ਗੁਰੂ ਚਰਨਾ ਵਿਚ ਰੋਜਾਨਾ ਦੀ ਜਰੂਰੀ ਬੇਨਤੀਆਂ :-
੧. ਸਵੇਰੇ ਉਠਣ ਵੇਲੇ : > ਵਿਸਰੁ ਨਾਹੀ ਦਾਤਾਰ ਅਪਣਾ ਨਾਮੁ ਦੇਹ ii ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹਿ ii
੨. ਇਸ਼ਨਾਨ ਕਰਨ ਵੇਲੇ : > ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨਿ ਤਨ ਭਏ ਅਰੋਗਾ ii
੩. ਤਿਆਰ ਹੋਣ ਵੇਲੇ : > ਜਹਿ ਪ੍ਰਸਾਦਿ ਤੇਰਾ ਸੁੰਦਰ ਰੂਪੁ ii ਸੋ ਪ੍ਰਭੁ ਸਿਮਰਹੁ ਸਦਾ ਅਨੂਪ ii
੪. ਲੰਗਰ ਛਕਣ ਵੇਲੇ : > ਜਹਿ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ii ਤਿਸੁ ਠਾਕੁਰ ਕਉ ਰਖੁ ਮਨ ਮਾਹੀ ii
੫. ਪਾਣੀ ਪੀਣ ਵੇਲੇ : > ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ
੬. ਘਰੋਂ ਬਾਹਰ ਜਾਣ ਵੇਲੇ : > ਘਰਿ ਬਾਹਰਿ ਤੇਰਾ ਭਰਵਾਸਾ ਤੂੰ ਜਨ ਕੈ ਹੈ ਸੰਗਿ
੭. ਕਾਰਜ ਕਰਨ ਵੇਲੇ : > ਸੰਤਾ ਕੇ ਕਾਰਜ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ii
੮. ਪੜਾਈ ਕਰਨ ਵੇਲੇ : > ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ii