Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 583
Gender: Male
Joined: 13/Jun/2016
Location: _________
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਜਦ ਸਾਡੀ ਭੁੱਖ ਸੌਂ ਗਈ
ਪਏ ਪਏ ਈ ਦਿਨ ਫੁਟ ਗਏ
ਗਈਆਂ ਉਨਭੜ ਕੰਵਾਰੀਆਂ ਰਾਤਾਂ
ਨਾ ਸਾਡਾ ਚੰਨ ਚੜ੍ਹਿਆ
ਨਾ ਗੱਲ ਤੇ ਖਲੋਤੇ ਤਾਰੇ
ਵਾਅ ਵੀ ਜ਼ਬਾਨ ਕਰ ਕੇ
ਕਦ ਮੋੜ ਲਿਆਂਦੇ ਵੇਲੇ
ਬੱਦਲਾਂ ਨੇ ਸੌਂਹ ਖਾ ਕੇ
ਇੱਕ ਔੜ ਦਾ ਵੀ ਕੁਝ ਨਾ ਕੀਤਾ
ਭਾੜਿਆਂ ਤੇ ਸੁਖ ਹਿਲ ਗਏ
ਨਸ਼ਿਆਂ ਤੇ ਲੱਗ ਗਏ ਨੇ ਹਾਸੇ
ਥੁੜ ਥੁੜ ਥੋੜ੍ਹ ਮਰ ਗਈ
ਮੁੱਕ ਕੇ ਵੀ ਮੁੱਕੀਆਂ ਨਾ ਲੋੜਾਂ
ਬੁੱਕ ਬੁੱਕ ਫਿਰੇ ਚੱਬਦੀ
ਅੱਖ ਸੁਫ਼ਨੇ ਭੁਨਾਂ ਕੇ ਸਾਰੇ
ਜਦ ਸਾਡੀ ਭੁੱਖ ਸੌਂ ਗਈ
ਉਦੋਂ ਪੱਕ ਪਈਆਂ ਥਾਂ ਥਾਂ ਕਣਕਾਂ
ਜਦ ਸਾਡੀ ਭੁੱਖ ਸੌਂ ਗਈ

ਇਰਸ਼ਾਦ ਸੰਧੂ
01 Dec 2017

sukhpal singh
sukhpal
Posts: 962
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਖੂਬ ਲਿਖਿਆ ਇਰਸ਼ਾਦ ਸਾਬ ਜੀ ਨੇ,.............great 

 

TFS sir 

3 days ago

Reply