ਤਸਵੀਰ ਜੋ ਰੰਗਾਂ ਤੋਂ ਸੱਖਣੀ ਏ ...
ਇਹ ਹੈ ਕਿਸੇ ਮੁਟਿਆਰ ਦੀ???
ਜੋ ਗਹਿਣਿਆਂ ਤੋਂ ਸੱਖਣੀ ਏ
ਮੈਲੇ ਕੱਪੜਿਆਂ ਵਿੱਚ ਲਿਪਟੀ
ਕਿੰਨੀ ਮਾਸੂਮ ਤੱਕਣੀ ਏ........
ਜਾਂ ਹੈ ਕਿਸੇ ਗੱਭਰੂ ਦੀ??
ਜੋ ਭੁੱਖਾ ਮਰਦਾ ਏ ...
ਨਹੀਂ ਇਹ ਤਸਵੀਰ ਨਹੀਂ
ਸਗੋਂ ਕਹਾਣੀ ਮੇਰੇ ਪੰਜਾਬ ਦੀ ਏ........
ਜੋ ਸੋਨੇ ਦੀ ਚਿੜੀ ਅਖਵਾਉਦਾ ਸੀ,
ਪਰ ਅੱਜ ਸੋਨੇ ਵਰਗੀ ਫਸਲ ਨੂੰ ਤਰਸਦਾ ਏ...
ਜੋ ਅੰਨ ਉੱਗਾ ਰਿਹਾ,
ਉਹੀ ਭੁੱਖਾ ਮਰਦਾ ਏ......
ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਵੀ,
ਪਾਪੀ ਪੇਟ ਨਾ ਭਰਦਾ ਏ.....
ਇਹ ਉਹੀ ਕਿਸਾਨ ਏ ,
ਜੋ ਜੇਠ ਹਾੜ ਦੀਆਂ ਧੁੱਪਾਂ ਵਿੱਚ ਸੜਦਾ ਏ ....
ਤੇ ਅੰਤ ਨੂੰ ਕਰਜ਼ੇ ਥੱਲੇ ਦੱਬਿਆ ਇਹ ਕਿਸਾਨ,
ਦਰਖਤ ਨਾਲ ਫਾਹਾ ਲੈ ਕੇ ਮਰਦਾ ਏ..........
ਪੰਜਾਬ ਦੇ ਸੁਨਹਿਰੇ ਭਵਿੱਖ ਲਈ ਕਿਸਾਨ ਅੱਜ ਮਾਸਟਰ ਬਣਦਾ ਏ.......
ਉਹ ਮਾਸਟਰ ਜੋ ਮਿਹਨਤਾਂ ਕਰਦੇ ਆਪ ਪੜਦਾ ਏ....
ਅੱਜ ਸਾਡਾ ਮਾਰਗ-ਦਰਸ਼ਨ ਕਰਦਾ ਏ....
ਪਰ ਹੱਕਾਂ ਲਈ ਉੱਚ-ਪਦਵੀ ਅਫਸਰਾਂ ਦੇ ਧੱਕੇ ਜਰਦਾ ਏ........
ਇਹਨਾਂ ਦੇ ਦਫਤਰਾਂ ਮੁਹਰੇ ਧਰਨੇ ਕਰਦਾ ਏ....
ਕਦੇ ਚੰਡੀਗੜ੍ ਦੇ ਮਟਕਾ ਚੌਂਕ 'ਚ ਡਾਂਗਾਂ ਜਰਦਾ ਏ...
ਕਦੇ ਭੁੱਖ ਹੜਤਾਲਾਂ ਕਰਦਾ ਏ....
ਕਦੇ ਜੇਲਾਂ ਭਰਦਾ ਏ...
ਇਨਾਂ ਸਭ ਪਾਪੀ ਪੇਟ ਭਰਨ ਲਈ ਕਰਦਾ ਏ...
ਪੜੇ ਲਿਖੇ ਇਸ ਜੱਟ ਦੀ ਕਦ ਕੋਈ ਸੁਣਦਾ ਏ....
ਅੰਤ ਨੂੰ ਆਤਮਦਾਹ ਕਰਦਾ ਏ....
ਅੱਜ ਕਿਸਾਨ ਮਾਸਟਰ ਦੇ ਰੂਪ 'ਚ ਮਰਦਾ ਏ
ਇਹ ਔਰਤ
ਜਿਸਨੇ ਪਿਓ ਦੀ ਦਰਖਤ ਨਾਲ ਲਟਕਦੀ ਲਾਸ਼ ਵੇਖੀ......
ਜਿਸਨੇ ਪਤੀ ਦਾ ਆਤਮਦਾਹ ਵੇਖਿਆ....
ਫਿਰ ਪਤਾ ਨੀ ਮਰਜਾਣੀ ਨੇ
ਬੱਚਿਆਂ ਲਈ ਕਿਹੜਾ ਕਿਹੜਾ ਔਖਾ ਰਾਹ ਵੇਖਿਆ.......