|
|
|
|
|
|
Home > Communities > Punjabi Boli > Forum > messages |
|
|
|
|
|
|
.......ਜਖ਼ਮੀ ਪਰਿੰਦਾ....... |
ਕੁਝ ਸਮੇਂ ਦੀ ਗੱਲ ਹੈ ਯਾਰੋ
ਮੇਰਾ ਹਾਲ ਉਦੋਂ ਅਵੱਲਾ ਸੀ,
ਸਮਝ ਲਵੋ ਕੁਝ ਏਦਾਂ ਕਿ ਮੈਂ
ਪੱਥਰਾਂ ਦੇ ਸ਼ਹਿਰ 'ਚ 'ਕੱਚ ਦਿਲ' ਇਕੱਲਾ ਸੀ।
ਰਲਦੇ ਨਹੀਂ ਸਨ ਖਿਆਲ ਕਿਸੇ ਨਾਲ
ਫੜਨਾ ਕੀ ਕਿਸੇ ਦਾ ਪੱਲਾ ਸੀ,
ਸਭ ਖੰਜਰ ਫੜੀ ਫਿਰਦੇ ਸਨ
ਮੇਰਾ ਹਰ ਜਖ਼ਮ ਤਦ ਅੱਲਾ ਸੀ।
ਬੜੀ ਕੀਤੀ ਕੋਸ਼ਿਸ਼ ਲੋਕਾਂ ਮਾਰਨ ਦੀ
ਪਰ ਸ਼ਾਇਦ ਖ਼ੁਦਾ ਦਾ ਇਰਾਦਾ ਮੇਰੇ ਲਈ ਸੁਵੱਲਾ ਸੀ,
ਛੱਡ ਝੂਠੇ ਫਰੇਬੀਆਂ ਦੇ ਸ਼ਹਿਰ ਨੂੰ
ਇੱਕ ਨਵੇਂ ਸ਼ਹਿਰ ਦੀਆਂ ਨਵੀਆਂ ਰਾਹਾਂ ਤੇ
ਮੈਂ ਤੁਰ ਪਿਆ ਇਕੱਲਾ ਸੀ।
ਦੁਨੀਆਂ ਦੀ ਨਜ਼ਰ ਤੋਂ ਦੂਰ ਸੀ ਘਰ ਮੇਰਾ
ਹੁਣ ਮੈਂ ਇਕੱਲਾ ਹੁੰਦਿਆਂ ਵੀ ਨਹੀਂ ਇਕੱਲਾ ਸੀ,
ਇਹ ਘਰ ਮੇਰਾ ਇੱਕ ਸੁਪਨਾ ਸੀ
ਇਸ ਸੁਪਨੇ ਪਿੱਛੇ ਹੀ ਤਾਂ ਝੱਲਾ ਸੀ।.......!!!
|
|
24 Aug 2012
|
|
|
|
|
ਬਹੁਤ ਵਧੀਆ ਜੀ ......ਲਿਖਦੇ ਰਹੋ .....ਸਾਂਝਿਆ ਕਰਨ ਲਈ ਸ਼ੁਕਰੀਆ
|
|
24 Aug 2012
|
|
|
|
|
|
|
ralde nahi si khyaal kise naal,
faddna kee kise da palla si.
Awesome!!
Bahut hi sohna likhya!
|
|
24 Aug 2012
|
|
|
|
ਬਹੁਤ ਹੀ ਵਧੀਆ ਹੈ ਜੀ ,,, ਜੀਓ,,,
|
|
24 Aug 2012
|
|
|
|
|
|
sohna likheya ji
zakhmi parinda .........zakhmi dl da haal bakhoobi dasda
likhde raho te share krde raho
|
|
09 Sep 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|