Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 
ਜੁੱਤੀ ਤੇ ਕਿਲ

ਜੁੱਤੀ ਤੇ ਕਿਲ

 


ਕਿੰਨੀਆਂ ਜੁੱਤੀਆਂ ਪੈਰ ਦੀਆਂ
ਤੇ ਕਿੰਨੇ ਜੁੱਤੀ ਦੇ ਕਿਲ
ਪਰ ਕੋਈ ਨਾ ਜੁੱਤੀ ਦੇ ਤੁਲ


ਕਿਲ ਜੇ ਕਰ ਰਹਿਣ ਨਾ ਕਿਲ
ਤਾਂ ਪੈਰ ਦੀ ਜੁੱਤੀ ਦਾ ਮੁਲ-
ਕਿਸੇ ਸੁਚੇ ਮੋਤੀ ਦੇ ਤੁਲ
ਜੋ ਬੜਾ ਅਮੁਲ


ਕਿਲ ਜੇ ਕਰ ਰਹੇ ਨਾ ਕਿਲ
ਤਾਂ ਪੈਰ ਦੀ ਜੁੱਤੀ ਦਾ ਵੱਡਾ ਦਿਲ
ਵਿਛ ਵਿਛ ਜਾਂਦੈ ਬੰਧਨਾਂ ਵਿੱਚ
ਹਰ ਇਕ ਬੰਧਨ ਬੜਾ ਬਾ-ਜਚ


ਕਿਲ ਦਾ ਜੇ ਕਰ ਹੋਵੇ ਦਿਲ
ਦਿਲ ਦੇ ਵਿੱਚ ਵੀ ਹੋਵੇ ਦਿਲ
ਪੈਰ ਦੀ ਜੁੱਤੀ ਦੇ ਦਿਲ ਵਾਂਕਰ
ਓਡਾ ਈ ਵਡਾ, ਓਦਾਂ ਈ ਬਿਲਕੁਲ
ਤਾਂ ਫਿਰ ਕਿਲ ਦਾ ਨਹੀਂ ਇਹ ਦਿਲ
ਕਿ ਪਾਵੇ ਪੈਰ ਦੀ ਜੁੱਤੀ ਦਾ ਮੁਲ
ਜਿਸਦਾ ਮੁਲ ਹੈ ਬੜਾ ਅਮੁਲ-
ਕਿਸੇ ਸੁਚੇ ਮੋਤੀ ਦੇ ਤੁਲ

 
ਕਿਲ ਕਿਥੋਂ ਹੋਇਆ ਕਿ ਦੇਵੇ
ਪੈਰ ਦੀ ਜੁੱਤੀ ਦਾ ਮੁਲ 

27 Sep 2010

Reply