Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 
ਅਸਾਂ ਤਾਂ ਜੋਬਨ ਰੁੱਤੇ ਮਰਨਾ
  • ਅਸਾਂ ਤਾਂ ਜੋਬਨ ਰੁੱਤੇ ਮਰਨਾ
    ਤੁਰ ਜਾਣਾ ਅਸਾਂ ਭਰੇ ਭਰਾਏ
    ਹਿਜਰ ਤੇਰੇ ਦੀ ਕਰ ਪਰਕਰਮਾ
    ਅਸਾਂ ਤਾਂ ਜੋਬਨ ਰੁੱਤੇ ਮਰਨਾ !

    ਜੋਬਨ ਰੁੱਤੇ ਜੋ ਵੀ ਮਰਦਾ
    ਫੁੱਲ ਬਣੇ ਜਾਂ ਤਾਰਾ
    ਜੋਬਨ ਰੁੱਤੇ ਆਸ਼ਕ ਮਰਦੇ
    ਜਾਂ ਕੋਈ ਕਰਮਾਂ ਵਾਲਾ
    ਜਾਂ ਉਹ ਮਰਨ,
    ਕਿ ਜਿਨ੍ਹਾਂ ਲਿਖਾਏ
    ਹਿਜਰ ਧੁਰੋਂ ਵਿਚ ਕਰਮਾਂ
    ਹਿਜਰ ਤੁਸਾਡਾ ਅਸਾਂ ਮੁਬਾਰਿਕ
    ਨਾਲ ਬਹਿਸ਼ਤੀ ਖੜਨਾ
    ਅਸਾਂ ਤਾਂ ਜੋਬਨ ਰੁੱਤੇ ਮਰਨਾ !

    ਸੱਜਣ ਜੀ,
    ਭਲਾ ਕਿਸ ਲਈ ਜੀਣਾ
    ਸਾਡੇ ਜਿਹਾਂ ਨਿਕਰਮਾਂ
    ਸੂਤਕ ਰੁੱਤ ਤੋਂ
    ਜੋਬਨ ਰੁੱਤ ਤਕ
    ਜਿਨ੍ਹਾਂ ਹੰਢਾਈਆਂ ਸ਼ਰਮਾਂ
    ਨਿੱਤ ਲੱਜਿਆਂ ਦੀਆਂ ਜੰਮਣ-ਪੀੜਾਂ
    ਅਣਚਾਹਿਆਂ ਵੀ ਜਰਨਾ
    ਨਿੱਤ ਕਿਸੇ ਦੇਹ ਵਿਚ
    ਫੁੱਲ ਬਣ ਖਿੜਨਾ
    ਨਿੱਤ ਤਾਰਾ ਬਣ ਚੜ੍ਹਨਾ
    ਅਸਾਂ ਤਾਂ ਜੋਬਨ ਰੁੱਤੇ ਮਰਨਾ !

    ਸੱਜਣ ਜੀ,
    ਪਏ ਸਭ ਜਗ ਤਾਈਂ
    ਗਰਭ ਜੂਨ ਵਿਚ ਮਰਨਾ
    ਜੰਮਣੋ ਪਹਿਲਾਂ ਔਧ ਹੰਢਾਈਏ
    ਫੇਰ ਹੰਢਾਈਏ ਸ਼ਰਮਾਂ
    ਮਰ ਕੇ ਕਰੀਏ,
    ਇਕ ਦੂਜੇ ਦੀ
    ਮਿੱਟੀ ਦੀ ਪਰਕਰਮਾ
    ਪਰ ਜੇ ਮਿੱਟੀ ਵੀ ਮਰ ਜਾਏ
    ਤਾਂ ਜੀਉ ਕੇ ਕੀ ਕਰਨਾ?

    ਅਸਾਂ ਤਾਂ ਜੋਬਨ ਰੁੱਤੇ ਮਰਨਾ
    ਤੁਰ ਜਾਣਾ ਅਸਾਂ ਭਰੇ ਭਰਾਏ
    ਹਿਜਰ ਤੇਰੇ ਦੀ ਕਰ ਪਰਕਰਮਾ
    ਅਸਾਂ ਤਾਂ ਜੋਬਨ ਰੁੱਤੇ ਮਰਨਾ !
  • ( ਸ਼ਿਵ ਕੁਮਾਰ ਬਟਾਲਵੀ ਜੀ ਦੀ ਅਮਰ ਰਚਨਾ )
23 Sep 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਬਹੁਤ ਹੀ ਵਧੀਆ ਰਚਨਾ ਸ਼ਿਵ ਸਾਹਿਬ ਦੀ..ਰੂ-ਬ-ਰੂ ਕਰਨ ਲਈ ਸ਼ੁਕਰੀਆ ਨੈਬ ਵੀਰ ਜੀ...


ਆਪ ਜੀ ਜੇਕਰ ਹੋਰ ਰਚਨਾਵਾਂ ਸ਼ਿਵ ਸਾਹਿਬ ਦੀਆਂ ਸਾਂਝੀਆਂ ਕਰਨੀਆਂ ਚਾਹੁੰਦੇ ਹੋਂ ਤਾ ਕਿਰਪਾ ਕਰਕੇ ਹੇਠ ਪਾਏ ਲਿੰਕ ਦੇ ਅੰਦਰ ਸਾਂਝੀਆਂ ਕਰ ਸਕਦੇ ਹੋ,

 

http://punjabizm.com/forums-birha-tu-sultan-shiv-kumar-batalvi-2595-1-1.html

 

 

 

ਕਿਉਕਿ ਇਕੋ ਲਿੰਕ ਦੇ ਹੇਠ ਸਾਂਝੀ ਕਰਨ ਨਾਲ ਕਿਸੇ ਵੀ ਸ਼ਿਵ ਸਾਹਿਬ ਦੇ ਚਹੇਤੇ ਨੂੰ ਰਚਨਾਵਾਂ ਆਸਾਨੀ ਨਾਲ ਮਿਲ ਸਕਣਗੀਆਂ..ਆਸ ਹੈ ਮੇਰਾ ਕਿਹਾ ਤੁਸੀ ਸਮਝ ਗਏ ਹੋਵੋਗੇ ਵੀਰ ਜੀ.

23 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਜਾਣਕਾਰੀ ਲਈ ਧੰਨਵਾਦ ਜੀ

23 Sep 2010

RMN maan
RMN
Posts: 6
Gender: Female
Joined: 22/Sep/2010
Location: bhatinda
View All Topics by RMN
View All Posts by RMN
 

thanx for sharing.

23 Sep 2010

Reply