Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਂਬਾਜ਼ ਮਸੀਹੇ ਦੀ ਵਿਦਾਇਗੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਾਂਬਾਜ਼ ਮਸੀਹੇ ਦੀ ਵਿਦਾਇਗੀ

 

ਦੁਨੀਆਂ ਦੀ ਜੁਝਾਰੂ ਰੋਸ਼ਨੀ ਬੁਝ ਗਈ ਹੈ। ਵਿਸ਼ਵ ਦੇ ਕਰੋੜਾਂ ਰੰਗ-ਨਸਲ ਦੇ ਭੇਦਭਾਵ ਤੋਂ ਪੀੜਤ ਲੋਕਾਂ ਦਾ ਮਸੀਹਾ ਤੇ ਅਦਭੁੱਤ ਪ੍ਰੇਰਨਾ-ਸਰੋਤ ਨੈਲਸਨ ਮੰਡੇਲਾ ਵਿਦਾ ਹੋ ਗਿਆ ਹੈ। ਉਹ ਦੁਨੀਆਂ ਦੇ ਅਜਿਹੇ ਜ਼ਿੰਦਾ ਰਹਿਬਰ ਸਨ, ਜਿਨ੍ਹਾਂ ਦੇ ਬਰਾਬਰ ਦੀ ਕੋਈ ਹੋਰ ਮਿਸਾਲ ਨਹੀਂ ਹੈ। ਓਬਾਮਾ ਦਾ ਕਥਨ ਸੱਚ ਹੈ ਕਿ ਅਸੀਂ ਦੁਬਾਰਾ ਨੈਲਸਨ ਵਰਗੀ ਸ਼ਖ਼ਸੀਅਤ ਨਹੀਂ ਵੇਖ ਸਕਾਂਗੇ। ਰੰਗ ਭੇਦ ਖ਼ਿਲਾਫ਼ ਉਹ ਵਿਸ਼ਵ ਦੀ ਸਭ ਤੋਂ ਤਾਕਤਵਰ ਆਵਾਜ਼ ਸੀ। ਇੱਕ ਜਾਂਬਾਜ਼ ਮਸੀਹਾ, ਜਿਸਦੀ ਆਵਾਜ਼ ਵਿੱਚ ਉਹ ਥਰਥਰਾਹਟ ਸੀ ਜੋ ਗੜਗੜਾਹਟ ਪੈਦਾ ਕਰਦੀ ਸੀ। ਮੰਡੇਲਾ ਪਹਿਲੇ ਅਜਿਹੇ ਵਿਸ਼ਵ ਨੇਤਾ ਸਨ ਜਿਸਨੂੰ ਪੂਰੀ ਦੁਨੀਆਂ ਵਿੱਚ ਉਹ ਸਨਮਾਨ ਪ੍ਰਾਪਤ ਹੋਇਆ, ਜੋ ਇਸ ਤੋਂ ਪਹਿਲਾਂ ਕਿਸੇ ਦੇ ਹਿੱਸੇ ਨਹੀਂ ਆਇਆ।
ਗ਼ਰੀਬਾਂ ਅਤੇ ਲੋਕਤੰਤਰ ਦੀ ਆਵਾਜ਼ ਬਣੇ ਨੈਲਸਨ ਮੰਡੇਲਾ ਨੇ ਆਪਣੀ ਪੂਰੀ ਜ਼ਿੰਦਗੀ ਨਸਲਵਾਦ ਤੇ ਰੰਗ-ਭੇਦ ਦੀ ਦੁਨੀਆਂ ਵਿੱਚ ਆਮ ਗ਼ਰੀਬ ਆਦਮੀ ਦੀ ਪਛਾਣ ਸਥਾਪਤ ਕਰਨ ਲਈ ਲਗਾ ਦਿੱਤੀ। ਜ਼ਿੰਦਗੀ ਵਿੱਚ ਮੰਡੇਲਾ ਨੇ ਬਹੁਤ ਕੁਝ ਪ੍ਰਾਪਤ ਕੀਤਾ ਪਰ ਵਿਸ਼ਵ ਇਤਿਹਾਸ ਵਿੱਚ ਉਹ ਮੁਕਤੀ ਦੇ ਲੋਕਤੰਤਰੀ ਯੋਧਾ ਦੇ ਰੂਪ ਵਿੱਚ ਸਫ਼ਲ ਹੋਇਆ। ਲੰਮੇ ਸੰਘਰਸ਼ਾਂ ਦੀ ਦਾਸਤਾਨ ਬਣੇ ਮੰਡੇਲਾ ਦਾ ਕੱਲ੍ਹ ਰਾਤੀਂ ਫੇਫੜਿਆਂ ਵਿੱਚ ਇਨਫੈਕਸ਼ਨ ਨਾਲ ਦੇਹਾਂਤ ਹੋ ਗਿਆ। ਮੰਡੇਲਾ ਇੱਕ ਸੱਚੇ ਗਾਂਧੀਵਾਦੀ ਸਨ, ਜਿਨ੍ਹਾਂ ਆਪਣੀ ਹਿੰਮਤ ਅਤੇ ਜੁਝਾਰੂ ਸੰਘਰਸ਼ ਨਾਲ ਹਿੰਸਾ ਤੇ ਅਹਿੰਸਾ ਵਿੱਚੋਂ ਆਪਣਾ ਰਸਤਾ ਬਣਾਇਆ ਤੇ ਅਫ਼ਰੀਕੀ ਲੋਕਾਂ ਨੂੰ ਸਦੀਆਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਇਆ।
ਮੰਡੇਲਾ ਨੂੰ ਪੂਰੀ ਦੁਨੀਆਂ ਵਿੱਚ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਉਹ ਪਹਿਲੇ ਅਜਿਹੇ ਨੇਤਾ ਸਨ ਜਿਨ੍ਹਾਂ ਦੇ ਅੰਦਰ ਮਾਨਵੀ ਰਿਸ਼ਤਿਆਂ ਦਾ ਅਥਾਹ ਸਮੁੰਦਰ ਸੀ। ਉਹ ਹਮੇਸ਼ਾਂ ਵਿਸ਼ਵ ਚਰਚਾ ਵਿੱਚ ਰਹੇ, ਚਾਹੇ ਉਹ ਅੰਦੋਲਨ ਦੀ ਰਾਹ ਹੋਵੇ, ਜੇਲ੍ਹ ਦਾ 27 ਸਾਲਾਂ ਦਾ ਸਫ਼ਰ। ਉਹ ਕੌਮਾਂਤਰੀ ਪ੍ਰੇਰਨਾ ਪੁਰਸ਼ ਬਣੇ ਜਿਸ ਵਿੱਚ ਜ਼ਿੰਦਗੀ ਦੇ ਜੀਵਨ ਸੰਘਰਸ਼ ਦੀ ਲੰਮੀ ਲੜਾਈ ਲੜਨ ਦਾ ਜਜ਼ਬਾ, ਹਿੰਮਤ ਤੇ ਹੌਸਲਾ ਸੀ। ਨੈਲਸਨ ਮੰਡੇਲਾ ਦਾ ਸਮੁੱਚਾ ਜੀਵਨ  ਰਾਸ਼ਟਰ ਭਗਤੀ ਅਤੇ ਬਹਾਦਰੀ ਦੀ ਅਹਿਮ ਤਸਵੀਰ ਹੈ, ਤਾਂ ਹੀ ਤਾਂ ਮੰਡੇਲਾ ਬਾਰੇ ਕਿਹਾ ਗਿਆ ਹੈ:
‘ਮੰਡੇਲਾ ਇੱਕ ਵਿਸ਼ਾਲ ਵੱਟ ਬਿਰਖ਼ ਦੀ ਤਰ੍ਹਾਂ ਹੈ ਜਿਸਦੀ ਛਾਂ ਵਿੱਚ ਪੂਰੀ ਧਰਤੀ ਦੇ ਆਦਮੀ ਸ਼ਾਂਤੀ ਪ੍ਰਾਪਤ ਕਰਦੇ ਹਨ।’
ਮੰਡੇਲਾ ਨੇ ਇਹ ਸਾਬਤ ਕਰ ਦਿੱਤਾ ਕਿ ਜੰਗ ਹਥਿਆਰਾਂ ਤੋਂ ਬਿਨਾਂ ਵੀ ਲੜੀ ਅਤੇ ਜਿੱਤੀ ਜਾ ਸਕਦੀ ਹੈ। ਉਨ੍ਹਾਂ ਆਪਣੀ ਜੀਵਨ ‘ਲਾਂਗਵਾਕ ਟੂ ਫਰੀਡਮ’ ਲਿਖ ਕੇ ਸਭ ਕੁਝ ਬਿਆਨ ਕੀਤਾ ਹੈ। ਉਨ੍ਹਾਂ ਦੀ ਜੀਵਨੀ ਪੜ੍ਹਦਿਆਂ ਹਰ ਵਾਰ ਇੱਕ ਨਵੇਂ ਨੈਲਸਨ ਮੰਡੇਲਾ ਦੇ ਦਰਸ਼ਨ ਹੁੰਦੇ ਹਨ। ਇੱਕ ਮਹਾਂਮਾਨਵ ਕੀ ਹੁੰਦਾ ਹੈ, ਇਹ ਉਨ੍ਹਾਂ ਦੀ ਜੀਵਨੀ ਪੜ੍ਹ ਕੇ ਹੀ ਪਤਾ ਲੱਗਦਾ ਹੈ। ਅਸਲ ਵਿੱਚ ਮੰਡੇਲਾ ਤਾਂ ਉਸ ਜੰਗਲ ਦੇ ਫੁੱਲ ਸਨ ਜਿੱਥੇ ਆਜ਼ਾਦੀ ਹੀ ਆਜ਼ਾਦੀ ਹੈ। ਇਹ ਮਹਾਨ ਮਨੁੱਖ 18 ਜੁਲਾਈ, 1918 ਨੂੰ ਮਾਵੇਜ਼ੋ ਪ੍ਰਾਂਤ ਵਿੱਚ ਪੈਦਾ ਹੋਇਆ ਸੀ। ਦੱਖਣੀ ਅਫ਼ਰੀਕਾ ਦਾ ਇਹ ਪਿੰਡ ਅੱਜ ਵੀ ਪਛੜਿਆ ਹੋਇਆ ਹੈ। ਪਿਤਾ ਗਾਦਲਾ ਹੇਨਰੀ ਫਾਕਾਨਿਸਵਾ ਅਤੇ ਮਾਂ ਫੈਨੀ ਦੀ ਇਸ ਔਲਾਦ ਦਾ ਪੂਰਾ ਨਾਮ ਰੋਲ੍ਹਿਲ੍ਹਾਲਾ ਮੰਡੇਲਾ ਰੱਖਿਆ ਗਿਆ, ਜੋ ਬਾਅਦ ਵਿੱਚ ਮੰਡੇਲਾ ਨਾਂ ਨਾਲ ਪ੍ਰਸਿੱਧ ਹੋਇਆ।  ਨੈਲਸਨ ਦਾ ਧਾਰਮਿਕ ਨਾਂ ਮਦੀਬਾ ਸੀ। ਅਫ਼ਰੀਕਾ ਦੇ ਥੈਂਬੂ ਕਬੀਲੇ ਦੇ ਇਸ ਬਾਲਕ ਨੇ ਦੁਨੀਆਂ ਦੀ ਤਹਿਜ਼ੀਬ ਅਤੇ ਰਾਜਨੀਤੀ ਹੀ ਬਦਲ ਦਿੱਤੀ। ਮੰਡੇਲਾ ਨੇ ਤਿੰਨ ਸ਼ਾਦੀਆਂ ਕੀਤੀਆਂ। ਪਹਿਲੀ ਪਤਨੀ ਮਾਸੇ 1944-1958 ਤਕ, ਵਿੰਨੀ 1996 ਤਕ ਤੇ ਫਿਰ ਅੰਤਿਮ ਛਿਣਾਂ ਦੀ ਸਹਿਯੋਗੀ ਗਰੇਸਾ ਮਿਸ਼ੇਲ 1998 ਵਿੱਚ ਉਸ ਦੀ ਜੀਵਨ-ਸਾਥਣ ਬਣੀ।
27 ਵਰ੍ਹਿਆਂ ਦੀ ਜੇਲ੍ਹ ਯਾਤਰਾ ਵਿੱਚ ਮੰਡੇਲਾ ਨੇ ਆਪਣੀ ਜ਼ਿੰਦਗੀ ਦੇ ਸਾਹਾਂ ਅਤੇ ਜਿਸਮ ’ਤੇ ਬਹੁਤ ਕੁਝ ਸਹਿਆ। ਪਚਾਨਵੇਂ ਵਰ੍ਹਿਆਂ ਦੇ ਆਪਣੇ ਲੰਮੇ ਜੀਵਨ-ਕਾਲ ਵਿੱਚ ਮੰਡੇਲਾ ਆਪਣੇ ਅਤੇ ਵਿਸ਼ਵ ਦੇ ਲੋਕਾਂ ਦੀ ਆਵਾਜ਼ ਬਣੇ। ਰੰਗ-ਭੇਦ ਦੀ ਵਿਸ਼ਾਲ ਤਾਕਤ ਪੱਛਮੀ ਸਾਮਰਾਜ ਅਤੇ ਆਪਣੇ ਦੇਸ਼ ਦੀ ਸਦੀਆਂ ਦੀ ਜ਼ਾਲਮ ਸਰਕਾਰ ਨਾਲ ਲੋਹਾ ਲੈ ਕੇ ਫਿਰ ਜ਼ਿੰਦਾ ਰਹਿਣ ਦਾ ਸਾਹਸ ਕਰਨਾ ਕੋਈ ਮੰਡੇਲਾ ਦੇ ਜੀਵਨ ਤੋਂ ਸਿੱਖ ਸਕਦਾ ਹੈ। ਵਿਸ਼ਵ ਇਤਿਹਾਸ ਵਿੱਚ ਬਹੁਤ ਘੱਟ ਅਜਿਹੇ ਲੋਕ ਹਨ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਇਤਿਹਾਸ ਰਚਿਆ ਹੈ। ਅਫ਼ਰੀਕਾ ਦੇ ਪ੍ਰਧਾਨ ਨੇ ਕਿਹਾ, ‘‘ਅਸੀਂ ਹਰ ਅਫ਼ਰੀਕੀ ’ਚ ਮੰਡੇਲਾ ਦਾ ਜਜ਼ਬਾ ਵੇਖ ਰਹੇ ਹਾਂ। ਅਸੀਂ ਆਪਣਾ ਸਭ ਤੋਂ ਪਿਆਰਾ ਬੇਟਾ ਖੋ ਦਿੱਤਾ ਹੈ।’’
ਮੰਡੇਲਾ ਨੂੰ 250 ਤੋਂ ਜ਼ਿਆਦਾ ਵਿਸ਼ਵ ਸਨਮਾਨ ਦਿੱਤੇ ਗਏ ਸਨ, ਜੋ ਉਨ੍ਹਾਂ ਦੇ ਜਜ਼ਬੇ ਤੇ ਆਜ਼ਾਦੀ ਦੀ ਲੜਾਈ ਦੇ ਹੌਸਲੇ ਨੂੰ ਸਲਾਮ ਹੈ। ਸਾਲ 1995 ਵਿੱਚ ਅਫ਼ਰੀਕੀ ਨੈਸ਼ਨਲ ਕਾਂਗਰਸ ਨੇ ਮੰਡੇਲਾ ਨੂੰ ‘ਵਿਸ਼ਵ ਧਰੋਹਰ’ ਤੇ ‘ਜ਼ਿੰਦਾ ਮਸੀਹਾ’ ਕਿਹਾ ਸੀ। ਮੰਡੇਲਾ ਨੂੰ ਸਾਲ 1993 ਵਿੱਚ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੂੰ ਦੁਨੀਆਂ ਦਾ ਸਭ ਤੋਂ ਸਾਹਸੀ ਵਿਅਕਤੀ ਕਿਹਾ ਗਿਆ ਸੀ। ਭਾਰਤ ਸਰਕਾਰ ਨੇ ਸਾਲ 1991 ਵਿੱਚ ਨੈਲਸਨ ਮੰਡੇਲਾ ਨੂੰ ‘ਭਾਰਤ ਰਤਨ’ ਨਾਲ ਨਿਵਾਜਿਆ ਸੀ। ਅਫ਼ਰੀਕਾ ਦੇ ਪ੍ਰਧਾਨ ਦੀ ਸੇਵਾਮੁਕਤੀ ਤੋਂ ਬਾਅਦ ਨੈਲਸਨ ਮੰਡੇਲਾ ਟੀ.ਬੀ. ਵਰਗੀਆਂ ਬੀਮਾਰੀਆਂ ਦੀ ਰੋਕਥਾਮ ਲਈ ਕੰਮ ਕਰਦੇ ਰਹੇ। ਉਨ੍ਹਾਂ ਕਰੋੜਾਂ ਲੋਕਾਂ ਦੀ ਲੋਕ ਭਲਾਈ ਦੀਆਂ ਯੋਜਨਾਵਾਂ ਨੂੰ ਮੂਰਤ ਰੂਪ ਦਿੱਤਾ।
ਮੰਡੇਲਾ ਨੂੰ ਇੱਕ ਅਜਿਹੇ ਨੇਤਾ/ਯੋਧਾ ਦੇ ਰੂਪ ਵਿੱਚ ਵੀ ਯਾਦ ਕੀਤਾ ਜਾਵੇਗਾ ਜੋ ਚਿੰਤਨਸ਼ੀਲ ਸੀ। ਮੰਡੇਲਾ ਨੂੰ ਨੇੜਿਓਂ ਵੇਖਣਾ ਇੱਕ ਅਦਭੁੱਤ ਲਮਹਾ ਸੀ। ਮੇਰੀਆਂ ਯਾਦਾਂ ਵਿੱਚ ਉਨ੍ਹਾਂ ਦੀ ਆਵਾਜ਼ ਅਜੇ ਤਕ ਤਾਜ਼ਾ ਹੈ। ਵਿਗਿਆਨ ਭਵਨ, ਦਿੱਲੀ ਵਿੱਚ ਹੋਏ ਸਨਮਾਨ ਸਮਾਰੋਹ ਵਿੱਚ ਉਨ੍ਹਾਂ ਨੂੰ ਵੇਖਣਾ ਅਦਭੁੱਤ ਛਿਣ ਸੀ। ਮੰਡੇਲਾ ਨੇ ਆਪਣੀ 27 ਸਾਲ ਦੀ ਜੇਲ੍ਹ ਯਾਤਰਾ ਦੌਰਾਨ ਬੇਹੱਦ ਨਿੱਜੀ ਯਾਦਾਂ ਭਰੀਆਂ ਚਿੱਠੀਆਂ ਲਿਖੀਆਂ ਹਨ। ਉਨ੍ਹਾਂ ’ਚੋਂ ਉਨ੍ਹਾਂ ਦੀ ਉਹ ਤਸਵੀਰ ਵਿਖਾਈ ਦਿੰਦੀ ਹੈ ਜੋ ਹੋਰ ਕਿਸੇ ਦੀ ਸ਼ਖ਼ਸੀਅਤ ’ਚੋਂ ਨਹੀਂ ਦਿਖਾਈ ਦੇ ਸਕਦੀ। ਉਨ੍ਹਾਂ ’ਚੋਂ ਕੁਝ ਚਿੱਠੀਆਂ ਦਾ ਨਮੂਨਾ ਅਨੁਵਾਦ ਪੇਸ਼ ਹੈ:
‘ਮੇਰੇ ਪਿਤਾ ਦੀ ਮੌਤ ਉਦੋਂ ਹੋ ਗਈ ਜਦੋਂ ਮੈਂ ਸਿਰਫ਼ 9 ਵਰ੍ਹਿਆਂ ਦਾ ਸਾਂ। ਜ਼ਿੰਦਗੀ ਤੇ ਮੌਤ ਕੀ ਹੁੰਦੀ ਹੈ, ਮੈਨੂੰ ਕੁਝ ਪਤਾ ਨਹੀਂ ਸੀ। ਮੈਨੂੰ ਸਿਰਫ਼ ਐਨਾ ਯਾਦ ਹੈ, ਪਿਤਾ ਜੀ ਤੜਪਦੇ ਰਹੇ ਤੇ ਪੂਰੇ ਹੋ ਗਏ। ਬਹੁਤ ਬਾਅਦ ਪਤਾ ਲੱਗਿਆ ਕਿ ਮੇਰੇ ਪਿਤਾ ਚੱਲ ਵਸੇ। ਰਾਸ਼ਟਰਪਤੀ ਬਣਨ ਤੋਂ ਬਾਅਦ ਮੈਂ ਪਹਿਲਾ ਕੰਮ ਮੈਡੀਕਲ ਸੇਵਾਵਾਂ ਦੀ ਬਿਹਤਰੀ ਲਈ ਕੀਤਾ।’
ਇੱਕ ਹੋਰ ਖ਼ਤ ਵਿੱਚ ਉਹ ਆਪਣੀ ਪਤਨੀ ਨੂੰ ਸੰਬੋਧਨ ਕਰਦਿਆਂ ਲਿਖਦੇ ਹਨ:
‘‘ਵਿੰਨੀ, ਤੇਰੇ ਪਿਆਰ ਦਾ ਮੇਰੇ ’ਤੇ ਕਰਜ਼ ਹੈ। ਤੇਰੀ ਫੋਟੋ ਵੇਖ ਕੇ ਮੈਨੂੰ ਪਰਿਵਾਰ ਨਾਲ ਮੋਹ ਹੋਰ ਵੀ ਤਾਜ਼ਾ ਹੋ ਗਿਆ ਹੈ। ਜਿਨ੍ਹਾਂ ਲੋਕਾਂ ਦੀ ਆਪਣੀ ਕੋਈ ਆਤਮਾ ਨਹੀਂ ਹੁੰਦੀ, ਉਨ੍ਹਾਂ ਨੂੰ ਪਿਆਰ ਦੀ ਕੋਈ ਵੀ ਪਰਿਭਾਸ਼ਾ ਚੰਗੀ ਨਹੀਂ ਲਗਦੀ।’’
1 ਜੂਨ 1970
‘‘ਅੱਜ ਅੱਠ ਵਰ੍ਹੇ ਹੋ ਗਏ ਹਨ, ਜਦੋਂ ਤੋਂ ਮੈਂ ਤੁਹਾਨੂੰ ਸਾਰੇ ਲੋਕਾਂ ਨੂੰ ਨਹੀਂ ਵੇਖਿਆ। ਪਿਛਲੇ ਇੱਕ ਸਾਲ ਤੋਂ ਮੈਨੂੰ ਚਿੰਤਾ ਹੈ ਕਿ ਤੂੰ ਸਕੂਲ ਦੀਆਂ ਛੁੱਟੀਆਂ ਕਿੱਥੇ ਮਨਾਉਂਦੀ ਏਂ। ਲਗਾਤਾਰ ਖ਼ਤ ਲਿਖਣ ਦਾ ਇੱਕ ਫ਼ਾਇਦਾ ਇਹ ਹੈ ਕਿ ਮੈਂ ਤੁਹਾਡੇ ਨਾਲ ਜੁੜਿਆ ਰਹਿੰਦਾ ਹਾਂ। ਆਜ਼ਾਦੀ ਤੋਂ ਬਿਨਾਂ ਕੁਝ ਵੀ ਪਸੰਦ ਨਹੀਂ ਹੈ।’’
1 ਜੁਲਾਈ 1969
ਆਪਣੀ ਪਹਿਲੀ ਪਤਨੀ ਨੂੰ ਇੱਕ ਖ਼ਤ ਵਿੱਚ ਮੰਡੇਲਾ ਨੇ ਲਿਖਿਆ:
‘‘ਮੈਂ ਤੇਰੇ ਪੁੱਤਰ ਦੀ ਸ਼ਾਦੀ ਵਿੱਚ ਸ਼ਾਮਲ ਨਹੀਂ ਹੋ ਸਕਿਆ, ਮੈਨੂੰ ਅਫ਼ਸੋਸ ਹੋਇਆ। ਤੇਰੇ ਸਾਰੇ ਜ਼ਖ਼ਮ ਮੇਰੇ ਨੇ, ਮੈਂ ਉਨ੍ਹਾਂ ’ਚ ਸ਼ਾਮਲ ਹੁੰਦਾ ਹਾਂ। ਇਸ ਨਾਲ ਤੈਨੂੰ ਤਾਕਤ ਮਿਲੇਗੀ।’’
26 ਅਕਤੂਬਰ 1976
‘‘ਮੈਂ ਜੇਲ੍ਹ ਵਿੱਚ ਰੇਗਿਸਤਾਨ ਦੀ ਤਰ੍ਹਾਂ ਸਖ਼ਤ ਤੇ ਸੁੱਕਾ ਹੋ ਗਿਆ ਹਾਂ। ਰੇਤ ਹੀ ਰੇਤ ਹੈ, ਕੋਈ ਹਵਾ ਤੇ ਪਾਣੀ ਦੀ ਥਾਂ ਨਹੀਂ ਹੈ। ਤੁਹਾਡੀਆਂ ਚਿੱਠੀਆਂ ਨਹੀਂ ਮਿਲਦੀਆਂ ਤਾਂ ਲੱਗਦਾ ਹੈ ਰੇਗਿਸਤਾਨ ਹੋਰ ਸੁੱਕਾ ਤੇ ਨਿਰਮੋਹੀ ਹੋ ਗਿਆ ਹੈ।’’
ਅੰਤ ਵਿੱਚ ਮੰਡੇਲਾ ਦੀ ਇੱਕ ਕਵਿਤਾ ਦੀ ਵੰਨਗੀ ਵੇਖੀ ਜਾ ਸਕਦੀ ਹੈ:
‘‘ਮੇਰੀ ਝੌਂਪੜੀ ਦਾ ਅੰਡੇ ਵਰਗਾ ਆਕਾਰ
ਉਦੋਂ ਮੈਂ ਇਹੀ ਸਮਝਦਾ ਸੀ
ਕਿ ਇਹ ਹੀ ਮੇਰਾ ਸੰਸਾਰ ਹੈ।
ਮੇਰਾ ਘਰ-
ਸਿਰਫ਼ ਜੇਲ੍ਹ ਹੈ-
ਮੈਂ ਆਕਾਸ਼ ’ਚ ਖੰਭ ਪਸਾਰ ਕੇ ਉੱਡਣਾ ਚਾਹੁੰਦਾ ਹਾਂ।
ਇਹ ਸੰਭਵ ਹੈ-
ਜਦੋਂ ਮੈਂ ਪਿੰਡ ਤੋਂ ਬਾਹਰ ਆਇਆ-
ਦੁਨੀਆਂ ਤਾਂ ਜੇਲ੍ਹ ’ਚ ਵੀ ਹੈ
ਤੇ ਪੂਰੀ ਜੇਲ੍ਹ ਪੂਰੀ ਦੁਨੀਆਂ-
ਮੈਂ ਝੌਂਪੜੀ ’ਚ ਪੈਦਾ ਹੋਇਆ
ਇਹ ਹੀ ਸਾਰਾ ਸੰਸਾਰ ਹੈ।
ਮੰਡੇਲਾ ਆਪਣੀ ਜੀਵਨੀ ਵਿੱਚ ਲਿਖਦੇ ਹਨ ਕਿ ਚੂਨੇ ਪੱਥਰ ਦੀ ਖਾਦਾਨ ’ਚ ਕੰਮ ਕਰਦਿਆਂ ਜ਼ਿੰਦਗੀ ਦੀ ਰਾਹ ਦਾ ਅੰਦਾਜ਼ਾ ਹੋਇਆ। ਉੱਥੇ ਸਮੂਹ ਵਿੱਚ ਆਜ਼ਾਦੀ ਦੇ ਗੀਤ ਗਾਉਂਦਿਆਂ ਮਨ ਦੀ ਮੈਲ ਲੱਥ ਗਈ। ਇਹੀ ਤਾਂ ਜ਼ਿੰਦਗੀ ਦੀ ਪਹਿਲੀ ਰਵਾਨੀ ਸੀ।
ਨੈਲਸਨ ਮੰਡੇਲਾ ਵਿਦਾ ਹੋ ਗਏ ਹਨ। ਅਸੀਂ ਭਾਗਾਂ ਵਾਲੇ ਹਾਂ ਜਿਨ੍ਹਾਂ ਇਸ ਜਾਂਬਾਜ਼ ਨੂੰ ਧਰਤੀ ’ਤੇ ਵੇਖਿਆ। ਇਤਿਹਾਸ ਮੰਡੇਲਾ ਨੂੰ ਮੁਕਤੀਦਾਤਾ ਅਤੇ ਗ਼ੁਲਾਮੀ ਤੋਂ ਮੁਕਤ ਕਰਵਾਉਣ ਵਾਲੇ ਅਹਿੰਸਕ ਯੋਧੇ ਦੇ ਰੂਪ ਵਿੱਚ ਹਮੇਸ਼ਾਂ ਯਾਦ ਰੱਖੇਗਾ।
-ਡਾ. ਕ੍ਰਿਸ਼ਨ ਕੁਮਾਰ ਰੱਤੂ 
* ਸੰਪਰਕ: 094103-93966

07 Dec 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

This small writeup showing glimpses of N Mandela's illustrious life is indeed a Rich Tribute to the Hero who fought apartheid successfully and righfully came to be named a great Liberator - Muktidata.

A grateful nation said on his death - God, thank you for the gift of Madiba.

May his soul R.I.P.
Salute to the great son of South Africa - Madiba.

07 Dec 2013

Reply