|
|
|
|
|
|
Home > Communities > Punjabi Culture n History > Forum > messages |
|
|
|
|
|
ਜੁਗਨੀ |
ਮੇਰੀ ਜੁਗਨੀ ਦੇ ਧਾਗੇ ਬੱਗੇ, ਜੁਗਨੀ ਉਹਦੇ ਮੂੰਹ ਥੀਂ ਫੱਬੇ ਜੀਹਨੂੰ ਸੱਟ ਇਸ਼ਕ ਦੀ ਲੱਗੇ ਵੀਰ ਮੇਰਿਆ ਜੁਗਨੀ ਕਹਿੰਦੀ ਐ, ਓ ਨਾਮ ਸੱਜਣ ਦਾ ਲੈਂਦੀ ਐ
ਜੁਗਨੀ ਗਾਉਣ ਦਾ ਮੁੱਢ ਸੰਨ ੧੯੦੬ (1906) ਵਿੱਚ ਬੱਝਾ ਦੱਸਿਆ ਜਾਂਦਾ ਹੈ, ਜਦ ਫਿਰੰਗੀਆਂ ਨੇ ਮਿਲਕਾ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਵੇਲੇ ‘ਜੁਬਲੀ ਫਲੇਮ’ (ਜੋਤੀ) ਸਾਰੇ ਸਾਮਰਾਜ ਵਿੱਚ ਘੁਮਾਈ ਸੀ | ਸ਼ਹਿਰੋ ਸ਼ਹਿਰ ਫਿਰਦੀ ਫਲੇਮ ਦੇ ਨਾਲ ਨਾਲ ਦੋ ਮਝੈਲ ਬਿਸ਼ਨਾ ਤੇ ਮੰਦਾ (ਮੁਹੰਮਦ) ‘ਖਾੜੇ ਲਾਉਂਦੇ ਸੀ | ਮੰਦਾ ਢੱਡ ਵਜਾਉਂਦਾ ਸੀ ਤੇ ਬਿਸ਼ਨਾ ਕਿੰਗ | ਇੰਨਾ ਨੇ ਜੁਬਲੀ ਨੂੰ ਜੁਗਨੀ ਬਣਾ ਦਿੱਤਾ |ਜੁਗਨੀ ਦੀ ਇੰਨੀ ਚੜਤ ਹੋ ਗਈ ਕਿ ਲੋਕ ਜੁਬਲੀ ਫਲੇਮ ਨਾ ਦੇਖਦੇ ਤੇ ਇਕੱਠ ਜੁਗਨੀ ਵਾਲੇ ਪਾਸੇ ਜਿਆਦਾ ਹੋ ਜਾਂਦਾ | ਇਸੇ ਕਾਰਨ ਮੰਦੇ ਤੇ ਬਿਸ਼ਨੇ ਨੁੰ ਜੇਲ ਦੀ ਸੈਰ ਵੀ ਕਰਨੀ ਪਈ |
ਜੁਗਨੀ ਦਾ ਨਾਂ ਹਰ ਮੂੰਹ ਤੇ ਚੜ ਗਿਆ , ਅੱਧੀ ਸਦੀ ਮਗਰੋਂ ਜਿਹਨੂੰ ਆਲਮ ਲੁਹਾਰ ਨੇ ਗਾਉਣਾ ਸੀ ਅਤੇ ਫੇਰ ਅੱਧੀ ਸਦੀ ਪਿੱਛੋਂ ਉਹਦੇ ਪੁੱਤ ਆਰਿਫ ਨੇ | ਜੁਗਨੀ ਮੁਲਤਾਨ ਹੁੰਦੀ ਹੋਈ ਅਮਰੀਕਾ ਪੁੱਜ ਗਈ | ਆਰਿਫ ਲੁਹਾਰ ਦੀ ਸੰਨ ੨੦੦੬ (2006) ਵਿਚ ਗਾਈ ਜੁਗਨੀ ਦੀ ਵੀਡੀਓ ਨੀਊ ਯੌਰਕ ਵਿਚ ਬਣੀ |
|
|
06 Dec 2012
|
|
|
|
ਖੂਬ....Thnx for sharing.....bittu ji.......
|
|
06 Dec 2012
|
|
|
|
Thnx ... Bittu Ji For Sharing ....
|
|
06 Dec 2012
|
|
|
|
Bahut vadhia jaankaari ditti tusin Bittu Jee...THNX
|
|
06 Dec 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|