Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
charanjit mann
charanjit
Posts: 245
Gender: Male
Joined: 12/May/2009
Location: stockton
View All Topics by charanjit
View All Posts by charanjit
 
ਇੰਝ ਨਹੀਂ ਹੈ ਕਿ ਤੇਰੀ ਯਾਦ ਨਹੀਂ


ਇੰਝ ਨਹੀਂ ਹੈ ਕਿ ਤੇਰੀ ਯਾਦ ਨਹੀਂ
ਚਾਹੇ ਬੁੱਲੀਂ ਕੋਈ ਫਰਿਆਦ ਨਹੀਂ

 

ਗੀਤ ਲਿਖ ਕੇ ਮੈਂ ਫੇਰ ਕੀ ਕਰਨੇ
ਜਦੋਂ ਬੁਲਾਂ ਤੇ ਤੇਰੇ ਦਾਦ ਨਹੀਂ

 

ਜੋ ਨੇ ਚਲਦੇ ਤਾਂ ਤੈਨੂੰ 'ਡੀਕਾਂਗਾ
ਸੋਚ ! ਸਾਹਾਂ ਦੀ ਕੁਝ ਮਿਆਦ ਨਹੀਂ

 

ਅਰਬਪਤੀਆਂ ਦੀ ਗਿਣਤੀ ਵੀ ਵਧਦੀ
ਨਿਰਧਨਾਂ ਦੀ ਕੋਈ ਤਾਦਾਦ ਨਹੀਂ

 

ਫੇਰ ਧਨੀਆਂ ਰਖੇਲ ਹੋ ਜਾਵੇ
ਜੰਗ ਪੀੜਾਂ ਦੀ ਜੇ ਔਲਾਦ ਨਹੀਂ

 

ਤੇਗ ਤੇਰੀ ਗਰੀਬੀ ਦਾ ਨੁਸਖਾ
ਵਾਰਤਾਵਾਂ ਨਹੀਂ, ਸੰਵਾਦ ਨਹੀਂ

 

ਔੜ ਝੁਗੀਆਂ ਦੀ ਆਣ ਖਬਰ ਵੀ ਲੈਣ
ਮਾੜੀਆਂ ਵਾਲਿਆਂ ਮਰਿਆਦ ਨਹੀਂ

 

ਬੋਲ , ਕੰਨ ਖੋਹਲ ਆਸਮਾਨਾਂ ਦੇ
ਹੱਕ ਨੂੰ ਮੰਗਣਾ ਕੋਈ ਅਪਰਾਧ ਨਹੀਂ

 

ਖੁਲਦਿਲੀ ਪਿੱਛੇ ਕੋਈ ਮਤਲਬ ਵੀ
ਕਰਮ ਉਸਦਾ ਇਹ ਬੇਇਰਾਦ ਨਹੀਂ

 

ਮੈਂ ਹਾਂ ਦੁਖ ਇਕ ਅਜ਼ਲ ਤੋਂ ਜੀਉਂਦਾ ਹਾਂ
ਅੰਤ ਹੋਣਾ ਕੀ ਜਿਸ ਦਾ ਆਦ ਨਹੀਂ

 

ਮੁਕ ਮੈਂ ਜਾਣਾ ਤਾਂ ਇਹ ਵੀ ਮੁਕ ਜਾਣੇ
ਦੁਖ ਦੀ ਹਸਤੀ ਵੀ ਮੇਰੇ ਬਾਅਦ ਨਹੀਂ

----------csmann-072810-

29 Jul 2010

Gurbax  Singh
Gurbax
Posts: 76
Gender: Male
Joined: 11/May/2009
Location: JAITO
View All Topics by Gurbax
View All Posts by Gurbax
 

kiya baat e janab...nikhrey hoy o...gud work..keep sharing

 

 

ਮੈਂ ਹਾਂ ਦੁਖ ਇਕ ਅਜ਼ਲ ਤੋਂ ਜੀਉਂਦਾ ਹਾਂ
ਅੰਤ ਹੋਣਾ ਕੀ ਜਿਸ ਦਾ ਆਦ ਨਹੀਂ

 

anim04

29 Jul 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Charanjit ji bahut wadhiyaa...

30 Jul 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat vdhya likhya

30 Jul 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

nice one 

30 Jul 2010

Reply