ। ਅਸੀਂ ਰੋਮਾਟਿਕ ਫਿਲਮਾਂ ਨੂੰ ਤਾਂ ਬੜੇ ਚਾਅ ਨਾਲ ਦੇਖਣਾ ਪਸੰਦ ਕਰਦੇ ਹਾਂ ਪਰ ਇਹਨਾਂ ਦੇ ਪਰਿਵਾਰ ਤੇ ਸਮਾਜ ਤੇ ਪੈਣ ਵਾਲੇ ਅਸਰ ਬਾਰੇ ਕਦੇ ਨਹੀਂ ਸੋਚਿਆ। ਬਹੁਤੀਆਂ ਫਿਲਮਾਂ ਦੀਆਂ ਕਹਾਣੀਆਂ ਪਿਆਰ ਮੁਹੱਬਤ ਤੇ ਅਧਾਰਿਤ ਹੁੰਦੀਆਂ ਹਨ। ਜਿਹਨਾਂ ਨੂੰ ਦੇਖਕੇ ਜਵਾਨ ਹੋ ਰਹੇ ਮੁੰਡੇ ਕੁੜੀਆਂ ਗੁੰਮਰਾਹ ਹੁੰਦੇ ਹਨ। ਇਹਨਾਂ ਫਿਲਮਾਂ ਵਿੱਚ ਮੁੰਡੇ ਤੇ ਕੁੜੀ ਦੇ ਪਿਆਰ ਨੂੰ ਇਸ ਤਰ੍ਹਾਂ ਵਧਾ ਚੜ੍ਹਾ ਕੇ ਦਿਖਾਇਆ ਜਾਂਦਾ ਹੈ ਜਿਵੇ ਉਹ ਦੁਨੀਆਂ ਤੇ ਸਿਰਫ ਇਹੋ ਕੰਮ ਕਰਨ ਲਈ ਆਏ ਹੋਣ। ਰੋਮਾਟਿਕ ਫਿਲਮਾਂ ਵਿੱਚ ਇਹੋ ਦਿਖਾਇਆ ਜਾਂਦਾ ਹੈ ਕਿ ਹਰ ਜਵਾਨ ਗੱਭਰੂ ਤੇ ਮੁਟਿਆਰ ਨੂੰ ਪਿਆਰ ਹੋਣਾ ਜਰੂਰੀ ਹੈ। ਇਸ ਗੁੰਮਰਾਹਕੁੰਨ ਅਤੇ ਕੂੜ ਪ੍ਰਚਾਰ ਦੇ ਅਸਰ ਹੇਠ ਜਿਸ ਉਮਰ ਵਿੱਚ ਗੱਭਰੂ ਤੇ ਮੁਟਿਆਰਾਂ ਨੇ ਆਪਣੇ ਭਵਿੱਖ ਵੱਲ ਦੇਖਣਾ ਤੇ ਸੋਚਣਾ ਹੁੰਦਾ ਹੈ। ਉਥੇ ਉਹ ਆਪਣੇ ਜੀਵਨ ਸਾਥੀ ਬਾਰੇ ਸੁਪਨੇ ਦੇਖਣ ਲਗਦੇ ਹਨ। ਸਕੂਲਾਂ ਤੇ ਕਾਲਿਜਾਂ ਵਿੱਚ ਪਿਆਰ ਮਹੁੱਬਤ ਤੇ ਫਿਲਮਾਈਆਂ ਫਿਲਮਾਂ ਅਤੇ ਗੀਤ ਬੱਚਿਆਂ ਨੂੰ ਕੱਚੀ ਉਮਰੇ ਹੀ ਸਕੂਲਾਂ ਤੇ ਕਾਲਜਾਂ ਵਿੱਚ ਹੀਰ ਰਾਝਾਂ ਬਣਨ ਦੀ ਪ੍ਰੇਰਣਾ ਦਿੰਦੇ ਹਨ। ਇੰਨ੍ਹਾਂ ਫਿਲਮਾ ਤੇ ਗੀਤਾਂ ਨੇ ਸਾਡੇ ਗਿਆਨ ਦੇ ਮੰਦਰਾਂ ਨੂੰ ਆਸ਼ਕਾਂ ਤੇ ਮਾਸ਼ੂਕਾ ਦੀਆ ਫੈਕਟਰੀਆਂ ਬਣਾ ਕੇ ਰੱਖ ਦਿੱਤਾ ਹੈ।

ਜਦੋ ਬੱਚੇ ਆਪਣੇ ਮਾਂ-ਬਾਪ ਤੇ ਪਰਿਵਾਰਿਕ ਮੈਂਬਰਾਂ ਨੂੰ ਇਹਨਾਂ ਫਿਲਮਾਂ ਤੇ ਰੋਮਾਟਿਕ ਗੀਤਾਂ ਦਾ ਆਨੰਦ ਮਾਣਦੇ ਦੇਖਦੇ ਹਨ ਤਾਂ ਉਹਨਾਂ ਨੂੰ ਇਹ ਲਗਦਾ ਹੈ ਕਿ ਜੋ ਫਿਲਮਾਂ ਵਿੱਚ ਦਿਖਾਇਆ ਜਾ ਰਿਹਾ ਹੈ ਉਹ ਸਭ ਉਹਨਾਂ ਦੇ ਮਾਂ-ਬਾਪ ਤੇ ਸਮਾਜ ਵਲੋ ਪ੍ਰਵਾਨਿਤ ਹੈ ।ਜਿੰਦਗੀ ਦੇ ਤਜ਼ਰਬੇ ਤੋ ਕੋਰੇ, ਪਿਆਰ ਮੁਹੱਬਤ ਤੇ ਵਿਆਹ ਦੀ ਸਮਾਜਿਕ ਮਹੱਹਤਾ ਤੋ ਅਣਜਾਣ ਅਤੇ ਆਪਣੇ ਮਨ ਵਿੱਚ ਉਠਦੇ ਸਵਾਲਾਂ ਨੂੰ ਪੁੱਛਣ ਵਿੱਚ ਆਉਦੀਂ ਹਿਚਕਿਚਾਹਟ ਕਾਰਨ ਬੱਚੇ ਆਪਣੇ ਪਰਿਵਾਰ ਦੀ ਸਹਿਮਤੀ ਤੋ ਬਗੈਰ ਆਪਣੀ ਜ਼ਾਤ, ਧਰਮ, ਸਮਾਜਿਕ ਤੇ ਆਰਥਿਕ ਰੁੱਤਬੇ ਤੋ ਉੱਲਟ ਆਪਣਾ ਜੀਵਨ ਸਾਥੀ ਚੁਣ ਲੈਂਦੇ ਹਨ।  ਪੁਰਾਣੇ ਰੀਤੀ ਰਿਵਾਜ਼ਾ ਨੂੰ ਮੰਨਣ ਵਾਲੇ ਮਾਂ-ਬਾਪ ਤੇ ਸਮਾਜ ਨੂੰ ਪਸੰਦ ਨਹੀਂ ਹੁੰਦਾ। ਆਪਣੀ ਜ਼ਾਤ, ਧਰਮ, ਸਮਾਜਿਕ ਤੇ ਆਰਥਿਕ ਰੁਤਬੇ ਤੋ ਉੱਲਟ ਆਪਣਾ ਜੀਵਨ ਸਾਥੀ ਚੁਣਨ ਦੀ ਗੱਲ ਤਾਂ ਸਮਝ ਆਉਦੀ ਹੈ ਪਰ ਫਿਲਮੀ ਪਿਆਰ ਵਿਚ ਅੰਨ੍ਹੇ ਹੋਏ ਬੱਚੇ ਕਈ ਵਾਰੀ ਆਪਣੇ ਉਮਰ ਤੋ ਵੱਧ, ਵਿਦਿਅਕ ਯੋਗਤਾ ਤੋ ਬਹੁਤ ਘੱਟ ਤੇ ਪਹਿਲਾਂ ਹੀ ਵਿਆਹਿਆ ਨਾਲ ਸੰਬੰਧ ਬਣਾਉਣ ਦੇ ਕੋਸ਼ਿਸ ਕਰਦੇ ਹਨ ।ਜਦੋਂ ਬੱਚਿਆਂ ਦੇ ਪਰਿਵਾਰ ਵਾਲੇ ਇਸ ਦਾ ਵਿਰੋਧ ਕਰਦੇ ਹਨ ਤਾਂ ਕਮਜ਼ੋਰ ਮਾਨਸਿਕਤਾ ਦੇ ਸ਼ਿਕਾਰ ਬੱਚਿਆਂ ਦਾ ਦਿਮਾਗ ਇਹ ਫਿਲਮੀ ਡਾਇਲਾਗ ਇਨਾਂ ਕੁ ਖਰਾਬ ਕਰ ਚੁੱਕੇ ਹੁੰਦੇ ਹਨ ਕਿ ਬੱਚਿਆ ਨੂੰ ਆਪਣੇ ਪਾਲਣਹਾਰ ਹੀ ਆਪਣੇ ਸਭ ਤੋਂ ਵੱਡੇ ਦੁਸ਼ਮਣ ਨਜ਼ਰ ਆਉਂਦੇ ਹਨ ਤੇ ਦੂਜੇ ਪਾਸੇ ਝੂਠੀ ਦੁਨੀਆਦਾਰੀ ਦੇ ਸਤਾਏੇ ਮਾਂ ਬਾਪ ਨੂੰ ਆਪਣੇ

07 May 2011

Gagan Hans
Gagan
Posts: 6
Gender: Male
Joined: 10/Feb/2011
Location: Melbourne
View All Topics by Gagan
View All Posts by Gagan
 

ਬੱਚੇ ਹੀ ਸਭ ਤੋਂ ਵੱਡੇ ਵੈਰੀ ਲਗਦੇ ਹਨ ।

ਭਾਰਤੀ ਟੀæਵੀæ ਮੀਡੀਆਂ ਤੇ ਫਿਲਮ ਸਨਅਤ ਵਲੋਂ ਹੂ-ਬ-ਹੂ ਪੱਛਮੀ ਟੀæਵੀæ ਮੀਡਿਆ ਅਤੇ ਫਿਲਮ ਸਨਅਤ ਦੀ ਨਕਲ ਕਰਨਾ ਵੀ ਘਾਤਕ ਸਿੱਧ ਹੋ ਰਿਹਾ ਹੈ। ਅਸੀਂ ਆਂਕੜਿਆਂ ਤੇ ਨਜ਼ਰ ਮਾਰੀਏ ਤਾਂ ਅਮਰੀਕਾ ਅਤੇ ਵਿਕਸਿਤ ਦੇਸ਼ਾ ਦੀ 80% ਤੋਂ ਜਿਆਦਾ ਆਬਾਦੀ ਸ਼ਹਿਰਾਂ ਵਿੱਚ ਰਹਿੰਦੀ ਹੈ। ਜਦਕਿ ਭਾਰਤ ਦੀ 25-30% ਵਸੋ ਹੀ ਸ਼ਹਿਰਾਂ ਵਿੱਚ ਰਹਿੰਦੀ ਹੈ ।ਜਿਹਨਾਂ ਲੋਕਾਂ ਦੀ ਸੋਚ ਆਧੁਨਿਕ ਸਮੇਂ ਅਨੁਸਾਰ ਤੇਜੀ ਨਾਲ ਬਦਲ ਰਹੀ ਹੈ। ਪੱਛਮੀ ਤੇ ਵਿਕਸਿਤ ਮੁਲਕਾਂ ਵਿੱਚ ਦਿਖਾਏ ਜਾਂਦੇ ਟੀ.ਵੀ., ਮੀਡੀਆਂ ਤੇ ਫਿਲਮ ਸੱਨਅਤ ਦੇ ਉੱਤੇ ਸ਼ਹਿਰੀਕਰਨ ਦਾ ਹੀ ਪ੍ਰਭਾਵ ਹੈ। ਪਰ ਭਾਰਤ ਦੀ ਬਹੁਤੀ ਵਸੋਂ ਦੀ ਸੋਚ ਅਜੇ ਵੀ ਪੁਰਾਣੀਆਂ ਰਵਾਇਤਾਂ ਤੇ ਹੀ ਟਿੱਕੀ ਹੋਈ ਹੈ ।ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਰਹਿੰਦੇ ਲੋਕ ਕਾਫੀ ਲੰਮੇ ਸਮੇਂ ਤੋਂ ਉਥੇ ਰਹਿ ਰਹੇ ਹੁੰਦੇ ਹਨ। ਕਈ ਵਾਰੀ ਪੂਰਾ ਮੁਹੱਲਾ ਹੀ ਇੱਕੋ ਪਰਿਵਾਰ ਨਾਲ ਸੰਬਧਿਤ ਹੁੰਦਾ ਹੈ ।ਕਿਸੇ ਇਕ ਪਰਿਵਾਰ ਵਿੱਚ ਵਾਪਰਨ ਵਾਰੀ ਘਟਨਾ ਦਾ ਬਾਕੀ ਸਾਰੇ ਪਰਿਵਾਰਾਂ ਤੇ ਅਸਰ ਪੈਣਾ ਲਾਜਮੀ ਹੈ। ਇਸਦੇ ਉਲਟ ਸ਼ਹਿਰਾਂ ਵਿੱਚ ਇੱਕ ਮੁਹੱਲੇ ਬਿਲਡਿੰਗ ਵਿੱਚ ਰਹਿਣ ਵਾਲੇ ਲੋਕ ਕਈ ਵਾਰੀ ਇੱਕ ਸੂਬੇ ਨਾਲ ਵੀ ਸੰਬਧਿਤ ਨਹੀਂ ਹੁੰਦੇ। ਬੇਸ਼ਕ ਇਹਨਾਂ ਲੋਕਾਂ ਵਿੱਚ ਇਨਸਾਨੀਅਤ ਦੇ ਨਾਤੇ ਭਾਈਚਾਰਕ ਸਾਂਝ ਹੁੰਦੀ ਹੈ। ਪਰ ਫਿਰ ਵੀ ਇਸ ਭਾਈਚਾਰਿਕ ਸਾਂਝ ਨੂੰ ਪੇਂਡੂ ਜੀਵਨ ਦੀ ਭਾਈਚਾਰਿਕ ਸਾਂਝ ਨਾਲ ਨਹੀਂ ਤੋਲਿਆ ਜਾ ਸਕਦਾ। ਇਹੋ ਕਾਰਨ ਹੈ ਕਿ ਪਿੰਡਾਂ ਤੇ ਛੋਟੇ ਸ਼ਹਿਰਾਂ ਵਿੱਚ ਰਹਿੰਦੇ ਜੇਕਰ ਇੱਕ ਪਰਿਵਾਰ ਦੀ ਧੀ, ਭੈਣ ਆਪਣੇ ਮਾਂ-ਬਾਪ ਦੀ ਮਰਜ਼ੀ ਤੋਂ ਬਿਨਾਂ ਆਪਣਾ ਜੀਵਨ ਸਾਥੀ ਚੁਨਣ ਦੀ ਜੁਰਤ (ਪ੍ਰੇਮ ਵਿਆਹ) ਕਰਦੀ ਹੈ ਤਾਂ ਉਸ ਪਰਿਵਾਰ ਦੇ ਮਰਦ ਮੈਂਬਰਾਂ ਨੂੰ ਇਹ ਲੱਗਦਾ ਹੈ ਕਿ ਜੇ ਉਹਨਾ ਨੇ ਇਸ ਬਾਰੇ ਕੁੱਝ ਨਾ ਕੀਤਾ ਤਾਂ ਉਹਨਾਂ ਨੂੰ ਆਪਣੇ ਭਾਈਚਾਰੇ ਤੇ ਸਮਾਜ ਵਿੱਚ ਜਾ ਕੇ ਜ਼ਲੀਲ ਹੋਣਾ ਪਵੇਗਾ ਤੇ ਲੋਕ ਉਹਨਾਂ ਨੂੰ ਇਹੋ ਕਹਿਣਗੇ ਕਿ ਇਹਨਾਂ ਤੋਂ ਇਕ ਔਰਤ (ਘਰ ਦੀ ਧੀ, ਭੈਣ) ਨਹੀਂ ਸੰਭਾਲ ਹੋਈ ।ਕਈ ਵਾਰੀ ਇਸ ਬੇਜ਼ਿeਤੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਉਹ ਆਪਣੀ ਅੱਣਖ ਤੇ ਇਜ਼ਤ ਦੀ ਰਾਖੀ ਦੇ ਨਾ ਤੇ ਆਪਣੇ ਘਰ ਦੀ ਧੀ/ਭੈਣ ਤੇ ਉਸਦੇ ਜੀਵਨ ਸਾਥੀ ਨੂੰ ਮਾਰਨ ਤੱਕ ਜਾਂਦੇ ਹਨ।ਅੱਜ ਦੇ ਪੜ੍ਹੇ ਲਿਖੇ, ਆਧੁਨਿਕ ਤੇ ਅਜੇ ਵੀ ਮਰਦ ਪ੍ਰਧਾਨ ਸਮਾਜ ਵਿੱਚ ਆਦਮੀ ਦੀ ਤਾਕਤ, ਸਮਝਦਾਰੀ ਦਾ ਪੈਮਾਨਾ ਇਹੋ ਹੈ ਕਿ ਉਹ ਆਪਣੇ ਘਰ ਦੀਆਂ ਔਰਤਾਂ (ਧੀ, ਭੈਣ, ਪਤਨੀ) ਨੂੰ ਕਿਵੇਂ ਤੇ ਕਿੰਨਾ ਕਾਬੂ ਵਿੱਚ ਰੱਖ ਸਕਦਾ ਹੈ?

ਘਰੋਂ ਭੱਜ ਕੇ ਜਾਂ ਮਾਂ-ਬਾਪ ਦੀ ਮਰਜ਼ੀ ਤੋ ਬਿਨਾਂ ਹੁੰਦੇ ਵਿਆਹਾਂ ਕਾਰਨ ਸਾਡੇ ਮਰਦ ਪ੍ਰਧਾਨ ਸਮਾਜ ਵਿੱਚ ਮਾਦਾ ਬੱਚੇ ਪ੍ਰਤੀ ਪਿਆਰ ਹੋਰ ਘੱਟ ਰਿਹਾ ਹੈ । ਇਹੋ ਜਿਹੇ ਸਮਾਜਿਕ ਤਾਣੇ-ਬਾਣੇ ਵਿੱਚ ਮਾਦਾ ਭਰੂਣ ਹੱਤਿਆ ਤੇ ਰੋਕ ਲਉਣੀ ਹੋਰ ਵੀ ਔਖੀ ਹੋ ਜਾਵੇਗੀ ਅਤੇ ਭਾਰਤ ਦੀ ਕੁੱਲ ਜਨਸੰਖਿਆ ਵਿੱਚ ਨਰ ਮਾਦਾ ਅਨੁਪਾਤ ਹੋਰ ਵੀ ਵੱਧ ਜਾਵੇਗਾ ।ਇਸ ਲਈ ਜਿਮੇਵਾਰ ਕੌਣ ਹੋਵੇਗਾ ਇਸ ਸਵਾਲ ਦਾ ਜਵਾਬ ਦੇਣਾ ਔਖਾ ਨਹੀਂ ਹੈ ।ਅਣਖ ਲਈ ਹੁੰਦੇ ਕਤਲਾਂ ਕਾਰਨ ਬਦਲਦੇ ਸਮਾਜਿਕ ਸਮੀਕਰਨਾਂ ਵਿੱਚ ਕੋ-ਐਜੂਕੇਸ਼ਨ(Co-education) ਸਕੂਲਾਂ ਪੜ੍ਹਦੀਆਂ  ਧੀਆਂ ਦੇ ਮਾਂ-ਬਾਪ ਦੁਬਾਰਾ ਸੋਚਣ ਲਈ ਮਜ਼ਬੂਰ ਹੋ ਰਹੇ ਹਨ ।  

ਹਰਿਆਣਾ ਦੇ ਪਿੰਡਾਂ ਵਿੱਚ ਜਾਤ ਅਧਾਰਿਤ ਖੇਪ ਪੰਚਾਇਤਾਂ ਇੱਕੋ ਗੋਤਰ ਵਿੱਚ ਵਿਆਹ ਕਰਵਾਉਣ ਤੋਂ ਰੋਕਣ ਵਾਸਤੇ ਕਾਨੂੰਨ ਬਣਾਉਣ ਲਈ ਸਰਕਾਰ ਤੇ ਦਬਾਅ ਪਾ ਚੁੱਕੀਆਂ ਹਨ। ਇਹ ਲੋਕ ਚਾਹੁੰਦੇ ਹਨ ਕਿ  ਮੁੰਡੇ ਤੇ ਕੁੜੀ ਦੇ ਵਿਆਹ ਲਈ ਘੱਟੋ-ਘੱਟ ਨਿਰਧਾਰਿਤ ਉਮਰ ਨੂੰ ਕ੍ਰਮਵਾਰ ਚਾਰ ਤੇ ਤਿੰਨ ਸਾਲ ਘੱਟ ਕੀਤਾ ਜਾਵੇ। ਜੂਨ 2010 ਵਿੱਚ ਮਾਣਯੋਗ ਸੁਮਰੀਮ ਕੋਰਟ ਨੇ ਕੇਂਦਰ ਸਰਕਾਰ, ਪੰਜਾਬ, ਹਰਿਆਣਾ ਤੇ ਪੰਜ ਹੋਰ ਰਾਜ ਸਰਕਾਰਾਂ ਨੂੰ ਨੋਟਿਸ ਭੇਜਿਆ ਹੈ ਕਿ ਖੇਪ ਪੰਚਾਇਤਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਨਵੇ ਵਿਆਹੇ ਜੋੜਿਆ ਨੂੰ ਬਚਾਉਣ ਲਈ ਇਹ ਕੀ ਕਦਮ ਚੁੱਕ ਰਹੀਆਂ ਹਨ? ਕਈ ਸਮਾਜ ਸੇਵੀ ਸੰਸਥਾਵਾਂ ਵੀ ਅਣਖ ਲਈ ਹੁੰਦੇ ਕਤਲਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਲਈ ਸਰਕਾਰ ਤੇ ਜ਼ੋਰ ਪਾ ਰਹੀਆ ਹਨ।ਪਰ ਇਹ ਮਸਲਾ ਕਾਨੂੰਨੀ ਘੱਟ ਤੇ ਭਾਵਨਾਤਮਿਕ ਜਿਆਦਾ ਹੈ। ਜੇ ਕਾਨੂੰਨਾਂ ਨਾਲ ਭਾਵਨਾਵਾਂ ਨੂੰ ਦਬਾਇਆ ਜਾ ਸਕਦਾ ਹੁੰਦਾ ਤਾਂ ਭਾਰਤ ਸ਼ਾਇਦ ਅੱਜ ਵੀ ਗੁਲਾਮ ਹੁੰਦਾ। ਅਣਖ ਲਈ ਹੁੰਦੇ ਕਤਲਾਂ ਦੇ ਸਮਾਜਿਕ ਦਾਗ ਨੂੰ ਖਤਮ ਕਰਨ ਲਈ ਸਮਾਜ ਨੂੰ ਸਰਕਾਰਾਂ ਵੱਲ ਵੇਖਣ ਦੀ ਥਾਂ ਆਪ ਜਿੰਮੇਵਾਰੀ ਲੈਣੀ ਪਵੇਗੀ। ਮਾਂ-ਬਾਪ ਤੇ ਬੱਚਿਆਂ ਦੋਵਾਂ ਨੂੰ ਸਮਝਦਾਰੀ ਤੇ ਸੰਜਮ ਨਾਲ ਕੰਮ ਲੈਂਦੇ ਹੋਏ ਆਪਣੀ ਸੋਚ ਦਾ ਘੇਰਾ ਵਿਸ਼ਾਲ ਕਰਨਾ ਪਵੇਗਾ ਤਾਂ ਜੋ ਅਜਿਹਾ ਰਾਹ ਆਪਣਾਇਆ ਜਾ ਸਕੇ ਜਿਸ ਨਾਲ ਕਿਸੇ ਨੂੰ ਵੀ ਨਾਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ। ਘਰੋਂ ਭੱਜ ਕੇ ਗਏ ਜੋੜਿਆਂ ਨੂੰ ਸੁੱਰਖਿਆ ਦੇ ਕੇ ਜਾਂ ਅਜਿਹੇ ਜੋੜਿਆਂ ਲਈ ਹੈਲਪਲਾਇਨਾਂ (Helplines) ਬਣਾਕੇ ਇਸ ਸਮੱਸਿਆ ਨੂੰ 100% ਹੱਲ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਕਰਨ ਨਾਲ ਸ਼ਾਇਦ ਅਸੀ ਹੋਰ ਪ੍ਰੇਮੀ ਜੋੜਿਆ ਨੂੰ ਅਜਿਹੇ ਕਦਮ ਚੁਕਣ ਲਈ ਉਤਸ਼ਾਹਿਤ ਕਰ ਰਹੇ ਹਾਂ।

07 May 2011

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਲਿਖਿਆ ਤਾਂ ਠੀਕ ਹੈ ਪਰ ਰੋਜ਼ ਹੁੰਦੇ ਬਲਾਤਕਾਰਾਂ ਅਤੇ ਤਲਾਕਾਂ ਬਾਰੇ ਵੀ ਰੋਸ਼ਨੀ ਪਾ ਦੇਂਦੇ ਤਾਂ ਕਿ ਸਾਰਿਆਂ ਦੀਆਂ ਅਖਾਂ ਖੁਲ੍ਹ ਜਾਂਦੀਆਂ ਕਿ ਇਹਨਾਂ ਦਾ ਕੀ ਕਾਰਨ ਹੈ ਅਤੇ ਅਜਿਹੀ ਨਮੋਸ਼ੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ- ਇਕ ਚੰਗੇ ਵਿਸ਼ੇ ਤੇ ਲਿਖਣ ਲਈ ਧਨਵਾਦ

07 May 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

nice discussion par eh sab kyun ho reha is de mool karan nai pata laggey... jive Iqbal ji ne kiha....


Halaat nal ground level te rubru karvan lai shukriya... 

08 May 2011

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

 

ਇਹ ਇੱਕ ਬੜਾ ਈ ਪੇਚੀਦਾ ਵਿਸ਼ਾ ਹੈ ! ਤੁਸੀਂ ਹਰ ਪਖ ਕਵਰ ਕੀਤਾ ਹੈ ਤੇ ਬਹੁਤ ਵਧੀਆ ਲਿਖਿਆ ਹੈ ! ਇਹ ਮਸਲਾ ਕਾਫੀ ਚਿਰ ਤੋਂ ਦੇਸ਼ ਦੀਆਂ ਪ੍ਰਮੁਖ ਅਖਬਾਰਾਂ ਵਿਚ ਚਿੰਤਾ ਦਾ ਵਿਸ਼ਾ ਬਣਿਆ ਰਿਹਾ ਹੈ ! 
ਮੈਂ ਕਾਫੀ ਹੱਦ ਤੱਕ ਤੁਹਾਡੇ ਨਾ ਸਹਿਮਤ ਹਾਂ ਕੀ ਹਰ ਇੱਕ ਦੀ ਮਰਜ਼ੀ ਹੈ ਆਪਣੇ ਵਿਆਹ ਬਾਬਤ ..ਅਤੇ ਲੋਕ ਮਨੁਖੀ ਅਧਿਕਾਰਾਂ ਦੀ ਗਲ ਵੀ ਕਰਦੇ ਹਨ ! ਪਰ ਸਰ ਸਮੱਸਿਆ ਇਹ ਹੈ ਕਿ ਸਾਡੇ ਮੁਲਕ ਦੀ ਰਹਿਣੀ ਸਹਿਣੀ ਅਤੇ ਨੇਚਰ ਏਸ ਤਰਾਂ ਦੀ ਹੈ ਜਿਸ ਵਿਚ ਵਿਆਹ ਆਦਿ ਦਾ ਮਾਮਲਾ ਮਾਪਿਆਂ ਦੀ ਸਹਿਮਤੀ ਤੋਂ ਬਗੈਰ ਨਹੀਂ ਤਹਿ ਹੋ ਸਕਦਾ ! ਸੋ ਜਦੋਂ ਔਲਾਦ ਜ਼ਮੀਨ-ਅਸਮਾਨ ਦੇ ਫਰਕ ਵਾਲਾ ਸਾਥੀ ਲਭ ਲੈਂਦੀ ਹੈ ਤਾਂ ਅਜਿਹੇ ਨਤੀਜੇ ਸੁਭਾਵਿਕ ਹਨ ! ਮੇਰੇ ਮੁਤਾਬਿਕ ਮੁੰਡੇ-ਕੁੜੀਆਂ ਨੂੰ ਵੀ ਥੋੜਾ ਜਿਹਾ ਦੇਖ ਪਰਖ ਕੇ ਫੈਸਲਾ ਲੈਣਾ ਚਾਹੀਦਾ ਹੈ ! ਲਵ ਮੈਰਿਜਾਂ ਅੱਜਕੱਲ ਆਮ ਨੇਂ..ਆਪਣੇ ਆਲੇ ਦੁਆਲੇ ਵੀ ..ਆਪਣੇ ਸਾਰਿਆਂ ਦੇ ਘਰਦੇ ਵੀ ਇਸ ਅਨੁਸਾਰ ਢਲ ਰਹੇ ਨੇ ਹੌਲੀ ਹੌਲੀ ..ਪਰ ਕਈ ਮਾਮਲਿਆਂ ਚ ਜਦੋਂ ਧੀ-ਪੁੱਤ ਬਿਲਕੁਲ ਹੀ ਬੇਕਾਰ ਫੈਸਲਾ ਲੈ ਲੈਂਦੇ ਨੇਂ..ਤਾਂ ਫਿਰ ਰੋਸ ਜਾਗਦਾ ਹੈ ਮਾਪਿਆਂ  ਦੇ ਦਿਲ ਚ ! ਬਾਕੀ ਅਸਲ ਪਤਾ ਤਾਂ ਓਦੋਂ ਹੀ ਲੱਗੇਗਾ ਜਦੋਂ ਸਾਡੀ ਪੀੜੀ ਦੀ ਵਾਰੀ ਆਵੇਗੀ ਆਪਣੇ ਬਚਿਆਂ ਬਾਬਤ ਫੈਸਲੇ ਲੈਣ ਦੀ ! 

ਇਹ ਇੱਕ ਬੜਾ ਈ ਪੇਚੀਦਾ ਵਿਸ਼ਾ ਹੈ ! ਤੁਸੀਂ ਹਰ ਪਖ ਕਵਰ ਕੀਤਾ ਹੈ ਤੇ ਬਹੁਤ ਵਧੀਆ ਲਿਖਿਆ ਹੈ ! ਇਹ ਮਸਲਾ ਕਾਫੀ ਚਿਰ ਤੋਂ ਦੇਸ਼ ਦੀਆਂ ਪ੍ਰਮੁਖ ਅਖਬਾਰਾਂ ਵਿਚ ਚਿੰਤਾ ਦਾ ਵਿਸ਼ਾ ਬਣਿਆ ਰਿਹਾ ਹੈ ! 

 

ਮੈਂ ਕਾਫੀ ਹੱਦ ਤੱਕ ਤੁਹਾਡੇ ਨਾ ਸਹਿਮਤ ਹਾਂ ਕੀ ਹਰ ਇੱਕ ਦੀ ਮਰਜ਼ੀ ਹੈ ਆਪਣੇ ਵਿਆਹ ਬਾਬਤ ..ਅਤੇ ਲੋਕ ਮਨੁਖੀ ਅਧਿਕਾਰਾਂ ਦੀ ਗਲ ਵੀ ਕਰਦੇ ਹਨ ! ਪਰ ਸਰ ਸਮੱਸਿਆ ਇਹ ਹੈ ਕਿ ਸਾਡੇ ਮੁਲਕ ਦੀ ਰਹਿਣੀ ਸਹਿਣੀ ਅਤੇ ਨੇਚਰ ਏਸ ਤਰਾਂ ਦੀ ਹੈ ਜਿਸ ਵਿਚ ਵਿਆਹ ਆਦਿ ਦਾ ਮਾਮਲਾ ਮਾਪਿਆਂ ਦੀ ਸਹਿਮਤੀ ਤੋਂ ਬਗੈਰ ਨਹੀਂ ਤਹਿ ਹੋ ਸਕਦਾ ! ਸੋ ਜਦੋਂ ਔਲਾਦ ਜ਼ਮੀਨ-ਅਸਮਾਨ ਦੇ ਫਰਕ ਵਾਲਾ ਸਾਥੀ ਲਭ ਲੈਂਦੀ ਹੈ ਤਾਂ ਅਜਿਹੇ ਨਤੀਜੇ ਸੁਭਾਵਿਕ ਹਨ ! ਮੇਰੇ ਮੁਤਾਬਿਕ ਮੁੰਡੇ-ਕੁੜੀਆਂ ਨੂੰ ਵੀ ਥੋੜਾ ਜਿਹਾ ਦੇਖ ਪਰਖ ਕੇ ਫੈਸਲਾ ਲੈਣਾ ਚਾਹੀਦਾ ਹੈ ! ਲਵ ਮੈਰਿਜਾਂ ਅੱਜਕੱਲ ਆਮ ਨੇਂ..ਆਪਣੇ ਆਲੇ ਦੁਆਲੇ ਵੀ ..ਆਪਣੇ ਸਾਰਿਆਂ ਦੇ ਘਰਦੇ ਵੀ ਇਸ ਅਨੁਸਾਰ ਢਲ ਰਹੇ ਨੇ ਹੌਲੀ ਹੌਲੀ ..ਪਰ ਕਈ ਮਾਮਲਿਆਂ ਚ ਜਦੋਂ ਧੀ-ਪੁੱਤ ਬਿਲਕੁਲ ਹੀ ਬੇਕਾਰ ਫੈਸਲਾ ਲੈ ਲੈਂਦੇ ਨੇਂ..ਤਾਂ ਫਿਰ ਰੋਸ ਜਾਗਦਾ ਹੈ ਮਾਪਿਆਂ  ਦੇ ਦਿਲ ਚ ! ਬਾਕੀ ਅਸਲ ਪਤਾ ਤਾਂ ਓਦੋਂ ਹੀ ਲੱਗੇਗਾ ਜਦੋਂ ਸਾਡੀ ਪੀੜੀ ਦੀ ਵਾਰੀ ਆਵੇਗੀ ਆਪਣੇ ਬਚਿਆਂ ਬਾਬਤ ਫੈਸਲੇ ਲੈਣ ਦੀ ! 

 

08 May 2011

Gagan Hans
Gagan
Posts: 6
Gender: Male
Joined: 10/Feb/2011
Location: Melbourne
View All Topics by Gagan
View All Posts by Gagan
 

Dear Iqbal ji, Kuljeet ji and Divroop ji

 

Thanks for your time and sharing views.

10 May 2011

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

love marriage ਬਾਰੇ ਮੇਰਾ ਵਿਚਾਰ ਹੈ ਕਿ marriage ਤੋਂ ਪਹਿਲਾਂ ਦਾ love ਤਲਾਕਾਂ ਦਾ ਕਾਰਨ ਬਣਦਾ ਹੈ ਜਦ ਕਿ  ਵਿਆਹ ਤੋਂ ਬਾਦ ਦਾ ਪਿਆਰ ਜੀਣ ਦਾ ਆਸਰਾ

03 Jan 2012

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

sat sri akal divroop 22 ji ,, first time i am fully  agree with ur view,,,

03 Jan 2012

Reply