|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| "ਜਵਾਬ ?" |
ਰਾਹ ਦੇ ਹਰ ਪੱਥਰ ਚੋਂ, ਹਰ ਸੁੱਕੇ ਪੱਤੇ ਚੋਂ ਨੀਰ ਹਰ ਗੰਧਲੇ ਚੋਂ, ਨੀਰ ਹਰ ਠੰਡੇ ਤੱਤੇ ਚੋਂ ਦਿਨ ਸੀ ਗਰਮੀ ਦੇ , ਜਾਂ ਠਾਰਦੇ ਸਿਆਲਾਂ ਦੇ ਮੈਂ ਸੀ ਲੱਭਦਾ ਫਿਰਦਾ ਜਵਾਬ ਆਪਣੇ ਸਵਾਲਾਂ ਦੇ । ੳੁਮਰ ਨੇ ਕਦੋਂ ਛੱਡਿਆ , ਪਿੱਛੇ ੳੁਹ ਬਚਪਨ ਭੋਲੀਆਂ ਨਿੱਕੀਆਂ ਰੀਝਾਂ ਵਾਲਾ , ਖੁਸ਼ੀਆਂ ਵਾਲਾ ੳੁਹ ਬਚਪਨ ਕਿਵੇਂ ਮਹੀਨੇ ਸਾਲਾਂ ਨਾਲ , ਸਭ ਚਿਹਰੇ ਬਦਲ ਗਏ ਤੇ ਆਕਾਰ ਬਦਲ ਗਏ ਸਭ ਉਮਰ ਦੇ ਰੁਮਾਲਾਂ ਦੇ । ਜਦ ਅੱਖ ਖੁੱਲੀ ਤੇ ਮੈਂ, ਗਹੁ ਨਾਲ ਤੱਕੀ ਦੁਨੀਆਂ ੲਿਹ ਫੁੱਲਾਂ ਦੀ ਜਾਈ , ੲਿਹ ਸੁਰਗ ਸੀ ਦੁਨੀਆਂ ਨਾ ਕਿਸੇ ਉੱਜੜੇ ਵਕਤ ਦੀ ਚਾਰਦੀਵਾਰੀ ਵਿੱਚ ਮੈਂ ਵਸਾਂ ਨਾ ਹੁਣ ਮੈਂ ਘਰ ਜਾਵਾਂ , ਆਪਣੇ ਬੁੱਢੇ ਖਿਆਲਾਂ ਦੇ । ਮੈਂ ਹੁਣ ਤੋੜਨਾਂ ਚਾਹਵਾਂ , ਆਪਣੀਆਂ ਸਭ ਹੱਦਾਂ ਸਮਝ ਨਾ ਆਵੇ ਕਿਵੇਂ, ਸੋਚਾਂ ਦੀਆਂ ਜੰਜੀਰਾਂ ਵੱਢਾਂ ਜਾਂ ਭਖਦੇ ਪਤਾਲਾਂ ਚੋਂ , ਮੈਂ ਭੁੱਖੇ ਮੂਸ ਬਲਾਵਾਂ ਜੋ ਕੁਤਰਨ ਜਾਲ ਪਾਏ ਰੂਹ ਤੇ ਮੌਜ ਅਕਾਲਾਂ ਦੇ ॥ -: ਸੰਦੀਪ 'ਸੋਝੀ'
|
|
27 Jan 2015
|
|
|
|
|
kujh swaal ne aise jina de jawaab nagi hunde
bahut khoob likhiya
eh duniya kolnahi aa eh unkahe swaalan de jawaab
|
|
28 Jan 2015
|
|
|
|
|
|
|
"ਜਵਾਬ" ਵਿਚ ਦੁਨੀਆਂ, ਇਸ ਵਿਚ ਸਾਡੇ ਅਸਤਿਤਵ ਅਤੇ ਉਸਦੇ ਸਰੋਤ ਬਾਰੇ ਅਤੇ ਹੋਰ ਬਹੁਤ ਸਾਰੇ ਸਵਾਲ ਉਠਾਏ ਹਨ ਲੇਖਕ ਦੀ ਅੰਤਰਆਤਮਾ ਨੇ, ਜੋ ਸ਼ਾਇਦ ਉਸ ਜੀਵਨਦਾਤਾ ਦੀ ਸ਼੍ਰੇਸ਼ਠਤਮ ਕਿਰਤ ਲਈ ਸਹਿਜ ਸੁਭਾਏ ਹਨ | ਪਰ ਉੱਤਰ ਤੇ ਕਠਿਨ ਲੱਗਦੇ ਹਨ - ਹਾਂ, ਬਹੁਤ ਹੀ ਕਠਿਨ, ਪਰ ਇਹ ਉੱਤਰ ਉਸਦੇ ਬੇਅੰਤ ਖਲਾਰੇ ਵਿਚੋਂ ਹੀ ਕਿਤਿਓਂ ਲਭ ਸਕਦੇ ਹਨ - ਜੇ ਮਨ ਦੀ ਜਗਿਆਸਾ ਨਿਤਾਂਤ ਜਾਗ੍ਰਿਤ ਰਹੇ ਅਤੇ ਸੁਰਤ ਜੋੜੇ ਅਨੰਤ ਨਾਲ |
ਇਹ ਭਾਲ ਭਾਲ ਕੇ ਗੁਰੂ ਸਾਹਿਬ ਫੁਰਮਾਉਂਦੇ ਹਨ :
ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਧ ਸਜਾ ਪ੍ਰਥਮ ਸੰਸਾਰਾ |
ਇਕ ਸੁੰਦਰ ਰਚਨਾ |
ਸੰਦੀਪ ਜੀ, ਸ਼ੇਅਰ ਕਰਨ ਲਈ ਸ਼ੁਕਰੀਆ |
|
|
29 Jan 2015
|
|
|
|
|
|
|
|
|
|
|
|
|
|
|
|
|
|
 |
 |
 |
|
|
|