Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 
ਜ਼ਮੀਨ ਭੁੱਲ ਜਾਵਾਂ |....

ਜਦੋਂ ਤੇਰੇ ਨਾਲ ਲਾਈ, ਕਾਹਤੋਂ ਹੋਰ ਦਰ ਜਾਵਾਂ,
ਜੇ ਮੈਂ ਕਰਾਂ ਨਾ ਗੁਨਾਹ, ਕੀਹਨੂੰ ਦੇਵੇਂ ਤੂੰ ਸਜਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫ਼ੀਕ ਰੱਬ ਦੇਵੇ,
ਕਦੇ ਕੰਮ ਤੋਂ ਬਗੈਰ ਵੀ ਮਿਲਨ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ,
ਮੇਰੇ ਪੈਰੀਂ ਲੱਗ ਜਾਣ ਤੇਰੇ ਪਿੰਡ ਦੀਆਂ ਰਾਹਾਂ,
ਤੂੰ ਹੀ ਦਿੱਤੀ ਮਸ਼ਹੂਰੀ, ਤੂੰ ਓਕਾਦ ਵਿੱਚ ਰੱਖੀਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ,
ਐਨਾ ਉੱਚਾ ਨਾ ਲਿਜਾਵੀਂ ਕਿ ਜ਼ਮੀਨ ਭੁੱਲ ਜਾਵਾਂ |....

07 Nov 2010

Reply