ਅੱਜ ਜਲੰਧਰ ਰੇਡੀਓ (873 kHz) ਤੋਂ ਕਵਿਤਾ ਦਾ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਣਾ ਹੈ। ਇਸ ਵਿਚ ਸਾਰੀਆਂ ਭਾਰਤੀ ਭਾਸ਼ਾਵਾਂ ਦੀਆਂ ਚੋਣਵੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਪੇਸ਼ ਹੋਵੇਗਾ। ਪਰ ਇਸ ਨੂੰ ਪੇਸ਼ ਕਰਨਗੇ ਪੰਜਾਬੀ ਦੇ ਕਵੀ। ਇਸ ਤਰ੍ਹਾਂ ਤੁਸੀਂ ਸੁਰਜੀਤ ਪਾਤਰ, ਸੁਖਵਿੰਦਰ ਅੰਮ੍ਰਿਤ, ਸਵਰਨਜੀਤ ਸਵੀ, ਗੁਰਭਜਨ ਗਿੱਲ, ਰਵਿੰਦਰ ਭੱਠਲ ਆਦਿ ਦੀ ਆਵਾਜ਼ ਵਿਚ ਵਰਤਮਾਨ ਭਾਰਤੀ ਕਵਿਤਾ ਨੂੰ ਮਾਣ ਸਕੋਗੇ। ਇਸ ਵਿਚ ਸਿੰਧੀ ਕਵੀ ਰਸ਼ਿਮ ਰਮਾਨੀ ਦੀ ਕਵਿਤਾ 'ਔਰਤ' ਵੀ ਪੜ੍ਹੀ ਜਾਵੇਗੀ ਜੋ ਮੈਨੂੰ ਬਹੁਤ ਪਸੰਦ ਹੈ। ਔਰਤ ------ਔਰਤ ਨਹੀਂ ਜਾਣਦੀਆਪਣੇ ਔਰਤ ਹੋਣ ਦਾ ਅਰਥਆਪਣੇ ਔਰਤ ਹੋਣ ਦਾ ਮਹੱਤਵ।ਸਹਿਜ ਹੁੰਦੀ ਹੈ ਔਰਤ ਆਕਾਸ਼ ਵਾਂਗਪਰ ਅਣਜਾਣ ਨਹੀਂ ਹੁੰਦੀਆਪਣੇ ਅੰਦਰਲੀਆਂ ਭੁੱਲ ਭੁਲੱਈਆਂ ਤੋਂ।ਔਰਤ ਨੂੰ ਨਹੀਂ ਅਹਿਸਾਸਆਪਣੇ ਔਰਤ ਹੋਣ ਦੇ ਜਾਦੂ ਦਾਕਿ ਕੋਮਲ ਦੇਹੀ ਮਾਲਿਕਹੋ ਸਕਦੀ ਚਟਾਨ ਵਾਂਗ ਮਜ਼ਬੂਤਦਰਦ ਦੀਆਂ ਦੀਵਾਰਾਂ ਤੋੜ ਕੇਪੁੰਗਰਦੇ ਨਵੀਂ ਨਸਲ ਦੇ ਅੰਕੁਰਜੰਮਦਾ ਹੈ ਨਵਾਂ ਨਕੋਰ ਜੀਵਨ।ਔਰਤ ਨਹੀਂ ਜਾਣਦੀ ਆਪਣੀ ਸਮਰੱਥਾਪੁਰਸ਼ ਦੀ ਉਦਾਸੀ, ਥਕੇਵਾਂ, ਖਾਲੀਪਨਸਭ ਕੁਝ ਚੂਸ ਲੈਂਦੀ ਅੱਖ ਪਲਕਾਰੇ ਵਿਚ।ਔਰਤ ਨੂੰ ਆਪਣੇ ਸੁਹੱਪਨ ਦੀ ਤਾਕਤਦੀ ਵੀ ਖਬਰ ਨਹੀਂਰੰਗੋਲੀ ਦੇ ਰੰਗਾਂ ਨਾਲ ਉਹ ਘਰ ਹੀ ਨਹੀਂ ਸਜਾਉਂਦੀਸਜਾ ਦਿੰਦੀ ਹੈ ਜੀਵਨ ਦਾ ਹਰ ਕੋਨਾ।ਔਰਤ ਨੂੰ ਨਹੀਂ ਪਤਾਕਿ ਉਸ ਦੀ ਚੁੱਪ ਕਿੰਨਾ ਕੁਝ ਬੋਲ ਦਿੰਦੀਆਖਿਰ ਦੁਨੀਆਂ ਦੀ ਸਭ ਤੋਂ ਸੋਹਣੀ ਕਵਿਤਾ ਹੈਔਰਤ(ਸਿੰਧੀ, ਹਿੰਦੀ ਤੋਂ ਅਨੁਵਾਦ: ਜਸਵੰਤ ਜ਼ਫ਼ਰ)
ਬਹੁਤਖੂਬ.....ਸਹੀ ਹੈ ਜੀ......tfs....