|
 |
 |
 |
|
|
Home > Communities > Anything goes here.. > Forum > messages |
|
|
|
|
|
ਜਾਗੋ -- ਕਵਿੰਦਰ ਚਾਂਦ |
ਕਵਿੰਦਰ ਚਾਂਦ ਜੀ ਹੁਰਾਂ ਦਾ ਦਿੱਲੀ ਰੇਪ ਕੇਸ ਤੋ ਬਾਦ ਲਿਖਿਆ ਇੱਕ ਗੀਤ (ਜਾਗੋ) ਜਾਗੋ ਨਾਲੇ ਦੇਸ਼ ਨੂੰ ਜਗਾਇਓ ਧੀਓ ਰਾਣੀਓ ਸੁੱਤੀਆਂ ਨਾ ਕਿਤੇ ਮਰ ਜਾਇਓ ਧੀਓ ਰਾਣੀਓ ਹਾਲੇ ਤੱਕ ਆਖਦੇ ਨੇ ਕੁੜੀਆਂ ਨੂੰ ਚਿੜੀਆਂ ਇਹਨਾ ਬਿਨਾ ਕਦੇ ਗੁਲਜਾਰਾਂ ਨਹੀਓਂ ਖਿੜੀਆਂ ਚਿੜੀਆਂ ਤੋ ਬਾਜ਼ ਤੁੜਵਾਇਓ ਧੀਓ ਰਾਣੀਓ ਸੁੱਤੀਆਂ ਨਾ ਕਿਤੇ ਮਰ ਜਾਇਓ ਧੀਓ ਰਾਣੀਓ ਜਨਣੀ ਨਾ ਹੋਈ ਤਾ ਜਨੇਪੇ ਕਿੱਦਾਂ ਹੋਣਗੇ ਸੂਰਮੇ ਨਹੀਂ ਜੰਮਣੇ ਸਿਆਪੇ ਬੜੇ ਪੈਣਗੇ ਗੱਲੀਂ ਕੱਥੀ ਨੂਰ ਨਾ ਗਵਾਇਓ ਧੀਓ ਰਾਣੀਓ ਸੁੱਤੀਆਂ ਨਾ ਕਿਤੇ ਮਰ ਜਾਇਓ ਧੀਓ ਰਾਣੀਓ ਰਾਜਧਾਨੀ ਵਿੱਚ ਵੀ ਜੇ ਹੁੰਦਾ ਬਲਾਤਕਾਰ ਹੈ ਦੇਸ਼ ਵੀ ਬੀਮਾਰ ਹੈ, ਸਮਾਜ ਵੀ ਬੀਮਾਰ ਹੈ ਝਾਂਸੀਆਂ ਨੂੰ ਅੰਦਰੋਂ ਜਗਾਇਓ ਧੀਓ ਰਾਣੀਓ ਸੁੱਤੀਆਂ ਨਾ ਕਿਤੇ ਮਰ ਜਾਇਓ ਧੀਓ ਰਾਣੀਓ ਮੱਥਿਆਂ ਚ ਨੇਕੀਆਂ ਦੇ ਦੀਪ ਜਹੇ ਬਾਲਿਓ ਏਦਾ ਸਾਰੇ ਦੇਸ਼ ਦੀ ਜ਼ਮੀਰ ਨੂੰ ਹੰਘਾਲਿਓ ਜੋਰ ਨਾਲ ਧਰਤੀ ਹਿਲਇਓ ਧੀਓ ਰਾਣੀਓ ਸੁੱਤੀਆਂ ਨਾ ਕਿਤੇ ਮਰ ਜਾਇਓ ਧੀਓ ਰਾਣੀਓ ਅੱਖੀਂ ਹੋਣ ਸ਼ਰਮਾਂ ਦੇ ਨਾਲ ਚਿੰਗਾਰੀਆਂ ਕੁੜੀਓ ਤੁਹਾਡੇ ਸਿਰ ਕਈ ਜਿੰਮੇਵਾਰੀਆਂ ਮਰ ਜਾਣੀਆਂ ਨਾ ਅਖਵਾਇਓ ਧੀਓ ਰਾਣੀਓ ਸੁੱਤੀਆਂ ਨਾ ਕਿਤੇ ਮਰ ਜਾਇਓ ਧੀਓ ਰਾਣੀਓ
ਕਵਿੰਦਰ ਚਾਂਦ
|
|
07 Feb 2013
|
|
|
|
|
|
|
in India no implimentation of Law.you can't believe in Police.getting everything worse................
|
|
20 Apr 2013
|
|
|
|
|
Sahi kiha tusin Jagdev jee...
|
|
24 Apr 2013
|
|
|
|
waah waah waah,................bohat khubb very well written,...........jeo veer
|
|
11 Mar 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|