Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਫਕਾ:ਇਕ ਅਰਥਹੀਣ ਲੇਖ਼ਕ ਦਾ ਪ੍ਰੇਮ-ਪੱਤਰ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਾਫਕਾ:ਇਕ ਅਰਥਹੀਣ ਲੇਖ਼ਕ ਦਾ ਪ੍ਰੇਮ-ਪੱਤਰ

ਫ੍ਰਾਂਜ਼ ਕਾਫਕਾ(1883-1924) ਜਰਮਨ ਭਾਸ਼ਾ ਦਾ ਇਕ ਪ੍ਰਸਿੱਧ ਲੇਖ਼ਕ ਸੀ,ਜਿਸਨੂੰ ਵੀਹਵੀਂ ਸਦੀ ਦੇ ਕਹਿੰਦੇ ਕਹਾਉਂਦੇ ਲੇਖ਼ਕਾਂ 'ਚ ਗਿਣਿਆ ਜਾਂਦਾ ਹੈਉਸਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੰਗਰੇਜ਼ੀ ਭਾਸ਼ਾ 'ਚ ਉਸਦੇ ਨਾਂਅ ਲਈ ਇਕ ਹੀ ਸ਼ਬਦ ਪ੍ਰਚਲਤ ਹੈ, '‘kafkaesque' ਜਿਸਨੂੰ ਅਰਥਹੀਣ ਤੇ ਬੇਕਾਬੂ ਵਜੋਂ ਵਰਤਿਆ ਜਾਂਦਾ ਹੈਕਾਫਕਾ ਦੀ ਲੇਖਣੀ 'ਚ ਇਹ ਖਾਸੀਅਤ ਸੀ ਕਿ ਉਸਦੇ ਸ਼ਬਦ ਆਪਣੇ ਨਾਲ ਕਈ ਪਰਤਾਂ ਦੇ ਅਰਥ ਲੈ ਕੇ ਆਉਂਦੇ ਹਨ ਤੇ ਆਪਣੇ ਬੇਕਾਬੂ ਪ੍ਰਵਾਹ 'ਚ ਪਾਠਕਾਂ ਨੂੰ ਵਹਾ ਕੇ ਲੈ ਜਾਂਦੇ ਹਨ
 
ਆਪਣੇ ਜੀਵਨ ਦਾ ਬਹੁਤ ਹਿੱਸਾ ਉਸਨੇ ਇਕ ਬੀਮਾ ਕੰਪਨੀ ਦਾ ਅਧਿਕਾਰੀ ਬਣਕੇ ਗੁਜ਼ਾਰਿਆ ਤੇ ਲੇਖਣ ਦੇ ਖੇਤਰ 'ਚ ਕੋਈ ਖਾਸ ਯੋਗਦਾਨ ਨਹੀਂ ਦੇ ਸਕੇਉਸਦੀਆਂ ਕਈ ਪ੍ਰਸਿੱਧ ਰਚਨਾਵਾਂ ਉਸਦੀ ਟਾਈਫਾਇਡ ਨਾਲ ਹੋਈ ਮੌਤ ਤੋਂ ਬਾਅਦ ਪ੍ਰਕਾਸ਼ਤ ਹੋਈਆਂ
 
ਕਾਫਕਾ ਦੀ  ਬੇਪ੍ਰਵਾਹ ਜ਼ਿੰਦਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਉਸਨੇ ਆਪਣੇ ਇਕ ਮਿੱਤਰ ਨੂੰ ਆਪਣੀ ਆਖਰੀ ਇੱਛਾ ਕੁਝ ਇਸ ਤਰ੍ਹਾਂ ਜ਼ਾਹਰ ਕੀਤੀ 'ਪਿਆਰੇ ਮਿੱਤਰ ਮੈਕਸ,ਇਸ ਨੂੰ ਮੇਰੀ ਬੇਨਤੀ ਸਮਝੀਂ,ਜੋ ਕੁਝ ਮੈਂ ਆਪਣੇ ਪਿੱਛੇ ਛੱਡ ਜਾਵਾਂਗਾ,ਡਾਇਰੀ,ਫੋਟੋ-ਕਾਪੀਆਂ,ਪੱਤਰ(ਮੇਰੇ ਜਾਂ ਦੂਜਿਆਂ ਦੇ),ਉਨ੍ਹਾਂ ਨੂੰ ਬਿਨਾਂ ਪੜ੍ਹੇ ਸਾੜ ਦਿਓ'ਇਹ ਗੱਲ ਵੱਖਰੀ ਹੈ ਕਿ ਉਨ੍ਹਾਂ ਦਾ ਮਿੱਤਰ ਮੈਕਸ ਬ੍ਰਾਂਡ ਉਸ ਬੇਨਤੀ ਨੂੰ ਮੰਨਣ ਦੀ ਹਿੰਮਤ ਨਾ ਕਰ ਸਕਿਆ ਤੇ ਉਸਦੀ ਲੇਖਣੀ ਨੂੰ ਪ੍ਰਕਾਸ਼ਤ ਕਰਕੇ ਸਮੁੱਚੀ ਦੁਨੀਆ ਦੇ ਸਹਿਤ ਜਗਤ ਨੂੰ ਇਕ ਅਨਮੋਲ ਧਰੋਹਰ ਸੌਂਪੀ

 ਆਪਣੇ ਪਿਆਰ ਤੇ ਪਿਆਰ ਦੇ ਲਈ ਲਿਖੇ ਪੱਤਰਾਂ 'ਚ ਵੀ ਕਾਫਕਾ ਦਾ ਉਹੀ ਬੇਕਾਬੂ ਪ੍ਰਵਾਹ ਦਿਖਦਾ ਹੈ ਫਿਲੀਸ ਬੌਇਰ(ਪ੍ਰੇਮਿਕਾ) ਨੂੰ ਉਹ ਪਹਿਲੀ ਵਾਰ 1912 'ਚ ਮਿਲਿਆਪੰਜ ਸਾਲਾਂ ਤੱਕ ਕਾਫਕਾ ਤੇ ਫਿਲੀਸ ਦੇ ਗੂੜ੍ਹੇ ਪਿਆਰ ਸਬੰਧ ਰਹੇ,ਪਰ ਇਹ ਰਿਸ਼ਤਾ ਸੰਸਥਾਗਤ(ਵਿਆਹ) ਨਹੀਂ ਹੋ ਸਕਿਆ ਤੇ ਉਹ 1917 'ਚ ਇਕ ਦੂਜੇ ਤੋਂ ਵੱਖ ਹੋ ਗਏ ਕਾਫਕਾ ਦੀ ਮੌਤ 1924 'ਚ ਹੋਈ।
27 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਾਫਕਾ ਦਾ ਫਿਲੀਸ ਨੂੰ ਲਿਖ਼ਿਆ ਪ੍ਰੇਮ ਪੱਤਰ
 
19 ਨਵੰਬਰ,1912

 
ਪਿਆਰੀ ਫਿਲੀਸ,
 
ਮੈਂ ਅੱਜ ਜੋ ਤੈਥੋਂ ਮੰਗ ਰਿਹਾ ਹਾਂ,ਉਹ ਤੈਨੂੰ ਮੇਰਾ ਪਾਗਲਪਨ ਲੱਗ ਸਕਦਾ ਹੈ
ਮੈਨੂੰ ਤਾਂ ਬਿਲਕੁਲ ਅਜਿਹਾ ਲੱਗਣਾ ਹੀ ਚਾਹੀਦਾ ਹੈ,ਕਿਉਂਕਿ ਉਹ ਮੈਂ ਹੀ ਤਾਂ ਹਾਂ ਜਿਸਨੂੰ ਤੇਰੇ ਖ਼ਤ ਮਿਲਦੇ ਹਨਮੈਨੂੰ ਪਤਾ ਹੈ ਕਿ ਇਹ ਤੇਰੇ ਜਿਹੀ ਪਿਆਰ 'ਚ ਸਿਰ ਤੱਕ ਡੁੱਬੇ ਹੋਈ ਨੂੰ ਇਕ ਬੇਹੱਦ ਔਖੇ ਇਮਿਤਹਾਨ 'ਚੋਂ ਲੰਘਣਾ ਹੋਵੇਗਾ
ਤਾਂ ਫਿਰ ਸੁਣ ਕਿ ਤੂੰ ਮੈਨੂੰ ਹਫਤੇ 'ਚ ਇਕ ਹੀ ਪ੍ਰੇਮ ਪੱਤਰ ਲਿਖਿਆ ਕਰ ਤਾਂ ਕਿ ਉਹ ਮੈਨੂੰ ਐਤਵਾਰ ਨੂੰ ਮਿਲਿਆ ਕਰੇ,ਕਿਉਂਕਿ ਮੇਰੇ 'ਚ ਐਨੀ ਹਿੰਮਤ ਨਹੀਂ ਹੁੰਦੀ ਕਿ ਤੇਰੇ ਖ਼ਤਾਂ ਨਾਲ ਗੁਜ਼ਰ ਸਕਾਂਮੈਂ ਸਹਿਣ ਨਹੀਂ ਕਰ ਪਾਉਂਦਾ ਉਨ੍ਹਾਂ ਨੂੰ ! ਜਾਨਣਾ ਚਾਹੁੰਦੀ ਹੈਂ ਤਾਂ ਸੁਣ…ਜਦੋਂ ਮੈਂ ਤੇਰੇ ਕਿਸੇ ਖ਼ਤ ਦਾ ਜਵਾਬ ਦਿੰਦਾ ਹਾਂ,ਇਕ ਬਨਾਉਟੀ ਜਿਹੀ ਚੁੱਪ ਦੇ ਨਾਲ ਬਿਸਤਰੇ 'ਤੇ ਮੂਧਾ ਪੈ ਜਾਂਦਾ ਹਾਂ,ਪਰ ਮੇਰਾ ਦਿਲ ਮੇਰੇ ਸਰੀਰ ਦੇ ਨਾਲ ਬਹੁਤ ਤੇਜ਼ੀ ਨਾਲ ਧੜਕ ਰਿਹਾ ਹੁੰਦਾ ਹੈ ਤੇ ਮੈਨੂੰ ਤੇਰੇ ਸਿਵਾ ਕੁਝ ਯਾਦ ਨਹੀਂ ਰਹਿੰਦਾਮੈਨੂੰ ਇਸ ਤੋਂ ਸਿਵਾ ਕੁਝ ਯਾਦ ਨਹੀਂ ਰਹਿੰਦਾ ਕਿ ਮੈਂ ਤੇਰਾ ਹਾਂ ਤੇ ਇਸ ਭਾਵਨਾ ਨੂੰ ਵਿਅਕਤ ਕਰਨ ਲਈ ਇਨ੍ਹਾਂ ਸ਼ਬਦਾਂ ਤੋਂ ਇਲਾਵਾ ਮੇਰੇ ਕੋਲ ਕੁਝ ਨਹੀਂ ਹੁੰਦਾ ਹੈ ਤੇ ਸ਼ਬਦ ਐਨੇ ਪ੍ਰਭਾਵੀ ਨਹੀਂ ਹਨਇਹੀ ਕਾਰਨ ਹੈ ਕਿ ਮੈਂ ਇਹ ਨਹੀਂ ਜਾਨਣਾ ਚਾਹੁੰਦਾ ਹਾਂ ਕਿ ਤੂੰ ਕੀ ਸੋਚ ਰਹੀ ਹੈਇਹ ਮੈਨੂੰ ਐਨੀ ਦੁਬਿਧਾ 'ਚ ਪਾ ਦਿੰਦਾ ਹੈ ਕਿ ਮੈਂ ਆਪਣੇ ਜੀਵਨ ਤੋਂ ਬੇਕਾਬੂ ਹੋ ਜਾਂਦਾ ਹੈਇਹੀ ਵਜ੍ਹਾ ਹੈ ਕਿ ਮੈਂ ਇਹ ਨਹੀਂ ਜਾਨਣਾ ਚਾਹੁੰਦਾ ਕਿ ਤੂੰ ਮੈਨੂੰ ਕਿੰਨਾ ਚਾਹੁੰਦੀ ਹੈਂਜੇ ਮੈਂ ਇਹ ਜਾਣ ਲਵਾਂ ਤਾਂ ਮੈਂ ਐਨਾ ਪਾਗਲ ਹਾਂ ਕਿ ਫਿਰ ਮੈਂ ਆਪਣੇ ਘਰ ਜਾਂ ਦਫਤਰ ਨਹੀਂ ਬੈਠ ਸਕਦਾ ਸੀ ਤੇ ਕਿਸੇ ਰੇਲ 'ਚ ਚੜ੍ਹ ਗਿਆ ਹੁੰਦਾਤਦ ਤੱਕ ਆਪਣੀਆਂ ਅੱਖਾਂ ਬੰਦ ਰੱਖਦਾ ਜਦੋਂ ਤੱਕ ਤੂੰ ਮੇਰੀਆਂ ਅੱਖਾਂ ਦੇ ਸਾਹਮਣੇ ਨਾ ਆ ਜਾਂਦੀ
 
ਇਕ ਬੇਹੱਦ ਦੀ ਦੁਖ਼ਦ ਕਾਰਨ ਹੈ ਅਜਿਹਾ ਨਾ ਕਰ ਪਾਉਣ ਦਾ
ਘੱਟ ਸ਼ਬਦਾਂ 'ਚ ਕਹਾਂ ਤਾਂ ਮੇਰੀ ਸਿਹਤ ਜੋ ਸਿਰਫ ਮੇਰੇ ਲਈ ਹੀ ਠੀਕ ਹੈਵਿਆਹ ਜਾਂ ਪਰਿਵਾਰ ਜਿਹੀਆਂ ਜ਼ਿੰਮੇਵਾਰੀਆਂ ਲਈ ਨਹੀਂ ਹੈਫਿਰ ਵੀ ਮੈਂ ਜਦੋਂ ਤੇਰਾ ਖ਼ਤ ਪੜ੍ਹਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਇਹ ਸਭ ਕੁਝ ਨਜ਼ਰਅੰਦਾਜ਼ ਕਰ ਸਕਦਾ ਹਾਂ,ਜੋ ਕਾਇਦੇ ਮੁਤਾਬਕ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ
 

 
27 Nov 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕਿਹੋ ਜਿਹਾ ਰਹੇਗਾ ਕਿ ਜੇ ਅਸੀਂ ਇਕ ਦੂਜੇ ਨੂੰ ਹਫਤੇ 'ਚ ਇਕ ਹੀ ਪੱਤਰ ਲਿਖੀਏ ! ਨਹੀਂ , ਜੇ ਮੇਰੇ ਦਰਦ ਦਾ ਇਹੀ ਇਲਾਜ ਹੈ ਤਾਂ ਇਹ ਇਹ ਵੱਡੀ ਕੀਮਤ ਨਹੀਂ ਹੈਤੇ ਮੈਨੂੰ ਪਹਿਲਾਂ ਤੋਂ ਇਹ ਵੀ ਅੰਦਾਜ਼ਾ ਹੈ ਕਿ ਐਤਵਾਰ ਦਾ ਇਕ ਖ਼ਤ ਵੀ ਸਹਿ ਪਾਉਣ ਦੀ ਤਾਕਤ ਮੇਰੇ 'ਚ ਨਹੀਂ ਹੈਸ਼ਨਿੱਚਰਵਾਰ ਦੇ ਉਸ ਖੂੰਜੇ ਹੋਏ ਮੌਕੇ ਦੀ ਪੂਰਤੀ ਲਈ ਮੈਂ ਆਪਣੀ ਬਚੀ ਹੋਈ ਸਾਰੀ ਸ਼ਕਤੀ ਇਕੱਠੀ ਕਰ ਇਸ ਖ਼ਤ ਦੇ ਅੰਤ 'ਚ ਇਹੀ ਕਹਿਣਾ ਚਾਹੂੰਂਗਾ ਕਿ ਜੇ ਸਾਨੂੰ ਸਾਡੇ ਜੀਵਨ ਦੀ ਕਦਰ ਹੈ ਤਾਂ ਅਸੀਂ ਇਹ ਸਭ ਕੁਝ ਖ਼ਤਮ ਕਰ ਦੇਈਏ

 ਕੀ ਮੇਰੀ ਅਜ਼ਾਦੀ ਦਾ ਗੀਤ ਹੈ ? ਨਹੀਂ ,ਇਸ ਤੋਂ ਵੱਡਾ ਝੂਠ ਹੋਰ ਕੀ ਹੋ ਸਕਦਾ ਹੈਨਹੀਂ,ਮੈਂ ਹਮੇਸ਼ਾ ਲਈ ਖ਼ੁਦ ਨਾਲ ਬੰਨ੍ਹਿਆ ਗਿਆ ਹਾਂਮੈਂ ਇਹੀ ਹਾਂ ਤੇ ਇਸੇ ਨਾਲ ਜਿਉਣ ਸਿੱਖਣ ਦੀ ਮੈਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ --ਫ੍ਰਾਂਜ਼

27 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc sharing......thnx......bittu ji.......

29 Nov 2012

Sharanpreet Kaur Randhawa
Sharanpreet
Posts: 1619
Gender: Female
Joined: 27/Oct/2011
Location: Aberdeen
View All Topics by Sharanpreet
View All Posts by Sharanpreet
 

HMMM ....very interesting ....thanx for sharing


29 Nov 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
nycccc...:-):-)
29 Nov 2012

Reply