Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
!!!!!..... ਕਨਸੋਆਂ.....!!!!! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 
!!!!!..... ਕਨਸੋਆਂ.....!!!!!

 

********************************************         

ਕਲਮ ਉਦਾਸ ਏ ਅੱਜ,

ਕਿਤੇ ਸਿਆਹੀ ਨੇ ਆਪਣਾ ਰੰਗ... 

ਮਨੁੱਖਤਾ ਦੇ ਰੰਗ ਵਾਂਗ ਵਟਾ ਤੇ ਨਹੀ ਲਿਆ,

ਜਾਂ ...

ਕਿਧਰੇ ਧਰਤੀ ਦੀ ਹਿੱਕ ਅੰਦਰ,

ਉੱਬਲਦੀ ਤਪਸ਼ ਦੇ ਕਾਰਣ.. .

ਕਾਗਜ਼ ਤੇ ਭਸਮਾ ਨਹੀ ਗਿਆ  ||

 

ਪੌਣਾਂ ਦੀ ਉਦਾਸੀ ਦੱਸਦੀ ਏ,

ਸ਼ਾਇਦ ਸੁਨੇਹਾ ਲੱਗ ਗਿਆ ਹੋਣੈ...

ਜ਼ਹਿਰੀਲੀਆਂ ਹਵਾਵਾਂ ਥੀਂ ,

ਜਾਂ ...

ਪਵਿੱਤਰ ਤੋਂ ਅਪਵਿੱਤਰ ਹੋਈ ...

ਗੰਗਾਂ ਦੀਆ ਆਹਾਂ ਥੀਂ    ||    

 

ਖਾਮੋਸ਼ੀ ਬੁਝਾਰਤ ਨਹੀ ਇੰਦਰ ਦੇਵਤਾ ਦੀ,

ਕਰੋਧਿਤਾ ਹੋਣੀ ਏ ...

ਲੱਕੜ੍ਹਹਾਰੇ ਦੀ ਕੁਹਾੜੀ ਤੇ ...

ਜਾਂ ...

ਸ਼ਰੇਆਮ ਜੰਗਲਾਂ ‘ਤੇ ਚਲਦੀ ਆਰੀ ਤੇ    ||

 

ਪਾਣੀ ਦੀਆਂ ਲਹਿਰਾਂ ‘ਚ ਵੀ ਕਸਕ ਏ,

ਕਿਤੇ ਧਰਤੀ ਦੇ ਸੀਨੇ ‘ਚ ਸਿੰਜੇ ਜ਼ਹਿਰ ਦੀ...

ਕਨਸੋਅ ਤਾਂ ਨਹੀ ਪੈ ਗਈ ਇਹਨੂੰ,

ਜਾਂ ... 

ਜ਼ਿੰਦਗੀ ਤੋਂ ਅੱਕੇ ਕਿਸੇ ਮਨੁੱਖ ਦੀ..

ਲਾਸ਼ ਤਾਂ ...

ਆਪਣੇ ਵਹਿਣ ‘ਚ ਵਹਾ ਨਹੀ ਲੈ ਗਈ ਇਹਨੂੰ  ||

 

ਹਾਇ ! ਬਸੰਤਰ ਦਾ ਦੈਂਤ ਰੂਪ ‘ਚ ਆਉਣਾ ,

ਕਿਤੇ ਆਸਮਾਨ ਨੂੰ ਛੂੰਹਦੀ ਮਹਿਗਾਈ ਨਾਲ ...

ਲਪਟਾਂ ਦਾ ਕੋਈ ਮੁਕਾਬਲਾ ਤੇ ਨਹੀਂ ,

ਜਾਂ ...

ਫ਼ਿਰ ਆਪਣਾ ਈ ਘਰ ਫ਼ੂਕ ...

ਤਮਾਸ਼ਾ ਦੇਖਦਾ ਕੋਈ ਬਾਵਰਾ ਤੇ ਨਹੀ   ||

********************************************

..........ਆਰਜ਼ੂ 

   ੦੩/੦੧/੨੦੧੦

   ੦੨:੦੦:੦੦ 

02 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

kya baat hai ji..

02 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya ji

02 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

very nice work done by u...........gr8 ji gr8 

03 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Great job...!!

hamesha di taraan..

04 Jan 2010

Navkiran Kaur Brar
Navkiran
Posts: 56
Gender: Female
Joined: 24/Oct/2009
Location: Chandigarh
View All Topics by Navkiran
View All Posts by Navkiran
 

happy08

 

Good Job

24 Jul 2010

Jaspal Saini
Jaspal
Posts: 20
Gender: Female
Joined: 28/Jun/2010
Location: Mohali
View All Topics by Jaspal
View All Posts by Jaspal
 
Mza aa geya ji pad k

Bahut khoob Ji

25 Jul 2010

Reply