Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿੰਦਗੀ ਦੇ ਅਰਥ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਜਿੰਦਗੀ ਦੇ ਅਰਥ ~
ਜਿੰਦਗੀ ਦੇ
ਕੋਈ ਅਰਥ ਨਹੀਂ
ਜਿੰਦਗੀ ਤਾਂ
ਅਰਥ ਲੱਭਣ ਲਈ ਮਿਲਦੀ ਹੈ
ਹਰ ਕੋਈ
ਕਿਸੇ ਸਿਧਾਂਤ ਦੀ
ਤਲਾਸ਼ ਕਰਦਾ ਹੈ ;

ਜੇ ਕੋਈ ਕਹਿੰਦਾ ਹੈ
ਜੋ ਕਿਸਮਤ ਵਿੱਚ ਹੋਵੇਗਾ
ਮਿਲ ਜਾਵੇਗਾ
ਤਾਂ ਇਹ ਵੀ ਸਿਧਾਂਤ ਹੈ ;

ਆਪਣੀ ਕਿਸਮਤ
ਅਸੀਂ ਆਪ ਬਣਾਓਂਣੀ
ਇਹ ਵੀ ਸਿਧਾਂਤ ਹੈ ;

ਮਿਹਨਤ ਨਾਲ
ਸਭ ਕੁਝ ਮਿਲ ਸਕਦਾ
ਜਾਂ ਜੋ ਵੀ ਕੁਝ ਹੈ
ਇੱਥੇ ਹੀ ਰਹਿ ਜਾਣਾ
ਵੀ ਸਿਧਾਂਤ ਹਨ ;

ਹਰੇਕ ਸਿਧਾਂਤ ਵਿੱਚ
ਜੀਵਨ-ਜਾਚ ਲੁਕੀ ਹੁੰਦੀ ਹੈ ।

ਜੋ ਕਿਸਮਤ ਵਿੱਚ ਹੈ ਉਹ ਮਿਲੇਗਾ
ਕਹਿਣ ਵਾਲਾ ਇਨਸਾਨ
ਨਾ ਸੁਧਾਰ ਲਈ ਕੋਈ ਯਤਨ ਕਰੇਗਾ
ਨਾ ਉਸਦੇ ਜੀਵਨ ਵਿੱਚ
ਕੋਈ ਸੁਧਾਰ ਵਾਪਰੇਗਾ
ਉਹ ਬੱਸ ਪਰੰਪਰਾ ਪਾਲੇਗਾ

ਜੋ ਕੁਝ ਵੀ ਹੈ ਇੱਥੇ ਰਹਿ ਜਾਵੇਗਾ
ਕਹਿਣ ਵਾਲੇ ਇਨਸਾਨ ਕੋਲ
ਇੱਥੇ ਰਹਿ ਜਾਣ ਵਾਲਾ
ਬਹੁਤ ਕੁੱਝ ਹੁੰਦਾ ਹੀ ਨਹੀਂ

ਆਪਣੀ ਕਿਸਮਤ ਆਪ ਬਣਾਉਂਣੀ
ਕਹਿਣ ਵਾਲਾ ਇਨਸਾਨ
ਭੀੜ ਤੋਂ ਵੱਖਰਾ ਖਲੋਏਗਾ
ਤੇ ਉਸਦਾ ਰੰਗ ਢੰਗ ਵੱਖਰਾ ਹੋਏਗਾ

ਮਿਹਨਤ ਨਾਲ ਸਭ ਕੁਝ ਮਿਲ ਸਕਦਾ
ਕਹਿਣ ਵਾਲਾ ਇਨਸਾਨ
ਮਿਹਨਤ ਤੇ ਵਿਕਾਸ ਵਿੱਚਲੇ
ਸੰਬੰਧਾਂ ਨੂੰ ਜਾਣਦਾ ਹੈ
ਉਸ ਵਿੱਚ ਸਵੈ-ਵਿਸ਼ਵਾਸ ਹੋਵੇਗਾ
ਉਹ ਯਥਾਰਥਵਾਦੀ ਹੋਏਗਾ
ਉਹ ਸਫ਼ਲ ਹੋਏਗਾ ~



29 Mar 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਗਾਫਲ ਸਾਬ ਜੀ ਵਾਹ ,.............ਸ਼ਾਇਰੀ ਦੀ ਦੁਨੀਆ ਵਿਚ ਇਹ ਇਕ ਨਾਇਯਾਬ ਤੋਹਫ਼ਾ ਹੈ ,..............  very well written " zindagi de arth" ,.............content is fabulous in this poetry,.............rooh khush ho gayi eh kavita parh ke,..............bohat sahi likhea har ik alfaaz te har alfaaz da harek arth,................kabile tareef rachna and a must read poetry for all,.............God Bless you,............Duawaan.

01 Apr 2019

Reply