|
ਜੀਹਨੇ ਦਿੱਤੀ ਕਲਮ ਫੜਾ ਮੈਨੂੰ |
ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ, ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ, ਜਿੰਦ ਵਾਰਾਂ ਓਸ ਮਾਂ ਆਪਣੀ ਤੋਂ, ਜੀਹਨੇ ਪਾਲਿਆ ਸੀਨੇ ਲਾ ਮੈਨੂੰ, ਬਾਪੂ ਦਾ ਦੇਣਾ ਕਿੰਝ ਭੁੱਲਾਂ, ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ, ਭੈਣ ਭਰਾ ਮੇਰੇ ਜਾਨ ਮੇਰੀ, ਜਿਹਨਾ ਰੱਖਿਆ ਗਲ ਨਾਲ ਲਾ ਮੈਨੂੰ, ਸ਼ੁਕਰ ਕਰਾਂ ਓਹਨਾ ਹਵਾਵਾਂ ਦਾ, ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ, ਚੁੰਮਦਾ ਪਿੰਡੋਂ ਆਈ ਚਿੱਠੀ ਨੂੰ, ਜੀਹਨੂੰ ਪੜ ਕੇ ਚੜਦਾ ਚਾਅ ਮੈਨੂੰ, ਓਹਨਾ ਯਾਰਾਂ ਨੂੰ ਕਦੇ ਨਾ ਭੁੱਲ ਸਕਦਾ, ਜਿਹੜੇ ਲੱਗਦੇ ਸੱਜੀ ਬਾਂਹ ਮੈਨੂੰ, ਓਹਨਾ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ, ਜਿਹੜੇ ਜੀਣ ਦੀ ਦੇਣ ਦੁਆ ਮੈਨੂੰ, ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ, ਦਿੰਦੀ ਲੋਰੀਆਂ ਨਾਲ ਸੁਆ ਮੈਨੂੰ, ਕਦਮ ਚੁੰਮਾ ਮੈਂ ਬਾਬੇ ਗੁਰਦਾਸ ਮਾਨ ਤੇ ਦੇਬੀ ਜਹੇ ਸ਼ਾਇਰਾਂ ਦੇ, ਜਿਹੜੇ ਬੜਾ ਕੁੱਝ ਰਹੇ ਸਿਖਾ ਮੈਨੂੰ, ਕਿੰਝ ਭੁੱਲੇ ਓਸ ਝੱਲੀ ਨੂੰ, ਜੀਹਨੇ ਦਿੱਤੀ ਕਲਮ ਫੜਾ ਮੈਨੂੰ.
|
|
25 Oct 2010
|