ਕਦਰ ਤੇਰੀ ਦੋਸਤਾ ਮੈਨੂੰ ਕੀਮਤ ਬਣਾ ਲਿਆ।ਤੂੰ ਵੇਖਦੇ ਹੀ ਵੇਖਦੇ ਮੈਥੋਂ ਮੁਖੜਾ ਘੁੰਮਾ ਲਿਆ।ਆਦਮੀ ਦੀ ਸੋਚ ਸੀ ਜ਼ਮੀਨ ਤੋਂ ਅਸਮਾਨ ਤੇ ,ਮਿਹਰਬਾਨੀ ਦੋਸਤਾ ਮੈਨੂੰ ਹਿਰਦੇ ਵਸਾ ਲਿਆ।ਅੱਖੀਆਂ 'ਚ ਸੱਭਦੇ ਰੋਸ਼ਨੀ ਸੂਰਜ ਦੀ ਦੇਣ ਹੈ,ਮੂਰਤ ਤੇਰੀ ਨੂੰ ਅਸਾਂ ਹਿਰਦੇ ਸਮਾਅ ਲਿਆ।ਵੇਖਦੇ ਹੀ ਵੇਖਦੇ ਤੂੰ ਰੰਗ ਕਿਵੇਂ ਬਦਲੇ ਕਈ,ਜਮਾਨੇ ਨੂੰ ਇੰਝ ਲੱਗਿਆ ਤੂੰ ਅਜਮਾ ਲਿਆ।ਤੱਕਣੀ ਦੀ ਗੱਲ ਸੀ ਅਹਿਸਾਸ ਅਨੁਭਵ ਬਣੇ,ਵੇਖਿਆ ਅਸਾਂ ਘੁੰਮਕੇ ਤੁਸਾਂ ਪਿੱਛਾ ਛੁਡਾ ਲਿਆ।ਸਵਾਲ ਇੱਕ ਤਸਵੀਰ ਦਾ ਰੰਗਾਂ ਦੀ ਖੇਡ ਹੈ, ਤਕਦੀਰ ਸਾਡੇ ਨਾਲ ਸੀ, ਸਾਥੀ ਬਣਾ ਲਿਆ।.........
wah sir ji ... bahut vdia
Thanks .............Gurpreet ...........and all ..........viewers
bahut khoob ji
Thanks veer ji