Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰਾ ਬਾਪੁ ਦੋ ਜਹਾਂ ਦਾ ਵਾਲੀ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੇਰਾ ਬਾਪੁ ਦੋ ਜਹਾਂ ਦਾ ਵਾਲੀ

 

 

ਕਾਸ਼! ਇਹੋ ਜਿਹਾ ਸਿਦਕ ਸਾਨੂੰ ਵੀ ਗੁਰੂ ਬਖਸ਼ੇ ..

ਗੱਲ ਕੋਈ 7-8 ਸਾਲ ਪੁਰਾਣੀ ਐ .. ਮੇਰਾ ਇੱਕ ਗੁਰਸਿੱਖ ਦੋਸਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹਨ ਗਿਆ .. ਕਲਾਸ ਸ਼ੁਰੂ ਹੋਈ .. ਪ੍ਰੋਫੈਸਰ ਸਾਹਿਬ ਆਏ .. ਪਹਿਲਾ ਦਿਨ ਸੀ . . ਸੋ ਸਾਰੇ ਵਿਦਿਆਰਥੀ ਇੰਟਰੋਡਕਸ਼ਨ ਯਾਨੀ ਜਾਣ ਪਛਾਣ ਸ਼ੁਰੂ ਹੋਈ .. ਪਹਿਲੀ ਕਤਾਰ ਚ ਬੈਠੀ ਕੁੜੀ ਉੱਠੀ ਤੇ ਬੜੇ ਮਾਣ ਨਾਲ ਦੱਸਣ ਲੱਗੀ.. ਮਾਈ ਨੇਮ ਇਸ ਸ਼ਵਾਨੀ ਸ਼ਰਮਾ ਡਾਟਰ ਔਫ ਐਸ ਐਸ ਪੀ ਰਾਕੇਸ਼ ਸ਼ਰਮਾ, ਫਿਰ ਦੂਸਰੀ ਉੱਠੀ. ਕਹਿਣ ਲੱਗੀ .. ਮਾਈ ਨੇਮ ਇਜ ਸ਼ਰੁੱਤੀ ਠਾਕੁਰ ਡਾਟਰ ਔਫ ਪੀ ਸੀ ਐਸ ਔਫੀਸਰ ਵੀਰੇਂਦਰ ਠਾਕੁਰ, ਫਿਰ ਇੱਕ ਮੁੰਡਾ ਉੱਠਿਆ ਕਹਿਣ ਲੱਗਾ.. ਮਾਈ ਨੇਮ ਇਜ ਸੁਰਿੰਦਰ ਸਿੰਘ ਸਨ ਔਫ ਡੀ.ਐਸ.ਪੀ ਪਰਮਜੀਤ ਸਿੰਘ ..ਇਸੇ ਤਰਾਂ ਸਭ ਨੇ ਆਪਣੀ ਜਾਣ ਪਛਾਣ ਆਪਣੇ ਪਿਤਾ ਦੇ ਅਹੁਦੇ ਨੂੰ ਖਾਸ ਅੰਦਾਜ਼ ਵਿੱਚ ਦੱਸ ਕੇ ਮਾਣ ਮਹਿਸੂਸ ਕੀਤਾ .. ਤੇ ਪ੍ਰੋਫੈਸਰ ਨੇ ਵੀ ਸਿਰ ਹਾਂ ਵਿੱਚ ਹਿਲਾ ਕੇ ਮੁਸਕਰਾ ਕੇ ਜਵਾਬ ਦਿੱਤਾ.. ਮੇਰਾ ਦੋਸਤ ਬੈਠਾ ਸੋਚ ਰਿਹਾ ਸੀ ਕਿ ਉਹ ਕੀ ਦੱਸੇ? ਉਸਦਾ ਬਾਪੂ ਤਾਂ ਖੇਤੀ ਕਰਦਾ ਸੀ ...... ਪਰ ਜਦ ਉਸ ਦੀ ਵਾਰੀ ਆਈ ਤਾਂ ਉਹ ਖੜ੍ਹਾ ਹੋਇਆ ਤੇ ਹੱਥ ਜੋੜ ਕੇ ਪੰਜਾਬੀ ਵਿੱਚ ਬੜੇ ਮਾਣ ਨਾਲ ਬੋਲਿਆ ... ਸਰ ਮੇਰਾ ਨਾਮ ਸ. ਹਰਵਿੰਦਰ ਸਿੰਘ ਪਿਤਾ ਦਾ ਨਾਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ-ਏ-ਦੋ ਜਹਾਨ... ਸਾਰੀ ਕਲਾਸ ਇੱਕਦਮ ਹੈਰਾਨ ਹੋ ਗਈ ਤੇ ਉਸਦੇ ਮੂੰਹ ਵੱਲ ਤੱਕਣ ਲੱਗੀ.. ਪ੍ਰੋਫੈਸਰ ਖੁਸ਼ ਹੋ ਕੇ ਆਪ ਚੱਲ ਕੇ ਉਸ ਕੋਲ ਆਇਆ ਤੇ ਜੱਫੀ ਪਾ ਕੇ ਥਾਪੜਾ ਦਿੱਤਾ .. ਕਹਿਣ ਲੱਗਾ .. ਵਾਹ ਉਏ ਗੁਰੂ ਦਿਆ ਪੁੱਤਾ.... ਸਦਕੇ ਜਾਵਾਂ... ਡੀ.ਐਸ.ਪੀ ਜਾਂ ਐਸ.ਐਸ.ਪੀ ਦਾ ਤਾਂ ਮੁਲਕ ਦੇ ਕਿਸੇ ਲਿਮਟਿਡ ਏਰੀਏ ਵਿੱਚ ਹੁਕਮ ਚੱਲਦਾ ਹੋਵੇਗਾ.. ਪਰ ਤੇਰੇ ਬਾਪੂ ਦਾ ਤਾਂ ਦੋਹਾਂ ਜਹਾਂਨਾਂ ਉੱਤੇ ਹੁਕਮ ਚੱਲਦਾ ਹੈ.. ਤੈਨੂੰ ਤੇ ਤੇਰੇ ਬਾਪੂ ਨੂੰ ਸਲਾਮ.... ਜਦੋਂ ਮੇਰੇ ਗੁਰਸਿੱਖ ਦੋਸਤ ਨੇ ਮੈਨੂੰਇਹ ਗੱਲ ਸੁਣਾਈ ਤਾਂ ਮੇਰੀਆਂ ਅੱਖਾਂ ਚ ਪਾਣੀ ਆ ਗਿਆ ਮੈਂ ਆਪਣੇ ਦੋਸਤ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਵੈਰਾਗ ਨਾਲ ਅੰਦਰੋਂ ਬਾਹਰੋਂ ਭਰ ਗਿਆ |

04 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਲੱਗਦਾ ਹੈ ਨਹੀਂ ਹੌਸਲਾ ਕਿਸੇ 'ਚ ਇਹ ਅਰਦਾਸ ਕਰਨ ਦਾ .....ਜਾਂ ਆਪਣੇ ਬਾਪੂ ਤੋਂ ਬਿਨਾ ਦਸਮ ਪਿਤਾ ਨੂੰ ਆਪਣਾ ਬਾਪੂ ਕਹਿਣ ਦਾ .......ਹੁਣ ਕੀ ਕਰੇ

07 Feb 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਖੂਬਸੂਰਤ ਅਹਿਸਾਸ/ਸੱਚ ਸਾਂਝਾ ਕਿੱਤਾ ਹੈ ਤੁਸੀਂ.....ਜੱਸ ਜੀ....ਗੱਲ 16 ਪੋਂਡ ਸਹੀ ਹੈ.....ਅਸੀਂ ਦੁਨੀਆਵੀ ਦਿਖਾਵੀਆਂ ਵਿਚ ਜਿਆਦਾ ਹੀ ਫੱਸੀ ਜਾਂਦੇ ਹਾਂ.....ਸਚਾਈ ਤੋਂ ਕੋਸਾਂ ਦੂਰ......ਅਸਲ ਪਿਉ ਨੂੰ ਭੁੱਲਕੇ.....tfs......

09 Feb 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਸ਼ੁਕਰੀਆ ਵੀਰ ਜੀ .......ਜਿਉਂਦੇ ਵਸਦੇ ਰਹੋ

10 Feb 2013

Reply