Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
'ਜਦ ਚਿੜੀਆਂ...' :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
'ਜਦ ਚਿੜੀਆਂ...'
'ਜਦ ਚਿੜੀਆਂ...'

ਜਦ ਚਿੜੀਆਂ ਬਾਜ਼ਾਂ ਤੋਂ ਉੱਚਾ ਉੱਡਦੀਆਂ ਨੇ
ਮੇਰੇ ਦਿਲ ਦੀਆਂ ਰੀਝਾਂ ਪੁੱਗਦੀਆਂ ਨੇ

ਖਿਆਲਾਂ ਦੇ ਪਤਾਸ਼ੇ ਕਾਗਜ਼ ਤੇ ਪਾ ਵੰਡਦਾ ਹਾਂ
ਜਦੋਂ ਕਿਤੇ ਗੁਲਾਮੀ ਦੀਆਂ ਜੰਜੀਰਾ ਟੁੱਟਦੀਆਂ ਨੇ

ਲਕਸ਼ਮੀ, ਅਮ੍ਰਿਤਾ, ਸੁਰਿੰਦਰ ਜਿਹੇ ਫੁੱਲ ਖਿੜਦੇ ਨੇ
ਜਦੋਂ ਵੀ ਕਲੀਆਂ ਕਸਮ ਪੱਕੀ ਚੁੱਕਦੀਆਂ ਨੇ

ਸ਼ਬਦ ਬਣਾ ਮੈਂ ਕਵਿਤਾ ਦੇ ਲਾ ਦਿੰਦਾ ਹਾਂ ਚੁੱਲ੍ਹੇ,
ਤੇਰੀਆਂ ਯਾਦਾਂ ਜਦ ਮੇਰੇ ਵਿਹੜੇ ਢੁੱਕਦੀਆਂ ਨੇ

ਲਿਖਦਾ ਰਹਾਂਗਾ ਜਦ ਤੀਕਰ ਬੰਜਰ ਨਾ ਹੋ ਜਾਵਾਂ
ਪੀੜਾਂ ਅਗਰ ਕਿਸੇ ਦੀਆਂ ਮੈਨੂੰ ਪੜ੍ਹ ਮੁੱਕਦੀਆਂ ਨੇ

ਚਹੁੰ ਪਾਸੇ ਡੁਲ੍ਹਦੇ ਹੰਝੂ ਤੇ ਗੇਰੂ ਰੰਗੀ ਹੁੰਦੀ ਧਰਤੀ
ਹੈਰਾਨ ਹਾਂ ਨਦੀਆਂ ਤਾਂ ਵੀ ਕਿਉਂ ਸੁੱਕਦੀਆਂ ਨੇ ?

ਤੇਰੀਆਂ ਸੋਚਾਂ ਦਾ ਮਾਤਮ ਕਦ ਤੀਕ ਹੈ ਮੁੱਕਣਾ
ਰੋਜ਼ ਆ ਮੈਨੂੰ ਹਵਾਵਾਂ ਸਵਾਲ ਪੁੱਛਦੀਆਂ ਨੇ ॥

-: ਸੰਦੀਪ ਸ਼ਰਮਾਂ
25 Mar 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
Bhaout hi umda Rachna Sandeep....
26 Mar 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਦੀਪ ਜੀ, 'ਜਦ ਚਿੜੀਆਂ...' ਇਕ ਵਿਲੱਖਣ ਵਿਸ਼ੇ ਤੇ ਸੁੰਦਰ ਰਚਨਾ ਹੈ ਜੋ ਸੁਤੰਤਰਤਾ ਦੇ ਮਹੱਤਵ ਬਾਰੇ ਬੜੇ ਹੀ ਪ੍ਰਭਾਵੀ ਢੰਗ ਨਾਲ ਮੁਢਲੀਆਂ ਸਤਰਾਂ ਨਾਲ ਇਉਂ ਉਡਾਨ ਭਰਦੀ ਹੈ -
ਜਦ ਚਿੜੀਆਂ ਬਾਜ਼ਾਂ ਤੋਂ ਉੱਚਾ ਉੱਡਦੀਆਂ ਨੇ
ਮੇਰੇ ਦਿਲ ਦੀਆਂ ਰੀਝਾਂ ਪੁੱਗਦੀਆਂ ਨੇ 
ਅਤੇ ਫਿਰ ਆਉਂਦੀ ਹੈ ਸੈਲੀਬ੍ਰੇਸ਼ਨ ਦੀ ਵਾਰੀ...
  
ਖਿਆਲਾਂ ਦੇ ਪਤਾਸ਼ੇ ਕਾਗਜ਼ ਤੇ ਪਾ ਵੰਡਦਾ ਹਾਂ
ਜਦੋਂ ਕਿਤੇ ਗੁਲਾਮੀ ਦੀਆਂ ਜੰਜੀਰਾ ਟੁੱਟਦੀਆਂ ਨੇ |
ਸ਼ੇਅਰ ਕਰਨ ਲਈ ਸ਼ੁਕਰੀਆ |
ਬਹੁਤ ਵਧਿਆ ਜੀ | ਸ਼ੇਅਰ ਕਰਨ ਲਈ ਸ਼ੁਕਰੀਆ |

ਸੰਦੀਪ ਜੀ, 'ਜਦ ਚਿੜੀਆਂ...' ਇਕ ਵਿਲੱਖਣ ਵਿਸ਼ੇ ਤੇ ਸੁੰਦਰ ਰਚਨਾ ਹੈ ਜੋ ਸੁਤੰਤਰਤਾ ਦੇ ਮਹੱਤਵ ਬਾਰੇ ਬੜੇ ਹੀ ਪ੍ਰਭਾਵੀ ਢੰਗ ਨਾਲ ਮੁੱਢਲੀਆਂ ਸਤਰਾਂ ਨਾਲ ਇਉਂ ਉਡਾਨ ਭਰਦੀ ਹੈ -


ਜਦ ਚਿੜੀਆਂ ਬਾਜ਼ਾਂ ਤੋਂ ਉੱਚਾ ਉੱਡਦੀਆਂ ਨੇ

ਮੇਰੇ ਦਿਲ ਦੀਆਂ ਰੀਝਾਂ ਪੁੱਗਦੀਆਂ ਨੇ 


ਅਤੇ ਫਿਰ ਆਉਂਦੀ ਹੈ ਸੈਲੀਬ੍ਰੇਸ਼ਨ ਦੀ ਵਾਰੀ...

  

ਖਿਆਲਾਂ ਦੇ ਪਤਾਸ਼ੇ ਕਾਗਜ਼ ਤੇ ਪਾ ਵੰਡਦਾ ਹਾਂ

ਜਦੋਂ ਕਿਤੇ ਗੁਲਾਮੀ ਦੀਆਂ ਜੰਜੀਰਾ ਟੁੱਟਦੀਆਂ ਨੇ |


Excellent ਜੀ | ਸ਼ੇਅਰ ਕਰਨ ਲਈ ਸ਼ੁਕਰੀਆ |

 

26 Mar 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
Kya baat hai sandeep ji.boht vadiya
26 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਗਜੀਤ ਸਰ, ਸੰਜੀਵ ਜੀ, ਤੁਸੀ ਸਮਾਂ ਕੱਢ ਕਿਰਤ ਨੂੰ ਮਾਣ ਬਖਸ਼ਿਆ ਤੇ ਹੋਸਲਾ ਅਫਜਾਈ ਕੀਤੀ, ਜਿਸ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ।
27 Mar 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਨਵਪ੍ਰੀਤ ਜੀ ਫੇਰਾ ਪਾਉਣ ਲਈ ਤੇ ਹੋਸਲਾ ਅਫਜਾਈ ਲਈ ਬਹੁਤ ਬਹੁਤ ਸ਼ੁਕਰੀਆ,

ਜਿੳੁਂਦੇ ਵਸਦੇ ਰਹੋ ਜੀ।
28 Mar 2015

Reply