Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਗੁਲਾਮ ਆਜ਼ਾਦੀ ਨੂੰ ਸਮਰਪਿਤ

          ਅੱਜ 15 ਅਗਸਤ 2012 ਦਾ ਦਿਨ 65 ਵਰੇ ਪਹਿਲਾਂ ਮਿਲੀ ਗੁਲਾਮ ਆਜ਼ਾਦੀ ਨੂੰ ਸਮਰਪਿਤ ਰਿਹਾ ......ਦੇਸ਼ ਭਗਤੀ, ਦੇਸ਼-ਪ੍ਰੇਮ ਤੇ ਦੇਸ਼ ਸੇਵਾ ਦੇ ਕਈ ਸੰਕਲਪ ਦੁਹਰਾਏ ਗਏ ......ਅੱਜ ਪੂਰਾ ਦਿਨ ਸਾਰੇ ਵਿਦਿਅਕ ਸੰਸਥਾਨ, ਸਰਕਾਰੀ ਤੇ ਗੈਰ-ਸਰਕਾਰੀ ਸੰਸਥਾਨ, ਪਿੰਡ-ਸ਼ਹਿਰ ਆਜ਼ਾਦੀ ਦੀ ਖੁਸ਼ੀ ਮਨਾ ਰਹੇ ਸਨ ..... ਮਨੋਰੰਜਨ ਮਾਧਿਅਮ ਵੀ ਅੱਜ ਦੇਸ਼ ਭਗਤੀ ਵਾਲੇ ਪ੍ਰੋਗ੍ਰਾਮ ਤੇ ਫਿਲਮਾਂ ਪ੍ਰਸਾਰਨ ਕਰ ਰਿਹਾ ਏ .......ਲਿਖਾਰੀ, ਕਵੀ ਤੇ ਸਾਹਿਤਕਾਰ ਆਪਣੀ ਸੋਚ ਤੇ ਬੁਧੀ ਮੁਤਾਬਿਕ ਆਪਣੇ ਅਹਿਸਾਸ, ਅਲਫਾਜ਼ ਤੇ ਖਿਆਲ ਹਰਫਾਂ ਸੰਗ ਪਰੋ ਰਹੇ ਨੇ .......ਜਿਸ ਦੀ ਸਾਨੂੰ ਅਸਲ 'ਚ ਆਜ਼ਾਦੀ ਏ ......ਸਿਰਫ ਇਹੀ ਖੁਸ਼ੀ ਦੀ ਗੱਲ ਏ .....

                              ਅੱਜ ਦੇ ਦਿਨ ਦੀ ਸੁਰੂਆਤ, ਸਵੇਰੇ ਉਠਣ ਤੇ ਤਿਆਰ ਹੋ ਕੇ   ਸਮਾਗਮ ਸਥਲ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾਇਗੀ, ਨੇਤਾ ਜੀ ਦਾ ਭਾਸ਼ਣ, ਸਕੂਲ ਤੇ ਸੰਸਥਾਵਾਂ ਦੁਆਰਾ ਸਿਖਲਾਈ ਪ੍ਰਾਪਤ ਬਚਿਆਂ ਦੇ ਅਤਿ-ਸਲਾਹੁਣਯੋਗ ਪੇਸ਼ਕਾਰੀਆਂ, ਜੰਗ-ਏ-ਆਜ਼ਾਦੀ 'ਚ ਬਡਮੁੱਲੇ ਯੋਗਦਾਨ ਲਈ ਤੇ ਸਹੀਦ ਪਰਿਵਾਰਾਂ ਦੇ ਸਨਮਾਨ, ਵਖ-ਵਖ ਖੇਤਰਾਂ 'ਚ ਮੱਲਾ ਮਾਰਨ ਵਾਲੇ ਬਚੇ ਤੇ ਅਫਸਰਾਂ ਦੇ ਸਨਮਾਨ , ਸਿਲਾਈ ਮਸ਼ੀਨਾ ਤੇ ਟਰਾਈ ਸਾਇਕਲ ਦੇਣ ਤੱਕ ਕਾਫੀ ਕੁਝ ਵੇਖਿਆ ਤੇ ਵਿਚਾਰਿਆ | ਪਰ ਸਭ ਕੁਝ ਠੀਕ ਤੇ ਵਧੀਆ ਹੋਣ ਦੇ ਬਾਵਜੂਦ ਵੀ, ਇੱਕ ਅਜੀਬ ਜਿਹੀ ਕਮੀ ਖ਼ਲਦੀ ਰਹੀ| ਬੜਾ ਵਿਚਾਰਨ ਤੋਂ ਬਾਅਦ ਅਹਿਸਾਸ ਹੋਇਆ ਕਿ ਇਹ ਕੋਈ ਆਜ਼ਾਦੀ ਦਾ ਪਰਵ ਨਹੀਂ ਮਨਾਇਆ ਜਾ ਰਿਹਾ .....ਇਹ ਤਾਂ ਸਿਰਫ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਆਪਣੇ ਆਕਾ ਦੇ ਹੁਕਮ ਦੀ ਤਾਮੀਲ ਕੀਤੀ ਜਾ ਰਹੀ ਏ | ਮਾਮੂਲੀ ਜਿਹੇ ਜਨਤਕ ਇਕੱਠ 'ਚ ਹੋਏ ਇਸ ਪੂਰੇ ਸਮਾਗਮ ਚ ਦੇਸ਼ ਭਗਤੀ, ਦੇਸ਼ ਪ੍ਰੇਮ ਤੇ ਦੇਸ਼ ਸੇਵਾ ਦੀ ਭਾਵਨਾ ਨਦਾਰਦ ਰਹੀ ਨਾ ਤਾਂ ਆਯੋਜਿਕ ਤੇ ਨਾ ਦਰਸ਼ਿਕ ਦਿਲੋਂ ਵਤਨ ਪ੍ਰਸਤੀ ਤੇ ਮਿਲੀ ਆਜ਼ਾਦੀ ਪ੍ਰਤੀ ਖੁਸ਼ੀ ਤੇ ਸੰਤੁਸ਼ਟੀ ਪ੍ਰਗਟ ਕਰ ਸਕੇ .......

                     ਸਾਰੀ ਜਿੰਮੇਵਾਰੀ ਕੁਝ ਵਿਭਾਗਾਂ ਦੇ ਅਫਸਰਾਂ ਤੇ ਪੰਜਾਬ ਪੁਲਿਸ ਦੇ ਜਵਾਨਾ ਨੂੰ ਸੌੰਪੀ ਗਈ ਸੀ .....ਜਿਸ ਨੂੰ ਓਹਨਾਂ ਸਿਰਫ ਇੱਕ ਰਸਮ ਵਾਂਗ ਹੀ ਅਦਾ ਕੀਤਾ ਨਾ ਕਿ ਇੱਕ ਆਜ਼ਾਦੀ ਦਿਵਸ ਵਜੋਂ.......ਪ੍ਰਬੰਧ ਸਿਰਫ ਓਹਨਾਂ ਮੋਹ੍ਤ੍ਬਰਾਂ ਲਈ ਹੀ ਸਨ ਜੋ ਅਫਸਰਾਂ ਤੇ ਨੇਤਾਵਾਂ ਦੇ ਨੇੜਲੇ ਸਨ ..... ਅਵਾਮ ਹਾਸ਼ੀਏ 'ਚ |

                    ਮੁਲਾਜਮ ਆਪਣੀ ਜਿੰਮੇਵਾਰੀ ਨਿਭਾ ਕੇ ਖਿਸਕਦੇ ਰਹੇ ......ਜਿਹਨਾਂ ਨੂੰ ਕਾਰਡਾਂ ਰਾਹੀਂ ਸੁਨੇਹੇ ਭੇਜ ਕੇ ਸੱਦਿਆ ਗਿਆ ਸੀ ਜਾਂ ਤਾਂ ਓਹ ਪਹੁੰਚੇ ਨਹੀਂ ਜਾਂ ਸਿਰਫ ਆਏ ਤੇ ਵਾਪਿਸ ਚਲੇ ਗਏ .......

                     ਇਸ ਸਮਾਗਮ ਨੂੰ ਮੇਲੇ ਦਾ ਰੂਪ ਦੇਣ ਵਾਲਿਆ 'ਚ ਕੁਝ ਪਕੋੜਿਆਂ      ਵਾਲੇ, ਗੁਬਾਰਿਆਂ ਵਾਲੇ, ਕੁਲਫੀ ਵਾਲੇ, ਬਰਗਰ-ਨੂਡਲ ਤੇ ਕੁਲਚੇ ਵਾਲੇ ਜਾਂ ਕੁਝ ਖਿਡਾਉਣੇ ਵੇਚਣ ਵਾਲੇ ਆਪਣੇ ਗੁਜਾਰੇ ਜੋਗਾ ਜਰੂਰ ਕਮਾ ਕੇ ਘਰ ਗਏ ਹੋਣਗੇ | ਇਹੀ ਇੱਕ ਚੰਗੀ ਗੱਲ ਸੀ .....ਬਾਕੀ ਆਜ਼ਾਦੀ ਦਿਵਸ ਤਾਂ ਸਾਰਾ ਗੁਲਾਮ ਜਿਹਾ ਹੀ ਰਿਹਾ .....| ਮੈਂ ਆਸ ਜਰੂਰ ਕਰਦਾ ਹਾਂ ਕਿ ਆਪਣੀ ਰਹਿੰਦੀ ਆਉਧ 'ਚ ਆਜ਼ਾਦ ਆਜ਼ਾਦੀ ਦਾ ਜਸ਼ਨ ਜਰੂਰ ਮਨਾਵਾਂ ਤੇ ਵੇਖਾਂ |

15 Aug 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

wadhia naksha khicheya ik mashini yug ch mashin bane insaan da azadi da progm ..:)

15 Aug 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬ ਲਿਖਿਆ ਹੈ ਵੀਰ ! ਜੀਓ,,,

15 Aug 2012

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
main tuhade naal sehmat haan...bahut uchhi te usaaru soch di tarajmaani krde vichaar....

Jeaunde raho babeyo...dhannvaad sanjha krn lyi..
15 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!!

15 Aug 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa..awww....g..

16 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਹੁਤ ਸ਼ੁਕਰੀਆ ਜੀ 
ਮਾਵੀ ਜੀ, ਹਰਪਿੰਦਰ , ਨਿਮਰ ਤੇ ਪ੍ਰੀਤ .....ਜੀਓ 

 

ਬਹੁਤ ਸ਼ੁਕਰੀਆ ਜੀ 

 

ਮਾਵੀ ਜੀ, ਹਰਪਿੰਦਰ ,bittu, ਨਿਮਰ ਤੇ ਪ੍ਰੀਤ .....ਜੀਓ 

 

 

16 Aug 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸਹੀ ਹੈ......ਇਕ ਆਮ ਬੰਦੇ ਲਈ ੧੫ ਅਗਸਤ ਇਕ ਆਮ ਦਿਨ ਹੈ.........ਓਸ ਨੂ ਤਾਂ ਬੱਸ ਆਪਣਾ ਹੀ ਫਿਕਰ ਪਿਆ ਰਹਿੰਦਾ ਹੈ ਹਰ ਦਿਨ ਇਸ ਮਿਹਗਾਈ ਚ......

16 Aug 2012

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਬਿਲਕੁਲ ਠੀਕ ਕਹ ਰਹੇ ਹੀ ਜੱਸ ਵੀਰ ਜੀ ....ਜੀਓ
16 Aug 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ੁਕਰੀਆ ਵੀਰ ਜੀ

19 Aug 2012

Showing page 1 of 2 << Prev     1  2  Next >>   Last >> 
Reply