Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Lakhbir Singh
Lakhbir
Posts: 91
Gender: Male
Joined: 28/Feb/2012
Location: Jagadhri
View All Topics by Lakhbir
View All Posts by Lakhbir
 
ਕਾਦਰ ਦੀ ਕੁਦਰਤ

ਇਕ ਬਾਰੀ ਇਕ ਰਾਹੀ ਦੁਪਹਿਰ ਦੀ ਗਰਮੀ ਵਿਚ ਆਪਣੀ ਮੰਜਿਲ ਵੱਲ ਚਲਿਆ ਜਾ ਰਿਹਾ ਸੀ, ਬਹੁਤ ਦੇਰ ਚਲਦਿਆਂ ਉਹ ਥੱਕ ਗਿਆ ਤੇ ਉਹ ਕੁਝ ਦੇਰ ਆਰਾਮ ਕਰਨ ਲਈ ਅੰਬ ਦੇ ਦਰਖਤ ਥੱਲੇ ਲੇਟ ਗਿਆ, ਅੰਬ ਦੇ ਦਰਖਤ ਤੇ ਕੱਚੀ ਅੰਬੀਆਂ ਲਗੀਆਂ ਹੋਈਆਂ ਸਨ, ਤੇ ਨਾਲ ਹੀ ਉਸਨੂੰ ਇਕ ਬੇਲ ਦਿਖਾਈ ਦਿੱਤੀ ਜਿਸਤੇ ਬਹੁਤ ਵੱਡੇ ਵੱਡੇ ਤਰਬੂਜ ਲੱਗੇ ਹੋਏ ਸੀ, ਰਾਹੀ ਇਹ ਦੇਖ ਕੇ ਸੋਚਣ ਲਗਿਆ ਕੀ ਪਰਮਾਤਮਾ ਦਾ ਇਹ ਕਿਹੋ ਜਿਹਾ ਖੇਡ ਹੈ, ਇਹ ਇਤਨੇ ਵੱਡੇ ਅੰਬ ਦੇ ਦਰਖਤ ਤੇ ਇਹ ਛੋਟੀ ਛੋਟੀ ਜਹੀਆਂ ਅੰਬੀਆਂ ਲੱਗੀਆਂ ਹੋਈਆਂ ਨੇ ਤੇ ਇਸ ਛੋਟੀ ਜਿਹੀ ਬੇਲ ਜੋ ਕੀ ਆਪਣਾ ਭੀ ਵਜਨ ਸੰਭਾਲ ਨਹੀਂ ਸਕਦੀ ਇਤਨੇ ਵੱਡੇ ਵੱਡੇ ਤਰਬੂਜ ਲੱਗੇ ਹੋਏ ਨੇ ਜਦਕਿ ਇਹਨਾ ਤ੍ਰ੍ਬੂਜਾਂ ਨੂੰ ਇਸ ਵੱਡੇ ਦਰਖਤ ਤੇ ਹੋਣਾ ਚਾਹਿਦਾ ਸੀ ਤੇ ਇਹਨਾ ਛੋਟੀ ਅੰਬੀਆਂ ਨੂੰ ਇਸ ਬੇਲ ਤੇ ਹੋਣਾ ਚਾਹਿਦਾ ਸੀ. ਉਸਨੂੰ ਲੱਗਾ ਕੇ ਪਰਮਾਤਮਾ ਨੇ ਇਹ ਨਿਆ ਨਹੀਂ ਕੀਤਾ. ਇਹ ਸੋਚਦੇ ਸੋਚਦੇ ਉਸਦੀ ਅਖ ਲੱਗ ਗਈ, ਥੋੜੀ ਦੇਰ ਬਾਅਦ ਉਸ ਅੰਬ ਦੇ ਦਰਖਤ ਤੇ ਅੰਬੀ ਟੁੱਟੀ ਤੇ ਉਸਦੇ ਨਕ ਤੇ ਵੱਜੀ, ਰਾਹੀ ਦਰਦ ਨਾਲ ਕਰਾਹ ਉਠਿਆ ਤੇ ਉਸਨੂੰ ਆਪਣੀ ਸੋਚ ਤੇ ਪਛਤਾਵਾ ਹੋਇਆ ਤੇ ਉਹ ਸੋਚਣ ਲਗਿਆ ਕੇ ਜੇਕਰ ਇਸ ਵੱਡੇ ਦਰਖਤ ਤੇ ਅੰਬੀ ਦੇ ਜਗਾਂ ਤਰਬੂਜ ਲਗਿਆ ਹੁੰਦਾ ਤੇ ਉਸਦਾ ਕੀ ਹਾਲ ਹੁੰਦਾ. …. ਇਹ ਕਾਦਰ ਦੀ ਅਨੋਖੀ ਕੁਦਰਤ ਹੈ ਤੇ ਜੋ ਕੁਝ ਭੀ ਇਹ ਕਰਦਾ ਹੈ ਸਬ ਠੀਕ ਹੀ ਕਰਦਾ ਹੈ.... ਧਨਵਾਦ

23 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿਲਕੁਲ ਸਹੀ ਹੈ ਜੀ......ਧਨਵਾਦ ਸਾਂਝਾ ਕਰਨ ਲਈ.......

24 Mar 2012

Lakhbir Singh
Lakhbir
Posts: 91
Gender: Male
Joined: 28/Feb/2012
Location: Jagadhri
View All Topics by Lakhbir
View All Posts by Lakhbir
 

Thanks

26 Mar 2012

Reply