Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਰਸਾ ਹੋ ਗਿਆ, ਕਲ਼ਮ ਚਲਾਈ ਨੂੰ। :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅਰਸਾ ਹੋ ਗਿਆ, ਕਲ਼ਮ ਚਲਾਈ ਨੂੰ।

ਸਤਿ ਸ੍ਰੀ ਅਕਾਲ ਦੋਸਤੋ।

ਅਰਸਾ ਹੋ ਗਿਆ ਕਾਗਦ ਤੇਰੀ ਹਿੱਕ 'ਤੇ ਕਲ਼ਮ ਚਲਾਈ ਨੂੰ।
ਕਾਫੀਏ ਜੋੜ-ਜੋੜ ਕੇ ਕੋਈ ਦਿਲ ਹਰਦੀ ਗਜ਼ਲ ਬਣਾਈ ਨੂੰ ।

ਕਲ਼ਮ ਫੜਨ ਤੋਂ ਹੱਥ ਵੀ ਡਰਦੈ, ਕਿ ਐਵੇਂ ਸੱਚ ਨਾ ਲਿਖ ਬੈਠਾਂ।
ਕਦੇ ਸਖ਼ਤ ਜਿਹਾ ਖੁਣਦਾ ਸਹਿਮਾਂ, ਕੋਈ ਕੱਚ ਨਾ ਲਿਖ ਬੈਠਾਂ।
ਜੇ ਆਵਾਜ ਨਾ ਬਣਕੇ ਗੂੰਜੀ, ਕਾਹਦੀ ਸਮਸ਼ੀਰ ਬਣਾਈ ਤੂੰ।
ਅਰਸਾ ਹੋ ਗਿਆ ਕਾਗਦ ਤੇਰੀ ਹਿੱਕ 'ਤੇ ਕਲ਼ਮ ਚਲਾਈ ਨੂੰ।

ਨਾ ਕਦੇ ਕੋਈ ਅਹਿਸਾਸ ਉੱਕਰਦੈਂ, ਨਾ ਜਜਬਾਤਾਂ ਦੀ ਪੰਡ ਖੋਲੇਂ।
ਸ਼ਬਦ ਨਾ ਤੇਰੇ ਸੋਚ ਦੇ ਕੱਦ ਦੇ, ਨਾ ਹੀ ਜ਼ਹਿਨ ਦੇ ਖੰਡ ਫਰੋਲੇਂ।
ਬਸ ਇੰਤਜਾਰ 'ਚ ਸਿੱਧੀਆਂ ਲੀਕਾਂ, ਦਿੱਸਣ ਅੱਖ ਟਿਕਾਈ ਨੂੰ।
ਅਰਸਾ ਹੋ ਗਿਆ ਕਾਗਦ ਤੇਰੀ ਹਿੱਕ 'ਤੇ ਕਲ਼ਮ ਚਲਾਈ ਨੂੰ।

ਹੁਣ ਤੇ ਕਦੇ ਤੂੰ ਇਸ਼ਕ ਮਜਾਜੀ, ਲਿਖਤਾਂ ਵੱਲ ਨੂੰ ਜਾਂਦਾ ਨਹੀਂ।
ਮੇਲ, ਵਿਛੋੜੇ, ਮੋਹ ਦੀਆਂ ਬਾਤਾਂ, ਗ਼ਮ ਦੇ ਗੀਤ ਵੀ ਗਾਂਦਾ ਨਹੀਂ।
ਲਿਖ ਲੈ ਕੋਈ ਹੂਕ ਹਿਜਰ ਦੀ, ਜਾਂ ਲਿਖਦੇ ਕੋਈ ਚਤੁਰਾਈ ਤੂੰ ।
ਅਰਸਾ ਹੋ ਗਿਆ ਕਾਗਦ ਤੇਰੀ ਹਿੱਕ 'ਤੇ ਕਲ਼ਮ ਚਲਾਈ ਨੂੰ।

ਤੈਨੂੰ ਢਿੱਡ ਦਾ ਡਰ ਕਾਹਦੈ, ਤੂੰ ਤੇ ਅਨਾਜ ਕੋਈ ਖਾਂਦਾ ਨਹੀਂ।
ਵਹੀ ਸੇਠ ਦੀ ਲਾਇਆ ਗੂਠਾ, ਦਾਣਾ ਘਰ ਨੂੰ ਜਾਂਦਾ ਨਹੀਂ।
ਆਜਾ, ਕਿਸਾਨਾਂ ਦਾ ਹੱਥ ਬਣਕੇ, ਦਈਏ ਸਜਾ ਕਸਾਈ ਨੂੰ।
ਅਰਸਾ ਹੋ ਗਿਆ ਕਾਗਦ ਤੇਰੀ ਹਿੱਕ 'ਤੇ ਕਲ਼ਮ ਚਲਾਈ ਨੂੰ।

ਕੋਈ 'ਜੱਸ' ਖੱਟਿਆ ਲਿਖੀਏ, ਛੱਡ ਪਿੰਡ ਤੇ ਹੋਏ ਪ੍ਰਦੇਸੀ ਦਾ।
ਤੁਰਲੇ - ਪੱਗਾਂ, ਕੁੜਤੇ - ਚਾਦਰ, ਓ ਨਿੱਘ ਲੋਈ ਤੇ ਖੇਸੀ ਦਾ।
ਬੁਲੇਟ ਉਡੀਕੇ, ਕਿੱਦਾਂ ਭੁੱਲ ਗਿਐਂ, ਸ਼ਹਿਰ ਦੀ ਗੇੜੀ ਲਾਈ ਨੂੰ।
ਅਰਸਾ ਹੋ ਗਿਆ ਕਾਗਦ ਤੇਰੀ ਹਿੱਕ 'ਤੇ ਕਲ਼ਮ ਚਲਾਈ ਨੂੰ।

ਤਰਲੋਚਨ (ਜੱਸ ਪਨੈਚਾਂ )

05 Mar 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah, bahut wadhiya likhea,..............great poetry

15 Mar 2021

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bai ji lagda ni arse baad chalayi aa kalam...

 

ohi kamaal aje vi kayam aa..

23 Mar 2021

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਧੰਨਵਾਦ ਵੀਰ ਜੀ।। ਜੀਓ।।
24 Mar 2021

Reply