Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਇੰਡੀਆ ‘ਚ ਕੀ ਰੱਖਿਆ ?

 


ਨਿੰਦਰ ਘੁਗਿਆਣਵੀ ਮੋਬਾਈਲ: 94174-21700


ਪਰਵਾਸੀ ਅੰਕਲਾਂ-ਅੰਟੀਆਂ ਤੇ ਮਿੱਤਰਾਂ-ਬੇਲੀਆਂ ਦੇ ਦੇਸ ਆਉਣ ਦੀ ਰੱੁਤ ਹੈ। ਕਈ ਅਪਰੈਲ-ਮਈ ਵਿੱਚ ਵਾਪਸੀ ਕਰਨਗੇ ਪਰਦੇਸ ਨੂੰ। ਕੁਝ ਦਸੰਬਰ ਮਹੀਨੇ ਆਏ ਹਨ, ਕੁਝ ਉਸ ਤੋਂ ਪਹਿਲਾਂ ਦੇ ਪਧਾਰੇ ਹੋਏ ਹਨ। ਕੁਝ ਆ ਰਹੇ ਹਨ। ਕੁਝ ਜਾ ਰਹੇ ਹਨ। ਇਹ ਰੁੱਤ ਉਨ੍ਹਾਂ ਨੂੰ ਮਸੀਂ ਆਉਂਦੀ ਹੈ।  ਅਕਸਰ ਹੀ ਅਜਿਹੇ ਮੇਲੀਆਂ-ਗੇਲੀਆਂ ਤੇ ਬੇਲੀਆਂ ਨਾਲ ਏਧਰ ਵੀ ਤੇ ਓਧਰ ਵੀ ਮੇਲ-ਗੇਲ  ਤੇ ਵਿਚਾਰ-ਚਰਚਾ ਹੁੰਦੀ ਹੀ ਰਹਿੰਦੀ ਹੈ। ਬਹੁਤ ਘੱਟ ਅਜਿਹੇ ਭਾਗਸ਼ਾਲੀ ਮਿਲੇ ਹਨ…ਜੋ ਆਪਣਾ ਦੇਸ ਛੱਡ ਕੇ ਪ੍ਰਸੰਨ ਦਿਸੇ ਹਨ ਪਰ ਬਹੁਤੇ ਝੂਰਦੇ ਹੀ ਦੇਖੇ ਹਨ। ਇੱਕ ਪਲ ਕੋਈ ਕਹਿੰਦਾ ਹੈ, ”ਛੱਡ ਯਾਰ, ਇੰਡੀਆ ਵਿੱਚ ਕੀ ਪਿਐ? ਮਰਗੇ ਸੀ ਭੁੱਖ ਤੇ ਕੰਗਾਲੀ ਨਾਲ…ਚੰਗੇ ਰਹਿਗੇ ਆਂ ਇੰਡੀਆ ਛੱਡ ਆਏ ਆਂ।” ਪਰ ਦੂਜੇ ਪਲ ਹੀ ਹਉਕਾ ਜਿਹਾ ਲੈਂਦਾ ਹੈ ਤੇ ਕਹਿੰਦਾ ਹੈ, ” ਪਰ ਯਾਰ, ਸੱਚੀ ਗੱਲ ਤਾਂ ਇਹ ਆ ਬਈ ਆਪਣਾ ਦੇਸ ਤਾਂ ਆਪਣਾ ਈ ਹੁੰਦੈ…ਓਹ ਗੱਲ ਨ੍ਹੀ ਲੱਭਦੀ ਏਥੇ ਜਿਹੜੀ  ਉਥੇ ਆ।”
ਮੈਂ ਦੇਖਿਆ ਹੈ ਕਿ ਜਦ ਉਹ ਆਪਣੇ ਵਤਨ ਵੱਲ ਆਉਂਦੇ ਨੇ ਤਾਂ ਬੜੇ ਭਰੇ-ਪੀਤੇ ਹੁੰਦੇ ਨੇ। ਉਨ੍ਹਾਂ ਦੇ ਮਨਾਂ ਅੰਦਰੀਂ ਕਈ-ਕਈ ਮਹੀਨਿਆਂ ਤੇ ਵਰ੍ਹਿਆਂ ਦਾ ਗੁੱਭ੍ਹ-ਗੁਭਾਟ ਭਰਿਆ ਪਿਆ ਹੁੰਦੈ। ਕਿਸ ਨੂੰ ਦੁੱਖ ਸੁਣਾਉਣ ਪਰਦੇਸਾਂ ਵਿੱਚ ਬੈਠੇ? ਕਿਸ ਕੋਲ ਵਿਹਲ ਹੈ ਉਨ੍ਹਾਂ ਨੂੰ ਸੁਣਨ ਦੀ ਜਾਂ ਸਮਝਣ ਦੀ ? ਸਭ ਆਪਣੇ-ਆਪਣੇ ਧੰਦੇ ਲੱਗੇ ਹੋਏ ਨੇ…ਧੀ ਹੈ ਚਾਹੇ ਪੁੱਤ ਹੈ…ਮਸ਼ੀਨ ਨਾਲ ਮਸ਼ੀਨ ਹੋਇਆ ਮਨੁੱਖ ਹੈ। ਘੜੀ ਦੀ ਟਿਕ-ਟਿਕ ਨਾਲ ਧੜਕਦੀ ਦਿਲ ਦੀ ਧੜਕਣ। ਵੱਡੇ ਸਾਰੇ ਫਰੀਜ਼ਰ ਦੀ ਬੇਰੋਕ ਘੀਂ-ਘੀਂ…। ਮੋਟਰ ਵੇਅ ‘’ਤੇ ਦੌੜਦੀ ਤੇਜ਼ ਰਫ਼ਤਾਰ ਜ਼ਿੰਦਗੀ ਦੀ ਛੂਕਰ। ਕਿਸ ਨੂੰ ਦੁੱਖ ਦੱਸਣ ਅੰਕਲ-ਅੰਟੀਆਂ? ਦਰੱਖਤਾਂ ਨੂੰ? ਸੁੰਨੇ ਘਰਾਂ ਦੀਆਂ ਚਿੱਟੀਆਂ ਕੰਧਾਂ ਨੂੰ? ਵੰਨ-ਸੁਵੰਨੇ ਦੁੱਖਾਂ ਦੇ ਲਿਤਾੜੇ ਲੋਕ ਕੋਈ ਠੁੰਮ੍ਹਣਾ ਭਾਲਦੇ ਹਨ, ਜਿਹਦੇ ਗਲ ਲਗ ਕੇ ਰੋ ਲੈਣ…ਦੁੱਖ ਦੱਸ ਕੇ ਹੌਲੇ ਹੋ ਲੈਣ। ਕਹਿੰਦੇ ਹਨ, ”ਅਸੀਂ ਏਥੇ ਵੀ ਪਰਦੇਸੀ ਤੇ ਅਸੀਂ ਉਥੇ ਵੀ ਪਰਦੇਸੀ…ਨਾ ਸਾਡਾ ਇੰਡੀਆ ਦੇਸ ਬਣਿਆ…ਨਾ ਏਹ ਬਣਿਆ।”

25 Mar 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੈਨੂੰ ਅਕਸਰ ਹੀ ਅਜਿਹੇ ਲੋਕਾਂ ਦੇ ਦੁੱਖੜੇ ਹਲੂਣ ਜਾਂਦੇ ਹਨ। ਫਿਰ ਮੈਂ ਕਈ-ਕਈ ਦਿਨ ਬੇਚੈਨ ਰਹਿਨਾ ਤੇ ਸੋਚਦਾ ਹਾਂ ਕਿ ਇਨ੍ਹਾਂ ਨੇ ਜ਼ਿੰਦਗੀ ਵਿੱਚ ਕੀ ਪਾਇਆ ਤੇ ਕੀ ਗੁਆਇਆ? ਜਾਂ ਗੁਆਇਆ ਹੀ ਗੁਆਇਆ? ਕੁਝ ਪਾਇਆ ਵੀ ਜਾਂ ਨਹੀਂ? ਨਾ ਏਹ ਉਥੇ ਸੰਤੁਸ਼ਟ ਨੇ, ਨਾ ਏਥੇ। ਇੰਡੀਆ ਆਉਂਦੇ ਨੇ ਵਲੈਤ ਨੂੰ ਝੂਰੀ ਜਾਂਦੇ ਨੇ …ਵਲੈਤ ਬੈਠੇ ਹੁੰਦੇ ਨੇ ਤਾਂ ਇੰਡੀਆ ਦੀ ਯਾਦ ਖਹਿੜਾ ਨਹੀਂ ਛੱਡਦੀ। ਪਹਿਲਾਂ ਸਮੇਤ ਸਾਰੇ ਟੱਬਰ ਦੇ ਬਾਹਰ ਜਾਣ ਦੀ ਲਲ੍ਹਕ ਸੀ…ਉਹ ਪੂਰੀ ਹੋ ਗਈ ਪਰ ਫਿਰ ਵੀ ਅਧੂਰੇ ਦੇ ਅਧੂਰੇ। ਖਾਲੀ-ਖਾਲੀ।  ਭੈਅ ਦਾ ਸਾਇਆ ਨਾਲ-ਨਾਲ। ਉਥੇ ਬੈਠਿਆਂ ਨੂੰ ਏਧਰਲੀ ਜਾਇਦਾਦ ਦੱਬ ਜਾਣ ਦਾ ਫ਼ਿਕਰ। ਜਿੰਦਰੇ ਮਾਰੀ ਕੋਠੀ ਨੂੰ ਪੂੰਝਣ-ਝਾੜਨ ਲਈ ਵਾਰ-ਵਾਰ ਗੁਆਂਢੀਆਂ ਨੂੰ ਫੋਨ ਕਰਨ ਦਾ ਪੰਗਾ।  ਰਿਸ਼ਤੇਦਾਰਾਂ ਦੇ ਨਾ ਮੁੱਕਣ ਵਾਲੇ ਝਮੇਲੇ ਤੇ ਵੰਗਾਰਾਂ ਤੇ ਫਿਰ ਖੂਨੀ ਰਿਸ਼ਤਿਆਂ ਦੀ ਟੁੱਟ-ਭੱਜ। ਮੁਕੱਦਮੇ ਤੇ ਦੁਸ਼ਮਣੀਆਂ। ਆਪਣਿਆਂ ਵਿੱਚ ਬੈਠੇ ਹੋਏ ਵੀ ਓਪਰੇਪਣ ਦਾ ਅਹਿਸਾਸ। ਕਦੋਂ ਸੈੱਟ ਹੋਣਗੇ ਦੇਸ ਵਿੱਚ ਬਾਕੀ ਰਹਿ ਗਏ ਧੀਆਂ-ਪੁੱਤ? ਅਨੇਕ ਤਰ੍ਹਾਂ ਦੇ ਮੁੱਦੇ  ਤੇ ਮੁਸੀਬਤਾਂ ਹਨ ਹਰ ਇੱਕ ਦੇ। ਅਜਿਹੇ ਦੁੱਖ ਦੱਸਣ ਵਾਲੇ ਲੋਕ ਮੈਨੂੰ ‘ਆਪਣੇ-ਆਪਣੇ’ ਲੱਗਣ ਲਗਦੇ ਹਨ। ਅਜੀਬ ਜ਼ਿੰਦਗੀ ਹੈ ਇਨ੍ਹਾਂ ਲੋਕਾਂ ਦੀ, ਉਧਰੋਂ ਆਉਣ ਲੱਗੇ ਵੀ ਰੋਂਦੇ ਆਉਂਦੇ ਨੇ ਤੇ ਇੱਧਰੋਂ ਜਾਂਦੇ ਵੀ ਰੋਂਦੇ ਨੇ। ਦੋਵੇਂ ਦੇਸਾਂ ਦੇ ਦੁੱਖ। ਆਪਣੇ ਵਤਨ ਮਨ ਹੌਲਾ ਕਰਨ ਆਏ ਸਾਂ। ਆਪਣਿਆਂ ਨੂੰ ਗਲੇ ਮਿਲਣ ਪਰਤੇ ਸਾਂ ਪਰ ਆਪਣਿਆਂ ਤੋਂ ਧੱਕੇ ਖਾ ਕੇ ਜਾ ਰਹੇ ਹਾਂ। ਉਧਰੋਂ ਆਇਆਂ ਨਾਲ ਜਿਹੜਾ ਵਿਵਹਾਰ ਏਧਰਲੇ ਬੈਠੇ ਉਨ੍ਹਾਂ ਦੇ (ਆਪਣੇ ਸਕੇ) ਕਰਦੇ ਹਨ…ਇਹ ਵੀ ਇੱਕ ਦਿਲਚਸਪ  ਤੇ ਗੰਭੀਰ ਵਿਸ਼ਾ ਹੈ, ਜਿਸ ‘ਉਤੇ ਗੱਲ ਕਰਨੀ ਸੌਖਾ ਕੰਮ ਨਹੀਂ। ਆਏ ਓ, ਤਾਂ ਕੀ ਲੈ ਕੇ ਆਏ ਓ? ਚੱਲੇ ਓ, ਤਾਂ ਕੀ ਦੇ ਕੇ ਚੱਲੇ ਓ? ਸਾਡੇ ਵੀ ਕਿਸੇ ਦਾ ਸਾਕ ਕਰਵਾ ਦਿਓ ਓਧਰ? ਬੜਾ ਚਿਰ ਹੋ ਗਿਆ ਐ ਲਾਰੇ ਲਾਉਂਦਿਆਂ ਨੂੰ…ਆਪਣਾ ਸਾਰਾ ਟੱਬਰ ਤਾਂ ਲੈ ਗਏ ਓ…ਸਾਡੀ ਕਿਸਮਤ ਕਦੋਂ ਖੁੱਲੂ…ਅਜਿਹੇ ਰਿਸ਼ਤੇਦਾਰਾਂ ਦਾ ਕੀ ਅਚਾਰ ਪਾਉਣਾ ਐ? ਕੈਨੇਡਾ ਤੋਂ ਲਿਆਂਦੇ ਡਾਲਰ ਤਾਂ ਕੀ ਦੇਣੇ ਸੀ…ਉਲਟਾ ਪੈਲੀ ਦਾ ਠੇਕਾ ਮੰਗਣ ਡਹਿ ਪਏ ਜੇ ਆਣ ਕੇ? ਟੂਰਨਾਮੈਂਟ ਕਰਵਾ ਲਿਆ ਆਣ ਕੇ…ਅਖੰਡ ਪਾਠ ਕਰਵਾਈ ਜਾਂਦੇ ਓ…ਪਾਰਟੀਆਂ ਕਰੀ ਜਾਂਦੇ ਓ ਸਾਡਾ ਹਿੱਸਾ-ਪੱਤੀ ਕਿੱਥੇ ਆ? ਸਾਡਾ ਕਰਜ਼ਾ ਕੌਣ ਲਾਹੂ? ਖਾ ਗਏ ਬੈਂਕਾਂ ਵਾਲੇ ਤੋੜ-ਤੋੜ ਕੇ!
ਅੰਕਲ ਜਵੰਧਾ ਸਿੰਘ ਤਾਂ ਓਸ ਦਿਨ ਫੁੱਟ-ਫੁੱਟ ਕੇ ਰੋਇਆ ਸੀ। ਸਰੂਰ ‘ਚ ਆਏ ਅੰਕਲ ਦੇ ਦਿਲ ਦੀ ਗੱਲ ਝੱਟ ਬਾਹਰ ਆ ਗਈ ਸੀ। ਕਹਿੰਦਾ ਰਿਹਾ ਸੀ, ”ਆਪਣਾ ਦੇਸ ਛੱਡ ਦਿੱਤਾ ਏ ਪੁੱਤਰ ਤੇ ਓਸ ਮੁਲਕ ਨੂੰ ਅਸੀਂ ਆਪਣਾ ਸਮਝਿਆ ਨਹੀਂ ਏਂ…ਸਿਰਫ਼ ਤੇ ਸਿਰਫ ਡਾਲਰਾਂ ਦਾ ਰਿਸ਼ਤਾ ਏ ਓਸ ਮੁਲਕ ਨਾਲ ਸਾਡਾ…ਅਸੀਂ ਭਾਵਨਾਤਮਿਕ ਤੌਰ ‘ਤੇ ਜੁੜ ਈ ਨਹੀਂ ਸਕੇ ਆਂ ਓਸ ਮੁਲਕ ਨਾਲ…ਜੇਕਰ ਅਸੀਂ ਓਸ ਮੁਲਕ ਨੂੰ ਆਪਣੀ ਮਾਂ ਨਹੀਂ ਸਮਝਣਾ ਏਂ…( ਜਿੱਥੇ ਅਸੀਂ ਵੱਸ ਗਏ ਆਂ ਪੱਕੇ ਤੌਰ ‘’ਤੇ) ਤਾਂ ਘੱਟੋ-ਘੱਟ ਅਸੀਂ ਉਸ ਨੂੰ ਆਪਣੀ ਮਾਸੀ ਈ ਸਮਝ ਲੈਂਦੇ ਪੁੱਤਰਾ…ਅਸੀਂ ਤੇ ਸੈਲਫਿਸ਼ ਹੋਏ ਪੁੱਤਰਾ।”
ਕਈ ਦਿਨ ਮੈਂ ਜਵੰਧਾ  ਅੰਕਲ ਦੀ ਕਹੀਆਂ ਇਨ੍ਹਾਂ ਗੱਲਾਂ ਬਾਰੇ ਸੋਚਦਾ ਰਿਹਾ ਸਾਂ। ਇਹ ਲਿਖਦਿਆਂ ਜਵੰਧੇ ਅੰਕਲ ਦੇ ਨਾਲ-ਨਾਲ ਇੱਕ ਬੇਬੇ ਵੀ ਚੇਤੇ ਆ ਗਈ ਹੈ। ਪਿਛਲੇ ਤੋਂ ਪਿਛਲੇ ਸਾਲ ਜਦ ਲੰਡਨ ਦੀ ਯਾਤਰਾ ‘’ਤੇ ਜਾਣ ਲਈ ਅੰਮ੍ਰਿਤਸਰੋਂ ਜਹਾਜ਼ ਬੈਠਾ ਸਾਂ (ਤਾਂ ਜਲੰਧਰ ਕੋਲ ਆਦਮਪੁਰ ਦੀ ਬੇਬੇ ਸਾਊਥਾਲ ਆਪਣੇ ਪੁੱਤਰ ਕੋਲ ਜਾ ਰਹੀ ਸੀ), ਉਸ ਨੂੰ ਮੇਰੇ ਨਾਲ ਸੀਟ ਅਲਾਟ ਹੋ ਗਈ ਸੀ। ਰੱਬ ਨੂੰ ਬਾਹਲਾ ਮੰਨਣ ਵਾਲੀ ਬੇਬੇ ਜਹਾਜ਼ ਚੜ੍ਹਨ ਦੇ ਚਾਅ ਤੇ ਆਪਣੇ ਪੁੱਤ ਦੇ ਪਰਿਵਾਰ ਵਿੱਚ ਜਾ ਰਹੀ ਹੋਣ ਕਾਰਨ ਅੱਖਾਂ ਮੁੰਦ ਕੇ, ਦੋਵੇਂ ਹੱਥ ਜੋੜੀ, ਰੱਬ ਦਾ ਸ਼ੁਕਰ ਕਰਦੀ ਵਾਰ-ਵਾਰ ਗਾਉਂਦੀ ਰਹੀ ਸੀ:
ਕਈ ਤਰਗੇ ਕਈਆਂ ਨੇ ਤਰ ਜਾਣਾ
ਜਿਨ੍ਹਾਂ ਨੇ ਤੇਰਾ ਨਾਮ ਜਪਿਆ…

ਬੈਠੇ-ਬੈਠੇ ਬੇਬੇ ਦੇ ਗਾਏ ਇਸ ਭਜਨ ਦੇ ਬੋਲ ਆਪ ਮੁਹਾਰੇ ਹੀ ਇੰਝ ਤਬਦੀਲ ਹੋ ਗਏ ਸਨ, ਤੇ ਮੇਰਾ ਦਿਲ ਕਰਦਾ ਸੀ ਕਿ ਬੇਬੇ ਚੁੱਪ ਹੋਵੇ ਤੇ ਮੈਂ ਇਹ ਗਾਵਾਂ:
ਕਈ ਤੁਰਗੇ ਕਈਆਂ ਨੇ ਤੁਰ ਜਾਣਾ
ਇੰਡੀਆ ‘’ਚ ਕੀ ਰੱਖਿਆ?

25 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕਮਾਲ ਏ.....ਬਿੱਟੂ ਜੀ .....ਧਨਵਾਦ ਸਾਂਝਾ ਕਰਨ ਲਈ......

26 Mar 2012

Reply