Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਹ ਚੁੱਲੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਇਹ ਚੁੱਲੇ

ਇਹ ਚੁੱਲੇ ਐਂਵੇ ਠੰਡੇ ਨਹੀਂ ਹੋਏ,
ਇਹਨਾਂ ਹੰਝੂ ਐਂਵੇ ਹੀ ਨਹੀਂ ਚੋਏ,

ਇਹ ਬਲਦੇ ਵੀ ਸਨ, ਇਹ ਮਘਦੇ ਵੀ ਸਨ,
ਹਰ ਇੱਕ ਲਈ ਅੰਨ ਪੈਦਾ ਕਰਦੇ ਵੀ ਸਨ,

ਇਹ ਜ਼ਮੀਨਾਂ ਦੀ ਲੋਅ ਸੀ, ਪੁੱਤਾਂ ਦੀ ਢੋਅ ਸੀ,
ਚੁੱਲਿਆਂ ਦਾ ਹੁੰਦਾ ਬੜਾ ਤੇਜ ਜਿਹਾ ਜਲੌਅ ਸੀ,

ਖੜੇ ਝੁਰਦੇ ਕਿਨਾਰੇ 'ਤੇ, ਸਭ ਵਕਤ ਦੇ ਮਾਰੇ ਨੇ,
ਅੱਗ ਬਲਣੀ ਤਾਂ ਚੁੱਲੇ, ਆਖਰ ਬਾਲਣ ਸਹਾਰੇ ਏ,

ਨਾ ਜ਼ਮੀਨਾਂ ਦੀ ਆਕੜ, ਨਾ ਪੁੱਤਾਂ ਦੀ ਫਾਕੜ,
ਰੁਲ ਗਿਆ ਸਭ ਧੁੱਦਲ਼, ਨਸ਼ਾ ਬੜਾ ਹੀ ਧਾਕੜ,

'ਕੱਲੇ ਚੁੱਲੇ ਲਈ ਜਰੂਰੀ, ਬਣ ਗਈ ਮਜ਼ਬੂਰੀ,
ਭੁੱਖੇ ਪੇਟ ਲਈ ਲਿਆਵੇ, ਕਿੱਤੋਂ ਭਾਲ ਘੀ-ਚੂਰੀ,

ਇੱਕ ਲੱਚਰ ਸਰਕਾਰਾਂ, ਕਰਜੇ ਦੀਆਂ ਮਾਰਾਂ,
ਮੰਗੇ ਮੁੰਡੇ ਦਾ ਪਿਓ ਉੱਤੋਂ, ਦਾਜ ਵਿੱਚ ਕਾਰਾਂ,

ਇਹ ਰੱਸੀਆਂ ਦੀ ਪੀਂਘ, ਸੁਆ ਦਿੰਦੀ ਗੂੜੀ ਨੀਂਦ,
ਚੁੱਲੇ ਦੇ ਸਾਹਾਂ ਦੀ ਡੋਰ, ਟੁੱਟ ਜਾਏ ਰੀਂਗ-ਰੀਂਗ,

ਕਿਉਂ ਵਿਰਾਸਤ ਨੂੰ ਭੁੱਲੇ, ਕਿਉਂ ਦਿਖਾਵੇ ਉੱਤੇ ਡੁੱਲੇ,
ਕਿਉਂ ਸਿਵੇ ਹੀ ਨੇ ਜਲਦੇ, ਹੋਏ ਠੰਡੇ ਠਾਰ ਚੁੱਲੇ !
ਕਿਉਂ ਇਹ ਠੰਡੇ ਠਾਰ ਚੁੱਲੇ !!!

                                         ਜੱਸ 

13 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

awesome,............fabulous writing,...........very well written poetry,.............jass veer g,..........great.

13 Jun 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਉਹ !!

 

ਨਸ਼ਿਆਂ ਦਾ ਅਜਗਰ .....ਪੁੱਤਰਾਂ ਦੇ ਫਾਕੇ, .......ਜ਼ਮੀਨਾਂ ਦੀ ਦੁਰਦਸ਼ਾ , ......

ਕਿਸਾਨ ਦੀ ਹੋਣੀ .... ਸਰਕਾਰਾਂ ਦੀ ਅਧੋਗਤੀ .....

 

all is sad but true ....

 

Good one jass ji

 

 

19 Jun 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਾ-ਕਮਾਲ ਰਚਨਾ ਜੱਸ ਜੀ , ਬਹੁਤ ਖੂਬ ਲਿਖਿਆ ਏ ਤੁਸੀ,

ਸ਼ੇਅਰ ਕਰਨ ਲਈ ਸ਼ੁਕਰੀਆ ਵੀਰ ਜੀ ।
19 Jun 2015

Mandeep Barnala
Mandeep
Posts: 23
Gender: Male
Joined: 06/May/2015
Location: MILPITAS
View All Topics by Mandeep
View All Posts by Mandeep
 
ਬਾਖੂਬ ਰਚਨਾ... ਜੀ...

ਬਾਖੂਬ ਰਚਨਾ...ਜੱਸ ਜੀ...

19 Jun 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਜੱਸ ਜੀ, ਯਥਾਰਥ ਦੇ ਦਰਸ਼ਨ ਕਰਾਉਂਦੀ ਇੱਕ ਸੋਹਨੀ ਰਚਨਾ -
 
ਇਹ ਰੱਸੀਆਂ ਦੀ ਪੀਂਘ, ਸੁਆ ਦਿੰਦੀ ਗੂੜੀ ਨੀਂਦ,
ਚੁੱਲ੍ਹੇ ਦੇ ਸਾਹਾਂ ਦੀ ਡੋਰ, ਟੁੱਟ ਜਾਏ ਰੀਂਗ-ਰੀਂਗ, -   (ਬਹੁਤ ਕਲਾਤਮਕ ਬਿੰਬ...)   
ਕਿਉਂ ਵਿਰਾਸਤ ਨੂੰ ਭੁੱਲੇ, ਕਿਉਂ ਦਿਖਾਵੇ ਉੱਤੇ ਡੁੱਲ੍ਹੇ,
ਕਿਉਂ ਸਿਵੇ ਹੀ ਨੇ ਜਲਦੇ, ਹੋਏ ਠੰਢੇ ਠਾਰ ਚੁੱਲ੍ਹੇ !
ਕਿਉਂ ਇਹ ਠੰਢੇ ਠਾਰ ਚੁੱਲ੍ਹੇ !!!                     
ਜੱਸ ਜੀ, ਮਾਵੀ ਸਾਹਿਬ ਨੇ "ਉਦਾਸੀ" ਵੱਲ ਸਹੀ ਇਸ਼ਾਰਾ ਕੀਤਾ ਹੈ | ਉਦਾਸੀ ਦੀ ਗੱਲ ਤਾਂ ਹੈ ਹੀ, ਕਿਉਂਕਿ ਆਖਰ ਚਲਦੇ ਜੀਵਨ ਦਾ ਪਰਿਚਾਇਕ ਨੇ ਬਲਦੇ ਚੁੱਲ੍ਹੇ ਅਤੇ ਤਪਦੀਆਂ ਲੋਹਾਂ |                              
ਜੱਸ ਜੀ ਕੁਲ ਮਿਲਾ ਕੇ ਇੱਕ ਸੁੰਦਰ ਕਿਰਤ ਸਾਂਝੀ ਕੀਤੀ ਹੈ |
ਜਿਉਂਦੇ ਵੱਸਦੇ ਰਹੋ, ਅਤੇ ਹੋਰ ਵੀ ਸਾਰਥਕ ਅਤੇ ਸੋਹਨਾ ਲਿਖਦੇ ਰਹੋ | 

ਜੱਸ ਜੀ, ਯਥਾਰਥ ਦੇ ਦਰਸ਼ਨ ਕਰਾਉਂਦੀ ਇੱਕ ਸੋਹਣੀ ਰਚਨਾ -

 

ਇਹ ਰੱਸੀਆਂ ਦੀ ਪੀਂਘ, ਸੁਆ ਦਿੰਦੀ ਗੂੜੀ ਨੀਂਦ,

ਚੁੱਲ੍ਹੇ ਦੇ ਸਾਹਾਂ ਦੀ ਡੋਰ, ਟੁੱਟ ਜਾਏ ਰੀਂਗ-ਰੀਂਗ, -   (ਬਹੁਤ ਕਲਾਤਮਕ ਬਿੰਬ...)   


ਕਿਉਂ ਵਿਰਾਸਤ ਨੂੰ ਭੁੱਲੇ, ਕਿਉਂ ਦਿਖਾਵੇ ਉੱਤੇ ਡੁੱਲ੍ਹੇ,

ਕਿਉਂ ਸਿਵੇ ਹੀ ਨੇ ਜਲਦੇ, ਹੋਏ ਠੰਢੇ ਠਾਰ ਚੁੱਲ੍ਹੇ !

ਕਿਉਂ ਇਹ ਠੰਢੇ ਠਾਰ ਚੁੱਲ੍ਹੇ !!!                     


ਮਾਵੀ ਸਾਹਿਬ ਨੇ ਥੀਮ ਦੇ ਉਦਾਸੀ ਭਰਪੂਰ ਹੋਣ ਵੱਲ ਸਹੀ ਇਸ਼ਾਰਾ ਕੀਤਾ ਹੈ | ਉਦਾਸੀ ਦੀ ਗੱਲ ਤਾਂ ਹੈ ਹੀ, ਕਿਉਂਕਿ ਆਖਰ ਚਲਦੇ ਜੀਵਨ ਦਾ ਪਰਿਚਾਇਕ ਨੇ ਬਲਦੇ ਚੁੱਲ੍ਹੇ ਅਤੇ ਤਪਦੀਆਂ ਲੋਹਾਂ|

                             

ਜੱਸ ਜੀ, ਕੁਲ ਮਿਲਾ ਕੇ ਇੱਕ ਸੁੰਦਰ ਕਿਰਤ ਸਾਂਝੀ ਕੀਤੀ ਹੈ |


ਜਿਉਂਦੇ ਵੱਸਦੇ ਰਹੋ, ਅਤੇ ਹੋਰ ਵੀ ਸਾਰਥਕ ਅਤੇ  ਸੋਹਣਾ ਲਿਖਦੇ ਰਹੋ | 

 

22 Jun 2015

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nice lines
23 Jun 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
well written jass g .. !!
25 Jun 2015

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਹੁਤ ਬਹੁਤ ਸ਼ੁਕਰੀਆ ਆਪ ਸਭ ਸੂਝਵਾਨ ਤੇ ਪਾਰਖੂ ਸੱਜਣਾ ਦਾ....
ਤੁਹਾਨੂੰ ਨਜ਼ਮ ਪਸੰਦ ਆਈ...ਮੇਰੇ ਲਈ ਖੁਸ਼ੀ ਤੇ ਮਾਣ ਦੀ ਗੱਲ ਹੈ...
ਸਦਾ ਰਾਜੀ ਰਹੋ.....ਆਬਾਦ ਰਹੋ ...ਜੀਓ
14 Jul 2015

Divroop sandhu
Divroop
Posts: 383
Gender: Male
Joined: 12/May/2009
Location: Melbourne
View All Topics by Divroop
View All Posts by Divroop
 

Jass bai bahut vadhiya ikhia, Ik ik lafaz sachai biyan karda e ! Good work ! 

04 Aug 2015

Showing page 1 of 2 << Prev     1  2  Next >>   Last >> 
Reply