Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਵਿਸ਼ਵ ਰਿਕਾਰਡ
 

 

ਬੀਰ ਖ਼ਾਲਸਾ ਗੱਤਕਾ ਗਰੁੱਪ ਦੇ ਮੈਂਬਰ ਅੰਮ੍ਰਿਤਸਰ ਪਹੁੰਚਣ ਮੌਕੇ ਤਮਗੇ ਦਿਖਾਉਂਦੇ ਹੋਏ 

 

ਤਰਨ ਤਾਰਨ ਦੀ ਬੀਰ ਖਾਲਸਾ ਗੱਤਕਾ ਟੀਮ ਨੇ ਪੰਜਾਬ ਨੂੰ ਉਦੋਂ ਵੱਡਾ ਮਾਣ ਦਿਵਾਇਆ ਜਦੋਂ ਉਸ ਨੇ ਸਿਰ ਉਤੇ ਰੱਖੇ ਨਾਰੀਅਲ ਤੋੜਨ ਦੇ ਇਕ ਮੁਕਾਬਲੇ ਦੌਰਾਨ ਇਕ ਮਿੰਟ ਵਿੱਚ ਬੇਸਬਾਲ ਦੇ ਬੱਲੇ ਨਾਲ 59 ਨਾਰੀਅਲ ਤੋੜਨ ਦਾ ਰਿਕਾਰਡ ਕਾਇਮ ਕੀਤਾ, ਜਿਸ ਨੂੰ ਗਿੰਨੀਜ਼ ਬੁੱਕ ਵਿੱਚ ਦਰਜ ਕਰ ਲਿਆ ਗਿਆ। ਇਹ ਮੁਕਾਬਲਾ ਇਟਲੀ ਦੀ ਰਾਜਧਾਨੀ ਰੋਮ ਵਿੱਚ ਹੋਇਆ।
ਇਸ ਸੱਤ ਮੈਂਬਰੀ ਗਤਕਾ ਟੀਮ ਦੇ ਆਗੂ ਕੰਵਲਜੀਤ ਸਿੰਘ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ, ‘‘ਵਿਸ਼ਵ ਰਿਕਾਰਡ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਡੀ ਟੀਮ ਨੂੰ ਸਖ਼ਤ ਮਿਹਨਤ ਕਰਨੀ ਪਈ। ਹਰ ਰੋਜ਼ ਸਵੇਰੇ 4 ਤੋਂ 8 ਵਜੇ ਤਕ ਅਤੇ ਰਾਤੀਂ 7 ਵਜੇ ਤੋਂ 12 ਵਜੇ ਤਕ ਨਾਰੀਅਲ ਤੋੜਨ ਦਾ ਅਭਿਆਸ ਕਰਦੇ ਸਾਂ।’’ ਉਨ੍ਹਾਂ ਦੱਸਿਆ ਕਿ ਟੀਮ ਦੇ ਪੰਜ ਮੈਂਬਰ ਗੁਰਪ੍ਰੀਤ ਸਿੰਘ ਦੇ ਸਿਰ ’ਤੇ ਵਾਰੀ-ਵਾਰੀ ਨਾਰੀਅਲ ਰੱਖਦੇ ਰਹੇ ਜਦੋਂਕਿ ਕੰਵਲਜੀਤ ਸਿੰਘ ਬੇਸਬਾਲ ਨਾਲ ਨਾਰੀਅਲ ਤੋੜਦਾ ਰਿਹਾ ਅਤੇ ਇਕ ਮਿੰਟ ਵਿਚ 59 ਨਾਰੀਅਲ ਤੋੜ ਕੇ ਵਿਸ਼ਵ ਰਿਕਾਰਡ ਬਣਾਉਣ ਵਿਚ ਸਫਲ ਰਹੇ। ਉਨ੍ਹਾਂ ਕਿਹਾ ਕਿ ਪਹਿਲਾਂ ਇਕ ਮਿੰਟ ਵਿਚ 41 ਨਾਰੀਅਲ ਤੋੜਨ ਦਾ ਰਿਕਾਰਡ ਸੀ। ਟੀਮ ਇਕ ਹੋਰ ਰਿਕਾਰਡ ਬਣਾਉਣ ਲਈ ਯਤਨ ਕਰ ਰਹੀ ਹੈ। ਉਹ ਇਹ ਕਿ ਤੀਹ ਫੁੱਟ ਦੀ ਉਚਾਈ ਤੋਂ ਬਣੇ ਇਕ ਸਟੈਂਡ ’ਤੇ ਟਿਊਬ ਲਾਈਟਾਂ ਦੀਆਂ ਤਿੰਨ-ਚਾਰ ਹਜ਼ਾਰ ਰਾਡਾਂ ਲੱਗੀਆਂ ਹੋਣਗੀਆਂ ਅਤੇ ਟੀਮ ਮੈਂਬਰ ਉਪਰੋਂ ਛਾਲ ਮਾਰ ਕੇ ਇਨ੍ਹਾਂ ਨੂੰ ਤੋੜਨਗੇ। ਇਸ ਵਿਚ ਸਫਲਤਾ ਤੋਂ ਮਗਰੋਂ ਸਿਰ ਨਾਲ ਬਰਫ ਦੀਆਂ ਮੋਟੀਆਂ ਸਿੱਲਾਂ ਨੂੰ ਤੋੜਨਗੇ। ਟੀਮ ਦੇ ਦੂਜੇ ਮੈਂਬਰਾਂ ਵਿਚ ਗੁਰਿੰਦਰ ਸਿੰਘ, ਨਸੀਬ ਸਿੰਘ, ਹਰਪ੍ਰੀਤ ਸਿੰਘ, ਰਣਜੋਤ ਸਿੰਘ ਅਤੇ ਬਲਵੰਤ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਰੋਮ ਤੋਂ ਬਾਅਦ ਅਗਲੇ ਮਹੀਨਿਆਂ ਵਿਚ ਟੀਮ ਜਾਪਾਨ ਅਤੇ ਚੈਕੋਸਲਵਾਕੀਆ ਵਿਚ ਮੁਕਾਬਲਿਆਂ ਵਿਚ ਹਿੱਸਾ ਲਵੇਗੀ।
ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਡਾ. ਮਨਮੋਹਨ ਸਿੰਘ ਭਾਗੋਵਾਲੀਆ ਨੇ ਕਿਹਾ ਕਿ ਵਿਦੇਸ਼ਾਂ ਵਿਚ ਗੱਤਕਾ ਟੀਮ ਨੇ ਇਹ ਰਿਕਾਰਡ ਬਣਾ ਕੇ ਸਿੱਖੀ ਸਰੂਪ ਦੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਕਿਹਾ ਕਿ ਗੱਤਕਾ ਟੀਮ ਦੇ 200 ਮੈਂਬਰ ਹਨ, ਜਿਹੜੇ ਇਸ ਮਾਰਸ਼ਲ ਆਰਟ ਦਾ ਨਿਰੰਤਰ ਅਭਿਆਸ ਕਰਦੇ ਹਨ ਅਤੇ ਸਾਰਾ ਖਰਚ ਵੀ ਆਪ ਹੀ ਕਰਦੇ ਹਨ।

10 May 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ ....ਤੁਹਾਨੂ ਵੀ ਮੁਬਾਰਕਾਂ....ਵਧੀਆ ਗੱਲ ਹੈ...ਪਰ ਖੁਸੀ ਕਿਨੀਆਂ ਕੁ ਨੂ ਹੈ.....Good Job

10 May 2012

ਦਿਲਬਾਗ  ਸਿੰਘ
ਦਿਲਬਾਗ
Posts: 94
Gender: Male
Joined: 09/Mar/2011
Location: T
View All Topics by ਦਿਲਬਾਗ
View All Posts by ਦਿਲਬਾਗ
 

ਬਿੰਟੂ ਜੀ ਜਾਣਕਾਰੀ ਲਈ ਧੰਨਵਾਦ। ਬੀਰ ਖ਼ਾਲਸਾ ਗਰੁੱਪ ਨੂੰ ਬਹੁਤ ਬਹੁਤ ਵਧਾਈਆਂ।

10 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਕ੍ਯਾ ਬਾਤ ਹੈ .......
ਨਹੀ ਰੀਸਾਂ ਸਿੰਘਾਂ ਦੀਆਂ

10 May 2012

Reply