Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੋਗੀ ਨਾਲ ਕੌਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਜੋਗੀ ਨਾਲ ਕੌਲ

 

 

ਜੋਗੀ ਨਾਲ ਕੌਲ 

 

ਮਾਏ ਨੀਂ ਮੈਂ ਸੁੱਤੀ ਦੇ

ਇਕ ਜੋਗੀ ਸੁਪਨੇ ਆਇਆ,

ਨਾ ਈਂ ਕੰਨੀਂ ਮੁੰਦਰਾਂ ਉਸਦੇ,

ਨਾ ਉਸ ਅਲਖ ਜਗਾਇਆ |

 

ਤਾਂਬੇ ਰੰਗਾ ਜੁੱਸਾ ਉਸਦਾ

ਰੀਝਾਂ ਨਾਲ ਘੜਾਇਆ,

ਸੂਰਜ ਵਾਂਗੂੰ ਮੱਥਾ ਦਮਕੇ,

ਚਿਹਰਾ ਦੂਣ ਸਵਾਇਆ |

 

ਕੇਸ ਸੁਨਹਿਰੇ ਕੁੰਡਲਦਾਰ,

ਦੰਦ ਮੋਤੀਆਂ ਵਰਗੇ,

ਊਚਾ ਲੰਮਾ ਕੱਦ ਸਰੂ,

ਕਿਸੇ ਤੇਜਵਤੀ ਦਾ ਜਾਇਆ |

 

ਚਾਨਣੀਆਂ ਦਾ ਫਹਿਆ ਲੈ  

ਉਸ ਰੂਹ ਦੀ ਜਲਨ ਬੁਝਾਈ,

ਘੁੱਪ ਹਨੇਰੀ ਗ਼ਮ ਦੀ ਰਾਤੇ

ਆਫ਼ਤਾਬ ਬਣ ਆਇਆ |

 

ਖੱਪਰ ਦੇ ਨਾਲ ਮੰਗੇ ਨਾ

ਉਸ ਅੱਗੇ ਹੱਥ ਵਧਾਇਆ,

ਤੇਜ ਉਦ੍ਹੇ ਦਾ ਸੇਕ ਅਜਿਹਾ

ਵਜੂਦ ਮੇਰਾ ਕੁਮਲਾਇਆ |

 

ਮਿੱਟੀ ਦਾ ਮੈਂ ਬਾਵਾ ਨਾਹੀਂ

ਮੁੱਖੋਂ ਓਸ ਅਲਾਇਆ,

ਘੜਿਆ ਮੈਨੂੰ ਤੇਰੇ ਤਸੱਵਰ

ਸੁਪਨਿਆਂ ਕਾਜ ਰਚਾਇਆ |


ਮੂੰਹ ਜ਼ੋਰ ਅਪਣਾਪਨ ਉਸਦਾ

ਲੱਗਿਆ ਇਉਂ ਇਤਬਾਰੀ,

ਨੈਣਾਂ ਰਾਹੀਂ ਦਿਲ 'ਚ ਵੜਿਆ

ਵਰਜ ਵਰਜ ਮੈਂ ਹਾਰੀ |

 

ਟੂਣੇ ਹਾਰੀਆਂ ਅੱਖਾਂ ਨਾਲ

ਉਸ ਆਪਾ ਖੋਹ ਕੇ ਮੇਰਾ,

ਜੋ ਮੇਰਾ ਸੀ ਕੌਲ ਦੇ ਰਾਹੀਂ 

ਆਪਣੇ ਨਾਂ ਕਰਾਇਆ –

 

ਅਣਛੋਹੀ ਮੈਂ ਕੋਰੀ ਵੰਝਲੀ,

ਕਦੇ ਨਾ ਹੋਠ ਛੁਆਈ,

ਕੁੰਦਨ ਵਰਗੀ ਸੱਚੀ ਸੁੱਚੀ

ਕੰਜਕੁਆਰੀ ਕਾਇਆ |

 

                   ਜਗਜੀਤ ਸਿੰਘ ਜੱਗੀ


Glossary:


ਜੁੱਸਾ - ਪਿੰਡਾ, ਸ਼ਰੀਰ; ਆਫ਼ਤਾਬ - ਸੂਰਜਫਹਿਆ - ਰੂੰ ਦਾ ਫੰਬਾ; ਤਸੱਵਰ - ਜੋ ਕਲਪਨਾ ਜਾਂ ਖ਼ਿਆਲ ਵਿਚ ਹੋਵੇ; ਵਰਜ - ਠਾਕਨਾ, ਮਨ੍ਹਾਂ ਕਰਨਾ; ਟੂਣੇ ਹਾਰੀਆਂ - ਜਾਦੂਈ ਅਸਰ ਵਾਲੀਆਂ; ਕੁੰਦਨ - ਸੋਨਾ; ਕੰਜਕੁਆਰੀ - virgin, ਸੁੱਚੀ; 

 

17 Aug 2014

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਵਾਹ ! ਆਨੰਦ ਆ ਗਿਆ ਜਨਾਬ ......ਕਿਆ ਸ਼ਬਦ ਚਿੱਤਰ ਉਕੇਰਿਆ ਹੈ ਜੀ ਕਮਾਲ..

17 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਿੱਟੂ ਬਾਈ ਜੀ, ਆਪ ਨੇ ਆਪਣੇ ਰੁਝੇਵਿਆਂ ਚੋਂ ਸਮਾਂ ਕੱਢਕੇ ਕਿਰਤ ਨੂੰ ਮਾਣ ਅਤੇ ਪਿਆਰ ਬਖ਼ਸ਼ਿਆ, ਇਸ ਲਈ ਬਹੁਤ ਬਹੁਤ ਸ਼ੁਕਰੀਆ | ਬਸ ਇਸਤਰਾਂ ਈ ਹੌਂਸਲਾ ਅਫਜਾਈ ਕਰਦੇ ਰਿਹਾ ਕਰੋ |

 

ਰੱਬ ਰਾਖਾ ਜੀ !

17 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 

ਜਗਜੀਤ ਸਰ ਜੀ ਬਹੁਤ ਖੂਬ ਰਚਨਾ ਪੇਸ਼ ਕੀਤੀ ਹੈ ਤੁਸੀ,

ਜਿਵੇਂ ਇੱਕ ਸੁਪਨੇ ਨੂੰ ਪਿਕਾਸੋ (Picasso) ਨੇ ਪਰਦੇ ਤੇ ਉਤਾਰ ਦਿੱਤਾ ਹੋਵੇ। ਸ਼ੇਅਰ ਕਰਨ ਲਈ ਬਹੁਤ -੨ ਸ਼ੁਕਰੀਆ ਸਰ।

17 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 

sir kia baat hai g........ik tejasvi jiha roop tejasvi kalam naal ik vilakhan dhang naal pesh kita giya.......thanks

17 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

jagjit g.....

 

bht kamaal likhya aa......koi rees nai g tuhadi.....

 

kya kaaya likhi hai tusi jogi di te nal hi os supney di v

 

what an imagination sir....

 

salute to u sir....

 

thanx for sharing

17 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Sandeep nd Sanjeev ji, thank you for visiting and honouring the article with so generous comments. It generates atmosphere conducive to creativity.
Thnx nd God Bless !

17 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Wah ! Kiaa baat hai jnaab.....fir kahunga ke swaad liaa ta baai ji...

Ikk jeev aatma nu jado Parmatma milda hai ....te oh aapne Parmatma di khudai nu biaan karn layi ajehi hi kavita di rachna kardi hai.......jionde wassde rho sir...

17 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਨਵੀ ਮੈਡਮ ਆਪਨੇ ਆਪਣੇ ਬਿਜ਼ੀ ਸ਼ੈਡੂਲ ਚੋਂ ਇੰਨਾਂ ਸਮਾਂ ਕੱਢਕੇ ਖੁਲ੍ਹੇ ਦਿਲ ਨਾਲ ਕਮੇੰਟ੍ਸ ਦਿੱਤੇ ਇਸ ਲਈ ਬਹੁਤ ਬਹੁਤ ਸ਼ੁਕਰੀਆ |
ਰੱਬ ਰਾਖਾ !

ਨਵੀ ਮੈਡਮ ਆਪਨੇ ਆਪਣੇ ਬਿਜ਼ੀ ਸ਼ੈਡੂਲ ਚੋਂ ਇੰਨਾਂ ਸਮਾਂ ਕੱਢਕੇ ਖੁਲ੍ਹੇ ਦਿਲ ਨਾਲ ਕਮੇਂਟ੍ਸ ਦਿੱਤੇ, ਇਸ ਲਈ ਬਹੁਤ ਬਹੁਤ ਸ਼ੁਕਰੀਆ |

 

I feel elated and encouraged ! Once again, Thnx !


ਰੱਬ ਰਾਖਾ !

 

17 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਰਪਿੰਦਰ ਬਾਈ ਜੀ ਹਮੇਸ਼ਾ ਦੀ ਤਰਾਂ ਆਪਣੇ ਫਰਾਖ ਦਿਲੇ ਕਮੇੰਟ੍ਸ ਨਾਲ ਆਪ ਜੀ ਨੇ ਹੌਂਸਲਾ ਅਫਜਾਈ ਕੀਤੀ ਹੈ ਅਤੇ ਬਹੁਤ ਪਿਆਰ ਦਿੱਤਾ ਹੈ | ਬਹੁਤ ਬਹੁਤ ਸ਼ੁਕਰੀਆ ਜੀ !
ਰੱਬ ਰਾਖਾ ਜੀ !

ਹਰਪਿੰਦਰ ਬਾਈ ਜੀ ਹਮੇਸ਼ਾ ਦੀ ਤਰਾਂ ਆਪਣੇ ਫਰਾਖ ਦਿਲੇ ਕਮੇੰਟ੍ਸ ਨਾਲ ਆਪ ਜੀ ਨੇ ਹੌਂਸਲਾ ਅਫਜਾਈ ਕੀਤੀ ਹੈ ਅਤੇ ਬਹੁਤ ਪਿਆਰ ਦਿੱਤਾ ਹੈ | ਬਹੁਤ ਬਹੁਤ ਸ਼ੁਕਰੀਆ ਜੀ !


ਰੱਬ ਰਾਖਾ ਜੀ !

 

18 Aug 2014

Showing page 1 of 2 << Prev     1  2  Next >>   Last >> 
Reply