Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਬਸ ਕੋਣ ਬਦਲਦੇ ਨੇ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਬਸ ਕੋਣ ਬਦਲਦੇ ਨੇ

 

ਬਸ ਕੋਣ ਬਦਲਦੇ ਨੇ 

 

ਪਿਤਾ ਦੀ ਬਾਲੜੀ ਤੇ ਪਈ

ਨਜ਼ਰ, ਕੁਦਰਤ ਦੇ ਥਾਪੇ

ਨਿਗ੍ਹੇਬਾਨ ਦੀ ਅਸੀਸ ਦੀ

ਤਾਸੀਰ ਰੱਖਦੀ ਏ |

 

ਵੀਰ ਦੀ ਇਕ ਨਿਗਾਹ,

ਲਾਡਲੀ ਭੈਣ ਦੇ ਦੁਆਲੇ

ਲਛਮਨ ਰੇਖਾ ਵਾਹ ਦਿੰਦੀ ਏ,

ਫ਼ਿਰ ਉਦ੍ਹੀ ਵਾਅ ਵੱਲ

ਨੀਂ ਤੱਕ ਸਕਦਾ ਕੋਈ,

ਸੱਤੇ ਖੈਰਾਂ ਵਰਤਾ ਦਿੰਦੀ ਏ |

 

ਮਾਂ ਦੇ ਦੀਦਾਰ ਵਿਚ, ਪੁੱਤ

ਪ੍ਰਤੱਖ ਰੱਬ ਵੇਖ ਲੈਂਦਾ ਹੈ |

ਪਤੀ ਦੀ ਦ੍ਰਿਸ਼ਟੀ ਪਤਨੀ

ਦੇ ਮਨ ਵਿਚ ਅਪਨੇਪਨ ਦਾ

ਗੁਮਾਨ ਭਰ ਕੇ,

ਪ੍ਰੇਮ ਦੀ ਗੰਗਾ ਵਹਾ ਦਿੰਦੀ ਏ |

 

ਇਹੀ ਨਜ਼ਰ ਜਦ ਅਵਾਰਾ ਹੋ

ਬਿਗਾਨੀਆਂ ਤੇ ਪੈਂਦੀ ਹੈ,

ਹੈਵਾਨੀਅਤ ਆਪਣਾ ਜ਼ਹਿਰੀਲਾ

ਫੰਨ ਖਿਲਾਰਦੀ ਏ,

ਤਾਂ ਕਿਸੇ ਦੀ ਚੁੰਨੀ, ਤੇ

ਕਿਸੇ ਦੀ ਪੱਗ ਤਾਰ ਤਾਰ

ਹੋ ਜਾਂਦੀ ਏ,

ਇਨਸਾਨੀਅਤ ਸ਼ਰਮਸਾਰ

ਹੋ ਜਾਂਦੀ ਏ |

 

ਦ੍ਰਿਸ਼ਟੀ ਤਾਂ ਉਹੀ ਐ,

ਬਸ ਕੋਣ ਬਦਲਦੇ ਨੇ |

                   ਜਗਜੀਤ ਸਿੰਘ ਜੱਗੀ

01 Jul 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਸਰ
ਮਾ,ਪਿਓ,ਭਰਾ ਦੀ ਨਜਰ ਨੂੰ ਬਹੁਤ ਸੋਹਣੇ ਲਫਜਾਂ ਚ ਪਰੋਏਆ ਹੈ ਤੇ ਬਦਲਦੇ ਸਮੇਂ ਨਾਲ ਹੋ ਰਹੇ ਸੰਸਕਾਰ ਹੀਨ ਸਮਾਜ ਤੇ ਵੀ ਚੋਟ ਮਾਰੀ ਹੈ...

The poem commingles seriousness, sadness, a deep study of basic instincts. ..Great Sir...TFS and Keep going.
01 Jul 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 
Bhot wadiya sir
well said . . . ਬਸ  ਕੋਣ ਹੀ   ਬਦਲਦੇ  ਨੇ  . . . ਤੇ  ਫੇਰ  ਸਭ  ਕੁਛ੍ਹ ਬਦਲ  ਦਿੰਦੇ  ਨੇ  . . .
02 Jul 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਰਿਸ਼ਤੇਆਂ ਦੇ ਕੋਣ ਨੂੰ ਸਰ ਤੁਸੀ.ਪੂਰਾ ੧੮੦ ਡਿਗਰੀ ਘੁਮਾ ਕੇ ਸੱਚ ਦਾ ਵਰਣਨ ਕੀਤਾ ਹੈ ਕਮਾਲ ਦੇ ਵਿਚਾਰ ਸਾਂਝੇ ਕੀਤੇ ਅਪਣੀ ਕਲਮ ਨਾਲ ਜੀ
04 Jul 2014

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਕਿਰਤ ਨੂੰ ਨਵਾਜਣ ਲਈ ਬਹੁਤ ਸ਼ੁਕਰੀਆ ਸੰਜੀਵ ਜੀ |
ਜਿਉਂਦੇ ਵਸਦੇ ਰਹੋ ਜੀ |

ਕਿਰਤ ਨੂੰ ਨਵਾਜਣ ਲਈ ਬਹੁਤ ਸ਼ੁਕਰੀਆ ਸੰਜੀਵ ਜੀ |


ਜਿਉਂਦੇ ਵਸਦੇ ਰਹੋ ਜੀ |

 

 

09 Jul 2014

Reply