Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਫਿਰੋਜ਼ਪੁਰੀ ਜਾਮਣਾਂ

ਜਾਮਣਾਂ ਦੀ ਰੁੱਤ ਹੈ! ਫਿਰੋਜ਼ਪੁਰ ਤੇ ਫਰੀਦਕੋਟ ‘ਚ ਇਨ੍ਹੀਂ ਦਿਨੀਂ ਲੋਹੜਿਆਂ ਦੇ ਜਾਮਣ ਹੁੰਦੇ ਨੇ! ਬਾਜ਼ਾਰ ਵਿੱਚ ਸੌ ਰੁਪਈਏ ਦੇ ਕਿਲੋ ਤੇ ਜੇ ਕਿਸੇ ਨੇ ਪਾਈਆ ਲੈਣੇ ਹੋਣ ਤਾਂ ਤੀਹਾਂ ਦੇ! ਫਰੀਦਕੋਟ ਤੇ ਫਿਰੋਜ਼ਪੁਰ ਦੀਆਂ ਪੁਰਾਣੀਆਂ ਸਰਕਾਰੀ ਕੋਠੀਆਂ ਤੇ ਸਰਕਟ ਹਾਊਸਾਂ ਵਿੱਚ  ਦਰੱਖਤ ਜਾਮਣਾਂ ਦੇ ਭਰੇ ਖੜ੍ਹੇ ਹਨ। ਇਕ ਦਿਨ ਮੈਂ ਸਰਕਟ ਹਾਊਸ ਕੋਲ ਦੀ ਲੰਘਿਆ ਤਾਂ ਬੜੀ ਪੁਰਾਣੀ ਜਾਮਣਾਂ ਨਾਲ ਜੁੜੀ ਯਾਦ, ਮਨ ਦੀ ਨੁੱਕਰੇ ਪਈ ਤਾਜ਼ਾ ਹੋ ਉੱਠੀ ਤੇ ਮੈਂ ਉਥੇ ਹੀ ਇਕ ਰੁੱਖ ਹੇਠ ਠਹਿਰ ਗਿਆ।
ਜੱਜ ਸਾਹਿਬ ਦੀ ਕੋਠੀ ਵਿਚ ਜਾਮਣਾਂ ਦੇ ਬਹੁਤ ਸਾਰੇ ਲੰਬੇ ਤੇ ਸੰਘਣੇ ਰੁੱਖ ਸਨ। ਆਂਢ-ਗੁਆਂਢ ਦੇ ਅਫ਼ਸਰਾਂ ਦੀਆਂ ਕੋਠੀਆਂ ਵੀ ਜਾਮਣਾਂ ਦੇ ਰੁੱਖਾਂ ਨਾਲ ਘਿਰੀਆਂ ਖਲੋਤੀਆਂ ਸਨ। ਜਦ ਮੈਂ ਤੇ ਜੱਜ ਸਾਹਿਬ ਕਚਹਿਰੀ ਆ ਜਾਂਦੇ ਤਾਂ ਨਾਲ ਦੇ ਸਰਕਾਰੀ ਮਕਾਨਾਂ ਵਿੱਚੋਂ ਨਿਆਣੇ ਨਿੱਕੀ ਕੰਧ ਟੱਪ ਕੇ ਆਉਂਦੇ ਤੇ ਜਾਮਣ ਤੋੜ ਲਿਜਾਂਦੇ। ਜੱਜ ਸਾਹਿਬ ਆਖਦੇ, ”ਜਾਹ, ਜਿਨ੍ਹਾਂ ਦੇ ਜੁਆਕ ਆਉਂਦੇ ਨੇ…ਉਨ੍ਹੀਂ ਘਰੀਂ ਉਲਾਂਭਾ ਦੇ ਕੇ ਆ…।”  ਇਕ ਦੋ ਵਾਰ ਮੈਂ ਉਲਾਂਭਾ ਦੇਣ ਗਿਆ ਤਾਂ ਇਕ ਘਰ ਦੀ ਮਾਲਕਣ ਮੇਰੇ ਗਲ ਪੈ ਨਿਕਲੀ, ”ਜੱਜ ਨੇ ਕੀ ਅਚਾਰ ਪਾਉਣੈ ਏਨੇ ਜਾਮਣਾਂ ਦਾ? ਕੀ ਹੋਇਆ ਜੇ ਸਾਡੇ ਨਿਆਣੇ ਚਾਰ ਜਾਮਣ ਤੋੜ ਲਿਆਏ ਤਾਂ… ਅੱਗ ਲਾਏ ਨੀ ਮੁੱਕਦੇ ਏਥੇ ਜਾਮਣ…ਆਪਣੇ ਜੱਜ ਨੂੰ ਕਹਿ ਕਿ ਆਥਣ ਨੂੰ ਕੋਠੀ ਮੂਹਰੇ ਰੇਹੜੀ ਲਾ ਲਿਆ ਕਰੇ ਜਾਮਣਾਂ ਦੀ…।” ਮਾਲਕਣ ਤੋਂ ਸਿਰੇ ਦੀ ਗੱਲ ਸੁਣ ਮੈਂ ਮੂੰਹ ਲਮਕਾ ਕੇ ਵਾਪਸ ਆ ਗਿਆ। ਜੱਜ ਸਾਹਿਬ ਪੁੱਛਣ ਲੱਗੇ, ”ਹਾਂ ਬਈ, ਦੇ ਆਇਆਂ ਉਲਾਂਭਾ?” ਮੈ ਦਲੇਰੀ ਜਿਹੀ ਕਰਕੇ ਆਖ ਦਿੱਤਾ, ”ਨਹੀਂ ਸਰ ਜੀ, ਸਗੋਂ ਉਲਟਾ ਲੈ ਆਇਆ ਹਾਂ… ਸ਼ੁਕਰ ਐ ਉਸ ਨੇ ਮੇਰਾ ਸਿਰ ਨਹੀਂ ਪਾੜ ਦਿੱਤਾ।”
” ਕੀ ਕਹਿੰਦੀ ਐ?”
”ਸਰ ਮੇਰੇ ਕੋਲ ਈ ਰਹਿਣ ਦਿਓ… ਜੁ ਉਹ ਕਹਿੰਦੀ ਐ।” ਇਸ ਮਗਰੋਂ ਜੱਜ ਸਾਹਿਬ ਨਹੀਂ ਬੋਲੇ।
ਇਕ ਦਿਨ ਜੱਜ ਸਾਹਿਬ ਆਖਣ ਲੱਗੇ, ”ਸਾਰੇ ਦੇ ਸਾਰੇ ਜਾਮਣ ਬੋਚ ਬੋਚ ਕੇ ‘’ਕੱਠੇ ਕਰ ਲਿਆ ਕਰ… ਇਕ ਵੀ ਜਾਮਣ ਅਜਾਈਂ ਨਾ ਜਾਵੇ… ਫਰਿੱਜ ਵਿੱਚ ਰੱਖਿਆ ਕਰ… ਸਵੇਰੇ ਨੂੰ ਜਦ ਬੱਸ ਨੂੰ ਦੱੁਧ ਦੇਣ ਜਾਨਾ ਹੁੰਨੈ… ਉਦੋਂ ਨਾਲ ਜਾਮਣ ਵੀ ਨਾਲ ਲੈਜਿਆ ਕਰ… ਬੱਚੇ ਖਾ ਲਿਆ ਕਰਨਗੇ ਉੱਥੇ…।” ਸਵੇਰੇ ਮੈਂ ਮੱਝ ਚੋਂਦਾ। ਕੇਨੀ ਵਿੱਚ ਦੁੱਧ ਪਾਉਂਦਾ। ਸਾਈਕਲ ਮਗਰ ਲੱਦ ਕੇ ਬੱਸ ਅੱਡੇ ਪਹੁੰਚਦਾ ਅੱਡੇ ‘ਚ ਪਹਿਲੀ ਬੱਸ ਲੱਗੀ ਖੜ੍ਹੀ ਹੁੰਦੀ। ਡਰਾਈਵਰ ਦੇ ਪੈਰਾਂ ਕੋਲ ਦੁੱਧ ਵਾਲੀ ਕੇਨੀ ਰੱਖ ਦਿੰਦਾ। ਇੱਕ ਦਿਨ ਜਦ ਜਾਮਣਾਂ ਵਾਲਾ ਵੱਡਾ ਲਿਫਾਫਾ ਰੱਖਿਆ ਤਾਂ ਡਰਾਈਵਰ ਖਿੱਝ ਗਿਆ, ”ਜੱਜ ਸਾਹਿਬ ਨੇ ਤਾਂ ਬੱਸ ਮੁੱਲ ਈ ਲੈ ਲਈ ਆ… ਸਾਰੀ ਥਾਂ ਰੋਕ ਲਈ… ਮੈਂ ਬਰੇਕਾਂ ਕਿਮੇਂ ਲਾਊਂ… ਕਲੱਚ ਕਿਵੇਂ ਦੱਬੂੰ… ਰੇਸ ਕਿਵੇਂ ਦੇਊਂ…।” ਮੈਂ ਚੁੱਪ-ਚਾਪ ਸੁਣਦਾ ਰਿਹਾ। ਔਖਾ-ਸੌਖਾ ਡਰਾਈਵਰ ਹੁਣ ਦੁੱਧ ਦੇ      ਨਾਲ ਜਾਮਣਾਂ ਵੀ ਲਿਜਾਣ ਲੱਗਿਆ ਸੀ। ਉੱਧਰ ਅੱਡੇ ‘ਤੇ ਸਾਹਿਬ ਦਾ ਘਰੇਲੂ ਨੌਕਰ ਪਹਿਲਾਂ ਹੀ ਖੜ੍ਹਾ ਬੱਸ ਉਡੀਕਦਾ ਹੁੰਦਾ। ਦੁੱਧ ਦੀ ਕੇਨੀ ਤੇ ਜਾਮਣਾਂ ਵਾਲਾ ਲਿਫਾਫਾ ਲਾਹ ਕੇ ਘਰ ਲੈ ਜਾਂਦਾ। ਓਧਰ ਬੀਬੀ ਆਸ-ਪਾਸ ਦੀਆਂ ਕੋਠੀਆਂ ਵਿੱਚ    ਜਾਮਣ ਵੰਡ ਕੇ ਗੁਆਂਢਣਾਂ ਨੂੰ ਖੁਸ਼ ਕਰਦੀ ਰਹਿੰਦੀ ਤੇ ਏਧਰ ਜੱਜ ਸਾਹਿਬ ਮੈਨੂੰ ਵਾਧੂ ਯੱਭ ਵਿੱਚ ਪਾ ਕੇ ਦੁਖੀ ਕਰਦੇ ਰਹਿੰਦੇ। ਸਾਹਿਬ ਦੀ ਕੋਠੀ ਵਿੱਚ ਮੈਂ ਕਾਫੀ ਸਾਰੀ ਵੰਨ-ਸੁਵੰਨੀ ਸਬਜ਼ੀ ਵੀ ਲਾ ਰੱਖੀ ਸੀ। ਖਾਣ ਵਾਲਾ ਸਾਹਬ ਇਕੱਲਾ! ਸੋ,ਬੋਰੀ ਵਿੱਚ ਪਾ ਕੇ ਇਹ ਡਰਾਈਵਰ ਦੇ ਹਵਾਲੇ ਕਰ ਦਿੰਦਾ। ਸੱਚੀ ਗੱਲ   ਇਹ ਕਿ ਡਰਾਈਵਰ ਹੁਣ ਤੰਗ ਆਇਆ ਪਿਆ ਸੀ ਸਾਹਿਬ    ਦਾ ਸਾਮਾਨ ਢੋ-ਢੋ ਕੇ! ਹੁਣ ਰਹਿੰਦੀ ਕਸਰ ਜਾਮਣਾਂ ਨੇ ਕੱਢ   ਦਿੱਤੀ ਸੀ।
ਇਕ ਦਿਨ ਮੱਝ ਚੋਂਦਾ ਮੈਂ ਲੇਟ ਹੋ ਗਿਆ ਸੀ। ਓਧਰੋਂ ਬੱਸ ਚੱਲਣ ਦਾ ਵਕਤ ਹੋ ਗਿਆ। ਡਰਾਈਵਰ ਖੜ੍ਹਾ ਉਡੀਕੀ ਗਿਆ।

29 Jul 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਮੁਸਾਫਿਰ ਕਾਹਲੇ ਪੈਣ ਲੱਗੇ। ਜਦ ਮੈਂ ਅੱਡੇ ‘ਤੇ ਆਇਆ ਤਾਂ ਉਹ ਮੈਨੂੰ ਜਿਵੇਂ ਖਾਣ ਨੂੰ ਹੀ ਪੈ ਨਿਕਲਿਆ, ”ਯਾਰ ਤੁਹਾਂ ਮਖੌਲ ਕੀ ਬਣਾ ਛੱਡਿਆ ਏ… ਅਸੀਂ ਖੜ੍ਹੇ ਉਡੀਕਣ ਡਹੇ ਆਂ… ਤੇਰੇ ਪੈਰ ਬੰਨ੍ਹੇ ਆਂ ਕਿਸੇ ਨੇ?” ਉਸ ਦਿਨ ਦੇ ਅੰਮ੍ਰਿਤ ਵੇਲੇ ਮੇਰੇ ਮੂੰਹੋਂ ਸਹਿਜ-ਸੁਭਾਵਕ ਹੀ ਨਿਕਲਿਆ ਸੀ, ਡਰਾਈਵਰ ਸਾਹਿਬ, ਪੈਰ ਤਾਂ ਕੀ, ਮੇਰਾ ਤਾਂ ਜੀਵਨ ਹੀ ਨੂੜਿਆ ਗਿਆ ਐ ਏਸ ਨੌਕਰੀ ਵਿੱਚ… ਸਵੇਰੇ ਤਿੰਨ ਵਜੇ ਦਾ ਉਠਿਆ ਆਂ… ਅੱਜ ਮੱਝ ਈ ਨ੍ਹੀ ਪਸਮੀਂ… ਮੈਂ ਕੀ ਕਰਾਂ?” ਡਰਾਈਵਰ ਆਖਣ ਲੱਗਿਆ, ”ਚੱਲ ਛੱਡ ਸਿਆਪਾ… ਤੂੰ ਕਿਸੇ ਦਿਨ ਮੱਝ ਈ ਖੋਲ੍ਹ ਕੇ ਲੈ ਆ… ਬੱਸ ਵਿੱਚ ਚੜ੍ਹਾ ਕੇ ਉੱਥੇ ਛੱਡ ਆਉਨੇ ਆਂ।”    ਕੰਡਕਟਰ-ਡਰਾਈਵਰ ਤੇ ਮੁਸਾਫਰ ਹੱਸ ਪਏ। ਮੈਂ ਜਾਮਣ ਤੇ ਦੁੱਧ ਡਰਾਈਵਰ ਦੇ ਪੈਰਾਂ ਵਿੱਚ ਰੱਖ ਕੇ ਸਾਈਕਲ ਕੋਠੀ ਵੱਲ ਨੂੰ ਭਜਾ ਲਿਆ।
ਅੱਜ ਐਤਵਾਰ ਦਾ ਦਿਨ ਸੀ। ਜੱਜ ਸਾਹਿਬ ਬੜੇ ਹਲਕੇ-ਫੁਲਕੇ ਮੂਡ ਵਿੱਚ ਬੈਠੇ ਸਨ। ਮੈਂ ਤਾਜ਼ੇ ਜਾਮਣਾਂ ਉਤੇ ਲੁਣ ਛਿੜਕਿਆ। ਪਲੇਟ ਸਾਹਿਬ ਅੱਗੇ ਜਾ ਧਰੀ। ਉਹ ਜਾਮਣ ਖਾਣ ਲੱਗੇ। ਏਨੇ ਨੂੰ ਸਾਹਿਬ ਦਾ ਸਟੈਨੋ ਆ ਗਿਆ। ਸਾਹਿਬ ਉਸ ਤੋਂ ਲੈ ਕੇ ਜ਼ਰੂਰੀ ਫਾਈਲ ਪੜ੍ਹਨ ਲੱਗਿਆ ਤੇ ਨਾਲ ਹੀ ਸਟੈਨੋ ਨੂੰ ਇਸ਼ਾਰਾ ਕੀਤਾ ਕਿ ਉਹ ਵੀ ਪਲੇਟ ਵਿੱਚੋਂ ਜਾਮਣ ਖਾ ਲਵੇ। ਸਟੈਨੋ ਨੇ ਇੱਕ ਜਾਮਣ ਚੱੁਕ ਕੇ ਮੂੰਹ ਵਿੱਚ ਪਾਇਆ ਤੇ ਨਾਂਹ ਵਿੱਚ ਸਿਰ ਹਿਲਾਇਆ। ਮੇਰੇ ਵੱਲ ਨੂੰ ਕੁਨੱਖਾ ਜਿਹਾ ਝਾਕਿਆ। ਦੂਜਾ ਜਾਮਣ ਮੂੰਹ ਵਿੱਚ ਪਾਉਂਦਾ ਸਟੈਨੋ ਬੋਲਿਆ, ”ਸਰ ਆਹ ਵੀ ਕੋਈ ਜਾਮਣ ਨੇ? ਜਾਮਣ ਤਾਂ ਜੀ ਫਿਰੋਜ਼ਪੁਰ ਹੁੰਦੇ ਨੇ… ਆਹਾ-ਆਹਾ… ਸਰ ਜੀ ਦੇਖਣਾ ਕਦੀ ਖਾ ਕੇ ਫਿਰੋਜ਼ਪੁਰੀ ਜਾਮਣ… ਸਰ ਬੜੇ ਸੁਆਦੀ ਨੇ ਜੀ ਫਿਰੋਜ਼ਪੁਰੀ ਜਾਮਣ.. ਮੋਟੇ-ਮੋਟੇ… ਕਿਰੇ-ਕਿਰੇ… ਕਾਲੇ-ਕਾਲੇ…।” ਸਟੈਨੋ ਦੀ ਗੱਲ ਸੁਣ ਕੇ ਸਾਹਿਬ ਨੇ ਫਾਈਲ ਪੜ੍ਹਨੀ ਛੱਡ ਦਿੱਤੀ ਤੇ ਮੈਨੂੰ ਮੁਖਾਤਬ ਹੋਏ, ”ਉਏ ਤੂੰਬੀ ਵਾਲਿਆ, ਅੱਜ ਸੰਡੇ ਆ ਤੇ ਤੂੰ ਵਿਹਲਾ ਈ ਏਂ… ਜਾਹ ਫਿਰੋਜ਼ਪੁਰੋਂ ਜਾਮਣ ਲੈ ਕੇ ਆ।” ਸਾਹਬ ਦਾ ਹੁਕਮ ਸੁਣ ਕੇ ਸਟੈਨੋ ਮੁਸਕਰਾਇਆ। ਮੈਨੂੰ ਗੁੱਸਾ ਆਇਆ ਕਿ ਏਹ ਨਵੀਂ ਚੁਆਤੀ ਲਾ ਗਿਆ। ਹੁਣ ਮੈਂ ਫਿਰੋਜ਼ਪੁਰ ਜਾਵਾਂ ਜਾਮਣ ਲੈਣ ਲਈ? ਸਾਹਬ ਨੇ ਫਾਈਲ ਉਤੇ ਦਸਤਖਤ ਕਰ ਦਿੱਤੇ ਸਨ। ਸਟੈਨੋ ਚਲਾ ਗਿਆ ਸੀ। ਮੈਂ ਸੋਚਿਆ ਸਾਹਿਬ ਸ਼ਾਇਦ ਭੁੱਲ ਜਾਏਗਾ। ਮੈਂ ਕੋਠੀ ਦੇ ਹੋਰ ਕੰਮ ਕਰਨ ਲੱਗਿਆ। ਵੀਹ ਕਿ ਮਿੰਟਾਂ ਮਗਰੋਂ ਸਾਹਬ ਨੇ ਫਿਰ ਪੁੱਛ ਲਿਆ, ”ਉਏ ਗਿਆ ਨਹੀਂ ਤੂੰ ਫਿਰੋਜ਼ਪੁਰ ਜਾਮਣ ਲੈਣ?” ”ਜਾ ਰਿਹਾ ਜੀ ਸਰ… ਜਾ ਰਿਹਾ ਵਾਂ…।” ਮੈਂ ਢੱਠੇ ਜਿਹੇ ਮਨੋਂ ਕਿਹਾ ਸੀ ਤੇ ਕੋਠੀਓਂ ਬਾਹਰ ਆ ਗਿਆ ਸਾਂ। ਮੇਰੇ ਕੋਲ ਤਾਂ ਵੀਹ ਕੁ ਰੁਪੱਈਏ ਹੀ ਸਨ। ਉਹ ਕਿਰਾਇਆ ਲੱਗ ਜਾਣਾ ਸੀ। ਅੱਗੇ ਕਿਹੜਾ ਮੇਰੀ ਮਾਸੀ ਦਾ ਪੁੱਤ ਬੈਠਾ ਸੀ, ਜੁ ਜਾਮਣ ਮੈਨੂੰ ਮੁਫਤ ਵਿੱਚ ਦੇ ਦਿੰਦਾ? ਮੈਂ ਕਿਸੇ ਤੋਂ ਉਧਾਰ ਪੈਸੇ ਲੈਣ ਬਾਰੇ ਸੋਚਣ ਲੱਗਿਆ। ਸੋਚਦਾ-ਸੋਚਦਾ ਸਾਦਿਕ ਚੌਂਕ ਵਿੱਚ ਆ ਕੇ ਬੱਸ ਉਡੀਕਣ ਲਈ ਖਲੋ ਗਿਆ।  ਛੋਟੇ ਜੱਜ ਸਾਹਿਬ ਦਾ ਰੀਡਰ ਸਕੂਟਰ ‘’ਤੇ ਆਉਂਦਾ ਨਜ਼ਰੀਂ ਪਿਆ। ਮੈਂ ਆਵਾਜ਼ ਦਿੱਤੀ, ”ਬਾਊ ਜੀ… ਬਾਊ ਜੀ…।” ਉਹ ਰੁਕ ਗਿਆ। ਨੇੜੇ ਜਾ ਕੇ ਦੱਸਿਆ, ”ਪੰਜਾਹ ਰੁਪਏ ਉਧਾਰੇ ਦਿਓ… ਸਾਹਿਬ ਦਾ… ਕਰਨ ਚੱਲਿਆਂ ਵਾਂ… ਫਿਰੋਜ਼ਪੁਰੋਂ ਜਾਮਣ ਲੈਣ ਜਾਣਾ ਐਂ…।” ਉਨ੍ਹਾਂ ਨੇ ਕਿਹਾ, ”ਕੀ ਗੱਲ, ਫਰੀਦਕੋਟ ਵਿੱਚ ਜਾਮਣਾਂ ਦਾ ਕਾਲ ਪੈ ਗਿਆ ਏ?” ਮੈਂ ਦੱਸਿਆ, ”ਜੱਜ ਸਾਹਬ ਕਹਿੰਦੇ ਨੇ ਕਿ ਮੈਂ ਤਾਂ ਫਿਰੋਜ਼ਪੁਰੀ ਜਾਮਣ ਹੀ ਖਾਣੇ ਨੇ।” ਰੀਡਰ ਨੂੰ ਜਾਚ ਸੁੱਝ ਗਈ। ਉਨ੍ਹਾਂ ਤੀਹ ਰੁਪਏ ਮੈਨੂੰ ਦਿੰਦਿਆਂ ਕਿਹਾ ਕਿ ਅਹਿ ਲੈ… ਤੇ ਏਥੋਂ ਈ ਖਰੀਦ ਲੈ… ਕਿਹੜਾ ਜਾਮਣਾਂ ਦੇ ਉੱਤੇ ਲਿਖਿਆ ਏ ਕਿ ਇਹ ਫਿਰੋਜ਼ਪੁਰੀ ਜਾਮਣ ਨੇ? ਪਰ ਇੰਝ ਕਰੀਂ… ਕੋਠੀ ਹਾਲੇ ਨਾ ਜਾਈਂ. ਘੱਟੋ-ਘੱਟ ਤਿੰਨ ਘੰਟੇ ਨੂੰ ਜਾਈਂ ..ਓਨਾ ਚਿਰ ਬਾਹਰ ਘੁੰਮ-ਫਿਰ ਲੈ…।”
ਰੀਡਰ ਦੀ ਸਕੀਮ ਮੈਨੂੰ ਬਹੁਤ ਚੰਗੀ ਲੱਗੀ ਸੀ।

ਮੈਂ ਤਿੰਨ ਘੰਟੇ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਦਾ ਫਿਰਿਆ ਤੇ ਆਖਰ ਬਾਜ਼ਾਰੋਂ ਮੋਟੇ-ਮੋਟੇ… ਕਿਰੇ-ਕਿਰੇ… ਕਾਲੇ-ਕਾਲੇ ਕਿਲੋ ਜਾਮਣ ਤੁਲਵਾ ਕੇ ਕੋਠੀ ਪੱੁਜ ਗਿਆ। ਜੱਜ ਸਾਹਬ ਜਾਮਣਾਂ ਵਾਲਾ ਲਿਫਾਫਾ ਦੇਖ ਬੜੇ ਪ੍ਰਸੰਨ ਹੋਏ। ਪਲੇਟ ਵਿੱਚ ਜਾਮਣ ਪਾ ਕੇ ਸਾਹਬ ਅੱਗੇ ਰੱਖੇ ਤਾਂ ਉਹ ਖੁਸ਼ ਹੁੰਦੇ ਬੋਲੇ, ”ਵਾਹ ਬਈ ਵਾਹ… ਕਿਆ ਬਾਤ ਐ… ਕਿਆ ਕਹਿਣੇ ਨੇ… ਮੋਟੇ ਮੋਟੇ ਆ ਬਈ ਫਿਰੋਜ਼ਪੁਰੀ ਜਾਮਣ…।” ਸਾਹਬ ਨੇ ਜਾਮਣ ਮੂੰਹ ਵਿੱਚ ਪਾਉਂਦੇ ਆਖਿਆ, ”ਬਈ ਤੂੰਬੀ ਵਾਲਿਆ, ਆਹ ਤਾਂ ਫਿਰੋਜ਼ਪੁਰੀ ਜਾਮਣ… ਫਰੀਦਕੋਟੀਏ ਜਾਮਣਾਂ ਨਾਲੋਂ ਕਿਤੇ ਵੱਧ ਮਿੱਠੇ ਨੇ… ਵਾਹ     ਬਈ ਵਾ… ਮਾਤ ਪਾ ਗਏ ਨੇ ਫਰੀਦਕੋਟ ਦੇ ਜਾਮਣਾਂ ਨੂੰ ਬਈ ਆਹ ਤਾਂ… ਸਾਬਾਸ਼ ਬਈ ਨਿੰਦਰ ਸਿਹਾਂ… ਓ ਤੂੰਬੀ  ਵਾਲਿਆ ਮੁੰਡਿਆ…।”
ਜੱਜ ਸਾਹਬ ਬਹੁਤ ਪ੍ਰਸੰਨ ਸਨ ਤੇ ਮੈਂ ਵੀ ਅੰਦਰੇ ਅੰਦਰ ਖੁਸ਼ ਹੋ ਰਿਹਾ ਸਾਂ… ਰੀਡਰ  ਦੀ ਕੱਢੀ ਸਕੀਮ ਦੇ ਬਲਿਹਾਰੇ ਜਾ ਰਿਹਾ ਸਾਂ।

ਨਿੰਦਰ ਘੁਗਿਆਣਵੀ * ਮੋਬਾਈਲ: 94174-21700

29 Jul 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Nice one janab....thnx for sharing

30 Jul 2012

Jaspreet Singh
Jaspreet
Posts: 274
Gender: Male
Joined: 11/May/2012
Location: Delhi
View All Topics by Jaspreet
View All Posts by Jaspreet
 

Nice . . .:)

30 Jul 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

Main vi khane aa jamun. Koi fark nhi painda Faridkot de hon ya Firozpur de hahahaha
Ethe sare hi exotic fruits mil jande ne but jamun ee nai milde :(

30 Jul 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very very nycc......thnx for sharing.......

01 Aug 2012

Reply