Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਲ੍ਹਿਆਂਵਾਲੇ ਬਾਗ਼ ਦਾ ਅਭੁੱਲ ਸਾਕਾ

ਲਗਪਗ ਇੱਕ ਸਦੀ ਪਹਿਲਾਂ 13 ਅਪਰੈਲ, 1919 ਨੂੰ ਅੰਮ੍ਰਿਤਸਰ ਵਿੱਚ ਵਾਪਰੇ ਬੇਰਹਿਮ ਕਤਲੇਆਮ ਦੀ ਯਾਦ ਵਿਸਾਖੀ ਵਾਲੇ ਦਿਨ ਸਾਰਿਆਂ ਨੂੰ ਚੇਤੇ ਆ ਜਾਂਦੀ ਹੈ। ਅਠਾਈ ਹਜ਼ਾਰ ਵਰਗ ਮੀਟਰ ਵਿੱਚ ਫੈਲਿਆ ਜਲ੍ਹਿਆਂਵਾਲਾ ਬਾਗ ਉਸ ਦਿਨ ਲੋਕਾਂ ਨਾਲ ਭਰਿਆ ਹੋਇਆ ਸੀ। ਲੋਕਾਂ ਦੀ ਗਿਣਤੀ ਵੀਹ ਤੋਂ ਪੰਝੀ ਹਜ਼ਾਰ ਵਿਚਕਾਰ ਹੋਵੇਗੀ। ਵਿਸਾਖੀ ਹੋਣ ਕਰਕੇ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਲਈ  ਕਾਫੀ ਲੋਕ ਅੰਮ੍ਰਿਤਸਰ ਆਏ ਹੋਏ ਸਨ। ਨੇੜੇ ਹੋਣ ਕਰਕੇ ਬਹੁਤ ਸਾਰੇ ਯਾਤਰੀ ਵੀ ਜਲ੍ਹਿਆਂਵਾਲੇ ਬਾਗ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਆ ਗਏ ਸਨ। ਅਚਾਨਕ ਲੋਕਾਂ ਨੂੰ ਬੂਟਾਂ ਦੀ ਖੜ੍ਹਵੀਂ ਆਵਾਜ਼ ਸੁਣਾਈ ਦਿੱਤੀ। ਬਾਗ ਦੇ ਇੱਕ ਸਿਰੇ ’ਤੇ ਇੱਕ ਸੌੜੇ ਰਸਤੇ ’ਤੇ ਸਿਪਾਹੀ ਨਜ਼ਰ ਆਏ ਜੋ ਬੜੀ ਤੇਜ਼ੀ ਨਾਲ ਅੱਗੇ ਵੱਧ ਰਹੇ ਸਨ। ਉਨ੍ਹਾਂ ਸਿਪਾਹੀਆਂ ਦੀ ਕਮਾਨ ਬ੍ਰਿਗੇਡੀਅਰ ਜਨਰਲ ਰੇਜਿਨਲਡ ਡਾਇਰ ਦੇ ਹੱਥ ਵਿੱਚ ਸੀ। ਬਾਗ ਵਿੱਚ ਸਿਪਾਹੀਆਂ ਦੀ ਆਮਦ ਨਾਲ ਹੀ ਉਸ ਦਾ ਆਦੇਸ਼ ਗਰਜਿਆ, ‘‘ਫਾਇਰ…।’’ ਤੇ ਸਿਪਾਹੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਤਕਰੀਰਾਂ ਸੁਣਦੇ ਲੋਕਾਂ ਵਿੱਚ ਖਲਬਲੀ ਮਚ ਗਈ। ਚਾਰੇ ਪਾਸੇ ਦਹਿਸ਼ਤ ਪਸਰ ਗਈ। ਬਹੁਤ ਸਾਰੇ ਬੰਦੇ ਜ਼ਮੀਨ ’ਤੇ ਲੇਟ ਗਏ। ਕੁਝ ਲੋਕੀਂ ਕੰਧਾਂ ਨੂੰ ਟੱਪ ਕੇ ਬਾਹਰ ਨਿਕਲਣ ਦਾ ਯਤਨ ਕਰਨ ਲੱਗ ਪਏ। ਡਾਇਰ ਦੇ ਸਿਪਾਹੀ ਗੋਡਿਆਂ ਭਾਰ ਬੈਠ ਕੇ ਤਕ-ਤਕ ਕੇ ਨਿਸ਼ਾਨਾ ਲਗਾ ਰਹੇ ਸਨ। ਗੋਲੀਆਂ ਦਸ ਮਿੰਟ ਤਕ ਚੱਲਦੀਆਂ ਰਹੀਆਂ। ਜਦੋਂ ਸਿਪਾਹੀਆਂ ਕੋਲੋਂ ਕਾਰਤੂਸ ਮੁੱਕ ਗਏ ਤਾਂ ਡਾਇਰ ਨੇ ਉਨ੍ਹਾਂ ਨੂੰ ਗੋਲੀਬਾਰੀ ਬੰਦ ਕਰਕੇ ਉੱਥੋਂ ਵਾਪਸ ਮੁੜਨ ਦਾ ਹੁਕਮ ਦਿੱਤਾ। ਸਿਪਾਹੀਆਂ ਨੇ ਕੁੱਲ 1650 ਰਾਊਂਡ ਗੋਲੀਆਂ ਚਲਾਈਆਂ ਸਨ। ਗੋਲੀਆਂ ਲੱਗਣ ਜਾਂ ਭਗਦੜ ਵਿੱਚ ਕੁਚਲੇ ਜਾਣ ਨਾਲ ਦੋ ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਤੇ ਅਣਗਿਣਤ ਲੋਕ ਮਾਰੇ ਗਏ ਸਨ।
ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ  ਤੋਂ ਬਾਅਦ ਭਾਰਤੀ ਆਗੂ ਸੋਚ ਰਹੇ ਸਨ ਕਿ ਉਸ ਯੁੱਧ ਵਿੱਚ ਭਾਰਤੀਆਂ ਵੱਲੋਂ ਦਿੱਤੀ ਗਈ ਮਦਦ ਦੇ ਬਦਲੇ ਬਰਤਾਨਵੀ ਸਰਕਾਰ ਭਾਰਤੀਆਂ ਨੂੰ ਹਕੂਮਤ ਚਲਾਉਣ ਵਿੱਚ ਵਧੇਰੇ ਹਿੱਸੇਦਾਰੀ ਦੇਵੇਗੀ ਪਰ ਉਮੀਦਾਂ ਤੋਂ ਉਲਟ ਬਰਤਾਨਵੀ ਸਰਕਾਰ ਨੇ ਇੱਕ ਜੱਜ ਸਰ ਸਿਡਨੀ ਰੋਲਟ ਦੀ ਰਹਿਨੁਮਾਈ ਵਿੱਚ ਇੱਕ ਕਮੇਟੀ ਕਾਇਮ ਕੀਤੀ ਜਿਸ ਦਾ ਕੰਮ ਮੁਲਕ ਵਿੱਚ ਉੱਠਣ ਵਾਲੀ ਕਿਸੇ ਵੀ ਇਨਕਲਾਬੀ ਲਹਿਰ ਨੂੰ ਦਬਾਉਣ ਲਈ ਸਰਕਾਰ ਨੂੰ ਵਿਸ਼ੇਸ਼ ਅਧਿਕਾਰ ਦੇਣ ਲਈ ਨਵੇਂ ਕਾਨੂੰਨ ਦੀ ਰੂਪ-ਰੇਖਾ ਤਿਆਰ ਕਰਨਾ ਸੀ। ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਸਿੱਟੇ ਵਜੋਂ ਜਿਹੜਾ ਐਕਟ ਸਾਹਮਣੇ ਆਇਆ, ਉਸ ਨੂੰ ਰੋਲਟ ਐਕਟ ਕਿਹਾ ਜਾਂਦਾ ਹੈ। ਇਸ ਮੁਤਾਬਕ ਸਰਕਾਰ ਨੂੰ ਬਿਨਾਂ ਵਾਰੰਟ ਦੇ ਕਿਸੇ ਵੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ, ਉਸ ਦੀ ਜਾਇਦਾਦ ਦੀ ਤਲਾਸ਼ੀ ਲੈਣ, ਬਿਨਾਂ ਮੁਕੱਦਮਾ ਚਲਾਏ ਕਿਸੇ ਨੂੰ ਨਜ਼ਰਬੰਦ ਕਰਨ ਅਤੇ ਅਜਿਹੀਆਂ ਵਿਸ਼ੇਸ਼ ਅਦਾਲਤਾਂ ਵਿੱਚ ਮੁਕੱਦਮਾ ਚਲਾਉਣ ਦਾ ਹੱਕ ਮਿਲ ਗਿਆ ਜਿਸ ਵਿੱਚ ਨਾ ਨਿਆਂਪਾਲਿਕਾ ਦੇ ਮੈਂਬਰ ਸਨ ਨਾ ਹੀ ਉਸ ਦੇ ਫ਼ੈਸਲੇ ਦੇ ਖ਼ਿਲਾਫ਼ ਕੋਈ ਅਪੀਲ ਕੀਤੀ ਜਾ ਸਕਦੀ ਸੀ। ਅਜਿਹੇ ਕਾਨੂੰਨ ਦੇ ਖ਼ਿਲਾਫ਼ ਸਾਰੇ ਦੇਸ਼ ਵਿੱਚ ਲਹਿਰ ਚੱਲ ਪਈ। ਇਸ ਲਹਿਰ ਦਾ ਅਸਰ ਪੰਜਾਬ ਵਿੱਚ ਖ਼ਾਸ ਤੌਰ ’ਤੇ ਨਜ਼ਰ ਆਉਣ ਲੱਗਾ। ਰੋਲਟ ਐਕਟ ਦੇ ਵਿਰੋਧ ਵਿੱਚ ਗਾਂਧੀ ਜੀ ਨੇ 30 ਮਾਰਚ 1919 ਨੂੰ ਦੇਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ। ਉਸ ਦਿਨ ਅੰਮ੍ਰਿਤਸਰ ਵਿੱਚ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਿਹਾ। ਸ਼ਾਮ ਨੂੰ ਜਲ੍ਹਿਆਂਵਾਲੇ ਬਾਗ ਵਿੱਚ ਮੀਟਿੰਗ ਬੁਲਾਈ ਗਈ ਜੋ ਡਾ. ਸੈਫੂਦੀਨ ਕਿਚਲੂ ਦੀ ਪ੍ਰਧਾਨਗੀ ਵਿੱਚ ਹੋਈ ਜਿਸ ਵਿੱਚ ਰੋਲਟ ਐਕਟ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ।
ਉਸ ਵੇਲੇ ਪੰਜਾਬ ਦਾ ਲੈਫਟੀਨੈਂਟ ਗਵਰਨਰ, ਓਡਵਾਇਰ ਹਰ ਤਰ੍ਹਾਂ ਦੀ ਜਨਤਕ ਲਹਿਰ ਨੂੰ ਕੁਚਲ ਦੇਣ ਦਾ ਇਰਾਦਾ ਰੱਖਦਾ ਸੀ। ਉਹ ਇਹ ਮੰਨਦਾ ਸੀ ਕਿ ਹਿੰਦੁਸਤਾਨ ’ਤੇ ਹਕੂਮਤ ਕਰਨਾ ਬਰਤਾਨੀਆ ਦਾ ਰੱਬੀ ਹੱਕ ਸੀ। ਉਸ ਨੇ ਸਾਰੇ ਪੰਜਾਬ ਲਈ ਹੁਕਮ ਜਾਰੀ ਕਰ ਦਿੱਤੇ ਕਿ ਨਾ ਹੀ ਜਨਤਕ ਸਭਾਵਾਂ ਕੀਤੀਆਂ ਜਾਣ, ਨਾ ਹੀ ਉਨ੍ਹਾਂ ਵਿੱਚ ਕਿਸੇ ਤਰ੍ਹਾਂ ਦੀਆਂ ਤਕਰੀਰਾਂ ਕੀਤੀਆਂ ਜਾਣ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਮਿਲਿਆ ਕਿ ਡਾ. ਕਿਚਲੂ ਤੇ ਡਾ. ਸੱਤਿਆਪਾਲ ਨੂੰ ਨਜ਼ਰਬੰਦ ਕਰਕੇ ਅੰਮ੍ਰਿਤਸਰ ਤੋਂ 160 ਕਿਲੋਮੀਟਰ ਦੂਰ ਧਰਮਸ਼ਾਲਾ ਭੇਜ ਦਿੱਤਾ ਜਾਵੇ।
10 ਅਪਰੈਲ ਨੂੰ ਡਿਪਟੀ ਕਮਿਸ਼ਨਰ ਮਾਇਲਜ਼ ਅਰਵਿੰਗ ਨੇ ਬੜੀ ਚਾਲਾਕੀ ਨਾਲ ਦੋਨਾਂ ਲੀਡਰਾਂ ਨੂੰ ਮਿਲਣ ਲਈ ਆਪਣੇ ਬੰਗਲੇ ’ਤੇ ਬੁਲਾਇਆ ਅਤੇ ਫ਼ੌਜੀ ਗੱਡੀਆਂ ਵਿੱਚ ਬਿਠਾ ਕੇ ਨਿਸ਼ਚਿਤ ਥਾਂ ’ਤੇ ਭੇਜ ਦਿੱਤਾ। ਦੋਨਾਂ ਲੀਡਰਾਂ ਦੀ ਇਸ ਤਰ੍ਹਾਂ ਦੀ ਬੇਦਖਲੀ ਨਾਲ ਲੋਕਾਂ ਵਿੱਚ ਰੋਹ ਫੈਲ ਗਿਆ। ਵੱਡੀ ਗਿਣਤੀ ਵਿੱਚ ਲੋਕੀਂ ਥਾਂ-ਥਾਂ ’ਤੇ ਇਕੱਠੇ ਹੋ ਗਏ। ਉਹ ਪੁਲੀਸ ਤੇ ਸਰਕਾਰੀ ਦਫ਼ਤਰਾਂ ’ਤੇ ਪੱਥਰਬਾਜ਼ੀ ਕਰਨ ਲੱਗ ਪਏ। ਪੁਲੀਸ ਨੂੰ ਗੋਲੀ ਚਲਾਉਣ ਦਾ ਹੁਕਮ ਮਿਲ ਗਿਆ। 20-25 ਲੋਕ ਜ਼ਖ਼ਮੀ ਹੋ ਕੇ ਥੱਲੇ ਡਿੱਗ ਪਏ। ਇਸ ਨਾਲ ਲੋਕਾਂ ਦਾ ਗੁੱਸਾ ਹੋਰ ਭੜਕ ਪਿਆ। ਜਿੱਥੇ ਕਿਤੇ ਕੋਈ ਗੋਰਾ ਨਜ਼ਰ ਆਇਆ, ਉਸ ’ਤੇ ਹਮਲਾ ਕੀਤਾ ਗਿਆ। ਤਾਰ ਘਰ ਨੂੰ ਲੋਕਾਂ ਨੇ ਤਬਾਹ ਕਰ ਦਿੱਤਾ। ਰੇਲਵੇ ਸਟੇਸ਼ਨ ’ਤੇ ਹਮਲਾ ਹੋਇਆ। ਇੱਕ ਗੱਡੀ ਦੇ ਗਾਰਡ ਰਾਬਿਨਸ਼ਨ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਇੱਕ ਭੀੜ ਨੇ ਨੈਸ਼ਨਲ ਬੈਂਕ ’ਤੇ ਹਮਲਾ ਕਰਕੇ ਉਸ ਦੇ ਮੈਨੇਜਰ ਤੇ ਸਹਾਇਕ ਨੂੰ ਮਾਰ ਦਿੱਤਾ ਤੇ ਦਫ਼ਤਰ ਨੂੰ ਅੱਗ ਲਗਾ ਦਿੱਤੀ। ਭੀੜ ਨੇ ਕਈ ਸਾਰੀਆਂ ਇਮਾਰਤਾਂ ਨੂੰ ਅੱਗ ਲਗਾ ਕੇ ਸੁਆਹ ਕਰ ਦਿੱਤਾ। ਇਨ੍ਹਾਂ ਇਮਾਰਤਾਂ ਵਿੱਚ ਸਕੂਲ, ਡਾਕਘਰ ਤੇ ਗਿਰਜਾਘਰ ਸ਼ਾਮਲ ਸਨ। ਟਾਊਨ ਹਾਲ ਨੂੰ ਲੋਕਾਂ ਨੇ ਤਬਾਹ ਕਰ ਦਿੱਤਾ ਤੇ ਟੈਲੀਫੋਨ ਦੇ ਤਾਰ ਕੱਟ ਦਿੱਤੇ। ਲੋਕੀਂ ਚੀਕ ਰਹੇ ਸਨ, ‘‘…ਗੋਰਿਆਂ ਨੂੰ ਮਾਰ ਮੁਕਾਉ। ਸਾਡੇ ਉਠ ਖਲੋਣ ਦਾ ਵਕਤ ਆ ਗਿਆ ਹੈ।’’

13 Apr 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਜਨਰਲ ਡਾਇਰ ਉਸ ਵੇਲੇ ਜਲੰਧਰ ਵਿੱਚ ਤਾਇਨਾਤ ਸੀ। ਉਸ ਨੂੰ ਲਾਹੌਰ ਤੋਂ ਹੁਕਮ ਮਿਲਿਆ ਕਿ ਉਹ ਕੁਝ ਫ਼ੌਜੀ ਸਿਪਾਹੀਆਂ ਨੂੰ ਲੈ ਕੇ ਅੰਮ੍ਰਿਤਸਰ ਪੁੱਜੇ। ਗਿਆਰਾਂ ਅਪਰੈਲ ਦੀ ਰਾਤ ਨੂੰ 9 ਵਜੇ ਉਹ ਉੱਥੇ ਪੁੱਜਾ। ਸਾਰਾ ਸ਼ਹਿਰ ਕਬਰਸਤਾਨ ਵਰਗਾ ਵੀਰਾਨ ਲੱਗ ਰਿਹਾ ਸੀ। ਉਸ ਨੇ ਅਧਿਕਾਰੀਆਂ ਦੀ ਇੱਕ ਮੀਟਿੰਗ ਬੁਲਾਈ ਅਤੇ ਸਾਰੇ ਸ਼ਹਿਰ ਨੂੰ ਆਪਣੀ ਨਿਗਰਾਨੀ ਵਿੱਚ ਲੈ ਲਿਆ। ਉਸ ਕੋਲ ਉਸ ਵੇਲੇ 475 ਅੰਗਰੇਜ਼ ਅਤੇ 710 ਹਿੰਦੁਸਤਾਨੀ ਸਿਪਾਹੀ ਸਨ।
ਬਾਰਾਂ ਤੇ ਤੇਰਾਂ ਅਪਰੈਲ ਨੂੰ ਵੀ ਉਸ ਨੇ ਆਪਣੇ ਫ਼ੌਜੀਆਂ ਨਾਲ ਸ਼ਹਿਰ ਵਿੱਚ ਮਾਰਚ ਕੀਤਾ। ਜਦੋਂ ਉਸ ਦੇ ਸਿਪਾਹੀ ਮਾਰਚ ਕਰਦੇ ਹੋਏ ਲੰਘਦੇ ਸਨ, ਕੁਝ ਲੋਕੀਂ ਖਾਲੀ ਪੀਪੇ ਵਜਾਉਂਦੇ ਸਨ ਤੇ ਅੰਗਰੇਜ਼ੀ ਰਾਜ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਸਨ। ਇਹ ਵੇਖ ਕੇ ਡਾਇਰ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਜਾਂਦੀਆਂ ਸਨ। ਸ਼ਾਮ 4 ਵਜੇ ਉਹ ਫਿਰ ਫ਼ੌਜੀਆਂ ਤੇ ਬਖ਼ਤਰਬੰਦ ਗੱਡੀਆਂ ਨਾਲ ਨਿਕਲਿਆ। ਉਸ ਨੇ ਹਿੰਦੁਸਤਾਨੀਆਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕਰ ਲਿਆ। ਜਲ੍ਹਿਆਂਵਾਲੇ ਬਾਗ ਦੇ ਨੇੜੇ ਆ ਕੇ ਬਖ਼ਤਰਬੰਦ ਗੱਡੀਆਂ ਰੁਕ ਗਈਆਂ ਕਿਉਂਕਿ ਉਹ ਬਾਗ ਵਿੱਚ ਨਹੀਂ ਜਾ ਸਕਦੀਆਂ ਸਨ। ਡਾਇਰ ਦੇ ਹੁਕਮ ਮੁਤਾਬਕ ਸਿਪਾਹੀਆਂ ਨੇ ਮੋਰਚੇ ਸੰਭਾਲ ਲਏ ਅਤੇ ਬਾਗ ਵਿੱਚ ਇਕੱਤਰ ਹੋਈ ਭੀੜ ’ਤੇ ਗੋਲੀਆਂ ਦੀ ਬੁਛਾਰ ਸ਼ੁਰੂ ਹੋ ਗਈ। ਲਾਹੌਰ ਤੋਂ ਲੈਫਟੀਨੈਂਟ ਗਵਰਨਰ ਓਡਵਾਇਰ ਦਾ ਉਸ ਨੂੰ ਸੁਨੇਹਾ ਮਿਲਿਆ, ‘‘ਤੁਹਾਡੀ ਕਾਰਵਾਈ ਸਹੀ ਸੀ।’’ ਅੰਗਰੇਜ਼ ਹੁਕਮਰਾਨਾਂ ਨੇ ਅੰਮ੍ਰਿਤਸਰ ਤੇ ਲਾਹੌਰ ਜ਼ਿਲ੍ਹਿਆਂ ਵਿੱਚ ਮਾਰਸ਼ਲ ਲਾਅ ਲਗਾ ਦਿੱਤਾ। ਅਖ਼ਬਾਰਾਂ ’ਤੇ ਪਾਬੰਦੀ ਲਗਾ ਦਿੱਤੀ ਗਈ। ਅੰਮ੍ਰਿਤਸਰ ਦੀਆਂ ਬਿਜਲੀ-ਪਾਣੀ ਦੀਆਂ ਲਾਇਨਾਂ ਕੱਟ ਦਿੱਤੀਆਂ ਗਈਆਂ।
ਅੰਗਰੇਜ਼ਾਂ ਨੇ ਸਦਾ ਇਹ ਦਾਅਵਾ ਕੀਤਾ ਸੀ ਕਿ ਜਿਸ ਢੰਗ ਦੀ ਨਿਆਂ ਪ੍ਰਣਾਲੀ ਉਨ੍ਹਾਂ ਨੇ ਹਿੰਦੁਸਤਾਨੀਆਂ ਨੂੰ ਦਿੱਤੀ ਹੈ, ਉਹ ਦੁਨੀਆਂ ਭਰ ਵਿੱਚ ਅਦੁੱਤੀ ਹੈ ਪਰ ਅੰਮ੍ਰਿਤਸਰ ਵਿੱਚ ਅੰਗਰੇਜ਼ ਹੁਕਮਰਾਨਾਂ ਨੇ ਸਾਰੀ ਨਿਆਂ ਪ੍ਰਣਾਲੀ ਛਿੱਕੇ ’ਤੇ ਟੰਗੀ ਗਈ ਸੀ। ਉਸ ਵੇਲੇ ਬਹੁਤ ਸਾਰੇ ਲੋਕਾਂ ’ਤੇ ਫ਼ੌਜੀ ਅਦਾਲਤਾਂ ਵਿੱਚ ਮੁਕੱਦਮੇ ਚਲਾਏ ਗਏ। ਉਨ੍ਹਾਂ ’ਤੇ ਇਲਜ਼ਾਮ ਇਹ ਸੀ ਕਿ ਉਨ੍ਹਾਂ ਨੇ ਬਰਤਾਨੀਆਂ ਦੇ ਬਾਦਸ਼ਾਹ ਖ਼ਿਲਾਫ਼ ਜੰਗ ਛੇੜੀ ਸੀ। ਕੁੱਲ 581 ਬੰਦਿਆਂ ਦੇ ਵਿਰੁੱਧ ਜਿਹੜੇ ਮੁਕੱਦਮੇ ਚਲਾਏ ਗਏ, ਉਨ੍ਹਾਂ ਵਿੱਚੋਂ 108 ਨੂੰ ਮੌਤ ਦੀ ਸਜ਼ਾ ਦਿੱਤੀ ਗਈ, 265 ਨੂੰ ਜੀਵਨ ਭਰ ਲਈ ਕਾਲੇ ਪਾਣੀ ਭੇਜ ਦਿੱਤਾ ਗਿਆ, 5 ਨੂੰ ਦਸ-ਦਸ ਸਾਲ ਅਤੇ 85 ਨੂੰ ਸੱਤ-ਸੱਤ ਸਾਲ ਦੀ ਕੈਦ ਮਿਲੀ। ਕੁਝ ਲੋਕਾਂ ਨੂੰ ਕੋੜੇ ਮਾਰਨ ਦੀ ਸਜ਼ਾ ਵੀ ਦਿੱਤੀ ਗਈ।
ਬਰਤਾਨਵੀ ਪਾਰਲੀਮੈਂਟ ਵਿੱਚ ਬਹੁਤ ਸਾਰੇ ਮੈਂਬਰਾਂ ਨੇ ਇਹ ਮੰਗ ਕੀਤੀ ਕਿ ਅੰਮ੍ਰਿਤਸਰ ਵਿੱਚ ਜੋ ਕੁਝ ਹੋਇਆ ਹੈ, ਉਸ ਦੀ ਪੂਰੀ ਜਾਂਚ ਕਰਾਈ ਜਾਵੇ। ਨਵੰਬਰ 1919 ਵਿੱਚ ਇੱਕ ਜੱਜ ਲਾਰਡ ਹੰਟਰ ਦੀ ਅਗਵਾਈ ਵਿੱਚ ਇੱਕ ਜਾਂਚ ਕਮਿਸ਼ਨ ਬਣਾਇਆ ਗਿਆ ਜਿਸ ਵਿੱਚ ਦੋ ਭਾਰਤੀ ਮੈਂਬਰ ਵੀ ਸਨ। ਇਸ ਕਮਿਸ਼ਨ ਨੇ ਲਾਹੌਰ ਵਿੱਚ ਕਾਰਵਾਈ ਸ਼ੁਰੂ ਕੀਤੀ। ਜਾਂਚ ਦੌਰਾਨ ਜਦੋਂ ਜਨਰਲ ਡਾਇਰ ਤੋਂ ਇਹ ਪੁੱਛਿਆ ਗਿਆ ਕਿ ਗੋਲੀ ਚਲਾਉਣ ਦਾ ਹੁਕਮ ਦੇਣ ਤੋਂ ਪਹਿਲਾਂ ਉਸ ਨੇ ਜਲ੍ਹਿਆਂਵਾਲੇ ਬਾਗ ਵਿੱਚ ਹੋ ਰਹੀ ਮੀਟਿੰਗ ਭੰਗ ਕਰਨ ਦਾ ਕੋਈ ਯਤਨ ਕਿਉਂ ਨਾ ਕੀਤਾ ਤਾਂ ਡਾਇਰ ਨੇ ਕਿਹਾ, ‘‘ਮੈਂ ਕਾਰ ਵਿੱਚ ਜਾਂਦੇ ਹੋਏ ਹੀ ਇਹ ਨਿਸ਼ਚਾ ਕਰ ਲਿਆ ਸੀ ਕਿ ਜੇ ਲੋਕਾਂ ਨੇ ਮੇਰਾ ਹੁਕਮ ਨਾ ਮੰਨਿਆ ਤਾਂ ਮੈਂ ਫੌਰਨ ਗੋਲੀ ਚਲਾਉਣ ਦਾ ਹੁਕਮ ਦੇ ਦਿਆਂਗਾ।’’ ਸਰ ਚਮਨ ਲਾਲ ਸੀਤਲਵਾਡ ਨੇ ਪੁੱਛਿਆ, ‘‘ਮੰਨ ਲਓ ਰਾਹ ਬੜਾ ਚੌੜਾ ਹੁੰਦਾ ਤੇ ਉਸ ਤੋਂ ਹੋ ਕੇ ਬਖ਼ਤਰਬੰਦ ਗੱਡੀਆਂ ਜਲ੍ਹਿਆਂਵਾਲੇ ਬਾਗ ਵਿੱਚ ਚਲੀਆਂ ਜਾਂਦੀਆਂ ਤਾਂ ਕੀ ਤੁਸੀਂ ਭੀੜ ’ਤੇ ਮਸ਼ੀਨਗੰਨਾਂ ਨਾਲ ਗੋਲੀਆਂ ਬਰਸਾਉਂਦੇ।’’ ਡਾਇਰ ਨੇ ਜਵਾਬ ਦਿੱਤਾ, ‘‘ਹਾਂ, ਮੈਂ ਇੰਜ ਹੀ ਕਰਦਾ।’’
ਹੰਟਰ ਕਮੇਟੀ ਦੇ ਸਾਰੇ ਮੈਂਬਰਾਂ ਨੇ ਡਾਇਰ ਦੀ ਮਨਮਾਨੀ ਕਾਰਵਾਈ ਦੀ ਰੱਜ ਕੇ ਨਿੰਦਾ ਕੀਤੀ ਸੀ। ਪਚਵੰਜਾ ਵਰ੍ਹੇ ਦੀ ਉਮਰ ਵਿੱਚ ਡਾਇਰ ਕਮਜ਼ੋਰ ਤੇ ਬੁੱਢਾ ਲੱਗਣ ਲੱਗ ਪਿਆ ਸੀ। ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਹ ਇਕੱਲਾ ਹੋ ਗਿਆ ਸੀ। ਆਪਣੇ ਜੀਵਨ ਦੇ ਅੰਤਲੇ ਦਿਨ ਬਤੀਤ ਕਰਨ ਲਈ ਉਹ ਬ੍ਰਿਸਟਨ ਦੀ ਬਾਹਰਲੀ ਬਸਤੀ ਲੀਗ ਮੈਸਟਨ ਵਿੱਚ ਰਹਿਣ ਚਲਾ ਗਿਆ ਸੀ। ਉੱਥੇ 11 ਜੁਲਾਈ, 1927 ਨੂੰ ਉਸ ਨੂੰ ਦਿਲ ਦਾ ਜ਼ਬਰਦਸਤ ਦੌਰਾ ਪਿਆ। ਹੌਲੀ-ਹੌਲੀ ਉਸ ਦੀ ਸਿਹਤ ਵਿਗੜਦੀ ਗਈ ਅਤੇ 23 ਜੁਲਾਈ ਦੀ ਸ਼ਾਮ ਨੂੰ 62 ਵਰ੍ਹੇ ਦੀ ਉਮਰ ਵਿੱਚ ਉਹ ਪਛਤਾਵੇ ਦੀ ਅੱਗ ਵਿੱਚ ਸੜਦਾ ਹੋਇਆ ਇਸ ਦੁਨੀਆਂ ਤੋਂ ਚਲਾ ਗਿਆ।        

 

ਡਾ. ਮਹੀਪ ਸਿੰਘ * ਸੰਪਰਕ: 093139-32888

13 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਮੇਰੇ ਵਲੋਂ ਵੀ ਉਹਨਾ ਮਹਾਨ ਸ਼ਹੀਦਾ ਨੂ ਕੋਟੀ ਕੋਟੀ ਪ੍ਰਨਾਮ....ਜੋ ਜਲਿਆਂ ਵਾਲੇ ਬਾਗ ਚ ਸ਼ਹੀਦ ਹੋਏ.......

 

ਧਨਵਾਦ ਬਿੱਟੂ ਜੀ.....ਇਹ ਜਾਣਕਾਰੀ ਇਥੇ ਸਾਂਝੀ ਕਰਨ ਲਈ......

13 Apr 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਸਾਂਝਾ ਕਰਨ ਲਈ ਧੰਨਵਾਦ ਬਿੱਟੂ ਬਾਈ ! ਜਿਓੰਦੇ ਵੱਸਦੇ ਰਹੋ,,,

13 Apr 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਬਿੱਟੂ ਜੀ ਕਮਾਲ ਕਰਤੀ ...ਜੀਓ ਬਾਬੇਓ
13 Apr 2012

Reply