Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁੜੀਆਂ ਵਰਗੀ ਕੁੜੀ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਕੁੜੀਆਂ ਵਰਗੀ ਕੁੜੀ ਹਾਂ

 

 

 

    ਕੁੜੀਆਂ ਵਰਗੀ ਕੁੜੀ ਹਾਂ

 

ਚਾਨਣ, ਨਿਸ਼ਚਾ, ਸੁਪਨੇ ਨੇ ਬਸ

ਹੋਰ ਨਹੀਂ ਮੈਂ ਵਿਚ ਕੁਝ ਖਾਸ,

ਚਲਕੇ ਧਰਤੀ ਵੇਖ ਲਈ ਹੁਣ

ਉੱਡ ਕੇ ਵੇਖ ਲਿਆ ਆਕਾਸ਼ |

 

ਸੁਰਖ਼ਾਬ ਦੇ ਪਰ ਨਹੀਂ ਮੇਰੇ

ਧਰਤੀ ਦੇ ਨਾਲ ਜੁੜੀ ਹਾਂ,

ਲੱਗਾਂ ਭਾਵੇਂ ਜੈਸੀ ਵੀ ਮੈਂ

ਕੁੜੀਆਂ ਵਰਗੀ ਕੁੜੀ ਹਾਂ |

 

ਬੰਸ ਤਾਂ ਚਲਦੇ ਮੇਰੇ ਤੋਂ ਈ

ਨਾਮ ਨਾ ਭਾਵੇਂ ਚੱਲੇ,

ਅਹਿਮਕ ਕਹਿੰਦੇ ਪੈਰ ਦੀ ਜੁੱਤੀ

ਖੌਰੇ ਕਿਹੜੀ ਗੱਲੇ ?

 

ਨਿਕਲ ਸਕੂਲੋਂ, ਜੀਵਨ ਬੁੱਕ ਪੜ੍ਹ

ਹਰ ਫ਼ਨ 'ਚ ਗੁੜ੍ਹੀ ਹਾਂ,

ਲੱਗਾਂ ਭਾਵੇਂ ਜੈਸੀ ਵੀ ਮੈਂ

ਕੁੜੀਆਂ ਵਰਗੀ ਕੁੜੀ ਹਾਂ |

 

ਨਾ ਜਾਣੇ ਇਹ ਕਾਣੀ-ਵੰਡ ਗੁਰ

ਜੱਗ ਨੇ ਕਿਥੋਂ ਸਿੱਖਿਆ,

ਹਰ ਮਸਲੇ 'ਚ ਮੇਰੀ ਹੀ

ਕਿਉਂ ਹੋਵੇ ਅਗਨ ਪ੍ਰੀਖਿਆ ?

 

ਸੀਤਾ ਹੋ ਕੇ ਅੱਧ ਰਾਮ ਦਾ,

ਧਰਤ ਸਮਾ ਕੇ ਮੁੜੀ ਹਾਂ,

ਲੱਗਾਂ ਭਾਵੇਂ ਜੈਸੀ ਵੀ ਮੈਂ        

ਕੁੜੀਆਂ ਵਰਗੀ ਕੁੜੀ ਹਾਂ |  

 

ਸਰਬ ਸਖੀ ਸੰਗ ਪਦਮਨੀ

ਝੁਲਸੀ ਵਿਚ ਅੰਗਿਆਰਾਂ,

ਇੱਕ ਵਾਰੀ ਪ੍ਰਤੀਤੀ ਖੋ ਕੇ

ਮੁੜ ਕਾਹਦੀਆਂ ਇਤਬਾਰਾਂ ?

 

ਕੱਚੇ ਘੜੇ ਸਹਾਰੇ ਤਰ ਕੇ

ਵਿਚ ਝਨਾ ਦੇ ਰੁੜ੍ਹੀ ਹਾਂ,

ਲੱਗਾਂ ਭਾਵੇਂ ਜੈਸੀ ਵੀ ਮੈਂ             

ਕੁੜੀਆਂ ਵਰਗੀ ਕੁੜੀ ਹਾਂ |

 

                                    ਜਗਜੀਤ ਸਿੰਘ ਜੱਗੀ

 

ਚਾਨਣ = Education; ਨਿਸ਼ਚਾ = Determination; ਸੁਪਨੇ = Dreams and aspirations; ਸੁਰਖਾਬ ਦੇ ਪਰ ਨਹੀਂ ਮੇਰੇ = ਸੁਰਖ਼ਾਬ (a mythical bird having very special plumage), ਪਰ (plumage), ਭਾਵ ਕੋਈ ਖਾਸ ਵਿਸ਼ੇਸ਼ਤਾ ਨਹੀਂ ਮੇਰੇ ਵਿਚ, ਮੈਂ ਵੀ ਇਕ ਆਮ ਇਨਸਾਨ ਹਾਂ;  ਅਹਿਮਕ ਕਹਿੰਦੇ ਪੈਰ ਦੀ ਜੁੱਤੀ = Idiots ਜਾਂ ਮੂਰਖ ਬੰਦੇ ਇਸਤਰੀ, (ਜੋ ਵਾਸਤਵ ਵਿਚ ਗ੍ਰਹਿ ਲਕਸ਼ਮੀ ਹੈ), ਨੂੰ ਪੈਰ ਦੀ ਜੁੱਤੀ ਮੰਨਦੇ ਰਹੇ ਹਨ; ਜੀਵਨ ਬੁੱਕ ਪੜ੍ਹ = By reading and learning from the book of life, ਭਾਵ ਜੀਵਨ ਦੇ ਤਜਰਬਿਆਂ ਤੋਂ ਸਿੱਖ ਕੇ; ਹਰ ਫ਼ਨ 'ਚ ਗੁੜ੍ਹੀ ਹਾਂ = I have acquired expertise and skill in art of living; ਕਾਣੀ-ਵੰਡ ਗੁਰ = Method of Unjust distribution, ਬੇਇਨਸਾਫੀ ਨਾਲ ਵੰਡਣ ਵਾਲਾ ਤਰੀਕਾ; ਸੀਤਾ ਹੋ ਕੇ ਅੱਧ ਰਾਮ ਦਾ, ਧਰਤ ਸਮਾਂ ਕੇ ਮੁੜੀ ਹਾਂ = ਜਦ ਕੁੜੀ ਜਾਂ ਇਸਤਰੀ ਸੀਤਾ ਦੇ ਰੂਪ ਵਿਚ ਸੀ, ਸ੍ਰੀ ਰਾਮ ਦੀ ਅਰਧਾਂਗਨੀ ਹੁੰਦਿਆਂ ਹੋਇਆਂ ਵੀ ਅਗਨੀ ਪ੍ਰੀਖਿਆ ਉਸਨੂੰ ਹੀ ਦੇਣੀ ਪਈ, ਅਤੇ ਅੰਤ ਉਸਨੂੰ ਧਰਤ ਵਿਚ ਸਮਾਉਣਾ ਪਿਆ | ਇਸਤਰਾਂ ਦੇ ਵਿਉਹਾਰ ਅਤੇ ਤਜਰਬਿਆਂ ਕਰਕੇ ਇਸਤਰੀ ਦਾ ਪੁਰਖ ਪ੍ਰਧਾਨ ਸਮਾਜ ਦੀ ਸਮਾਜਕ ਵਿਵਸਥਾ ਤੋਂ ਵਿਸ਼ਵਾਸ ਉੱਠ ਗਿਆ ਜਾਪਦਾ ਹੈ | It has done an irreparable damage to the esteem of woman.

 

04 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
fact

jagjit g......bht sohna te bht hi sach......

 

hats off to a great thinker......bahut umda shabad......

 

"Na jane eh kaani wand gur

 

jagg ne kitho sikhya

 

har masle ch meri hi

 

kyu howe agan prikhya ?" 

 

fer ohi na mukan wala "kyu "

 

"ik wari pratiti kho k

 

mud kaahdiya itbaara "

 

ik ik word beshakk ik bht gooda sach aa ....

 

mann izzat nal te akhaan paani nal bhar jandiya ne eho jihiya sachiya te sohniya

 

rachnawa nu pad k.....

 

speechless......

 

thank you so much for sharing 

04 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸੀਤਾ ਹੋ ਕੇ ਅੱਧ ਰਾਮ ਦਾ
ਧਰਤ ਸਮਾਂ ਕੇ ਮੁੜੀ ਹਾਂ,

 

 

ਕਿਆ ਬਾਤ ਹੈ .........

04 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਜੀ ਆਪ ਨੇ ਸਮਾਂ ਕੱਢ ਕਿਰਤ ਦਾ ਮਾਣ ਕੀਤਾ | ਬਹੁਤ ਬਹੁਤ ਸ਼ੁਕਰੀਆ ! 
ਅਤੇ ਬਿੱਟੂ ਬਾਈ ਜੀ ਆਪ ਜੀ ਨੇ ਵੀ ਹਮੇਸ਼ਾ ਦੀ ਤਰਾਂ ਨਜ਼ਰਸਾਨੀ ਕਰਕੇ ਹੌਸਲਾ ਅਫਜ਼ਾਈ ਕੀਤੀ ਬਹੁਤ ਬਹੁਤ ਧੰਨਵਾਦ ਜੀ |
ਜਿਉਂਦੇ ਵਸਦੇ ਰਹੋ ਜੀ !

ਨਵੀ ਜੀ ਆਪ ਨੇ ਸਮਾਂ ਕੱਢ ਕਿਰਤ ਦਾ ਮਾਣ ਕੀਤਾ | ਬਹੁਤ ਬਹੁਤ ਸ਼ੁਕਰੀਆ ! 


ਜਿਉਂਦੇ ਵਸਦੇ ਰਹੋ ਜੀ !

 

05 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Bahot hi Khubsoorat Rachna Sir ji . . . 


Eni soni Rachna likhan layi bhot bhot bhot shukriya . . . 

05 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Again shot in the bull ! Pleasure to read and very deep in feel...Great work Sir ! TFS
05 Aug 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 

bahut khoob g

05 Aug 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਓਹੋ ! ਬਰਥ ਡੇ ਗਰਲ ਕੋਲੋਂ ਅਸੀਂ ਅੱਜ ਕੰਪਲੀਮੇਂਟਸ ਲੈਣੇ ਥੋੜ੍ਹੇ ਆ ? 
ਅੱਜ ਤਾਂ ਮੈਡਮ ਅਮਨਦੀਪ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਅਸੀਂ ਦੇਣੀ ਆ |
ਅਮਨ ਹੈਪੀ ਬਰਥ ਡੇ ਟੂ ਯੂ !!!  ਔਰ ਵਿਜ਼ਿਟ ਕਰਨ ਲਈ ਬਹੁਤ ਬਹੁਤ ਧੰਨਵਾਦ !      

ਓਹੋ ! ਬਰਥ ਡੇ ਗਰਲ ਕੋਲੋਂ ਅਸੀਂ ਅੱਜ ਕੰਪਲੀਮੇਂਟਸ ਲੈਣੇ ਥੋੜ੍ਹੇ ਆ ? 


ਅੱਜ ਤਾਂ ਮੈਡਮ ਅਮਨਦੀਪ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਵਧਾਈ ਅਸੀਂ ਦੇਣੀ ਆ |


ਅਮਨ, ਹੈਪੀ ਬਰਥ ਡੇ ਟੂ ਯੂ !!!  ਔਰ ਵਿਜ਼ਿਟ ਕਰਨ ਲਈ ਬਹੁਤ ਬਹੁਤ ਧੰਨਵਾਦ !

 

God Bless !     

 

05 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

Thank You Sir ji today i feel sooooooooooooo Blessed Smile

 

05 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

hahahaha..... jagjit sir....oh kehndi main kamli ho jana ....aapan bas hi kariye hun.....

05 Aug 2014

Showing page 1 of 2 << Prev     1  2  Next >>   Last >> 
Reply