Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਾਏ ਜ਼ਿੰਦਗੀ- ਜਸਪਾਲ ਭੱਟੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਬਾਏ ਜ਼ਿੰਦਗੀ- ਜਸਪਾਲ ਭੱਟੀ


ਬਾਏ ਜ਼ਿੰਦਗੀ ...
ਹਾਸਿਆਂ ਦੇ ਬਾਦਸ਼ਾਹ ਜਸਪਾਲ ਭੱਟੀ ਦੇ ਟੁਰ ਜਾਣ 'ਤੇ....
ਮਾੜੀਆਂ ਖ਼ਬਰਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈਂਦਾ। ਅਜੇ ਯਸ਼ ਚੋਪੜਾ ਦੇ ਤੁਰ ਜਾਣ ਦੀ ਖ਼ਬਰ ਦੀ ਸਿਆਹੀ ਸੁੱਕੀ ਨਹੀਂ ਸੀ ਕਿ ਇੱਕ ਹੋਰ ਕੁਲਹਿਣੀ ਖ਼ਬਰ ਮੱਥੇ ਆਣ ਵੱਜੀ। ਉਘੇ ਕਾਮੇਡੀਅਨ ਜਸਪਾਲ ਭੱਟੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸਾ ਸ਼ਾਹਕੋਟ ਵਿੱਚ ਵਾਪਰਿਆ ਜਿੱਥੇ ਉਨ੍ਹਾਂ ਦੀ ਕਾਰ ਇੱਕ ਟਾਹਲੀ ਨਾਲ ਟਕਰਾ ਗਈ। ਹਾਦਸੇ ਵਿੱਚ ਜਸਪਾਲ ਭੱਟੀ ਦਾ ਪੁੱਤਰ ਜਸਰਾਜ ਭੱਟੀ ਤੇ ਫਿਲਮ ਦੀ ਹੀਰੋਇਨ ਵੀ ਜਖ਼ਮੀ ਹੋਏ ਦੱ

ਸੇ ਜਾ ਰਹੇ ਹਨ। ਅਜੇ ਤਿੰਨ ਦਿਨ ਪਹਿਲਾਂ ਹੀ ਇਕ ਸੜਕ ਹਾਦਸੇ ਨੇ ਹੀ ਸਾਡੇ ਕੋਲੋਂ ਇਕ ਸਮਰੱਥ ਤੇ ਨਿਡਰ ਪੱਤਰਕਾਰ ਅੰਮ੍ਰਿਤਾ ਖੋਹ ਲਈ ਸੀ। ਭੱਟੀ ਇਹਨੀਂ ਦਿਨੀ ਆਪਣੀ ਨਵੀਂ ਫਿਲਮ ਪਾਵਰ ਕੱਟ ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਸਨ। ਬੁੱਧਵਾਰ ਉਹ ਬਠਿੰਡੇ ਸਨ ਤੇ ਇਹ ਹਾਦਸਾ ਵੀਰਵਾਰ ਵੱਡੇ ਤੜਕੇ ਵਾਪਿਰਆ। ਭੱਟੀ ਦੀ ਨਵੀਂ ਫਿਲਮ ਪਾਵਰ ਕੱਟ ਸ਼ੁੱਕਰਵਾਰ ਰਿਲੀਜ਼ ਹੋਣੀ ਹੈ।
3 ਮਾਰਚ 1955 ਨੂੰ ਅੰਮ੍ਰਿਤਸਰ ਦੇ ਇੱਕ ਰਾਜਪੂਤ ਸਿੱਖ ਪਰਵਾਰ ਚ ਜਨਮੇਂ ਜਸਪਾਲ ਭੱਟੀ ਸੱਚੇ ਅਰਥਾਂ ਵਿਚ ਕਾਮੇਡੀ ਦੇ ਬਾਦਸ਼ਾਹ ਸਨ।ਪੰਜਾਬ ਇੰਜਨੀਰਿੰਗ ਕਾਲਜ ਚੰਡੀਗੜ੍ਹ ਤੋਂ ਉਨ੍ਹਾਂ ਇਲੈਕਟ੍ਰੀਕਲ ਇੰਜਨੀਰਿੰਗ ਚ ਗਰੈਜੂਏਸ਼ਨ ਕੀਤੀ।ਕਾਲਜ ਦੇ ਦਿਨਾਂ ਚ ਉਨ੍ਹਾਂ ਦਾ ਸਟਰੀਟ ਪਲੇਅ ਨਾਨਸੈਂਸ ਕਲੱਬ ਬੇਹੱਦ ਸਫਲ ਰਿਹਾ ਤੇ ਬਤੌਰ ਕਾਮੇਡੀਅਨ ਜਸਪਾਲ ਭੱਟੀ ਦੀ ਚਰਚਾ ਛਿੜ ਪਈ। ਦੂਰਦਸ਼ਨ ਤੋਂ ਉਨ੍ਹਾਂ ਦੇ ਸੀਰੀਅਲ ਫ਼ਲਾਪ ਸ਼ੋਅ (1990) ਤੇ ਉਲਟਾ ਪੁਲਟਾ ਸੁਪਰਹਿੱਟ ਰਿਹਾ ਤੇ ਏਸੇ ਨਾਲ ਜਸਪਾਲ ਭੱਟੀ ਨੇ ਆਪਣੀ ਅਮਿੱਟ ਪਛਾਣ ਦਰਸ਼ਕਾਂ ਦੇ ਦਿਲ-ਓ-ਦਿਮਾਗ਼ ਚ ਬਣਾ ਲਈ ਸੀ। ਦੁਰਦਰਸ਼ਨ ਤੇ ਸੀਰੀਅਲ ਕਰਨ ਤੋਂ ਪਹਿਲਾਂ ਉਹ ਦ ਟ੍ਰਿਬਿਊਨ ਵਿੱਚ ਕਾਰਟੂਨਿਸਟ ਵੀ ਰਹੇ। 1999 ਵਿਚ ਉਨ੍ਹਾਂ ਪੰਜਾਬ ਪੁਲਸ ਤੇ ਵਿਅੰਗ ਕਰਦੀ ਫੁੱਲ ਲੈਂਥ ਪੰਜਾਬੀ ਫਿਲਮ ਮਾਹੌਲ ਠੀਕ ਹੈ ਬਣਾਈ ਸੀ। ਭੱਟੀ ਨੇ ਕੋਈ ਮੇਰੇ ਦਿਲ ਸੇ ਪੂਛੇ ਅਤੇ ਫ਼ਨਾਹ, ਕਾਲਾ ਸਾਮਰਾਜਯ,ਜਾਨਮ ਸਮਝਾ ਕਰੋ,ਆ ਅਬ ਲੌਟ ਚਲੇਂ,ਕਾਰਤੂਸ, ਵੋਹ ਬੇਵਫ਼ਾ ਥੀ, ਖੌਫ਼, ਹਮਾਰਾ ਦਿਲ ਆਪਕੇ ਪਾਸ ਹੈ, ਯੇਹ ਹੈ ਜਲਵਾ, ਸ਼ਕਤੀ- ਦ ਪਾਵਰ, ਜਾਨੀ ਦੁਸ਼ਮਨ, ਤੁਝੇ ਮੇਰੀ ਕਸਮ, ਕੁਛ ਨਾ ਕਹੋ, ਨਾਲਾਇਕ, ਕੁਛ ਮੀਠਾ ਹੋ ਜਾਏ, ਮੇਰਾ ਦਿਲ ਲੇ ਕੇ ਦੇਖੋ, ਇੱਕ- ਦ ਪਾਵਰ ਆਫ਼ ਵਨ, ਚੱਕੇ ਦੇ ਫੱਟੇ, ਹਮ ਤੁਮ ਸ਼ਬਾਨਾ, ਮੌਸਮ ਅਦਿ ਫ਼ਿਲਮਾਂ ਵਿੱਚ ਵੀ ਅਦਾਕਾਰੀ ਕੀਤੀ। ਉਨ੍ਹਾਂ ਮੈਡ ਆਰਟਸ ਵੱਲੋਂ ਸਬ ਟੀਵੀ ਲਈ ਇਕ ਕਾਮੇਡੀ ਸੀਰੀਅਲ ਥੈਕਯੂ ਜੀਜਾ ਸੀ ਬਣਇਆ।ਹਾਏ ਜ਼ਿੰਗਦੀ- ਬਾਏ ਜ਼ਿੰਗਦੀ ਤੇ ਫੁੱਲ ਟੈਂਸ਼ਨ ਸੀਰੀਅਲਾਂ ਦਾ ਨਿਰਮਾਣ ਵੀ ਕੀਤਾ। ਤੇ ਮੋਹਾਲੀ ਚ ਜੋਕ ਫੈਕਟਰੀ ਨਾਂਟ ਦਾ ਟ੍ਰੇਨਿੰਗ ਸਕੂਲ ਤੇ ਸਟੂਡੀਓ ਵੀ ਸਥਪਿਤ ਕੀਤਾ।ਸਰਕਾਰ ਦੀਆਂ ਨਾਕਾਮੀਆ ਤੇ ਬੇਵਕੂਫ਼ੀਆਂ ਸਬੰਧੀ ਉਹ ਅਕਸਰ ਸੜਕਾਂ ਤੇ ਆਕੇ ਆਪਣੇ ਮਖ਼ਸੂਸ ਅੰਦਾਜ਼ ਵਿੱਚ ਪ੍ਰਦਰਸ਼ਨ ਵੀ ਕਰਦੇ ਰਹੇ। ਉਨ੍ਹਾਂ ਦੀ ਕਾਮੇਡੀ ਦਾ ਮਕਸਦ ਸਿਰਫ ਲੋਕਾਂ ਨੁੰ ਹਸਾਉਣਾ, ਹਸਾ ਕੇ ਵਾਹ-ਵਾਹ ਜਾਂ ਪੈਸੇ ਬਟੋਰਨਾ ਨਹੀਂ ਸੀ, ਸਗੋਂ ਉਨ੍ਹਾਂ ਦੀ ਕਾਮੇਡੀ ਸਮਾਜਿਕ ਸਰੋਕਾਰਾਂ ਨਾਲ ਜੁੜੀ ਹੋਈ ਸੀ। ਲੋਕਾਂ ਨੂੰ ਸਾਰੀ ਜ਼ਿੰਦਗੀ ਹਸਾਉਣਾ ਇਹ ਮਹਾਨ ਕਲਾਕਾਰ ਜਸਪਾਲ ਭੱਟੀ ਆਪਣੀ ਪਤਨੀ ਸਵਿਤਾ ਭੱਟੀ, ਪੁੱਤਰ ਜਸਰਾਜ ਭੱਟੀ, ਧੀ ਰਾਬੀਆ ਭੱਟੀ ਤੇ ਆਪਣੇ ਪ੍ਰਸੰਸਕਾਂ ਨੂੰ ਰੁਆ ਕੇ ਓਥੇ ਤੁਰ ਗਿਆ ਜਿੱਥੋਂ ਕਦੇ ਕੋਈ ਮੁੜਕੇ ਨਹੀਂ ਆਉਂਦਾ। ਉਨ੍ਹਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ।
-ਹਰਮੇਲ ਪਰੀਤ

 

25 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

very sad......kade na pura hon wala ghata.......

25 Oct 2012

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਅਫਸੋਸ ਹੋਇਆ ਜਦ ਸਵੇਰੇ ਸਵੇਰੇ ਇਹ ਖਬਰ ਸੁਣਨ ਨੂੰ ਮਿਲੀ... ਨਾ ਪੂਰਾ ਹੋਣ ਵਾਲਾ ਘਾਟਾ ਹੈ ਇਹ ਪੰਜਾਬੀ ਫਿਲਮ ਇੰਡਸਟਰੀ ਲਈ...

25 Oct 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

bahut afsos hai punjabi haasras kalakaar ajj sade vichkaar nahi rahe !!

 

Filmi Duniya da ik ehi Numaayenda si jehda mehangaayi nu lai, aggey ho k aam lokan de hakk prati larhda si...

 

afsos !!

25 Oct 2012

Reply