Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਦਮਦਾਰ ਆਵਾਜ਼ ਦੀ ਮਲਿਕਾ ਜਗਮੋਹਨ ਕੌਰ


ਆਪਣੀ ਸੁਰੀਲੀ ਆਵਾਜ਼ ਅਤੇ ਬਾਕਮਾਲ ਅੰਦਾਜ਼ ਸਦਕਾ ਸਾਰੇ ਜੱਗ ਨੂੰ ਮੋਹ ਲੈਣ ਵਾਲੀ ਗਾਇਕਾ ਜਗਮੋਹਨ ਕੌਰ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵਸੀ ਹੋਈ ਹੈ  ਤੇ ਸਦਾ ਹੀ ਵਸੀ ਰਹੇਗੀ। ਉਹ ਆਪਣੇ ਹਮਸਫ਼ਰ ਕੇ. ਦੀਪ ਦੀ ‘ਮਾਈ ਮੋਹਣੋ’ ਸੀ ਤੇ ਪੰਜਾਬੀ ਸਰੋਤੇ ਉਸ ਨੂੰ ‘ਘੁੰਢ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ’ ਗੀਤ ਵਾਲੀ ਜਗਮੋਹਨ ਕੌਰ ਆਖ ਕੇ ਸਿਆਣਦੇ ਸਨ। ਉਸ ਦੇ ਕਿਸੇ ਅਖਾੜੇ ਵਿੱਚ ਸ਼ਿਰਕਤ ਕਰਨ ਦੀ ਬਿੜਕ ਮਿਲਦਿਆਂ ਹੀ ਵੀਹਾਂ ਕੋਹਾਂ ਤੋਂ ਉਸ ਦੇ ਪ੍ਰਸ਼ੰਸਕ ਆ ਪਹੁੰਚਦੇ ਸਨ ਤੇ ਉਸ ਦੀ ਕਾਲਜੇ ਨੂੰ ਧੂਹ ਪਾਉਣ ਵਾਲੀ ਆਵਾਜ਼ ਦੇ ਕੀਲੇ ਸਰੋਤੇ ਘੰਟਿਆਂਬੱਧੀ ਅਡੋਲ ਤੇ ਵਿਸਮਈ ਅਵਸਥਾ ਵਿੱਚ ਲੀਨ ਰਹਿੰਦੇ ਸਨ। ਉਹ ਖੁੱਲ੍ਹਾ ਤੇ ਰੱਜਵਾਂ ਗਾਉਂਦੀ ਸੀ ਅਤੇ ਪੰਜਾਬੀ ਗਾਇਕੀ ਦੇ ਸ਼ੌਕੀਨਾਂ ਦੇ ਦਿਲਾਂ ਦੀ ਧੜਕਨ ਸੀ।
15 ਅਕਤੂਬਰ 1948 ਨੂੰ ਰੋਪੜ ਨੇੜਲੇ ਪਿੰਡ ਬੂਰਮਾਜਰਾ ਵਿੱਚ ਰਹਿੰਦੇ ਸ੍ਰੀ ਗੁਰਬਚਨ ਸਿੰਘ ਦੇ ਘਰ ਜਨਮੀ ਜਗਮੋਹਨ ਕੌਰ ਵਿਦਿਅਕ ਪੱਖੋਂ ਈ.ਟੀ.ਟੀ. ਪਾਸ ਤੇ ਕਿੱਤੇ ਪੱਖੋਂ ਇੱਕ ਸਕੂਲ ਅਧਿਆਪਕਾ ਸੀ। ਗਾਇਕੀ ਦੀ ਚਿਣਗ ਤਾਂ ਬਚਪਨ ਤੋਂ ਹੀ ਉਸ ਦੇ ਅੰਦਰ ਧੁਖ਼ ਰਹੀ ਸੀ ਪਰ ਕਿਸੇ ਉਸਤਾਦ ਦੀ ਸੰਗਤ ਨਾ ਮਿਲਣ ਕਰਕੇ ਉਸ ਦੀ ਕਲਾ ਅਜੇ ਖਰ੍ਹਵੀਂ ਅਤੇ ਅਣ-ਤਰਾਸ਼ੀ ਸੀ। ਉੱਘੇ ਸੰਗੀਤਕਾਰ ਐਸ. ਮਹਿੰਦਰ ਨੇ ਜਦ ਸੰਗੀਤ ਵਿਦਿਆ ਦੇ ਸੁੱਚੇ ਮੋਤੀਆਂ ਨਾਲ ਉਸ ਦੀ ਝੋਲੀ ਲਬਾਲਬ ਭਰ ਦਿੱਤੀ ਤਾਂ ਮੰਨ ਲਓ ਕਿ ਸੋਨਾ ਕੁੰਦਨ ਹੋ ਨਿੱਬੜਿਆ ਤੇ ਜਗਮੋਹਨ ਦੀ ਜਾਦੂਮਈ ਆਵਾਜ਼ ਦੇ ਚਰਚੇ ਹਰੇਕ ਹੱਟੀ-ਭੱਠੀ ’ਤੇ ਹੋਣ ਲੱਗ ਪਏ।
ਕੰਨ ’ਤੇ ਹੱਥ ਧਰ ਕੇ ਉੱਚੇ ਸੁਰ ਵਿੱਚ ਗਾਉਣ ਵਾਲੀ ਜਗਮੋਹਨ ਕੌਰ ਸੁਹੱਪਣ ਪੱਖੋਂ ਵੀ ਕਾਫ਼ੀ ਅਮੀਰ ਸੀ ਤੇ ਹਮੇਸ਼ਾਂ ਬਣ-ਫੱਬ ਕੇ ਰਹਿਣਾ ਉਸ ਨੂੰ ਬੜਾ ਚੰਗਾ ਲੱਗਦਾ ਸੀ। ਪੰਜਾਬੀ ਫ਼ਿਲਮ ‘ਦਾਜ’ ਵਿੱਚ ਉਸ ਨੇ ਬਤੌਰ ਸਹਿ-ਨਾਇਕਾ ਅਦਾਕਾਰੀ ਵੀ ਕੀਤੀ ਤੇ ਗੀਤ ਵੀ ਗਾਏ। ਉਸ ਦੀ ਮਦਮਸਤ ਆਵਾਜ਼ ਵਿੱਚ ਗਾਏ ਅਨੇਕਾਂ ਗੀਤਾਂ ਵਿੱਚੋਂ- ‘‘ਬਾਪੂ ਵੇ ਅੱਡ ਹੁੰਨੀ ਆਂ, ਨੱਚਾਂ ਮੈਂ ਲੁਧਿਆਣੇ ਮੇਰੀ ਧਮਕ ਜਲੰਧਰ ਪੈਂਦੀ, ਦੋ ਬਲਦ ਟੱਲੀਆਂ ਵਾਲੇ, ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ ਅਤੇ ਰੱਤੀ ਤੇਰੀ ਆ ਓਏ ਢੋਲ ਮੇਰਿਆ ਲੂੰਗੀ’’ ਆਦਿ ਤਾਂ ਅੱਜ ਵੀ ਉਸ ਦੀ ਗਾਇਕੀ ਦੇ ਕਦਰਦਾਨਾਂ ਦੇ ਚੇਤਿਆਂ ’ਚ ਸਾਂਭੇ ਪਏ ਹਨ। ਨਿਝੱਕ ਹੋ ਕੇ ਸਟੇਜ ’ਤੇ ਪੇਸ਼ਕਾਰੀ ਕਰਨ ਵਾਲੀ ਜਗਮੋਹਨ ਕੌਰ ਬੜੇ ਹੀ ਕਮਾਲ ਦੀ ਅਦਾਇਗੀ ਨਾਲ ਕਈ ਸਾਰੇ ਮਸ਼ਕੂਲੇ ਤੇ ਹਾਸਰਸੀ ਟੋਟਕੇ ਜੋੜ ਕੇ ਸਰੋਤਿਆਂ ਨੂੰ ਕੀਲ ਲੈਂਦੀ ਸੀ। ਬੇਹੱਦ ਜੋਸ਼ੀਲੇ ਅੰਦਾਜ਼ ਵਿੱਚ ਜਦ ਉਹ ‘ਮਿਰਜ਼ਾ’ ਗਾਇਆ ਕਰਦੀ ਸੀ ਤਾਂ ਆਖਦੇ ਹਨ ਕਿ ਸਮਾਂ ਵੀ ਖਲੋ ਜਾਂਦਾ ਸੀ ਤੇ ਪਰਿੰਦੇ ਵੀ ਪਰਵਾਜ਼ ਛੱਡ  ਕੇ ਮੌਨ ਹੋ ਜਾਂਦੇ ਸਨ। ਆਪਣੇ ਲੱਖਾਂ ਪ੍ਰਸ਼ੰਸਕਾਂ ਤੋਂ ਮਿਲਣ ਵਾਲੇ ਅਥਾਹ ਪਿਆਰ ਤੋਂ ਇਲਾਵਾ ਅਨੇਕਾਂ ਇਨਾਮਾਂ-ਸਨਮਾਨਾਂ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਸਨਮਾਨੀ ਜਾਣ ਵਾਲੀ ਮਾਣਮੱਤੀ ਪੰਜਾਬੀ ਗਾਇਕਾ ਜਗਮੋਹਨ ਕੌਰ 6 ਦਸੰਬਰ, 1998 ਨੂੰ ਲੱਖਾਂ ਦਿਲਾਂ ਵਿੱਚ ਵਿਛੋੜੇ ਦਾ ਵਿਗੋਚਾ ਛੱਡ ਕੇ ਸਦਾ ਲਈ ਇਸ ਜਹਾਨ ਤੋਂ ਟੁਰ ਗਈ ਸੀ। ਅਨੇਕਾਂ ਯਾਦਗਾਰੀ ਗੀਤਾਂ ਦਾ ਖ਼ਜ਼ਾਨਾ ਸਾਡੀ ਝੋਲੀ ’ਚ ਪਾ ਜਾਣ ਵਾਲੀ ਜਗਮੋਹਨ ਕੌਰ ਨੂੰ ਜ਼ਮਾਨਾ ਰਹਿੰਦੀ ਦੁਨੀਆਂ ਤਕ ਯਾਦ ਰੱਖੇਗਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਦੁਆਉਂਦਾ ਰਹੇਗਾ ਕਿ ਪੰਜਾਬੀ ਗਾਇਕੀ ਦੇ ਪਿੜ ਵਿੱਚ ਇੱਕ ਵਿਲੱਖਣ ਤੇ ਅਦਭੁੱਤ ਪ੍ਰਤਿਭਾ ਵਾਲੀ ਗਾਇਕਾ ਹੋਇਆ ਕਰਦੀ ਸੀ ਜਿਸ ਨੂੰ ਸਾਰਾ ਜੱਗ ‘ਮਾਈ ਮੋਹਣੋ’ ਆਖ ਕੇ ਪਿਆਰਦਾ ਹੁੰਦਾ ਸੀ।

 

ਪਰਮਜੀਤ ਸਿੰਘ ਬਟਾਲਵੀ ਸੰਪਰਕ:97816-46008

28 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਜਿਆਦਾ ਤਰ ਬਚਪਨ ਵਿਚ ਰੇਡੀਓ ਤੇ ਬਹੁਤ ਹੀ ਪਿਆਰੀ ਲਗਦੀ ਸੀ ਮਰਹੂਮ ਜਗਮੋਹਨ ਜੀ ਦੀ ਅਵਾਜ਼......ਹੁਣ ਵੀ ਮੋਕਾ ਮਿਲਦਿਆ ਹੀ ਓਹਨਾ ਦੀ ਅਵਾਜ਼ ਜਰੂਰ ਸੁਣ ਲਾਈਦੀ ਹੈ .........ਧਨਵਾਦ .....ਬਿੱਟੂ ਜੀ .......ਇਸ ਜਾਣਕਾਰੀ ਲਈ........

28 Mar 2012

Reply