ਮਾੱਸਕੋ ਯੂਰੋਪ ਦੀਆਂ ਸਾਰੀਆਂ ਰਾਜਧਾਨੀਆਂ 'ਚੋ ਸਾਫ਼-ਸੁਥਰੀ ਹੈ । ਪਰ ਇਥੋਂ ਦੀਆਂ ਗਲੀਆਂ 'ਚ ਲੋਕ ਵੇਖਣ ਨੂੰ ਸੁਹਣੇ ਨਹੀਂ ।ਕੋਈ ਵੀ ਕਾਹਲੀ -ਕਾਹਲੀ ਨਹੀਂ ਤੁਰਦਾ...ਇਹ ਸਬ ਕਾਮੇ ਹਨ ..ਇਥੋਂ ਦੀ ਹਰ ਜਗ੍ਹਾ ਕਾਮਿਆਂ ਦੀ ਹੈ । ਇਥੋ ਦੇ ਲੋਕ ਅਮੀਰਾਜ਼ਾਦਿਆਂ ਦੇ ਸਾਏ ਹੇਠ ਨਹੀਂ ਜਿਉਂਦੇ। ਜੋ ਸਦੀਆਂ ਤੀਕਰ ਪਿਛਾਂਹ ਸੁੱਟੇ ਗਏ ਸਨ ;ਅੱਜ ਖੁੱਲ ਕੇ ਅੱਗੇ ਆ ਗਏ ਹਨ । ਮੈਨੂੰ ਆਪਣੇ ਦੇਸ਼ ਦੇ ਮਜਦੂਰਾਂ ਤੇ ਕਿਸਾਨਾਂ ਦਾ ਖਿਆਲ ਆਇਆ । ਇਹ ਕਿਸੇ "ਅਲਾਦੀਨ ਦੇ ਚਿਰਾਗ ਦੇ ਜਿੰਨ" ਦਾ ਕੰਮ ਲਗਦਾ ਹੈ । ਅਜੇ ਕੁਝ ਦਹਾਕੇ ਪਹਿਲਾਂ ਇਥੋ ਦੇ ਲੋਕ ਅਨਪੜ੍ਹ ,ਗਰੀਬ , ਨਕਾਰਾ ਤੇ ਭੁੱਖੇ ਸਨ ਸਾਡੇ ਵਾਂਗਰ । ਮੇਰੇ ਵਰਗੇ ਬਦਕਿਸਮਤ ਹਿੰਦੋਸਤਾਨੀ ਨਾਲੋਂ ਜ਼ਿਆਦਾ ਹੈਰਾਨ ਹੋਰ ਕੌਣ ਹੋ ਸਕਦਾ ਇਹ ਵੇਖ ਕੇ ਕਿ ਕਿਵੇਂ ਇਹਨਾ ਲੋਕਾਂ ਨੇ ਕੁਝ ਕੁ ਸਾਲਾਂ 'ਚ ਹਨੇਰੇ ਅਤੇ ਨਿਰਬਲਤਾ ਦੇ ਪਹਾੜ ਡੇਗ ਦਿੱਤੇ ਹਨ "" ਰਬਿੰਦਰ ਨਾਥ ਟੈਗੋਰ ; ਸਤਾਲਨੀ ਸੋਵੀਅਤ ਯੂਨੀਅਨ 'ਚੋਂ 193o ਵਿੱਚ (ਜ਼ਰੀਆ NCERT ਕਿਤਾਬ )
great.....ਇਤਿਹਾਸ ਦੇ ਪੰਨਿਆਂ ਚੋਂ ਖੂਬਸੂਰਤ ਜਾਣਕਾਰੀ
grt wrk