Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ ਦੀਆਂ ਘਣਘੋਰਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
harpreet .
harpreet
Posts: 28
Gender: Male
Joined: 25/Jul/2009
Location: punjab
View All Topics by harpreet
View All Posts by harpreet
 
ਇਸ਼ਕ ਦੀਆਂ ਘਣਘੋਰਾਂ

 

 

 

 

ਇਸ਼ਕ ਦੀਆਂ ਘਣਘੋਰਾਂ ਵਿੱਚ
ਦੂਰ ਕਿਨਾਰੇ ਲੱਗਦੇ ਨੇ
ਦਿਲ ਵਿੱਚ ਕਾਤਿਲ ਭਰ ਗਿਆ ਹੈ, ਉਹ ਤਹਿ ਵਿੱਚ ਰੱਖਣੇ ਛੱਡ ਗਏ ਨੇ

 

ਸਬਰਾਂ ਦੇ ਅਲਗੋਜ਼ੇ ਨੇ
ਦਰਦ ਆਸਰੇ ਹੋ ਗਏ ਨੇ
ਜ਼ਾਲਮ ਹੁਸਨ ਹਵਾਵਾਂ ਨੇ
ਔੜ੍ਹ ਚ’ ਰੱਖ ਲਏ ਰੋਜ਼ੇ ਨੇ
ਮੈਂ ਆਤਿਸ਼, ਜਾ ਉਹ ਨੇ ਅੰਬਰ
ਨਾ ਹੱਥ ਨਾਲ ਛੋਂਹਦੇ ਨੇ ਚਾਤਰ
ਨਾ ਜ਼ੁਲਫ਼ਾਂ ਦੀ ਲਹਿਰਾਅ ਬਿਜਲੀ, ਮੇਰੀ ਪਹਿਲ ਨੂੰ ਸਿਜਦਾ ਕਰਦੇ ਨੇ

 

ਕਠੋਰ ਬੜੇ ਦਿਲਜ਼ਾਨੀ ਨੇ
ਹੰਝੂਆਂ ਨੂੰ ਦੱਸਦੇ ਪਾਣੀ ਨੇ
ਹੁਸਨਾਂ ਦੀਆਂ ਮਿਹਰਾਂ ਵੰਡਦੇ ਨਈਂ
ਮੋੜਾਂ ਤੇ ਚਰਚੇ, ਦਾਨੀ ਨੇ,
ਨਾ ਬੋਲ ਜ਼ਬਾਨੋਂ ਕਹਿੰਦੇ ਨੇ
ਨਾ ਬੋਲ ਜ਼ਬਾਨੋਂ ਸਹਿੰਦੇ ਨੇ
ਨਾ ਭਰਤਾਂ ਪਾਇਆਂ ਪਹਿਆਂ ਵਿੱਚ ਸਾਡੇ ਖ਼ੱਤ ਦਾ ਵਰਕਾ ਫੜਦੇ ਨੇ

 

ਨਜ਼ਰਾਂ ਚ ਨਜ਼ਰਾਂ, ਪਾਉਂਦੇ ਨੇ
ਹੌਲੇ ਜੇ ਮਟਕਾਉਂਦੇ ਨੇ
ਜਾਂਬਾਜ਼ ਤਾਲੀਮਾਂ ਲੈ ਲੈ ਕੇ
ਤੜਫ਼ਾਂ ਨੂੰ ਝਟਕਾਉਂਦੇ ਨੇ
ਇਹ ਮਹਿਲਾਂ ਦੇ ਬਸ਼ਿੰਦੇ ਨੇ
ਇਹ ਬਾਗ਼ੀ ਹੋਏ ਪਰਿੰਦੇ ਨੇ
ਇਹ ਦੂਰ ਉਚਾਈਆਂ ਲੈ ਲੈ ਕੇ ਚੁੰਝ ਚੋਂ ਕਾਨੇ ਛੱਡਦੇ ਨੇ

 

ਇਹ ਝਰਨੇ ਦੀ ਖਾਮੋਸ਼ੀ ਨੇ
ਇਹ ਸੂਰਜ ਦੀ ਪਰਛਾਈ ਨੇ
ਇਹ ਕੈਸੇ ਹਰਜਾਈ ਨੇ
ਇਹ ਕੈਸੀ ਹਵਾ-ਹਵਾਈ ਨੇ,
ਹਰ ਰੋਜ਼ ਹਨ੍ਹੇਰਾ ਕਰਦੇ ਨੇ
ਹਰ ਰੋਜ਼ ਸਵੇਰਾ ਕਰਦੇ ਨੇ
ਹਰ ਰੋਜ਼ ਫਾਸਲਾ ਕਰ ਦੂਣਾ ਬੜੀ ਦੂਰ ਦੁਪਹਿਰਾਂ ਕੱਢਦੇ ਨੇ

 

ਇਹ ਦਰਦਾਂ ਦੇ ਦੰਦਈਏ ਨੇ
ਹੱਡਾਂ ਨੂੰ ਲੱਗੇ ਵਾਰੇ ਨੇ
ਇਹ ਲੂਣੇ ਸ਼ੱਕਰਪਾਰੇ ਨੇ
ਨਾ ਆਉਂਦੇ ਤਖ਼ਤ-ਹਜ਼ਾਰੇ ਨੇ,
ਬਿਨ ਬੱਦਲਾਂ ਤੋਂ ਵਰ੍ਹ ਪੈਂਦੇ ਨੇ
ਇਹ ਕਿਹੜੇ ਪਿੰਡ ਵਿੱਚ ਰਹਿੰਦੇ ਨੇ ?
ਇਹ ਕਿਸ ਤੋਂ ਜ਼ਹਿਰਾਂ ਲੈ ਲੈ ਕੇ, ਫ਼ਨੀਅਰ ਜੀਭਾਂ ਕੱਢਦੇ ਨੇ ?

 

ਪੈਰਾਂ ਵਿੱਚ ਨਗੀਨੇ ਨੇ,
ਮਹਿਕੇ ਹੋਏ ਪਸੀਨੇ ਨੇ
ਬਹਿੰਦੇ ਨਈਂ ਆ ਛੱਤਰੀ ਤੇ
ਇਹ ਲੱਗਦਾ ਗੋਲ੍ਹੇ-ਚੀਨੇ ਨੇ,
ਪਿੰਡ ਦੀ ਜੂਹ ਵਿੱਚ ਉੱਡਦੇ ਨਈਂ
ਹੁਣ ਸਾਡਾ ਚੋਗਾ ਚੁੱਗਦੇ ਨਈਂ
ਪੈਰਾਂ ਚੋਂ ਛਣਕਾਉਂਦੇ ਝਾਂਜਰ ਹਰ ਰੋਜ਼ ਅਕਾਸ਼ਾਂ ਚੜ੍ਹਦੇ ਨੇ,
ਇਸ਼ਕ ਦੀਆਂ ਘਣਘੋਰਾਂ ਵਿੱਚ ਦੂਰ ਕਿਨਾਰੇ ਲੱਗਦੇ ਨੇ,
ਦਿਲ ਵਿੱਚ ਕਾਤਿਲ ਭਰ ਗਿਆ ਹੈ, ਉਹ ਤਹਿ ਵਿੱਚ ਰਖਣੇ ਛੱਡ ਗਏ ਨੇ;

 

 

 

 

isak  dian ghanaghoran

 

isak dian ghanaghoran vicch
dur kinare laggade ne
dil vicch katil bhar gia hai, uh teh vicch rakkhane chadd gae ne

 

sabaran de alagoze ne
darad asare ho gae ne
zalam husan havavan ne
aurh ch rakkh lae roze ne
main atis, ja uh ne ambar
na hatth nal chonhade ne chaatar
na zulafan di lahiraa bijali, meri pahil nun sijada karade ne


kathor bare dilazani ne
hanjuan nun dassade pani ne
husanan dian miharan vandade nain
moran te charache, dani ne,
na bol zabanon kahinde ne
na bol zabanon sahinde ne
na bharatan paian pahian vicch sade khatt da varaka pharade ne


nazaran ch nazaran, paunde ne
haule je matakaunde ne
jambaz talimam lai lai ke
tarafan nun jhatakaunde ne
eh mahilan de basinde ne
eh baghi hoe parinde ne
eh dur uchaian lai lai ke chunj chon kane chaddade ne


eh jharane di khamosi ne
eh suraj di parachai ne
eh kaise harajai ne
eh kaisi hava-havai ne,
har roz hanhera karade ne
har roz savera karade ne
har roz fasala kar duna bari dur dupahiran kaddhade ne


eh daradan de dandaie ne
haddan nun lagge vare ne
eh lune sakkarapare ne
na aunde takhat-hazare ne,
bin baddalan ton varh painde ne
eh kehare pind vicch rahinde ne ?
eh kis ton zahiran lai lai ke, faniar jiban kaddhade ne ?

 

pairan vicch nagine ne,
mahike hoe pasine ne
bahinde nain aa chattari te
eh laggada sunne cheene ne,
pind di juh vicch uddade nain
hun sada choga chuggade nain
pairan chon chanakaunde jhanjar har roz akasan charhade ne,
isak dian ghanaghoran vicch dur kinare laggade ne
dil vicch katil bhar gia hai, uh teh vicch rakkhane chadd gae ne

10 Jul 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਵਾਹ  ਜੀ  ਵਾਹ  ..........ਬਹੁਤ ਖੂਬ ਜੀ

10 Jul 2010

Reply